ਪਰਮਜੀਤ ਸਿੰਘ, ਜਲੰਧਰ
ਸਿੱਖ ਤਾਲਮੇਲ ਕਮੇਟੀ ਵੱਲੋਂ ਐਮਾਜ਼ੋਨ ਆਨਲਾਈਨ ਵੈਬਸਾਈਟ ਤੇ ਪਵਿੱਤਰ ਗੁਰਬਾਣੀ ਦੇ ਨਿਤਨੇਮ ਵਾਲੇ ਗੁਟਕੇ ਦੀ ਸੇਲ ਲੱਗੀ ਦਾ ਇਤਰਾਜ਼ ਜਤਾਇਆ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਐਮਾਜ਼ੋਨ ਆਨਲਾਈਨ ਵੈਬਸਾਈਟ ਤੇ ਉਹਨਾਂ ਨੇ ਦੇਖਿਆ ਕਿ ਗੁਟਕਾ ਸਾਹਿਬ ਵੇਚਣ ਲਈ ਵੱਖ-ਵੱਖ ਤਰ੍ਹਾਂ ਦੇ ਰੇਟ ਲਗਾ ਕੇ ਸੇਲ ਰਾਹੀਂ ਘਟਾ ਕੇ ਰੇਟ ਲਿਖ ਕੇ ਵੇਚੇ ਜਾ ਰਹੇ ਸਨ।ਜਿਸ ਤੋਂ ਬਅਦ ਕਮੇਟੀ ਮੈਂਬਰ ਤੁਰੰਤ ਹਰਕਤ ਵਿੱਚ ਆ ਕੇ ਐਮਾਜ਼ੋਨ ਦੇ ਚੋਗਿਟੀ ਬਾਈਪਾਸ ਸਥਿਤ ਦਫਤਰ ਵਿੱਚ ਜਬਰਦਸਤ ਰੋਸ ਵਿਖਾਵਾ ਕਰਕੇ ਦਫਤਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਜਿਸ ਕੰਪਨੀ ਵਿੱਚ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ।
ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਐਮਾਜ਼ੋਨ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਪਰੰਤ ਥਾਣਾ ਮੁਖੀ ਵੱਲੋਂ ਲਿਖਤੀ ਸ਼ਿਕਾਇਤ ਮੰਗੀ ਗਈ। ਤੇ ਭਰੋਸਾ ਦਿੱਤਾ ਕਿ ਪੁਲਿਸ ਪਹਿਲ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੀ। ਇਸ ਮੌਕੇ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ , ਹਰਪ੍ਰੀਤ ਸਿੰਘ ਨੀਟੂ, ਕੌਂਸਲਰ ਸ਼ੈਰੀ ਚੱਡਾ, ਤਜਿੰਦਰ ਸਿੰਘ ਸੰਤ ਨਗਰ, ਜੇ ਐਸ ਬੱਗਾ ਨੇ ਕਿਹਾ ਕਿ ਐਮਾਜ਼ੋਨ ਕੰਪਨੀ ਵੱਲੋਂ ਨਾ ਕੇਵਲ ਪਵਿੱਤਰ ਗੁਟਕੀਆਂ ਨੂੰ ਸੇਲ ਕੀਤਾ ਜਾ ਰਿਹਾ ਹੈ ।ਬਲਕਿ ਉਹਨਾਂ ਦਾ ਨਿਰਾਦਰ ਵੀ ਕੀਤਾ ਜਾ ਰਿਹਾ ਹੈ। ਕਿਉਂਕਿ ਕੰਪਨੀ ਵੱਲੋਂ ਕਈ ਹੋਰ ਵੀ ਇਤਰਾਜ਼ਯੋਗ ਵਸਤੂਆਂ ਜਿਵੇਂ ਕਿ ਸਿਗਰਟ, ਸੁਪਾਰੀਨੋਮਾ ,ਵਸਤੂਆਂ ਅਤੇ ਜੁੱਤੀਆਂ ਵਗੈਰਾ ਸਮਾਨ ਦੇ ਨਾਲ ਹੀ ਪਵਿੱਤਰ ਗੁਟਕੇ ਨੂੰ ਵੀ ਡਿਲੀਵਰੀ ਵਾਸਤੇ ਭੇਜਿਆ ਜਾਂਦਾ ਹੈ।
ਜਿਸ ਨਾਲ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਜੋ ਕਿ ਕਿਸੇ ਸਿੱਖ ਨੂੰ ਵੀ ਮਨਜ਼ੂਰ ਨਹੀਂ। ਮੈਂਬਰਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ। ਇਸ ਮੌਕੇ ਹਰਜੋਤ ਸਿੰਘ ਲੱਕੀ ਮੁੱਖ ਬੁਲਾਰਾ ਸਿੰਘ ਸਭਾਵਾਂ, ਸਤਪਾਲ ਸਿੰਘ ਸਿਦਕੀ , ਗੁਰਦੀਪ ਸਿੰਘ,ਗੁਰਵਿੰਦਰ ਸਿੰਘ ਨਾਗੀ, ਵਿੱਕੀ ਸਿੰਘ ਖਾਲਸਾ, ਸੰਨੀ ਸਿੰਘ ਉਬਰਾਏ ,ਗੁਰਬਖਸ਼ ਸਿੰਘ ,ਲਖਬੀਰ ਸਿੰਘ ਲੱਕੀ ,ਪਵਨ ਜੋਤ ਸਿੰਘ ਸਤਨਾਮੀਆਂ, ਗੁਰਮੀਤ ਸਿੰਘ ਜੋਤ ਆਦਿ ਹਾਜ਼ਰ ਸਨ।
Leave a Reply