ਵਾਹਾ ਨੀ ਸਰਕਾਰੇ ਰਿਸ਼ਵਤ ਲੈ ਕੇ ਵੀ ਕੰਮ ਨਾ ਸਵਾਰੇ ਦੇ ਦੋਸ਼ ਲਗਾ ਕੇ ਜਿਤਾਇਆ ਰੋਸ

ਪਰਮਜੀਤ ਸਿੰਘ, ਜਲੰਧਰ
ਕਹਿੰਦੇ ਹਨ ਕਿ ਹਿੰਦੋਸਤਾਨ ਵਿਚ ਜਿਹੜਾ ਕੰਮ ਜਦੋਂ ਜਹਿਦ ਕਰਕੇ ਆਪਣੀ ਪਹੁੰਚ ਤੋਂ ਦੂਰ ਹੋਵੇ ਉਸ ਕੰਮ ਨੂੰ ਰਿਸ਼ਵਤ ਦੇ ਕੇ ਸੋਖਾਲਾ ਹੀ ਕਰਵਾਇਆ ਜਾ ਸਕਦਾ ਹੈ਼। ਪਰ ਮੰਡ ਕੰਪਲੈਕਸ ਦੇ ਦੁਕਾਨਦਾਰਾਂ ਨੂੰ ਦੀ ਸਮੱਸਿਆ ਰਿਸ਼ਵਤ ਦੇਣ ਦੇ ਬਾਵਜੂਦ ਵੀ ਉਸੇ ਤਰ੍ਹਾਂ ਬਰਕਰਾਰ ਹੈ।ਮੰਡ ਕੰਪਲੈਕਸ ਵਿੱਚ ਮੌਜੂਦ ਮੰਡ ਫਾਇਨਾਂਸ,ਜਿੰਮ, ਹੈਲਥ ਕਲੱਬ, ਹੋਟਲ, ਮੈਂਥੂਟ ਫਾਇਨਾਂਸ, ਕਾਰ ਬਾਜ਼ਾਰ ਆਦਿ ਦੇ ਦੁਕਾਨਦਾਰਾਂ ’ਚ ਸ਼ਾਮਲ ਤਰਲੋਕ ਸਿੰਘ, ਆਦਿ ਨੇ ਦੋਸ਼ ਲਗਾਏ ਕਿ ਜਲੰਧਰ ਦੇ ਕਪੂਰਥਲਾ ਚੌਕ ‘ਚ ਸਥਿਤ ਮੰਡ ਕੰਪਲੈਕਸ ਵਿੱਚ ਉਹ ਰੋਜ਼ ਆਪਣੇ ਘਰਾਂ ਤੋਂ ਆਪਣੀ ਰੋਜੀ ਰੋਟੀ ਕਮਾਉਣ ਦੀ ਆਸ ਲੈਣ ਕੇ ਆਉਂਦੇ ਤਾਂ ਹਨ ਪਰ ਸ਼ਾਮ ਤੱਕ ਕੋਈ ਵੀ ਗਾਹਕ ਉਹਨਾਂ ਕੋਲ ਨਾ ਆਉਣ ਕਰਕੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਹਨਾਂ ਦੀ ਦੁਕਾਨਾਂ ਦੇ ਸਾਹਮਣੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਖਲੋਤਾ ਰਹਿੰਦਾ ਹੈ।
ਜਿਸ ਨਾਲ ਉਥੇਂ ਬਦਬੂ ਆਉਣ ਨਾਲ ਗੰਦੇ ਪਾਣੀ ਵਿਚੋਂ ਲੰਘਣ ਦੇ ਡਰ ਤੋਂ ਗਾਹਕ ਉਹਨਾਂ ਕੋਲੋਂ ਖਰੀਦਦਾਰੀ ਕਰਨ ਨਹੀਂ ਆਉਂਦਾ। ਉਹਨਾਂ ਦਾ ਕਹਿਣਾ ਹੈ ਕਿ ਮੰਡ ਕੰਪਲੈਕਸ ਵਿੱਚ ਆਉਣ ਲਈ ਜਦ ਗਾਹਕ ਬੱਸ ਵਿਚੋਂ ਉਤਰ ਕੇ ਜਾਂ ਗਾਹਕ ਆਪਣੇ ਵਾਹਨ ਖੜੇ ਕਰਦੇ ਹਨ ਤਾਂ ਉਹਨਾਂ ਦੇ ਮੰਨ ਵਿੱਚ ਆਸ ਜਾਗਦੀ ਹੈ ਕਿ ਸ਼ੁਕਰ ਹੈ ਕਿ ਕੋਈ ਗਾਹਕ ਉਹਨਾਂ ਕੋਲ ਆਉਣ ਲੱਗਾ ਹੈ ਪਰ ਉਸ ਵਕਤ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਗਾਹਕ ਉਹਨਾਂ ਦੀਆਂ ਦੁਕਾਨਾਂ ਦੇ ਸਾਹਮਣੇ ਖੜ੍ਹੇ ਹੋਏ ਬਦਬੂ ਮਾਰਦੇ ਗੰਦੇ ਪਾਣੀ ਦੇ ਛੱਪੜ ਵਿਚੋਂ ਲੰਗਣ ਤੋਂ ਗ਼ੁਰੇਜ਼ ਕਰਦੇ ਹੋਏ ਵਾਪਸ ਚਲੇ ਜਾਂਦੇ ਹਨ।ਤੇ ਉਹ ਗਾਹਕਾਂ ਨੂੰ ਅਵਾਜ਼ ਹੀ ਲਗਾਉਂਦੇ ਰਹਿ ਜਾਂਦੇ ਹਨ।ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਨਾਲ ਬਦਬੂ ਆਉਣ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਨਗਰ ਨਿਗਮ ਵਿਭਾਗ ਨੂੰ ਟੈਲੀਫੋਨ ਰਾਹੀਂ ਸ਼ਿਕਾਇਤ ਵੀ ਦਿਤੀ ਪਰ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਹੈ।
