————–
ਖੁਰਾਕ, ਹਵਾ, ਪਾਣੀ ਅਤੇ ਜੀਵਾਂ ਦੇ ਦੀਆਂ ਹੋਰ ਸ਼ਰੀਰਿਕ ਕਿਰਿਆਵਾਂ ਜੀਵਨ ਦੀਆਂ ਲੋੜਾਂ ਹਨ ਅਤੇ ਇਨ੍ਹਾਂ ਵਾਂਗ ਪਿਆਰ ਵੀ ਜੀਵਨ ਦੀ ਲੋੜ ਹੈ। ਹਰੇਕ ਜੀਵ ਨੂੰ ਪਿਆਰ ਕਰਨ ਨਾਲ ਖੁਸ਼ੀ ਹਾਸਲ ਹੁੰਦੀ ਹੈ ਅਤੇ ਇਸ ਖੁਸ਼ੀ ਵਿੱਚੋਂ ਨਵੀਆਂ ਨਵੀਆਂ ਆਸਾਂ ਤੇ ਉਮੀਦਾਂ ਦਾ ਜਨਮ ਹੁੰਦਾ ਹੈ। ਅਨੇਕਾਂ ਔਕੜਾਂ ਝੱਲ ਕੇ ਜਦੋਂ ਜੀਵ ਦੀਆਂ ਇਹ ਆਸਾਂ ਤੇ ਉਮੀਦਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਇਸ ਨਾਲ ਉਸ ਨੂੰ ਨਵੀਂ ਊਰਜਾ, ਤਰੋਤਾਜਗੀ ਤੇ ਸੇਹਤਮੰਦੀ ਹਾਸਲ ਹੁੰਦੀ ਹੈ। ਆਮੀਰ ਦੇਸ਼ਾਂ ਦੇ ਲੋਕਾਂ ਵੱਲੋਂ ਕੁਤਿਆਂ ਅਤੇ ਬਿਲੀਆਂ ਨੂੰ ਪਿਆਰ ਕਰਨ ਦਾ ਰਾਜ਼ ਨਵੀਂ ਊਰਜਾ,ਤਰੋਤਾਜਗੀ ਤੇ ਸੇਹਤਮੰਦੀ ਹਾਸਲ ਕਰਨਾ ਹੈ।
ਆਸਟ੍ਰੇਲੀਆ ਦੀ ਫੇਰੀ ਦੌਰਾਨ ਇਸ ਰਾਜ਼ ਦੀ ਪੁਸ਼ਟੀ ਕੱਈ ਬੁਧੀਜੀਵੀ ਲੋਕਾਂ ਨਾਲ ਗਲਬਾਤ ਕਰਨ ਤੋਂ ਬਾਅਦ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸਮੇਤ ਸਾਰੇ ਆਮੀਰ ਦੇਸ਼ਾਂ ਵਿੱਚ ਸਮੇਂ ਦੀ ਬਹੁਤ ਘਾਟ ਹੈ ਅਤੇ ਇਸ ਵਜ੍ਹਾ ਕਰਕੇ ਉਹ ਸਾਰੀ ਉਮਰ ਆਪਣੇ ਪਰਿਵਾਰ ਨੂੰ ਸਨੇਹ ਭਰਪੂਰ ਗਲਬਾਤ ਕਰਕੇ ਪੂਰਾ ਪਿਆਰ ਨਾ ਤਾਂ ਦੇ ਸਕਦੇ ਹਨ ਅਤੇ ਨਾ ਹੀ ਲੈ ਸਕਦੇ ਹਨ । ਸੱਭ ਨੂੰ ਰਾਤਾਂ ਦੀਆਂ ਸ਼ਿਫਟਾਂ, ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੱਕ ਦੀਆਂ ਡਿਊਟੀਆਂ ਤੋਂ ਇਲਾਵਾ ਓਵਰ ਟਾਈਮ ਦਾ ਗੋਰਖਧੰਦਾ, ਟ੍ਰੈਫਿਕ ,ਵਿੱਤੀ ,ਸੇਹਤ ਅਤੇ ਸਫ਼ਾਈ ਆਦਿ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਦੇ ਦਿਮਾਗੀ ਬੋਝ ਕਾਰਨ ਮਾਂ ਬਾਪ ਤੇ ਬਚਿਆਂ ਦੇ ਪਿਆਰ ਦੀ ਭੁੱਖ ਕਦੇ ਵੀ ਪੂਰੀ ਹੋ ਨਹੀਂ ਸਕਦੀ।
