ਸੰਗਰੂਰ (ਪੱਤਰਕਾਰ )
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤਾ ਦਲਿਤ ਮੁਕਤੀ ਮਾਰਚ 45ਵੇਂ ਦਿਨ ਮਲੌਦ ਬਲਾਕ ਦੇ ਪਿੰਡ ਜੋਗੀਮਾਜਰਾ, ਰਾਮਗੜ੍ਹ ਸਰਦਾਰਾਂ, ਸੋਹੀਆਂ ਅਤੇ ਸੇਖਾ ਵਿਚ ਪਹੁੰਚਿਆ। ਮਾਰਚ ਦੌਰਾਨ ਪਿੰਡਾਂ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਜੋਨਲ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਦਸਿਆ ਕਿ ਦਲਿਤ ਮੁਕਤੀ ਮਾਰਚ ਵੱਲੋਂ ਪਿਛਲੇ 45 ਦਿਨਾਂ ਤੋਂ ਬੇਨਤੀ ਕਰਦਾ ਮਜ਼ਦੂਰਾਂ ਨੂੰ ਜਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬੇ ਖਿਲਾਫ ਸੰਘਰਸ਼ਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਭਾਵੇਂ 1972 ਵਿੱਚ ਜਮੀਨ ਹੱਦਬੰਦੀ ਕਾਨੂੰਨ ਬਣਾ ਕੇ ਇਹ ਪ੍ਰਚਾਰਿਆ ਗਿਆ ਕਿ ਹੁਣ ਸ ਏਕੜ ਤੋਂ ਉੱਪਰ ਕਿਸੇ ਕੋਲ ਵੀ ਕੋਈ ਜਮੀਨ ਨਹੀਂ ਪਰ ਅੱਜ ਵੀ ਇੱਕ ਪਾਸੇ ਪਿੰਡਾਂ ਅੰਦਰ ਸੈਂਕੜੇ ਏਕੜ ਜਮੀਨ ਦੀਆਂ ਢੇਰੀਆਂ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਦਲਿਤ ਭਾਈਚਾਰੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਤੇ ਅੱਜ ਵੀ ਉਹ ਖੁੱਡਿਆਂ ਵਰਗੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਦਲਿਤ ਮਜ਼ਦੂਰਾਂ ਨੂੰ ਇਸ ਗੁਰਬਤ ਦੀ ਜ਼ਿੰਦਗੀ ਵਿੱਚੋਂ ਕੱਢਣ ਲਈ ਉਹਨਾਂ ਦੀਆਂ ਹੱਕੀ ਮੰਗਾਂ ਉੱਪਰ ਬੋਲਣ ਲਈ ਤਿਆਰ ਨਹੀਂ।
ਉਹਨਾਂ ਇਸ ਮਾਰਚ ਰਾਹੀਂ ਦਲਿਤ ਮਜ਼ਦੂਰਾਂ ਨੂੰ ਆਪਣੇ ਹਿੱਸੇ ਦੀਆਂ ਜਮੀਨਾਂ ਪੱਕੇ ਘਰ ਕਰਜਾ ਮੁਕਤੀ ਪੱਕੇ ਰੁਜ਼ਗਾਰ ਅਤੇ ਜਾਤੀ ਵਿਤਕਰੇ ਖਿਲਾਫ ਪਿੰਡਾਂ ਵਿੱਚ ਆਪਣੀਆਂ ਕਮੇਟੀਆਂ ਉਦਾਹਰਨ ਦਾ ਸੱਦਾ ਦਿੱਤਾ। ਪਿੰਡਾਂ ਅੰਦਰ ਦਲਿਤ ਭਾਈਚਾਰੇ ਵੱਲੋਂ ਦਲਿਤ ਮੁਕਤੀ ਮਾਰਚ ਦਾ ਬੜੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਲਿਤਾਂ ਦਾ ਵਿਸ਼ਾਲ ਅੰਦੋਲਨ ਖੜਾ ਕੀਤਾ ਜਾਵੇਗਾ।
Leave a Reply