ਉਹਨਾਂ ਦੋਸ਼ ਲਗਾਏ ਕਿ ਜਦੋਂ ਵੀ ਵਿਅਕਤੀ ਸੀਵਰੇਜ ਸਾਫ ਕਰਨ ਲਈ ਆਉਂਦੇ ਹਨ ਤਾਂ ਉਸ ਲਈ ਉਹਨਾਂ ਨੂੰ ਹਰਜਾਨਾ ਵੀ ਭਰਨਾ ਪੈਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਫਾਈ ਕਰਮਚਾਰੀ ਉਹਨਾਂ ਨੂੰ ਸੀਵਰੇਜ ਦੀ ਸਫ਼ਾਈ ਕਰਨ ਦਾ ਕਹਿ ਕੇ ਉਹਨਾਂ ਕੋਲ਼ੋਂ ਹਰਜਾਨਾ ਲੈ ਕੇ ਤਾਂ ਚਲੇ ਜਾਂਦੇ ਹਨ ਪਰ ਸੀਵਰੇਜ ਸਮੱਸਿਆ ਫਿਰ ਉਸੇ ਤਰ੍ਹਾਂ ਬਰਕਰਾ ਰਹਿੰਦੀ ਹੈ। ਉਹਨਾ ਦੱਸਿਆ ਕਿ ਉਹਨਾਂ ਵੱਲੋਂ ਨਗਰ ਨਿਗਮ ਵਿਭਾਗ ਦੇ ਕੇ ਕਮਿਸ਼ਨਰ ਨੂੰ ਵੀ ਲਿਖਤ ਸ਼ਿਕਾਇਤ ਦਿੱਤੀ ਹੈ। ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਹਨਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇ। ਇਸ ਸਬੰਧੀ ਜਦ ਨਗਰ ਨਿਗਮ ਵਿਭਾਗ ਤੇ ਕਰਮਚਾਰੀਆਂ ਨਾਲ ਟੈਲੀਫੋਨ ਰਾਹੀਂ ਸੰਪਰਕ ਕਰਨਾ ਚਾਹਿਆ ਤਾਂ ਅੱਜ ਛੁੱਟੀ ਹੋਣ ਦੇ ਕਰਕੇ ਕਿਸੇ ਵੀ ਅਧਿਕਾਰੀ ਵੱਲੋਂ ਟੈਲੀਫੋਨ ਸੁਣਨ ਦੀ ਖੇਚਲ ਨਹੀਂ ਕੀਤੀ।
ਵਪਾਰ ’ਚ ਆਇਆ ਨਿਘਾਰ
ਜਿੰਮ, ਹੈਲਥ ਕਲੱਬ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕ ਆਪਣੀ ਤੰਦਰੁਸਤੀ ਲਈ ਉਹਨਾਂ ਕੋਲ ਕਸਰਤ ਕਰਨ ਆਉਂਦੇ ਸੀ ਪਰ ਉਹ ਵੀ ਇਹ ਕਹਿ ਕੇ ਵਾਪਸ ਨਹੀਂ ਆਉਦੇ ਕਿ ਉਹ ਇਥੇ ਆਪਣੀ ਸਿਹਤ ਬਨਾਉਣ ਲਈ ਆਉਂਦੇ ਹਨ ਪਰ ਉਨ੍ਹਾਂ ਨੇ ਗੰਦੇ ਪਾਣੀ ਵਿਚੋਂ ਲੰਘ ਕੇ ਅਤੇ ਗੰਦੇ ਪਾਣੀ ਦੀ ਬਦਬੂ ਨਾਲ ਬਿਮਾਰੀਆਂ ਨਹੀਂ ਸਹੇੜਨੀਆਂ ਚਾਹੁੰਦੇ। ਇਸ ਤੋਂ ਇਲਾਵਾ ਹੋਟਲ ਮਾਲਕ ਦਾ ਕਹਿਣਾ ਹੈ ਕਿ ਜੋ ਵੀ ਲੋਕ ਇਕ ਵਾਰ ਉਹਨਾਂ ਕੋਲ ਖਾਂਣਾਂ ਖਾਣ ਆਉਂਦੇ ਹਨ ਉਹ ਆਲੇ ਦੁਆਲੇ ਸੜਕਾਂ ਤੇ ਖੜੇ ਗੰਦੇ ਪਾਣੀ ਦੀ ਬਦਬੂ ਕਰਕੇ ਵਾਪਸ ਚਲਿਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਮੱਸਿਆ ਕਰਕੇ ਉਹਨਾਂ ਦਾ ਵਪਾਰ ਬਹੁਤ ਘਟ ਗਿਆ ਹੈ।

Leave a Reply

Your email address will not be published.


*