ਪਿਆਰ ਦੀ ਭੁੱਖ ਪੂਰੀ ਕਰਨ ਲਈ ਆਸਟ੍ਰੇਲੀਆਈ ਲੋਕਾਂ ਨੂੰ ਕੁਤਿਆਂ ਅਤੇ ਬਿਲੀਆਂ ਨੂੰ ਪਿਆਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਕਿਉਂ ਕਿ ਸੰਸਾਰ ਵਿੱਚ ਸਿਰਫ ਕੁੱਤਾ ਅਤੇ ਬਿੱਲੀ ਹੀ ਅਜਿਹੇ ਜੀਵ ਹਨ ਜਿਨ੍ਹਾਂ ਵਿੱਚ ਸੱਭ ਤੋਂ ਵੱਧ ਪਿਆਰ ਵੰਡਣ ਦੀ ਸ਼ਕਤੀ ਅਤੇ ਪਿਆਰ ਲੈਣ ਦੀ ਭੁੱਖ ਹੈ। ਹੋਰਨਾਂ ਵਫ਼ਾਦਾਰ ਜੀਵਾਂ ਦੇ ਮੁਕਾਬਲੇ ਇਹ ਦੋਵੇਂ ਜਾਤੀਆਂ ਬੜੇ ਘੱਟ ਸਮੇਂ ਵਿੱਚ ਟਰੇਂਡ ਹੋ ਜਾਂਦੀਆਂ ਹਨ ਅਤੇ ਆਪਣੇ ਮਾਲਕ ਸਮੇਤ ਸਮੁੱਚੇ ਪਰਿਵਾਰ ਦੀ ਸਨੇਹ ਭਰਪੂਰ ਰਾਖੀ ਪੂਰੀ ਤਨਦੇਹੀ ਅਤੇ ਵਫਾਦਾਰੀ ਨਿਭਾਉਂਦੀਆਂ ਹਨ। ਆਸਟ੍ਰੇਲੀਆ ਦੇ ਸੱਭ ਵਸਨੀਕ ਕੁਤਿਆਂ ਅਤੇ ਬਿਲੀਆਂ ਨੂੰ ਬਹੁਤ ਮਹਿੰਗਾ ਮੁੱਲ ਤਾਰ ਕੇ ਸੱਚਾ ਪਿਆਰ ਕਰਦੇ ਹਨ। ਜੇਕਰ ਕੋਈ ਵਿਅਕਤੀ ਸੂਰਜ ਚੜ੍ਹਨ ਸਾਰ ਕੰਮ ਤੇ ਜਾਂਦਾ ਹੈ ਜਾਂ ਸੂਰਜ ਡੁੱਬਣ ਤੋਂ ਬਾਅਦ ਕੰਮ ਤੋਂ ਘਰ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਕੁੱਤੇ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਡੁੱਬਣ ਤੋਂ ਬਾਅਦ ਆਪਣੀ ਗੱਡੀ ਵਿੱਚ ਚੜਾ ਕੇ ਪਾਰਕਾਂ ਆਦਿ ਵਿੱਚ ਘੁਮਾਉਣ ਲੈ ਕੇ ਜਾਂਦਾ ਹੈ ਅਤੇ ਆਪਣੇ ਹੱਥ ਨਾਲ ਆਪਣੇ ਕੁੱਤੇ ਦੀ ਪੋਟੀ ਚੁਕ ਲਿਫਾਫੇ ਵਿਚ ਪਾ ਕੇ ਡਸਟ ਬਿਨਾ ਵਿੱਚ ਪਾਉਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ।
ਹਰੇਕ ਮਾਲਕ ਆਪਣੇ ਪ੍ਰਤੀ ਕੁੱਤੇ ਅਤੇ ਬਿੱਲੀ ਦੀ ਖ਼ਾਤਰਦਾਰੀ ਤੇ ਹਜ਼ਾਰ ਬਾਰਾਂ ਸੌ ਡਾਲਰ ਖੁਰਾਕ, ਰਹਾਇਸ਼ ਅਤੇ ਕਪੜਿਆਂ ਆਦਿ ਤੇ ਹੱਰ ਮਹੀਨੇ ਪਹਿਲ ਦੇ ਆਧਾਰ ਤੇ ਖੁਸ਼ੀ ਖੁਸ਼ੀ ਖ਼ਰਚ ਕਰਦਾ ਹੈ। ਜੋ ਭਾਰਤ ਦੇ ਮੁਕਾਬਲੇ 75 ਹਜ਼ਾਰ ਰੁਪਏ ਬਣਦਾ ਹੈ। ਇਸ ਤੋਂ ਕੁਤਿਆਂ ਅਤੇ ਬਿਲੀਆਂ ਦੇ ਪਿਆਰ ਦੀ ਝੱਲਕ ਸਾਫ਼ ਦਿਖਾਈ ਦਿੰਦੀ ਹੈ ਅਤੇ ਇਹ ਪੁਰਾਣੀ ਪਰੰਪਰਾ ਨਿਰੰਤਰ ਜਾਰੀ ਹੈ। ਇਹ ਮਜਬੂਰੀ ਹੈ ਆਸਟ੍ਰੇਲੀਆਈ ਲੋਕਾਂ ਵਲੋਂ ਕੁਤਿਆਂ ਅਤੇ ਬਿਲੀਆਂ ਨੂੰ ਪਿਆਰ ਕਰਨ ਦੀ।
ਗੁਰਦੇਵ ਸਿੰਘ ਪੀ ਆਰ ਓ
9888378393
Leave a Reply