Oplus_131072

ਚੋਰੀਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ 13 ਸਤੰਬਰ ਤੋਂ ਥਾਣਾ ਲੌਂਗੋਵਾਲ ਅੱਗੇ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ 

 ਲੌਂਗੋਵਾਲ /////ਅੱਜ ਸਥਾਨਕ ਗੁਰਦੁਆਰਾ ਸਾਹਿਬ ਢਾਬ ਬਾਬਾ ਆਲਾ ਸਿੰਘ ਵਿਖੇ ਨਗਰ ਨਿਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ ਵੱਖ-ਵੱਖ ਰਾਤਾਂ ਨੂੰ ਚੋਰਾਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਅਤੇ ਕਈ ਘਰਾਂ ਵਿੱਚ ਚੋਰੀਆਂ ਕਰਨ ਦਾ ਮੁੱਦਾ ਚਰਚਾ ਵਿੱਚ ਰਿਹਾ ਅਤੇ ਹਾਜ਼ਰ ਲੋਕ ਪੁਲਿਸ ਵੱਲੋਂ  ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਸਨ ਜਿਸ ਕਾਰਨ ਸਾਰਿਆਂ ਦੀ ਰਾਏ ਮੁਤਾਬਕ ਪੁਲਿਸ ਪ੍ਰਸ਼ਾਸਨ ਨੂੰ ਪੰਜ ਦਿਨਾਂ ਦਾ ਅਲਟੀਮੇਟਮ ਦਿੰਦਿਆਂ 13 ਸਤੰਬਰ ਤੋਂ ਥਾਣਾ ਲੌਂਗੋਵਾਲ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ।
ਇਸ ਮੀਟਿੰਗ ਦੀ ਅਗਵਾਈ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਲੌਂਗੋਵਾਲ ਇਲਾਕੇ ਵਿੱਚ ਪਿਛਲੇ ਸਮੇਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਅਤੇ ਨਸ਼ਿਆਂ ਦੀ ਵਿਕਰੀ ਵੱਧ ਰਹੇ ਹਨ। ਪਰ ਲੋਂਗੋਵਾਲ ਦਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਹੀ ਢਿੱਲੀ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ । ਪੁਲਿਸ ਪ੍ਰਸ਼ਾਸਨ ਖਿਲਾਫ ਲੋਕਾਂ ਵਿੱਚ ਭਾਰੀ ਰੋਸ ਹੈ ਇਸ ਸਬੰਧੀ ਥਾਣਾ ਲੌਂਗੋਵਾਲ ਦੇ ਐਸਐਚ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ।ਜਿਸ ਵਿੱਚ ਮੰਗ ਕੀਤੀ ਗਈ ਕਿ ਜੋ ਇਲਾਕੇ ਵਿੱਚ ਚੋਰੀਆਂ ਹੋਈਆਂ ਹਨ ਉਨਾਂ ਘਟਨਾਵਾਂ ਦੀ ਤਹਿ ਤੱਕ ਪਹੁੰਚਦਿਆਂ ਚੋਰਾਂ ਨੂੰ ਫੜਿਆ ਜਾਵੇ, ਚੋਰੀ ਦਾ ਮਾਲ ਖਰੀਦਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਬਿਨਾਂ ਲਾਇਸੰਸ ਤੋਂ ਖੁੱਲ੍ਹੇ ਕਬਾੜਖਾਨਿਆਂ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ ਬੰਦ ਕੀਤਾ ਜਾਵੇ।
ਅਤੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਜੇਕਰ ਪੰਜ ਦਿਨਾਂ ਤੱਕ ਕੋਈ ਠੋਸ ਕਾਰਵਾਈ ਨਾ ਹੋਈ ਤਾਂ 13 ਸਤੰਬਰ ਤੋਂ ਲੌਂਗੋਵਾਲ ਥਾਣੇ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਤਿਆਰੀ ਸਬੰਧੀ ਅੱਜ ਤੋਂ ਹੀ ਵੱਖ-ਵੱਖ ਪੱਤੀਆਂ ਵਿੱਚ ਮੀਟਿੰਗਾਂ ਕਰਵਾਉਣ ਸੰਬੰਧੀ ਡਿਊਟੀਆਂ ਲਾਈਆਂ ਗਈਆਂ ਅੱਜ ਦੀ ਮੀਟਿੰਗ ਦੇ ਇਕੱਠ ਵਿੱਚ ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਆਗੂ ਭੋਲਾ ਸਿੰਘ, ਦਰਬਾਰਾ ਸਿੰਘ ਪਿੰਡ ਦੇ ਪਤਵੰਤੇ ਸੱਜਣ ਲਾਲ ਸਿੰਘ ਫੌਜੀ,ਜਰਨੈਲ ਸਿੰਘ ਰੰਧਾਵਾ,ਗੁਰਜੰਟ ਸਿੰਘ ਰੰਧਾਵਾ,ਅਜੈਬ ਸਿੰਘ ਸੂਸਣ, ਬੱਗਾ ਸਿੰਘ, ਸੀਰਾ ਸਿੰਘ,ਲਾਲ ਸਿੰਘ, ਗੁਰਦੁਆਰਾ ਕਮੇਟੀ ਦੇ ਖਜਾਨਚੀ ਬਲਵਿੰਦਰ ਸਿੰਘ ਭੋਲਾ, ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ,ਬਲਾਕ ਆਗੂ ਭੋਲਾ ਸਿੰਘ ਪਨਾਂਚ,ਨਿੱਕਾ ਸਿੰਘ ਦੁਲਟ, ਰਾਜਾ ਸਿੰਘ ਜੈਦ, ਸਤਿਨਾਮ ਸਿੰਘ ਵਰਿੰਦਰ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।

Leave a Reply

Your email address will not be published.


*