ਬੰਗਲਾਦੇਸ਼ ਵਿੱਚ ਨਸਲਕੁਸ਼ੀ ਹੋ ਰਹੀ ਹੈ: ਪ੍ਰੋ. ਵਿਨੇ ਕਪੂਰ ਮਹਿਰਾ

ਅੰਮ੍ਰਿਤਸਰ,  (ਪੱਤਰਕਾਰ ): ਬੰਗਲਾਦੇਸ਼ ਵਿੱਚ ਆਏ ਦਿਨ ਹਿੰਦੂ ਮਹਿਲਾਵਾਂ ਨੂੰ ਅਗਵਾ ਕੀਤਾ ਜਾਂਦਾ ਹੈ। ਬਲਾਤਕਾਰ ਦਾ ਸ਼ਿਕਾਰ ਕਰਕੇ ਧਰਮ ਪਰਿਵਰਤਨ ਦੁਆਰਾ ਮੁਸਲਮਾਨ ਯੁਵਕਾਂ ਦੇ ਨਾਲ ਨਿਕਾਹ ਕਰਵਾ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਇਹ ਹਿੰਦੂ ਕੁੜੀਆਂ ਭਵਿੱਖ ਵਿੱਚ ਹਿੰਦੂ ਸੰਤਾਨਾਂ ਦੀ ਉਤਪੱਤੀ ਸਮਾਪਤ ਕਰਕੇ ਮੁਸਲਿਮ ਸੰਤਾਨਾਂ ਦੀ ਉਤਪੱਤੀ ਦਾ ਸਾਧਨ ਬਣ ਜਾਂਦੀਆਂ ਹਨ। ਇਹ ਗੱਲ ਪ੍ਰੋਫੈਸਰ ਵਿਨੇ ਕਪੂਰ ਮਹਿਰਾ, ਸਾਬਕਾ ਵਾਈਸ ਚਾਂਸਲਰ ਨੈਸ਼ਨਲ ਲਾਅ ਯੂਨੀਵਰਸਿਟੀ ਨੇ ਬੀਤੇ ਦਿਨ ਇੱਥੇ ਹੋਈ ਪੰਚਨਦ ਸੋਧ ਸੰਸਥਾਨ/ ਐਨ.ਜੀ.ਓ ਵੱਲੋਂ ਸੰਗੋਸ਼ਟੀ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ।

ਉਨਾਂ ਨੇ ਕਿਹਾ ਕਿ ਮੁਸਲਮਾਨਾਂ ਵੱਲੋਂ ਹਿੰਦੂ ਸੰਤਾਨਾਂ ਦੀ ਉਤਪੱਤੀ ਦਾ ਰਸਤਾ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਵੱਡੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਬੰਗਲਾਦੇਸ਼ ਵਿੱਚ ਹਿੰਦੂ ਜੀਨ ਪੂਲ ਦਾ ਪਤਨ ਕੀਤਾ ਜਾ ਰਿਹਾ ਹੈ। ਇੱਥੇ ਵਿਸ਼ੇਸ਼ ਤੌਰ ਤੇ ਹਿੰਦੂ ਕੁੜੀਆਂ ਨੂੰ ਪਰਜਨਨ ਯੋਗ ਉਮਰ ਵਿੱਚ ਆਉਣ ਤੇ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਕਾਰਨ ਹੈ ਕਿ ਬੰਗਲਾਦੇਸ਼ ਵਿੱਚ  ਹਿੰਦੂਆਂ ਦੀ ਸੰਖਿਆ ਵਿੱਚ ਜਬਰਦਸਤ ਗਿਰਾਵਟ ਦੇਖੀ ਗਈ ਹੈ। 1971 ਵਿੱਚ 22 ਫੀਸਦੀ ਤੋਂ ਅੱਜ 7.5 ਫੀਸਦੀ ਤੋਂ ਵੀ ਘੱਟ ਹਿੰਦੂ ਬੱਚੇ ਹਨ ਜਦਕਿ ਮੁਸਲਮਾਨਾਂ ਦੀ ਸੰਖਿਆ ਵੱਧ ਰਹੀ ਹੈ। ਇਹ ਸਾਫ ਤੌਰ ਤੇ ਹਿੰਦੂ ਜੀਨੋਸਾਈਡ ਹਿੰਦੂ ਨਸਲਕੁਸ਼ੀ ਦਾ ਅਪਰਾਧ ਹੈ ਜੋ ਸੰਯੁਕਤ ਰਾਸ਼ਟਰ ਵੱਲੋਂ ਘੋਸ਼ਿਤ ਅਪਰਾਧਾਂ ਵਿੱਚ ਆਉਂਦਾ ਹੈ। ਬੰਗਲਾਦੇਸ਼ ਵਿੱਚ ਹੁਣ ਤੱਕ ਲੱਖਾਂ ਲੋਕ ਮਾਰੇ ਗਏ, ਲੱਖਾਂ ਖਤਰੇ ਵਿੱਚ ਹਨ ਅਤੇ ਕਰੋੜਾਂ ਦੀ ਸੰਖਿਆ ਵਿੱਚ ਮੂਕ ਦਰਸ਼ਕ ਹਨ। ਸਾਨੂੰ ਹਰ ਪੱਧਰ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਉਠਾਉਣੀ ਹੋਵੇਗੀ।

