ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਧਾਉਣ ਆਦੇਸ਼ਾਂ ਦੇ ਖਿਲਾਫ ਧਰਨਾ

ਲੁਧਿਆਣਾ/////    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ-ਨਿਰਦੇਸ਼ ਤੇ ਜ਼ਿਲਾਂ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋ ਅੱਜ ਜ਼ਿਲਾਂ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਹੇਠ ਟਿੱਬਾ ਰੋਡ ਦੱਫਤਰ ਦੇ ਬਾਹਰ ਆਦਮੀ ਪਾਰਟੀ ਦੀ (ਆਪ) ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਦੇ ਵਿਰੋਧ ਵੱਜੋਂ ਪੰਜਾਬ ਰਾਜ ਵਿੱਚ ਜ਼ਰੂਰੀ ਵਸਤੂਆਂ- ਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਧਾਉਣ ਦੇ ਤਾਜ਼ਾ ਆਦੇਸ਼ਾਂ ਦੇ ਖਿਲਾਫ ਧਰਨਾ-ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ

ਅਤੇ ਜਿਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਵੀ ਦਿੱਤਾ ਇਸ ਮੌਕੇ ਤੇ ਵੱਖ ਵੱਖ ਬੁਲਾਰਿਆ ਨੇ ਦੱਸਿਆ ਕਿ ਪਿਛਲੇ ਦਿਨ ਪੰਜਾਬ ਸਰਕਾਰ ਵੱਲੋ ਪੈਟਰੋਲ ਦੀ ਕੀਮਤ ਵਿੱਚ 61 ਪੈਸੇ ਪ੍ਰਤੀ ਲੀਟਰ, ਡੀਜ਼ਲ ਦੀ ਕੀਮਤ ਵਿੱਚ 92 ਪੈਸੇ ਪ੍ਰਤੀ ਲੀਟਰ ਅਤੇ ਬਿਜਲੀ ਦੀ ਕੀਮਤ ਵਿੱਚ ₹3 ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ। ਇਹ ਵਾਧਾ ਆਮ ਆਦਮੀ ਉਤੇ ਬੇਹੱਦ ਜ਼ਿਆਦਾ ਵਿੱਤੀ ਬੋਝ ਪਾਉਂਦਾ ਹੈ, ਜੋ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਹਨ।

ਆਪ ਸਰਕਾਰ ਦੇ ਇਹ ਕਦਮ ਉਨ੍ਹਾਂ ਦੇ ਚੋਣ ਵਾਅਦੇ ਨਾਲ ਸਪੱਸ਼ਟ ਧੋਖਾਧੜੀ ਹਨ ਅਤੇ ਲੋਕਾਂ ਦੀਆ ਦੁੱਖ-ਤਕਲੀਫ਼ਾ ਤੋਂ ਉਨ੍ਹਾਂ ਦੀ ਦੂਰੀ ਦਾ ਸਬੂਤ ਹਨ। ਪੰਜਾਬ ਦੇ ਲੋਕ ਖ਼ਾਸਕਰ ਮੱਧ ਅਤੇ ਘੱਟ ਆਮਦਨ ਵਾਲੇ ਵਰਗ ਇਸ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਤੇਲ ਦੀਆਂ ਕੀਮਤਾਂ ਵਿੱਚ ਵਾਧਾ ਸਾਰੇ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਹਰ ਪੱਧਰ ‘ਤੇ ਅਸਰ ਪਾਵੇਗਾ, ਜਿਸ ਨਾਲ ਆਮ ਨਾਗਰਿਕ ਦੀ ਖ਼ਰੀਦਣ ਦੀ ਸਮਰੱਥਾ ਹੋਰ ਘਟੇਗੀ। ਇਸੇ ਤਰ੍ਹਾਂ, ਬਿਜਲੀ ਦੀਆਂ ਕੀਮਤਾਂ ਵਿੱਚ ਵੱਡੇ ਪੱਧਰ ਉੱਤੇ ਵਾਧਾ ਨਾ ਸਿਰਫ਼ ਘਰਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਸਾਡੇ ਰਾਜ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਜਿਵੇਂ ਕਿ ਛੋਟੇ ਕਾਰੋਬਾਰ ਅਤੇ ਉਦਯੋਗਾਂ ਨੂੰ ਵੀ ਨੁਕਸਾਨ ਪਹੁੰਚਾਵੇਗਾ।

