ਅੰਮ੍ਰਿਤਸਰ ///// ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਡਿਟੈਕਟਿਕ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪਾਲ ਸਿੰਘ ਏਡੀਸੀਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰਿੰਦਰਬੀਰ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਵੱਲੋਂ ਸੂਚਨਾਂ ਦੇ ਅਧਾਰ ਤੇ ਹਰਸ਼ਦੀਪ ਸਿੰਘ ਅਤੇ ਗੁਰਸ਼ਰਨਪ੍ਰੀਤ ਸਿੰਘ ਦੋਨੋਂ ਵਾਸੀ ਪਿੰਡ ਢਿੱਲਵਾਂ ਖੁਰਦ ਥਾਣਾ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਨੂੰ ਮਿਤੀ 4-9-2024 ਕਾਬੂ ਕਰਕੇ ਥਾਣਾ ਏ-ਡਵੀਜ਼ਨ ਅੰਮ੍ਰਿਤਸਰ, ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ, ਸੀਆਈਏ ਸਟਾਫ਼ 1, 2 ਅਤੇ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਦੀਆ ਵੱਖ-ਵੱਖ ਟੀਮਾਂ ਵੱਲੋਂ ਇੱਕ ਜੁੱਟ ਹੋ ਕੇ ਉਕਤ ਦੋਸ਼ੀਆ ਪਾਸੋਂ ਕੁੱਲ 4 ਪਿਸਟਲ ਬ੍ਰਾਮਦ ਕੀਤੇ ਗਏ ਅਤੇ ਇਹਨਾਂ ਦੋਸ਼ੀਆਂ ਤੇ ਮੁਕੱਦਮਾਂ ਨੰਬਰ 143 ਮਿਤੀ 4-9-2024 ਜੁਰਮ 111(3) BNS, 25 (7) ਆਰਮਜ਼ ਐਕਟ, ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁਲਿਸ ਪਾਰਟੀ ਵੱਲੋਂ ਬਾਰੀਕੀ ਨਾਲ ਜਾਂਚ ਕਰਕੇ ਇਹਨਾਂ ਮਾੜੇ ਅਨਸਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਤੇ ਦੋਸ਼ੀ ਗੁਰਸ਼ਰਨਪ੍ਰੀਤ ਸਿੰਘ ਉਰਫ਼ ਸ਼ਰਨ ਵਾਸੀ ਪਿੰਡ ਢਿੱਲਵਾਂ ਖੁਰਦ, ਥਾਣਾ ਸਾਦਿਕ, ਫਰੀਦਕੋਟ ਉਮਰ 18 ਸਾਲ ਨੂੰ ਮਿਤੀ 4-9-2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਇਹ, ਇੱਕ ਵਿਅਕਤੀ ਦੇਵਾ ਵਾਸੀ ਹਰਿਆਣਾ (ਹੁਣ ਵਿਦੇਸ਼) ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ ਜੋ ਉਸਨੂੰ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨਾਲ ਜੋੜਦਾ ਸੀ।
