ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਬੀਤੇ ਦਿਨ ਥਾਣਾਂ ਕੰਟੋਨਮੈਂਟ ਅਧੀਨ ਆਂਉਦੇ ਇਲਾਕ਼ਾ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ ‘ਚ ਇੱਕ 28 ਸਾਲਾ ਮਹਿਲਾਂ ਸ਼ੈਲੀ ਪਤਨੀ ਕੋਸ਼ਲ ਅਰੋੜਾ ਦੇ ਹੋਏ ਅੰਨੇ ਕਤਲ ਦੀ ਕੁੱਝ ਹੀ ਘੰਟਿਆਂ ‘ਚ ਗੁੱਥੀ ਸੁਲਝਾਅ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵਿੱਕੀ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾਸਾਂਸੀ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਤਲ ਮ੍ਰਿਤਕ ਮਹਿਲਾਂ ਦੇ ਘਰ ਕਈ ਵਾਰ ਸੈਨਟਰੀ ਦਾ ਕੰਮ ਕਰ ਚੁੱਕਾ ਸੀ ਤੇ ਉਸ ਨੂੰ ਘਰ ਦਾ ਸਾਰਾ ਭੇਤ ਸੀ। ਪੁਲਿਸ ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਮੁਦੱਈ ਕੋਸ਼ਲ ਅਰੋੜਾ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ, ਅੰਮ੍ਰਿਤਸਰ ਦੇ ਬਿਆਨ ਪਰ ਮੁਕੱਦਮਾਂ ਦਰਜ਼ ਹੋਇਆਂ ਕਿ ਉਸਦੇ ਘਰ ਦੇ ਸਾਹਮਣੇਂ ਰਹਿੰਦੀ ਇੱਕ ਔਰਤ ਦਾ ਫ਼ੋਨ ਆਇਆ ਕਿ ਤੁਹਾਡੀ ਪਤਨੀ ਸ਼ੈਲੀ ਨੂੰ ਕੁੱਝ ਹੋ ਗਿਆ ਤੇ ਉਹ ਕਮਰੇ ਵਿੱਚ ਖੂਨ ਨਾਲ ਲੱਥ-ਪੱਥ ਪਈ ਹੈ।
ਕਾਤਲ ਨਿਕਲਿਆ ਘਰ ਦਾ ਭੇਤੀ, ਘਰ ‘ਚ ਸੈਨਟਰੀ ਦਾ ਕੰਮ ਕਰਦਾ ਕਰਦਾ ਪਾ ਗਿਆ ਸੀ ਘਰ ਦਾ ਸਾਰਾ ਭੇਤ
ਜਿਸਤੇ ਕੋਸ਼ਲ ਅਰੋੜਾ ਨੇ ਆਪਣੇ ਘਰ ਪਹੁੰਚ ਕੇ ਦੇਖਿਆ ਕਿ ਉਸਦੀ ਪਤਨੀ ਸ਼ੈਲੀ ਬੈਡ ਦੇ ਨਾਲ ਜ਼ਮੀਨ ਤੇ ਪਈ ਸੀ ਤੇ ਉਸਦੇ ਹੱਥ ਵਿੱਚੋਂ ਦੋ ਸੋਨੇ ਦੀਆਂ ਅੰਗੂਠੀਆਂ ਅਤੇ ਘਰ ਵਿੱਚੋਂ ਐਕਟਿਵਾ ਸਕੂਟਰੀ ਵੀ ਗਾਇਬ ਸੀ। ਜਿਸਦਾ ਕਿਸੇ ਨਾਮਾਲੂਮ ਵਿਅਕਤੀ ਨੇ ਤਿੱਖੀ ਚੀਜ਼ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮੇ ਦੇ ਦੋਸ਼ੀ ਵਿੱਕੀ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾਸਾਂਸੀ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕੁੱਝ ਹੀ ਘੰਟਿਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀ ਵਿੱਕੀ ਜੋਕਿ ਸੈਂਨਟਰੀ ਦਾ ਕੰਮ ਕਰਦਾ ਹੈ ਅਤੇ ਇਸਨੇ ਮੁਦੱਈ ਕੋਸ਼ਲ ਅਰੋੜਾ ਦੇ ਘਰ ਵਿੱਚ ਵੀ ਕਈ ਵਾਰ ਸੈਂਟਰੀ ਦਾ ਕੰਮ ਕੀਤਾ ਸੀ। ਜਿਸ ਕਾਰਨ ਇਹ ਮੁਦੱਈ ਦੇ ਘਰ ਦਾ ਪੂਰੀ ਤਰ੍ਹਾਂ ਭੇਤੀ ਸੀ। ਜੋ ਦੋਸ਼ੀ ਨੇ ਮਿਤੀ 23-8-2024 ਨੂੰ ਮੌਕਾ ਦੇਖ ਕੇ ਮੁਦੱਈ ਦੇ ਘਰ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਡਿਟੈਕਟਿਵ, ਅਭਿਮੰਨਿਊ ਰਾਣਾ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ, ਸਵਰਨਜੀਤ ਸਿੰਘ ਏ.ਸੀ.ਪੀ ਵੈਸਟ ਅੰਮ੍ਰਿਤਸਰ ਅਤੇ ਸਬ-ਇਸਪੈਕਟਰ ਅਮਨਦੀਪ ਕੌਰ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵੀ ਹਾਜ਼ਰ ਸਨ।
Leave a Reply