ਵੱਧੀਆਂ ਤੇਲ ਦੀਆਂ ਕੀਮਤਾਂ ਪਰਿਵਹਨ ਖੇਤਰ, ਛੋਟੇ ਕਾਰੋਬਾਰਾਂ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀਆਂ ਹਨ।ਬਿਜਲੀ ਦੀਆਂ ਵੱਧੀਆਂ ਕੀਮਤਾਂ ਨਾਲ ਘਰਾਂ ਅਤੇ ਛੋਟੇ ਦੁਕਾਨਦਾਰਾਂ ਲਈ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਕਰਨਾ ਬੇਹੱਦ ਮੁਸ਼ਕਿਲ ਹੋ ਜਾਵੇਗਾ। ਅਸੀਂ ਮੰਗ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਤੁਰੰਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਵੇ ਅਤੇ ਬਿਜਲੀ ਦੇ ਰੇਟ ਵੀ ਸਸਤੇ ਕੀਤੇ ਜਾਣ। ਅਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਇਸ ਵਿੱਤੀ ਹਮਲੇ ਲਈ ਜ਼ਿੰਮੇਵਾਰ ਠਹਿਰਾਉਂਦੇ ਹਾਂ ਆਮ ਆਦਮੀ ਨੂੰ ਖ਼ਰਚਿਆਂ ਦੇ ਬੋਝ ਹੇਠ ਦਬਾਇਆ ਜਾ ਰਿਹਾ ਹੈ। ਸਾਡੇ ਜ਼ਿਲ੍ਹੇ ਦੇ ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਪੰਜਾਬੀ ਹੋਰ ਲੋਕ-ਵਿਰੋਧੀ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਡੇ ਲੋਕਾਂ ਉੱਤੇ ਵਿੱਤੀ ਬੋਝ ਨੂੰ ਘਟਾਉਣ ਲਈ ਕਿਸੇ ਵੀ ਤਰ੍ਹਾਂ ਦਾ ਸਮਰਥਨ ਦੇਣ ਲਈ ਤਿਆਰ ਹੈ। ਜੇਕਰ ਪੈਟਰੋਲ,ਡੀਜ਼ਲ ਅਤੇ ਬਿਜਲੀ ਦੇ ਰੇਟਾ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਨ ਲਿਆ ਗਿਆ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ  ਇਸ ਮੌਕੇ ਤੇ ਰਾਕੇਸ਼ ਪਾਂਡੇ, ਬਲਵਿੰਦਰ ਸਿੰਘ ਬੈਸ, ਮਮਤਾ ਆਸ਼ੂ, ਜਗਤਾਰ ਸਿੰਘ ਜੱਗਾ, ਵਿਕਰਮ ਸਿੰਘ ਬਾਜਵਾ, ਇਸ਼ਵਰਜੋਤ ਚੀਮਾਂ, ਸ਼ਾਮ ਸੁੰਦਰ ਮਲਹੋਤਰਾਂ, ਕੋਮਲ ਖੰਨਾ, ਜਰਨੈਲ ਸਿੰਘ ਸ਼ਿੰਲਾਪੂਰੀ, ਅਸ਼ੀਸ ਅਵਸਤੀ, ਹੈਪੀ ਲਾਲੀ, ਬਲਜੀਤ ਸਿੰਘ ਮਾਨ, ਮੋਨੂੰ ਖਿੰਡਾ, ਸੰਜੀਵ ਸ਼ਰਮਾ, ਸਾਹਿਲ ਕਪੂਰ ਪੱਪਲ, ਸਰਬਜੀਤ ਸਿੰਘ ਸਰਹਾਲੀ, ਲੱਕੀ ਕਪੂਰ, ਰਿਪੂ ਗਿੱਲ, ਨਿੱਕੀ ਰਿਆਤ, ਸੁਰਿੰਦਰ ਕੌਰ, ਸੁਖਦੇਵ ਬਾਵਾ, ਚੇਤਨ ਜੁਨੇਜਾ, ਜਗਦੀਸ਼ ਲਾਲ, ਹਰਜਿੰਦਰ ਪਾਲ ਲਾਲੀ, ਭਾਰਤ ਭੂਸ਼ਨ, ਗੁਰਿੰਦਰ ਰੰਧਾਵਾ, ਗੁਰਚਰਨ ਛਾਬੜਾ, ਸਤਨਾਮ ਸਿੰਘ ਸੱਤਾ, ਗੁਰਸ਼ਰਨ ਸਿੰਘ ਪੱਪੂ, ਚੰਦਰ ਸਰਬਰਵਾਲ, ਰਵਿੰਦਰ ਪੁਰਵਾ, ਅਮਨ ਮੋਗਾਂ, ਕਪਿਲ ਕੋਚਰ, ਵੇ.ਕੇ. ਅਰੋੜਾ, ਹਨੀ ਸ਼ਰਮਾ, ਸ਼ਾਮ ਮਲਹੋਤਰਾਂ, ਵਿਕਰਮ ਸਹਿਜਲ, ਰਵੀ ਮਲਹੋਤਰਾਂ, ਐਸ.ਕੇ. ਖੰਨਾ, ਗੁਰਪ੍ਰੀਤ ਖੁਰਾਨਾ, ਪਵਨਦੀਪ ਮਦਾਨ, ਸਰਬਜੀਤ ਸਿੰਘ, ਰਵਿੰਦਰ ਰਾਜਾ, ਅਮਰਜੀਤ ਜੀਤਾ, ਨਰੇਸ਼ ਗੁੁਪਤਾ, ਲਵਲੀ ਮਨੋਚਾ, ਮਨੋਜ ਪਾਠਕ, ਤਨੀਸ਼ ਅਹੁਜਾ, ਰਾਜੂ ਅਰੌੜਾ, ਸਤੀਸ਼ ਮਲਹੋਤਰਾਂ, ਕੁਲਵੰਤ ਰਾਏ, ਗੁਰਨਾਮ ਸਿੰਘ, ਲੱਕੀ ਮੱਕੜ, ਰਾਹੁਲ ਕੁਮਾਰ, ਸਿਕੰਦਰ ਸਿੰਘ, ਨਿਪੁਨ ਸ਼ਰਮਾਂ, ਟੋਨੀ ਬਦਨ, ਰਿੰਕੂ ਕੁਮਾਰ, ਵਿਸ਼ਾਲ ਬਤਰਾ, ਭੋਲਾ ਮਹਿਤਾ, ਲੱਕੀ ਪਾਠਕ, ਐਸ.ਕੇ. ਸੋਨੀ,  ਰੰਮੀ ਮੋਮ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਅਤੇ ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁੰਦੇਦਾਰ ਅਤੇ ਵਰਕਰ ਹਾਜਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin