August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਦੇ ਹਾਲਾਤ ਇਸ ਸਮੇਂ ਪੁਰਾਣੇ ਯੂਪੀ ਬਿਹਾਰ ਤੋਂ ਵੀ ਮਾੜੇ ਹੋਏ ਪਏ ;-

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਪੰਜਾਬ ਦੇ ਹਾਲਾਤ ਇਸ ਸਮੇਂ ਪੁਰਾਣੇ ਯੂਪੀ ਬਿਹਾਰ ਤੋਂ ਵੀ ਮਾੜੇ ਹੋਏ ਪਏ ਨੇ, ਅੱਜ ਸ਼ੋਸ਼ਲ ਮੀਡੀਆ ਦੇਖ ਲਵੋ, ਕੋਈ ਅਖਬਾਰ ਦੇਖ ਲਵੋ, ਹਰ ਪਾਸੇ ਗੁੰਡਾਗਰਦੀ, ਧੱਕੇਸ਼ਾਹੀ ਦੀਆਂ ਖਬਰਾਂ ਮਿਲ ਰਹੀਆਂ ਹਨ ਭਵਾਨੀਗੜ੍ਹ ਵਿਖੇ ਚੋਣਮੇ ਪੱਤਰਕਾਰ ਨਾਲ ਗੱਲਬਾਤ ਕਰਦੀ ਸੋਮਣੀ ਆਕਲੀ ਦੇ ਜਨਰਲ ਸਕੱਤਰ ਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਰਨਜੀਤ ਸਿੰਘ ਗੋਡਲੀ ਨੇ ਕਿਹੇ ੳਹਨਾ ਨੇ ਕਿਹਾ ਕੀ ਲੋਕਤੰਤਰ ਦਾ ਜਿੰਨਾਂ ਘਾਣ ਇਹਨਾਂ ਸਰਪੰਚੀ ਚੋਣਾਂ ਦੋਰਾਨ ਪੰਜਾਬ ਦੀ ਮੌਜੂਦਾ ਸਰਕਾਰ ਨੇ ਕੀਤਾ ਹੋਇਆ ਕਦੇ ਨਹੀਂ ਹੋਇਆ, 70 ਸਾਲਾਂ ਦਾ ਰੌਲਾ ਪਾਉਣ ਵਾਲੇ ਇਹਨਾਂ ਲੀਡਰਾਂ ਨੇ ਹਰ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਹੈ ।
ਹਲਕਾ ਸੰਗਰੂਰ ਤੋਂ ਸਰਪੰਚੀ ਦੇ ਜੋ ਵੀ ਉਮੀਦਵਾਰ ਹਨ, ਉਹ ਭਾਵੇਂ ਅਕਾਲੀ ਦਲ ਵਲੋਂ ਆਜ਼ਾਦ ਤੌਰ ਤੇ ਜਾਂ ਕਿਸੇ ਹੋਰ ਪਾਰਟੀ ਵਲੋਂ ਇਲੈਕਸ਼ਨ ਲੜ ਰਹੇ ਹਨ ਤੇ ਉਹਨਾਂ ਨਾਲ ਕਿਸੇ ਤਰਾਂ ਦੀ ਵੀ ਧੱਕੇਸ਼ਾਹੀ ਹੋ ਰਹੀ ਹੈ, ਕੋਈ ਉਹਨਾਂ ਨਾਲ ਗੁੰਡਾਗਰਦੀ ਕਰ ਰਿਹਾ ਹੈ,ਉਹ ਸਿੱਧੇ ਮੈਨੂੰ ਜਾਂ ਅਕਾਲੀ ਦਲ ਹਲਕਾ ਸੰਗਰੂਰ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ, ਅਸੀਂ ਪੰਜਾਬ ਵਿੱਚ ਲੋਕਤੰਤਰ ਦੀ ਬਹਾਲੀ ਲਈ ਹਰ ਲੜਾਈ ਲੜਾਂਗੇ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਗੁੰਡਾ ਅਨਸਰ ਗੁੰਡਾਗਰਦੀ ਕਰੇਗਾ ਜਾਂ ਉਹਨਾਂ ਨਾਲ ਧੱਕੇਸ਼ਾਹੀ ਕਰੇਗਾ, ਉਹਨਾਂ ਨੂੰ ਸਿੱਧੇ ਤੌਰ ਤੇ ਚਿਤਾਵਨੀ ਦਿੰਦੇ ਹਾਂ

Leave a Reply

Your email address will not be published. Required fields are marked *

Copyright © All rights reserved. | Newsphere by AF themes.