ਡਾ. ਸੁਜਾਤਾ ਸ਼ਰਮਾ ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਨੇ ਬੰਗਾਲ ਵਿੱਚ ਹੋਈ ਇੱਕ ਡਾਕਟਰ ਦੇ ਨਾਲ ਬਲਾਤਕਾਰ ਅਤੇ ਹੱਤਿਆ ਤੇ ਆਪਣਾ ਰੋਸ਼ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਇਸ ਘਟਨਾ ਨੇ ਮੇਰੀ ਆਤਮਾ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਅਸੀਂ ਡਾਕਟਰ ਜੋ ਕਿਸੇ ਦੀ ਜਾਨ ਬਚਾਉਣ ਦੇ ਲਈ ਰਾਤ 2 ਵਜੇ ਵੀ ਇੱਕ ਫੋਨ ਕਾਲ ਤੇ ਹਸਪਤਾਲ ਪਹੁੰਚ ਜਾਂਦੇ ਹਾਂ। ਸਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹੀ ਘਟਨਾ ਹੋਵੇਗੀ। ਉਸ ਤੋਂ ਉੱਪਰ ਦੁੱਖ ਇਸ ਗੱਲ ਦਾ ਹੈ ਕਿ ਰਾਜ ਸਰਕਾਰ ਵੱਲੋਂ ਇਸ ਘਟਨਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਅੰਤਿਮ ਸੰਸਕਾਰ ਤੋਂ ਬਾਅਦ ਐਫ.ਆਈ.ਆਰ ਲਿਖੀ ਗਈ ਹੋਵੇ। ਉਹਨਾਂ ਕਿਹਾ ਕਿ ਨਿਆਪਾਲਿਕਾ ਤੇ ਕੇਂਦਰ ਸਰਕਾਰ ਨੂੰ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ ਕਿ ਭਵਿੱਖ ਵਿੱਚ ਕਿਸੇ ਵੀ ਬੇਟੀ ਦੇ ਨਾਲ ਇਹ ਸਭ ਨਾ ਹੋਵੇ।

ਡਾ. ਸਿਮਰਪ੍ਰੀਤ ਸੰਧੂ ਚੇਅਰਪਰਸਨ ਫਿੱਕੀ ਫਲੋ ਨੇ ਕਿਹਾ ਕਿ ਨਾਰੀ ਸੁਰੱਖਿਆ ਕਰਨਾ ਸਭ ਦਾ ਕਰਤਵ ਹੈ। ਬੇਟੀ ਪੜਾਓ, ਬੇਟੀ ਬਚਾਓ ਦੇ ਨਾਲ ਬੇਟੀਆਂ ਦੀ ਸੁਰੱਖਿਆ ਵੀ ਜਰੂਰੀ ਹੈ। ਸਾਨੂੰ ਘਰਾਂ ਵਿੱਚ ਲੜਕਿਆ ਨੂੰ ਸਹੀ ਸੰਸਕਾਰ ਦੇਣੇ ਚਾਹੀਦੇ ਹਨ ਜੇਕਰ ਘਰ ਘਰ ਪਹਿਦਾਰ ਹੋਣਗੇ ਤਾਂ ਬੇਟੀਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ। ਅਸੀਂ ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਵਿੱਚ ਆਪਣੇ ਮੂਲ ਸਿਧਾਂਤਾਂ ਸੰਸਕਾਰਾਂ ਨੂੰ ਭੁੱਲ ਗਏ ਹਾਂ। ਭਾਰਤ ਵਿੱਚ ਔਰਤ ਨੂੰ ਦੇਵੀ ਦੇ ਰੂਪ ਵਿੱਚ ਪੁਜਿਆ ਜਾਂਦਾ ਹੈ। ਅੱਜ ਮੋਬਾਈਲ ਅਤੇ ਇੰਟਰਨੈਟ ਤੇ ਅਡਲਟ ਕੰਟੈਂਟ ਵੀ ਇੱਕ ਗੰਦੀ ਮਾਨਸਿਕਤਾ ਨੂੰ ਵਧਾਵਾ ਦਿੰਦੇ ਹਨ। ਜਿਸ ਨੂੰ ਪੂਰਨ ਰੂਪ ਵਿੱਚ ਪ੍ਰਤਿਬੰਧਿਤ ਕਰਨਾ ਹੋਵੇਗਾ। ਇਸ ਮੌਕੇ ਤੇ ਲੱਕੀ ਸ਼ਰਮਾ, ਨੇਹਾ ਤੇਜਪਾਲ, ਊਸ਼ਾ ਗੋਸੁਆਮੀ, ਪ੍ਰਿੰਸੀਪਲ ਰੀਨਾ, ਪੂਨਮ, ਪ੍ਰੀਤੀ, ਕਿਰਨ, ਰਜਨੀ ਮਲਹੋਤਰਾ, ਰੇਨੂ ਆਦਿ ਹਾਜ਼ਰ ਸਨ।

27 ਨੂੰ ਦਿੱਤਾ ਜਾਵੇਗਾ ਮੈਮੋਰੈਂਡਮ
ਡਾ. ਵਿਨੇ ਕਪੂਰ ਮਹਿਰਾਂ ਨੇ ਦੱਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਸਬੰਧੀ 27 ਅਗਸਤ 2024 ਨੂੰ ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin