ਹਰਿਆਣਾ ਨਿਊਜ਼

ਚੋਣ ਐਲਾਨ ਪੱਤਰ ਜਾਰੀ ਕਰਨ ਦੇ 3 ਦਿਨਾਂ ਦੇ ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ 3-3 ਕਾਪੀਆਂ ਦੇਣਾ ਜਰੂਰੀ  ਪੰਕਜ ਅਗਰਵਾਲ

ਚੰਡੀਗੜ੍ਹ, 25 ਅਗਸਤ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਦੇ ਮੱਦੇਨਜਰ ਚੋਣ ਐਲਾਨ ਪੱਤਰ ਦੇ ਸਬੰਧ ਵਿਚ ਜਾਰੀ ਨਿਰਦੇਸ਼ਾਂ ਅਨੁਸਾਰ ਸਹੀ ਰਾਜਨੀਤਿਕ ਪਾਰਟੀਆਂ ਜਾਂ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਆਪਣਾ ਚੋਣ ਐਲਾਨ ਪੱਤਰ ਜਾਰੀ ਕਰਨ ਦੀ ਮਿੱਤੀ ਦੇ ਬਾਅਦ 3 ਦਿਨਾਂ ਦੇ  ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਹਿੰਦੀ ਤੇ ਅੰਗੇ੍ਰਜੀ ਵਿਚ ਤਿੰਨ-ਤਿੰਨ ਕਾਪੀਆਂ ਜਮ੍ਹਾ ਕਰਵਾਉਣੀ ਹੋਣਗੀਆਂ।

          ਉਨ੍ਹਾਂ ਨੇ ਸਾਰੇ ਰਾਜਨੀਤਿਕ ਪਾਰਟੀਆਂ ਨੁੰ ਅਪੀਲ ਕੀਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤਾ ਦੇ ਸਾਰੇ ਪਹਿਲੂਆਂ ਦਾ ਗੰਭੀਰਤਾ ਨਾਲ ਅਧਿਐਨ ਕਰਨ ਅਤੇ ਚੋਣ ਦੌਰਾਨ ਇਸ ਦੀ ਪੂਰੀ ਤਰ੍ਹਾ ਪਾਲਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਦੇ ਪੈਰਾ-8 ਦੇ ਉੱਪ-ਕ੍ਰਮਾਂਕ (iii) ਅਨੁਸਾਰ ਚੋਣ ਐਲਾਨ ਪੱਤਰ ਵਿਚ ਪਾਰਦਰਸ਼ਿਤਾ, ਸਮਾਨ ਮੌਕਾ ਅਤੇ ਵਾਦਿਆਂ ਦੀ ਭਰੇਸੇ ਦੇ ਹਿੱਤ ਵਿਚ, ਇਹ ਉਮੀਦ ਕੀਤੀ ਜਾਂਦੀ ਹੈ ਕਿ ਐਲਾਨ ਪੱਤਰ ਵਾਦਿਆਂ ਦੇ ਜਾਇਜ਼ਤਾ ਨੁੰ ਵੀ ਪਾਬੰਦੀਸ਼ੁਦਾ ਕਰਨ ਅਤੇ ਮੁੱਖ ਰੂਪ ਨਾਲ ਇਸ ਦੇ ਲਈ ਮਾਲੀ ਜਰੂਰਤ ਨੂੰ ਪੂਰਾ ਕਰਨ ਦੇ ਢੰਗਾਂ ਅਤੇ ਸਰੋਤਾਂ  ਨੁੰ ਰੇਖਾਂਕਿਤ ਕਰਨ ਅਤੇ ਵੋਟਰਾਂ ਦਾ ਭਰੋਸਾ ਸਿਰਫ ਉਨ੍ਹਾਂ ਵਾਦਿਆਂ ‘ਤੇ ਹੋਣਾ ਚਾਹੀਦਾ ਜਿਸ ਦਾ ਪੂਰਾ ਹੋਣਾ ਸੰਭਵ ਹੋਵੇ।

          ਮੁੱਖ ਚੋਣ ਅਧਿਕਾਰੀ ਨੇ ਸਪਸ਼ਟ ਕੀਤਾ  ਕਿ ਇਕ – ਚਰਣ ਚੋਣ ਦੇ ਮਾਮਲੇ ਵਿਚ ਜਨ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 126 ਦੇ ਤਹਿਤ ਨਿਰਧਾਰਿਤ ਪ੍ਰੋਹਿਬਸ਼ਨ (ਮਨਾਹੀ) ਸਮੇਂ ਦੌਰਾਨ ਐਲਾਨ ਪੱਤਰ ਜਾਰੀ ਨਹੀ ਕੀਤਾ ਜਾਵੇਗਾ।

Leave a Reply

Your email address will not be published.


*