ਖੇਡਾਂ ਵਤਨ ਪੰਜਾਬ ਦੀਆਂ 2024ʼ ਬਾਘਾਪੁਰਾਣਾ ਦੇ ਬਲਾਕ ਪੱਧਰੀ ਮੁਕਾਬਲੇ  ਸਫਲਤਾ-ਪੂਰਵਕ ਸੰਪੰਨ

ਬਾਘਾਪੁਰਾਣਾ /////
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ  ਖੇਡ ਮੁਕਾਬਲੇ ਪੁਖਤਾ ਪ੍ਰਬੰਧਾਂ ਹੇਠ ਚੱਲ ਰਹੇ ਹਨ। ਅੱਜ ਬਾਘਾਪੁਰਾਣਾ ਬਲਾਕ ਦੇ ਖੇਡ ਮੁਕਾਬਲੇ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ। ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਖੇਡਾਂ 2 ਸਤੰਬਰ ਤੋਂ ਸ਼ੁਰੂ ਹੋ ਗਈਆਂ ਸਨ ਅਤੇ ਇਹ 11 ਸਤੰਬਰ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿੱਚ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਸ਼ਾਮਿਲ ਹਨ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਮੋਗਾ ਸ਼੍ਰੀ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਨੌਜਵਾਨ ਬੜੇ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਬਾਘਾਪੁਰਾਣਾ ਬਲਾਕ ਵਿੱਚੋਂ ਲਗਭਗ 400 ਦੇ ਕਰੀਬ ਵੱਖ ਵੱਖ ਖੇਡਾਂ ਨਾਲ ਸਬੰਧਤ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਿਡਾਰੀਆਂ ਲਈ ਖਾਣ ਪੀਣ ਅਤੇ ਹੋਰ ਸਾਰੇ ਪ੍ਰਬੰਧ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਗਏ ਹਨ।
ਅੱਜ ਦੇ ਬਲਾਕ ਬਾਘਾਪੁਰਾਣਾ ਦੇ ਫਾਈਨਲ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਖੋ-ਖੋ ਅੰਡਰ 14 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਸਮਾਧ ਭਾਈ ਦੀ ਟੀਮ ਨੇ ਪਹਿਲਾ, ਅੰਡਰ 17 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਥਰਾਜ ਨੇ ਪਹਿਲਾ, ਸਮਾਧ ਭਾਈ ਨੇ ਦੂਸਰਾ, ਅੰਡਰ 21 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਸਮਾਧ ਭਾਈ ਨੇ ਪਹਿਲਾ, ਅੰਡਰ 21-30 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਆਲਮਵਾਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ 14 (ਲੜਕੀਆਂ ) ਦੇ ਮੁਕਾਬਲਿਆਂ ਵਿੱਚ ਸਮਾਧ ਭਾਈ ਦੀ ਟੀਮ ਨੇ ਪਹਿਲਾ, ਸਮਾਲਸਰ ਦੀ ਟੀਮ ਨੇ ਦੂਸਰਾ, ਅੰਡਰ 17 ਤੇ 21 (ਲੜਕੀਆਂ) ਦੇ ਮੁਕਾਬਲਿਆਂ ਵਿੱਚ ਵੀ ਸਮਾਧ ਭਾਈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਫੁੱਟਬਾਲ ਅੰਡਰ-14 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਕੋਟਲਾ ਰਾਏਕਾ ਨੇ ਪਹਿਲਾ, ਸਮਾਲਸਰ ਦੀ ਟੀਮ ਨੇ ਦੂਸਰਾ, ਅੰਡਰ 17 (ਲੜਕਿਆਂ) ਦੇ ਮੁਕਾਬਲਿਆਂ ਵਿੱਚ ਬਾਘਾਪੁਰਾਣਾ ਨੇ ਪਹਿਲਾ ਤੇ ਸਮਾਲਸਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕ ਅੰਡਰ-31-40 ਹਾਈ ਜੰਪ (ਲੜਕਿਆਂ) ਦੇ ਮੁਕਾਬਲਿਆਂ ਵਿੱਚ ਸੁਖਪ੍ਰੀਤ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੂਸਰਾ ਸਤਨਾਮ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਐਥਲੈਟਿਕ ਅੰਡਰ 31-40 ਸ਼ਾਟ ਪੁਟ (ਲੜਕਿਆਂ) ਦੇ ਮੁਕਾਬਲਿਆਂ ਵਿੱਚ ਹਰਜਿੰਦਰ ਸਿੰਘ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਸਰਾ ਤੇ ਸੁਖਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 41-51 (ਮਰਦ) ਸ਼ਾਟ ਪੁਟ ਦੇ ਮੁਕਾਬਲਿਆਂ ਵਿੱਚ ਕੁਲਦੀਪ ਸਿੰਘ ਨੇ ਪਹਿਲਾ ਤੇ ਸੇਵਕ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 51-60 ਵਿੱਚੋਂ ਲਖਵੀਰ ਸਿੰਘ ਨੇ ਪਹਿਲਾ, ਅੰਡਰ 71-80 ਦੇ ਮੁਕਾਬਲਿਆਂ ਵਿੱਚੋਂ ਨਿਰਵੈਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫਸਰ ਮੋਗਾ ਸ਼੍ਰੀ ਸ਼ਾਸਵੰਤ ਰਾਜਦਾਨ ਨੇ ਦੱਸਿਆ ਕਿ ਹੁਣ ਬਲਾਕ ਧਰਮਕੋਟ ਦੇ ਬਲਾਕ ਪੱਧਰੀ ਮੁਕਾਬਲੇ 7 ਤੋਂ 8 ਸਤੰਬਰ 2024 ਤੱਕ ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲੋਟੀ  ਚਲਾਏ ਜਾਣਗੇ।  ਇਸ ਤੋਂ ਬਾਅਦ 9 ਤੋਂ 11 ਸਤੰਬਰ 2024 ਤੱਕ ਬਲਾਕ ਮੋਗਾ-1 ਤੇ ਮੋਗਾ-2 ਦੇ ਮੁਕਾਬਲੇ ਗੋਧੇਵਾਲਾ ਇਨਡੋਰ ਸਟੇਡੀਅਮ ਅਤੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਏ ਜਾਣਗੇ।

Leave a Reply

Your email address will not be published.


*