ਮੋਗਾ ( ਮਨਪ੍ਰੀਤ ਸਿੰਘ )
ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਅੱਜ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ ਗਿਆ, ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਨ ਕੀਤਾ ਗਿਆ। ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪੰਡੋਰੀ ਅਰਾਈਆ, ਆਂਗਣਵਾੜੀ ਸੈਂਟਰ ਪੰਡੋਰੀ ਅਰਾਈਆਂ ਸੈਟਰ ਕੋਡ ਨੰ. 301, 302, ਆਂਗਣਵਾੜੀ ਸੈਟਰ ਕੋਡ ਨੰ. 608 ਪਿੰਡ ਕੈਲਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੈਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੈਲਾ ਤੋਂ ਇਲਾਵਾ ਪਿੰਡ ਕੈਲਾ, ਅਰਾਈਆਂ, ਕਮਾਲ ਕੇ, ਸੰਗਲਾ, ਅੰਮੀਵਾਲਾ, ਭੋਇਪੁਰ ਦੇ ਰਾਸ਼ਨ ਡਿਪੂਆਂ ਦਾ ਦੌਰਾ ਕੀਤਾ।
ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਉਪਰੋਕਤ ਸਕੂਲਾਂ ਵਿੱਚ ਮਿਡ ਡੇ ਮੀਲ ਠੀਕ ਤਰੀਕੇ ਨਾਲ ਤਿਆਰ ਕਰਕੇ ਬੱਚਿਆ ਨੂੰ ਦਿੱਤਾ ਜਾ ਰਿਹਾ ਸੀ। ਕਿਸੇ ਪ੍ਰਕਾਰ ਦੀ ਕੋਈ ਖਾਮੀ ਮਿਡ ਡੇ ਮੀਲ ਵਿੱਚ ਨਹੀ ਪਾਈ ਗਈ। ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਟਰ ਪੰਡੋਰੀ ਅਰਾਈਆ ਅਤੇ ਪਿੰਡ ਕੈਲਾ ਵਿਖੇ 137 ਕਿਲੋ ਖਿਚੜੀ ਅਤੇ ਮੁਰਮੁਰੇ ਦੇ ਪੈਕਟ ਐਕਸਪਾਈਰ ਹੋ ਚੁੱਕੇ ਸਨ, ਜਿਸਦੇ ਸਬੰਧ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕੀ ਇਸ ਸਮਾਨ ਨੂੰ ਨਾ ਵੰਡਿਆ ਜਾਵੇ ਅਤੇ ਸਬੰਧਤ ਅਧਿਕਾਰੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਜ਼ਿਲ੍ਹੇ ਦੇ ਵਿੱਚ ਮੌਜੂਦ ਸਾਰੇ ਆਂਗਣਵਾੜੀ ਸੈਟਰਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾਵੇ ਅਤੇ ਸਮਾਨ ਨੂੰ ਐਕਸਪਾਈਰ ਹੋਣ ਤੋ ਪਹਿਲਾ ਲਾਭਪਾਤਰੀਆਂ ਵਿੱਚ ਵੰਡਵਾ ਦਿੱਤਾ ਜਾਵੇ।
ਇਸ ਤੋਂ ਉਪਰੰਤ ਰਾਸ਼ਨ ਡਿਪੂਆ ਦੀ ਚੈਕਿੰਗ ਕੀਤੀ ਗਈ। ਰਾਸ਼ਨ ਡਿਪੂ ਪਿੰਡ ਕੈਲਾ, ਪੰਡੋਰੀ ਅਰਾਈਆਂ ਅਤੇ ਕਮਾਲ ਕੇ, ਸੰਗਲਾ, ਅੰਮੀਵਾਲਾ, ਭੋਇਪੁਰ ਵਿਖੇ ਲਾਭਪਾਤਰੀਆ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਹਦਾਇਤ ਕੀਤੀ ਗਈ ਕੀ ਕਣਕ ਦੀ ਵੰਡ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ਅਤੇ ਜਿਹਨਾਂ ਰਾਸ਼ਨ ਡਿਪੂਆਂ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਮੌਜੂਦ ਨਹੀ ਸਨ, ਜਿਸਦੇ ਸਬੰਧ ਵਿੱਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕੀ ਜਾਗਰੂਕਤਾ ਬੈਨਰ ਅਤੇ ਸਿਕਾਇਤ ਬਾਕਸ ਡਿਪੂਆ ਤੇ ਜਲਦ ਤੋਂ ਜਲਦ ਲਗਵਾਏ ਜਾਣ ਤਾ ਜੋ ਲਾਭਪਾਤਰੀ ਆਪਣੇ ਹੱਕਾਂ ਸਬੰਧੀ ਜਾਗੂਰਕ ਹੋ ਸਕਣ।
ਇਸ ਮੌਕੇ ਤੇ ਮੌਜੂਦ ਲਾਭਪਾਤਰੀਆਂ ਨੂੰ ਚੈਕਿੰਗ ਦੌਰਾਨ ਮੈਂਬਰ ਵਲੋਂ ਜਾਣਕਾਰੀ ਦਿੱਤੀ ਗਈ ਕੀ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਉਹ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਦਰਜ ਕਰਵਾ ਸਕਦੇ ਹਨ।
Leave a Reply