ਹਰਿਆਣਾ ਨਿਊਜ਼

ਦਿਵਆਂਗ ਤੇ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰਾਂ ਲਈ ਘਰ ਤੋਂ ਵੋਟ ਕਰਨ ਦਾ ਵੀ ਵਿਕਲਪ

ਚੰਡੀਗੜ੍ਹ, 29 ਅਗਸਤ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਚੋਣ ਕੇਂਦਰਾਂ ‘ਤੇ ਦਿਵਆਂਗ ਤੇ ਬਜੁਰਗ ਵੋਟਰਾਂ ਦੇ ਬੈਠਣ ਦੀ ਵਿਵਸਥਾ ਅਤੇ ਵਹੀਲ ਚੇਅਰ ਉਪਲਬਧ ਹੋਣੀ ਚਾਹੀਦੀ ਹੈ।

          ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦਿਵਆਂਗ ਤੇ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰਾਂ ਦੇ ਲਈ ਘਰ ਤੋਂ ਵੋਟ ਕਰਨ ਦਾ ਵੀ ਵਿਕਲਪ ਦਿੱਤਾ ਹੋਇਆ ਹੈ। ਜੇਕਰ ਅਜਿਹਾ ਕੋਈ ਵੋਟਰ ਘਰ ਤੋਂ ਹੀ ਵੋਟ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਲਈ ਉਨ੍ਹਾਂ ਨੂੰ ਫਾਰਮ 12-ਡੀ ਭਰ ਕੇ ਵਿਭਾਗ ਦੇ ਉਸ ਅਧਿਕਾਰੀ ਨੂੰ ਦੇਣਾ ਹੋਵੇਗਾ ਜੋ ਉਨ੍ਹਾਂ ਦੇ ਘਰ ਆਵੇਗਾ। ਜੇਕਰ ਉਹ ਚੋਣ ਕੇਂਦਰ ‘ਤੇ ਜਾ ਕੇ ਵੋਟ ਪਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਘਰ ਤੋਂ ਲਿਆਉਣ ਤੇ ਛੱਡਣ ਲਈ ਵਾਹਨ ਦੀ ਵਿਵਸਥਾ ਰਿਟਰਨਿੰਗ ਅਧਿਕਾਰੀ ਵੱਲੋਂ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਸੀਨੀਅਰ ਨਾਗਰਿਕ ਜੋ 85 ਸਾਲ ਤੋਂ ਵੱਧ ਉਮਰ ਦੇ ਵੋਟਰ ਹਨ ਜਿਨ੍ਹਾਂ ਦਾ ਵੋਟਰ ਲਿਸਟ ਵਿਚ ਉਮਰ ਦਾ ਵਰਨਣ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਫਾਰਮ-ਡੀ ਦੇ ਨਾਲ ਕੋਈ ਵੱਧ ਪ੍ਰਮਾਣ ਪੱਤਰ ਦੀ ਜਰੂਰਤ ਨਹੀਂ ਹੈ। ਇਸ ਦੇ ਲਈ ਚੋਣ ਮਿੱਤੀ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀ ਉਨ੍ਹਾਂ ਤੋਂ ਵਿਕਲਪ ਲੈਣ ਲਈ ਉਨ੍ਹਾਂ ਦੇ ਘਰ ਜਾਣਗੇ।

          ਮੁੱਖ ਚੋਣ ਅਧਿਕਾਰੀ ਨੇ ਅੱਗੇ ਦਸਿਆ ਕਿ ਦਿਵਆਂਗ ਵਿਅਕਤੀ, ਜੋ ਕਿ ਵੋਟਰ ਲਿਸਟ ਵਿਚ ਚੁਣੇ ਹੋਏ ਵੋਟਰ ਹਨ ਅਤੇ ਜਿਨ੍ਹਾਂ ਦੇ ਕੋਲ ਦਿਵਆਂਗਜਨ ਅਧਿਕਾਰ ਐਕਟ, 2016 ਦੀ ਧਾਰਾ 2 ਤਹਿਤ ਸਬੰਧਿਤ ਪ੍ਰਮਾਣਨ ਅਧਿਕਾਰੀ ਵੱਲੋਂ ਪ੍ਰਮਾਣਿਤ ਬੈਂਚਮਾਰਕ ਦਿਵਆਂਗਤਾ ਪ੍ਰਮਾਣ ਪੱਤਰ (ਨਿਰਦੇਸ਼ਤ ਦਿਵਆਂਗਤਾ ਦਾ 40 ਫੀਸਦੀ ਤੋਂ ਘੱਟ ਨਹੀਂ) ਹੈ, ਉਹ ਵੋਟਰ ਪੋਸਟਲ ਬੈਲੇਟ ਸਹੂਲਤ ਲਈ ਬਿਨੈ ਕਰਨ ਦੇ ਯੋਗ ਹਨ। ਇਸ ਸ਼੍ਰੇਣੀ ਦੇ ਵੋਟਰ ਨੂੰ ਫਾਰਮ 12 -ਡੀ ਵਿਚ ਬਿਨੈ ਜਮ੍ਹਾ ਕਰਦੇ ਸਮੇਂ ਬੈਂਚਮਾਰਕ ਦਿਵਆਂਗਤਾ ਪ੍ਰਮਾਣ ਪੱਤਰ ਦੀ ਕਾਪੀ ਅਟੈਚ ਕਰਨੀ ਹੋਵੇਗੀ।

          ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਰੇ ਹੋਏ ਫਾਰਮ 12-ਡੀ ਨੂੰ ਵਾਪਸ ਲੈਣ ਦਾ ਕੰਮ ਨੋਟੀਫਿਕੇਸ਼ਨ ਦੀ ਮਿੱਤੀ ਤੋਂ 5 ਦਿਨਾਂ ਦੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ ਰਿਟਰਨਿੰਗ ਆਫਿਸਰ/ਸਹਾਇਕ ਰਿਟਰਨਿੰਗ  ਆਫਿਸਰ ਦੀ ਦੇਖਰੇਖ ਵਿਚ ਸੈਕਟਰ ਅਧਿਕਾਰੀ, ਬੀਐਲਓ ਰਾਹੀਂ ਫਾਰਮ 12-ਡੀ ਦਾ ਸਮੇਂ ‘ਤੇ ਸੰਗ੍ਰਹਿਣ ਯਕੀਨੀ ਕਰਨ ਦੀ ਪ੍ਰਕ੍ਰਿਆ ਦੀ ਨਿਗਰਾਨੀ ਅਤੇ ਯਕੀਨੀ ਕਕਰਣਗੇ।

Leave a Reply

Your email address will not be published.


*