ਧਰਮਪ੍ਰੀਤ ਸਿੰਘ ਉਰਫ਼ ਧਰਮਾ ਪੁੱਤਰ ਸੁਖਦੇਵ ਸਿੰਘ ਉਰਫ਼ ਦੇਬਾ, ਬਾਜ਼ੀਗਰ ਬਸਤੀ, ਜ਼ਿਲ੍ਹਾ ਫ਼ਰੀਦਕੋਟ ਉਹ ਵਿਅਕਤੀ ਸੀ, ਜਿਸਨੇ ਗੁਰਸ਼ਰਨਪ੍ਰੀਤ ਸਿੰਘ ਉਰਫ਼ ਸ਼ਰਨ ਨੂੰ ਦੇਵਾ ਅਤੇ ਗੋਲਡੀ ਨਾਲ ਮਿਲਾਇਆ ਸੀ।
ਧਰਮਪ੍ਰੀਤ ਸਿੰਘ ਉਰਫ਼ ਧਰਮਾ ਨੂੰ ਮਿਤੀ 6-9-2024 ਨੂੰ ਜਿਲ੍ਹਾ ਫ਼ਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਪ੍ਰੀਤਮ ਸਿੰਘ ਉਰਫ਼ ਗੋਲੀ ਪੁੱਤਰ ਅਮਰਜੀਤ ਸਿੰਘ ਵਾਸੀ ਲੰਡਾ, ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ, ਜਿਸਦੇ ਖਿਲਾਫ਼ 10 ਦੇ ਕਰੀਬ ਮੁਕੱਦਮੇਂ ਦਰਜ਼ ਹਨ, ਜੋ ਕਿ ਜਾਅਲੀ ਪਾਸਪੋਰਟ ‘ਤੇ ਕੈਨੇਡਾ ਗਿਆ ਸੀ, ਇਸ ਜੁਰਮ ਦਾ ਮੁੱਖ ਸਾਜ਼ਿਸ਼ ਕਰਤਾ ਸੀ, ਉਸ ਨੇ
ਧਰਮਪ੍ਰੀਤ ਸਿੰਘ ਉਰਫ਼ ਧਰਮਾ ਨੇ ਦੇਵਾ ਅਤੇ ਗੋਲਡੀ ਨਾਲ ਜਾਣ-ਪਛਾਣ ਕਰਵਾਈ ਸੀ।
ਬੀਤੇ ਦਿਨੀਂ ਮੰਗਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਬਾਜ਼ੀਗਰ ਬਸਤੀ ਜ਼ਿਲ੍ਹਾ ਫ਼ਰੀਦਕੋਟ, ਜਿਸ ਨੇ ਗੁਰਸ਼ਰਨਪ੍ਰੀਤ ਨਾਲ ਮਿਲ ਕੇ ਮੋਹਾਲੀ ‘ਚ ਇੱਕ ਵਿਅਕਤੀ ਦੀ ਰੈਕੀ ਕੀਤੀ ਸੀ, ਜਿਸਨੂੰ ਮਿਤੀ 10-9-2024 ਨੂੰ ਫ਼ਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਵਤਾਰ ਸਿੰਘ ਉਰਫ਼ ਸੁੱਖਾ ਪੁੱਤਰ ਹਰਬੰਸ ਸਿੰਘ ਵਾਸੀ ਸਮਾਲਸਰ ਜ਼ਿਲ੍ਹਾ ਮੋਗਾ, ਜਿਸਨੇ ਪ੍ਰੀਤਮ ਦੇ ਨਿਰਦੇਸ਼ਾਂ ‘ਤੇ, ਆਪਣੀ S-presso ਕੈਬ PB01-3310 ਵਿੱਚ, ਗੁਰਸ਼ਰਨਪ੍ਰੀਤ ਸਿੰਘ ਅਤੇ ਮੰਗਾ ਸਿੰਘ ਨੂੰ ਹੋਟਲ ਸਿਟੀ-ਵਾਕ ਤੋਂ ਚੁੱਕਣ ਤੋਂ ਬਾਅਦ, ਪਹਿਲਾਂ ਮੋਹਾਲੀ ਵਿੱਚ ਇੱਕ ਵਿਅਕਤੀ ਦਾ ਘਰ ਦਿਖਾਇਆ ਸੀ, ਜਿਸਨੂੰ ਅੱਜ ਮਿਤੀ 10-9-2024 ਨੂੰ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਗਲੇਰੀ ਜਾਂਚ ਬਹੁਤ ਡੂੰਘਾਈ ਨਾਲ ਅਤੇ ਤਕਨੀਕੀ ਤੌਰ ‘ਤੇ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਗਿਰੋਹ ਨਾਲ ਜੁੜੇ ਹੋਰ ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ, ਹਰਿਆਣਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
Leave a Reply