ਤਿੰਨ ਕਾਲੇ ਕਾਨੂੰਨਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਕੇਂਦਰ ਦੀ ਨੀਅਤ ਸਾਫ ਨਹੀਂ

ਲੁਧਿਆਣਾ (ਗੁਰਦੀਪ ਸਿੰਘ)
ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਨਿਰਮਲ ਸਿੰਘ ਬੇਰਕਲਾਂ ਦੀ ਅਗਵਾਈ ਹੇਠ  ਵਿਸ਼ਾਲ ਮੀਟਿੰਗ ਪਿੰਡ ਲਲਤੋਂ ਵਿਖੇ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਯੂਨੀਅਨ ਦੀ ਮਜ਼ਬੂਤੀ ਲਈ ਸ. ਗੁਰਚਰਣ ਸਿੰਘ ਰਾਜੂ ਗਰੇਵਾਲ ਨੂੰ ਹਲਕਾ ਗਿਲ ਜਿਲ੍ਹਾ ਲੁਧਿਆਣਾ ਦਾ ਪ੍ਰਧਾਨ, ਹਰਪ੍ਰੀਤ ਸਿੰਘ ਗਰੇਵਾਲ ਮੀਤ ਪ੍ਰਧਾਨ, ਨਰਿੰਦਰ ਬਹਿਲ ਸੈਕਟਰੀ, ਸੁਖਦੇਵ ਸਿੰਘ ਭੱਟੀ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਆਪਣੀ ਗੱਲਬਾਤ ਦੌਰਾਨ ਜੱਥੇਦਾਰ ਨਿਮਾਣਾ ਤੇ ਮਖੂ ਨੇ ਕਿਹਾ ਦਿੱਲੀ ਬਾਰਡਰ ਤੇ ਚਲੇ ਕਿਸਾਨ ਅੰਦੋਲਨ ਵਿਚ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀਆਂ ਤੋਂ ਬਾਅਦ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਵਿਚ ਸਫਲ ਹੋਏ। ਲੇਕਿਨ ਅੱਜ ਵੀ ਤਿੰਨ ਕਾਲੇ ਕਾਨੂੰਨਾਂ ਦਾ ਖਤਰਾ ਮੰਡਰਾ ਰਿਹਾ ਹੈ ਕੇਂਦਰ ਸਰਕਾਰ ਦੀ ਨੀਅਤ ਠੀਕ ਨਹੀਂ ਕਿਸੇ ਹੋਰ ਢੰਗ-ਤਰੀਕੇ ਨਾਲ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਉਂਦੀ ਹੈ ਇਸ ਕਰਕੇ ਆਪਣੇ ਜਾਤੀ ਮੁਫ਼ਾਦ ਤੋਂ ਉਪਰ ਉਠ ਕੇ ਇਕੱਠੇ ਹੋਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਤੇ ਮੁਖਤਿਆਰ ਸਿੰਘ ਗਰੇਵਾਲ, ਵਨੀਤ ਕੁਮਾਰ ਗੋਲਡੀ, ਜਗਪਾਲ ਸਿੰਘ ਬਿਟੂ, ਗੁਰਦੀਪ ਸਿੰਘ ਗਰੇਵਾਲ, ਬਲਜਿੰਦਰ ਸਿੰਘ ਲਲਤੋਂ, ਕਬੀਰ ਭੱਟੀ ਲਲਤੋਂ, ਲਾਡੀ ਲਲਤੋਂ, ਗੁਰਸ਼ਰਨ ਪਾਲ ਸਿੰਘ ਲਲਤੋਂ, ਨਰਿੰਦਰ ਕੁਮਾਰ ਬਹਿਲ, ਮਨਜਿੰਦਰ ਸਿੰਘ ਖਾਲਸਾ, ਹਰਸਿਮਰਤ ਪ੍ਰੀਤ ਸਿੰਘ ਫੋਜੀ, ਅਬੀ ਲਲਤੋਂ, ਗੁਰਦੀਪ ਗਿਲ, ਰਾਜਵੀਰ ਸਿੰਘ ਗਿਲ,ਹਰਸ਼ਪ੍ਰੀਤ ਸਿੰਘ ਗਰੇਵਾਲ ਜੁਝਾਰ ਸਿੰਘ,ਬਲਦੇਵ ਸਿੰਘ ਸੰਧੂ ਗੁਰਚਰਣ ਸਿੰਘ ਭੁੱਲਰ, ਜਸਵੰਤ ਸਿੰਘ ਜੱਸਾ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin