ਪੰਜਾਬ ਨੂੰ ਫਸਾਉਣ ਲਈ ਬੁਣਿਆ ਜਾਲ !

ਬੁੱਧ ਬਾਣ
…ਤੇ ਹੁਣ ਉਹਨਾਂ ਸ਼ਕਤੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਐਮਰਜੈਂਸੀ ਫਿਲਮ ਦਾ ਸਹਾਰਾ ਲਿਆ ਹੈ। ਉਸਦੇ ਵਿੱਚ ਸਿੱਖ ਧਰਮ ਦੇ ਲੋਕਾਂ ਨੂੰ ਭੜਕਾਉਣ ਲਈ ਹਰ ਤਰ੍ਹਾਂ ਦਾ ਢੰਗ ਤਰੀਕਾ ਵਰਤਿਆ ਹੈ। ਇਸ ਫਿਲਮ ਦੇ ਵਿਰੁੱਧ ਸੋਸ਼ਲ ਮੀਡੀਏ ਉਤੇ ਮੁਲਾਕਾਤਾਂ ਨੂੰ ਵਿਧੀਬੱਧ ਤਰੀਕਾ ਵਰਤਿਆ ਗਿਆ ਹੈ।

ਜਿਸ ਦਿਨ ਇਹ ਫਿਲਮ ਰੀਲੀਜ਼ ਹੋਵੇਗੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਮਾਹੌਲ 1978 ਵਰਗਾ ਹੀ ਬਣੇਗਾ। ਉਸ ਸਮੇਂ ਤੋਂ ਪੰਜਾਬ ਦੇ ਲੋਕਾਂ ਨੇ ਕੀ ਸੰਤਾਪ ਭੋਗਿਆ ਹੈ ਉਹ ਹੀ ਜਾਣਦੇ ਹਨ, ਜਿਹਨਾਂ ਦੇ ਚੁੱਲਿਆਂ ਵਿੱਚ ਘਾਹ ਉਗ ਆਇਆ ਸੀ। ਇਸ ਫਿਲਮ ਦੀ ਆੜ੍ਹ ਹੇਠ ਉਹ ਹਿੰਦੂ ਵੋਟ ਪੱਕੀ ਕਰੇਗੀ ਤੇ ਸਿੱਖ ਕੌਮ ਨੂੰ ਬਦਨਾਮ ਕਰੇਗੀ। ਉਸ ਤੋਂ ਬਾਅਦ ਪੰਜਾਬ ਵਿੱਚ ਕੀ ਭਾਣਾ ਵਰਤਦਾ ਹੈ, ਇਹ ਕਹਿਣਾ ਮੁਸ਼ਕਲ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਉਹਨਾਂ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅੱਗੇ ਅੱਗੇ ਦੇਖੋ ਹੁੰਦਾ ਕੀ ਹੈ ? ਉਹਨਾਂ ਨੇ ਆਪਣਾ ਜਾਲ ਵਿਛਾ ਦਿੱਤਾ ਹੈ। ਸਾਡੀਆਂ ਭਾਵਨਾਵਾਂ ਨੂੰ ਭੜਕਾਉਣ ਲਈ, ਉਹਨਾਂ ਕੋਲ ਪੰਜਾਬ ਵਿੱਚ ਕਾਲੀਆਂ ਭੇਡਾਂ ਬਹੁਤ ਹਨ। ਹੁਣ ਬਚਾਅ ਕਿਵੇਂ ਹੋਵੇਗਾ ਇਹ ਸਵਾਲ ਹੈ।
ਇਹ ਸੱਚ ਹੈ ਕਿ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਇਹ ਭੜਕਾਈਆਂ ਜਾਂਦੀਆਂ ਹਨ। ਅੱਗ ਭੜਕਣ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜਿਵੇਂ ਜੰਗਲ਼ ਦੀ ਅੱਗ ਪਿੱਛੇ ਰੁੱਖਾਂ ਦੀ ਘਸਾਈ ਤੇ ਬਸਤੀਆਂ ਦੀ ਅੱਗ ਪਿੱਛੇ ਮਨੁੱਖੀ ਲੜਾਈ। ਅੱਗ ਆਪਣੇ ਆਪ ਕਦੇ ਵੀ ਨਹੀਂ ਲੱਗਦੀ, ਸਗੋਂ ਲਾਈ ਜਾਂਦੀ ਹੈ। ਗੱਲ ਜੇ ਸਮਝ ਨਾ ਲੱਗੇ ਤਾਂ ਕਈ ਢੰਗ ਤਰੀਕਿਆਂ ਨਾਲ਼ ਸਮਝਾਈ ਜਾਂਦੀ ਹੈ। ਤਰੀਕਾ ਨਰਮ ਤੇ ਗਰਮ ਕੋਈ ਵੀ ਹੋ ਸਕਦਾ ਹੈ। ਪਰ ਗੱਲ ਤਾਂ ਸਮਝਣ ਤੇ ਸਮਝਾਉਣ ਦੀ ਹੈ । ਹੁਣ ਇਹ ਪਤਾ ਨਹੀਂ ਕਿਸ ਵਾਸਤੇ ਇਹ ਹੈ ਪਰ ਗੱਲ ਹੈ ਕਮਾਲ ਦੀ। ਅਖੇ…
“ਅਕਲਾਂ ਬਾਝੋਂ ਖੂਹ ਖਾਲੀ”
ਹੁਣ ਖੂਹ ਤੇ ਰਹੇ ਨਹੀਂ ਪਰ ਮਸਲੇ ਵੱਡੇ ਹੋ ਗਏ ਹਨ। ਵੱਡੇ ਸਿਰ ਦੀ ਵੱਡੀ ਪੀੜ ।
“ਜੇ ਗਧੇ ਨੂੰ  ਖੂਹ ਵਿੱਚ ਸਿੱਟਣਾ ਹੋਵੇ ਤਾਂ ਉਹਨੂੰ ਕੰਨਾਂ ਤੋਂ ਫੜ੍ਹ ਕੇ ਮੂਹਰੇ ਨੂੰ ਖਿੱਚੀ ਦਾ ਹੈ!” ਇਹ ਗੱਲਾਂ ਬੇਬੇ  ਪੰਜਾਬੋ ਆਖਿਆ ਕਰਦੀ ਸੀ। “ਲਾਈਲੱਗ ਨਾ ਹੋਵੇ ਘਰ ਵਾਲ਼ਾ ਤੇ ਚੰਦਰਾ ਗੁਆਂਢ ਬੁਰਾ।” ਮਾੜਾ ਸਲਾਹਕਾਰ ਵੀ ਬੰਦੇ ਨੂੰ ਖੱਜਲ਼ ਖੁਆਰ ਕਰਦਾ ਹੈ…!”  ਕਿਸੇ ਦੀ ਦਿੱਤੀ ਪੁੱਠੀ ਸਲਾਹ ਵੀ ਖੂਹ ਵਿੱਚ ਲੈ ਡਿੱਗਦੀ ਹੈ!

ਕਈ ਵਾਰ ਸੋਚੀ ਦਾ ਹੈ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਕਿਉਂ ਹਨ ਜੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਭੜਕ ਪੈਂਦੀਆਂ ਹਨ ਤੇ ਹਿਰਦਿਆਂ ਨੂੰ ਵਲੂੰਦਰਨ  ਦਾ ਕਾਰਨ ਬਣਦੀਆਂ ਹਨ ? ਪਰ ਮਗਰੋਂ ਅਸਲ ਸੱਚ ਕੁੱਝ ਹੋਰ ਨਿਕਲ਼ਦਾ ਹੈ । ਸਾਨੂੰ ਅਕਲ ਕਿਉਂ ਨਹੀਂ ਆਉਂਦੀ ? ਅਸੀਂ ਅਤੀਤ ਤੋਂ ਹੁਣ ਤੱਕ ਕੋਈ ਸਬਕ ਕਿਉਂ ਨਹੀਂ ਸਿੱਖਿਆ ? ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜੇ ਹਾਂ ? ਅਸੀਂ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ? ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ ਜਦੋਂ ਕਿ “ਕੈਪਟਨ ਸਾਬ੍ਹ” ਦੀ ਕਿਰਪਾ ਨਾਲ਼ ਪੰਜਾਬ ਸਿੱਖਿਆ ਪੱਖੋਂ ਦੇਸ ਵਿੱਚ ਪਹਿਲੇ ਨੰਬਰ ਉਤੇ ਆ ਗਿਆ ਹੈ।”  ਸਾਡੇ ਅੰਦਰਲੇ ਮਨੁੱਖ ਨਾਲ਼ੋਂ  ਬਾਹਰਲੇ ਮਨੁੱਖ ਵੱਧ ਸ਼ੈਤਾਨ ਹਨ। ਜਿਹੜੇ ਸਾਨੂੰ ਹਰ ਮੌਸਮ ਦੀ ਬੇਮੌਸਮੀ ਸਬਜ਼ੀਆਂ ਵਾਂਗੂੰ ਵੇਚ ਜਾਂਦੇ ਹਨ। ਕੀ ਅਸੀਂ  ਬਾਜਾਰੀ ਸੌਦੇ ਸੂਤ ਵਾਂਗੂੰ ਸਿਰਫ਼ ਵਿਕਣ ਵਾਸਤੇ ਹੀ ਬਣੇ ਹਾਂ  ?  ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ ਪਰ ਹੁਣ ਤੇ ਅਕਲਾਂ, ਸ਼ਕਲਾਂ ਤੇ ਨਸਲਾਂ ਵੀ ਵਿਕਣ ਲੱਗ ਪਈਆਂ ਹਨ।  ਮੰਡੀ ਦੇ ਦਲਾਲ ਸਾਨੂੰ  ਵੇਚ ਕੇ ਆਪਣੀ ਦਲਾਲੀ ਖ਼ਰੀ ਕਰਦੇ ਹਨ। ਅਸੀਂ ਬਾਰਦਾਨਿਆਂ ਵਿੱਚ ਪੈ ਕੇ ਗੋਦਾਮਾਂ ਵਿੱਚ ਪੁੱਜ ਜਾਂਦੇ ਹਾਂ । ਇਹਨਾਂ ਗੋਦਾਮਾਂ ਵਿੱਚੋਂ ਸਮੇਂ ਸਮੇਂ ਰੁੱਤ ਮੁਤਾਬਿਕ ਵਪਾਰੀ ਸਾਨੂੰ ਫੇਰ ਮੰਡੀ ਵਿੱਚ ਵੇਚਦੇ ਹਨ ਤੇ ਮੁਨਾਫ਼ਾ ਖੱਟਦੇ ਹਨ।

ਮਨੁੱਖ ਭਾਵਨਾਵਾਂ ਦੀਆਂ ਘੁੰਮਣਘੇਰੀਆਂ ਵਾਲ਼ਾ ਵਹਿਣ ਹੁੰਦਾ ਹੈ ਜਿਹੜਾ ਹੜ੍ਹ ਦੇ ਨਾਲ਼ ਆਪਣੀ ਦਿਸ਼ਾ ਬਦਲ ਲੈਂਦਾ ਹੈ। ਅਸੀਂ ਹੜ੍ਹ ਦੇ ਪਾਣੀ ਵਾਂਗੂੰ ਹਰ ਵਾਰ ਦਿਸ਼ਾਹੀਣ ਕਿਉਂ ਹੁੰਦੇ ਹਾਂ । ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ ਕਿਉਂ ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ਼ ਜਵਾਬ ਹੈ, ਉਹ ਚੁੱਪ ਹਨ।

ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ!
ਅਸੀਂ ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਪੰਜਾਬੀ ਹਾਂ। ਨਫ਼ਾ ਨੁਕਸਾਨ ਦਾ ਕਦੇ ਫ਼ਿਕਰ ਨਹੀਂ  ਕਰਦੇ, ਜਿੱਧਰ ਨੂੰ ਤੁਰਦੇ ਹਾਂ, ਹੜ੍ਹ ਬਣ ਜਾਂਦੇ ਹਾਂ।  ਨਤੀਜਾ ਭਾਵੇਂ ਘਾਟੇ ਦਾ ਹੋਵੇ ਜਾਂ ਫਿਰ ਮੌਤ ਦਾ! ਕੋਈ ਫਰਕ ਨਹੀਂ ਦੇਖਦੇ। ਜੱਟ ਗੰਨਾ ਨੀ ਪੱਟਣ ਦੇਂਦੇ ਪਰ ਭੇਲੀ ਦੇ ਦੇਂਦੇ ਆ, ਬਿਨਾਂ ਇਹ ਸੋਚੇ ਵਿਚਾਰੇ ਕਿ ਇਹ ਕਿੰਨੇ ਗੰਨਿਆਂ ਤੋਂ  ਭੇਲੀ ਬਣੀ ਹੈ। ਹਰੀ ਕ੍ਰਾਂਤੀ ਲਿਆਉਣ ਵਾਲ਼ਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ, ਆਪਣੇ ਜੀਵਨਦਾਤਿਆਂ ਪੌਣ, ਪਾਣੀ, ਧਰਤੀ ਤੇ ਕੁੱਖ ਦੇ ਕਾਤਲ ਬਣ ਜਾਵਾਂਗੇ ? ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ। ਸਰਕਾਰ ਦੇ ਦਲਾਲਾਂ ਨੇ ਸਾਨੂੰ  ਫਸਾਇਆ । ਅਗਲਿਆਂ ਵੱਧ ਝਾੜ ਦੇ ਲਾਲਚ ਵਿੱਚ ਪਹਿਲਾਂ ਰਾੜ੍ਹ ਦਿੱਤੇ, ਫੇਰ ਵੰਞ ਉਤੇ ਚਾੜ੍ਹ ਦਿੱਤੇ…

ਹੁਣ ਘੁੰਮੀ ਜਾ ਰਹੇ ਹਾਂ ਦੋ ਫਸਲਾਂ ਤੇ ਦੋ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ, ਹੁਣ ਤੀਜੇ ਬਦਲ ਨੇ ਦਿਨੇ ਤਾਰੇ ਵਿਖਾਉਣ ਦਾ ਪ੍ਰਬੰਧ ਮੁਕੰਮਲ ਕਰ ਲਿਆ ਹੈ।
ਦੇਸੀ ਜੱਟ ਘੁਲਾੜੀ ਪੱਟ…
ਲੱਗੇ ਖੋਲਣ ਡੱਟ…
ਕੌਣ ਕਿਸੇ ਤੋਂ  ਘੱਟ…
ਅਗਲਿਆਂ ਕੱਢ  ਤੇ ਵੱਟ…!
ਜਿਹਨਾਂ ਨੂੰ ਪਤਾ ਸੀ ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ – “ਖੱਟੀ ਖੱਟ ਗਏ  ਮੁਰੱਬਿਆਂ ਵਾਲ਼ੇ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!”

ਉਹ ਸੀ ਸਿਆਸਤਦਾਨ, ਪੰਜਾਬੀ ਬਣੇ ਰਹੇ ਵੋਟਰ, ਸਪੋਟਰ ਤੇ ਪ੍ਰੋਮੋਟਰ…! ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ ? ਜਿੱਧਰ ਦੇਖੋ ਤਬਾਹੀ ਲਿਆ ਦਿੱਤੀ ਤੇ ਸਾਡੀ ਸੋਚ, ਸਮਝ ਪਹਿਰਾਵਾ, ਖਾਣ ਪੀਣ, ਜੀਣ ਥੀਣ, ਮਰਨ ਜੰਮਣ, ਗੀਤ ਸੰਗੀਤ, ਸਾਹਿਤ, ਸਿੱਖਿਆ , ਸੱਭਿਆਚਾਰ, ਬੋਲ ਚਾਲ, ਆਦਿ ਸਭ ਕੁੱਝ  ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ  ਕੋਸ ਰਹੇ ਹਾਂ ! ਕਾਤਲ ਬੇਗਾਨੇ ਨਹੀਂ  ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾਅ ਦਿੱਤੇ, ਨਾ ਅੱਗੇ ਜਾਣ ਜੋਗੇ ਤੇ ਨਾ ਪਿੱਛੇ ਮੁੜਨ ਜੋਗੇ ਛੱਡੇ ਆਂ! ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ ਪਰ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਹੌਸਲਾ ਨਾ ਕਰ ਸਕੇ, ਨਤੀਜੇ ਸਾਹਮਣੇ ਆ ਗਏ ! ਸਾਨੂੰ ਅਕਲ ਨਹੀਂ  ਆਉਂਦੀ ।

ਸਾਡੀ ਵੀ ਕਿਆ ਬਾਤ ਹੈ ਕਿ ਸਮਾਜ ਗੰਦਲਾ ਕਰਨ ਵਾਲ਼ੇ ਵੀ ਅਸੀਂ ਤੇ ਸਾਫ਼ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ। ਪਤਾ ਸਾਨੂੰ ਵੀ ਹੈ ਕਿ ਅਸੀਂ  ਵਰਤੇ ਜਾ ਰਹੇ ਹਾਂ। ਅਸੀਂ ਲਾਲਸਾਵਾਂ ਦੇ ਵੱਸ ਪੈ ਗਏ ਜਾਂ ਕਹਿ ਲਓ ਪਾ ਦਿੱਤੇ ਗਏ, ਗੱਲ ਇੱਕੋ ਹੈ! ਅਸੀਂ  ਗਿਆਨੀ ਤੇ ਧਿਆਨੀ ਹਾਂ ਪਰ ਅਸੀਂ  ਇੱਕਮੁੱਠ ਨਾ ਹੋਏ ! ਸਿਆਸੀ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਕ, ਧਾਰਮਿਕ ਤੇ ਪਤਾ ਨਹੀਂ ਕਿੰਨੀਆਂ ਕੁ ਵੰਨ ਸੁਵੰਨੀਆਂ ਜਥੇਬੰਦੀਆਂ ਬਣੀਆਂ । ਪਾੜੋ ਤੇ ਰਾਜ ਕਰੋ… ਦੀ ਨੀਤੀ ਹਰ ਥਾਂ  ਭਾਰੂ ਰਹੀ ਹੈ। ਹਰ ਖੇਤਰ ਵਿੱਚ “ਨੌਂ ਪੂਰਬੀਏ ਅਠਾਰਾਂ ਚੁੱਲ੍ਹੇ” ਵਾਲ਼ੀ ਗੱਲ ਬਣੀ ਹੋਈ ਹੈ… ਨਤੀਜਾ ਜ਼ੀਰੋ ਹੈ ਕਿਉਂਕਿ ਇਹਨਾਂ ਜਥੇਬੰਦੀਆਂ ਦੇ ਬਹੁਤੇ ਆਗੂ ਵਿਕਾਊ ਤੇ ਦਿਲੋਂ ਸ਼ੈਤਾਨ ਹਨ।

“ਕੂੜੇ ਦੇ ਢੇਰ” ਵਧ੍ਹ ਦੇ ਗਏ ! ਜੋ ਕਦੇ ਦੇਸ਼ ਦੇ ਗਦਾਰ ਸਨ ਅੱਜ ਉਹ ਰਾਜ ਗੱਦੀ ਤੱਕ ਪੁਜ ਗਏ ਹਨ ਤੇ ਸੱਚੇ  ਦੇਸ਼ ਭਗਤ ਬੁਰਕੀ ਬੁਰਕੀ ਲਈ ਤਰਸ ਰਹੇ ਹਨ ! ਅਸੀਂ  ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਹਾਂ ਪਰ ਵਰਤਮਾਨ ਵਿੱਚ ਲੋਕਾਂ ਦੀਆਂ ਭਾਵਨਾਵਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਕਿਰਤ ਤੇ ਇੱਜ਼ਤ ਵੀ ਲੁਟੀਂਦੀ ਪੀ ਹੈ…! ਲੁੱਟਣ ਤੇ ਕੁੱਟਣ ਵਾਲੇ ਵੀ ਅਸੀਂ ਆਪ ਤੇ ਭੁੱਖ ਨੰਗ ਤੇ ਬੀਮਾਰੀ ਨਾਲ਼ ਮਰਨ ਵਾਲੇ ਵੀ ਆਪਾਂ ਹੀ!
ਚੋਰ, ਗਦਾਰ ਅਗੇ ਵਧ੍ਹ ਗਏ ਤੇ ਲੋਕਾਂ ਦੀ ਆਵਾਜ਼ ਬਣਨ ਵਾਲ਼ੇ ਲੋਕ ਹਾਸ਼ੀਏ ਤੇ ਚਲੇ ਗਏ ! ਸਿੱਖਿਆ ਤੇ ਸਿਹਤ ਅਦਾਰੇ ਵਪਾਰ ਬਣ ਗਏ ! ਅਸੀਂ ਗਿਆਨ ਤੇ ਅਕਲ ਵਿਹੂਣੇ ਹੋ ਗਏ ਹਾਂ !
ਇਹਨਾਂ ਅਦਾਰਿਆਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁੱਚੜ ਬਣਕੇ ਆਪਣੇ ਹਮਵਤਨਾਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ! ਇਹਨਾਂ ਦੀ ਨੈਤਿਕਤਾ ਖੰਭ ਲਾ ਕੇ ਕਿੱਧਰੇ ਉਡ ਗਈ ਹੈ ਜਾਂ ਇਹਨਾਂ ਸ਼ਰਮ ਦੀ ਲੋਈ ਲਾਹ ਕੇ ਜੇਬ੍ਹ ‘ਚ ਪਾ ਲਈ ਹੈ ?
ਇਕ ਦੂਜੇ ਨੂੰ ਮ!ਮਾਰ ਕੇ ਅੱਗੇ ਵਧ੍ਹਣ ਦੀ ਪਰਵਿਰਤੀ ਵਧ੍ਹੀ…! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧ੍ਹਣ ਲੱਗੇ! ਹੁਣ ਤਾਂ ਹਾਲਾਤ ਹੀ ਭੁੱਖ ਤੇ ਦੁੱਖ ਨਾਲ਼ ਮਰਨ ਵਾਲੇ ਬਣ ਗਏ ਹਨ! ਘਰਾਂ ਵਿੱਚੋਂ ‘ਘਰ’ ਹੋਣ ਦੀ ਭਾਵਨਾ ਖਤਮ ਹੋ ਗਈ ਹੈ ਤੇ ਉਹ ਮਕਾਨਾਂ ਤੇ ਦੁਕਾਨਾਂ ਵਿੱਚ ਤਬਦੀਲ ਹੋ ਰਹੇ ਹਨ ! ਘਰ ਪੱਕੇ ਪਰ ਮਨ ਕੱਚੇ ਹੋ ਗਏ ਹਨ, ਕੋਈ ਪਹਿਰਾਵਾ ਬਦਲ ਕੇ “ਪੱਕੇ” ਹੋ ਗਏ !

ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ, ਚਿੱਟੇ ਵਸਤਰ ਸੀ ਤੇ ਹੱਥ ਵਿਚ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼  ਹੋ ਗਏ , ਧਰਮ ਦੇ ਨਾਮ ਤੇ ਵਪਾਰ, ਵਪਾਰ ਦੇ ਨਾਮ ਤੇ ਧਰਮ, ਉਹਨਾਂ ਪਹਿਲਾਂ ਕਿਰਤ ਖੋਹੀ, ਕਿਰਤ ਖੋਹ ਕੇ “ਮੁਫਤ ਦਾ ਲੰਗਰ” ਛਕਣ ਵਾਲ਼ੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਦਾ ਸ਼ੁਕਰ ਕਰਨ ਵਾਲ਼ਿਆਂ ਦੇ ਹੱਥ ਠੂਠੇ ਫੜਾ ਦਿੱਤੇ। ਗਿਆਨ ਵਿਹੂਣੇ ਆਗਿਆਨੀ ਸਿੱਖਿਆ ਸਾਸ਼ਤਰੀ ਬਣ ਬੈਠੇ। ਸਿੱਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ ! ਘਰਾਂ ਵਿੱਚੋਂ ਪੰਜਾਬੀ ਨੌਜਵਾਨ ਤੇ ਬਜ਼ੁਰਗ ਗਾਇਬ ਕਰ ਦਿੱਤੇ।
“ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ” ਦਾ ਬੋਲਬਾਲਾ ਹੈ ! ਅਸੀਂ  ਵਸਤੂਆਂ ਵਾਂਗੂੰ ਹਰ ਥਾਂ ਵਰਤੇ ਜਾਂਦੇ ਹਾਂ । ਹੁਣ ਜਦੋਂ ਸਭ ਕੁੱਝ  ਗਵਾ ਲਿਆ ਹੈ, ਸਮਾਜ ਨਰਕ ਬਣਾ ਲਿਆ ਹੈ। ਹੁਣ “ਮੈਨੂੰ ਮਾਣ ਪੰਜਾਬੀ ਹੋਣ ਦਾ” ਦੀ ਫੀਲਿੰਗ ਫੇਸਬੁੱਕ ਤਾਂ ਲਈ ਜਾ ਸਕਦੀ ਹੈ ਪਰ “ਆਪਣੀ ਪੀੜ੍ਹੀ ਹੇਠਾਂ ਸੋਟਾ” ਕੌਣ ਫੇਰੂ ? ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ ! ਕਿਉਂ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ ਤੇ ਕੁਝ ਚੰਗੇ ਵੀ ਹਨ ਪਰ ਘੱਟ ਹਨ । ਪਰ ਕਦੋਂ ਤੱਕ ਅਸੀਂ ਸਮੇਂ ਦੇ ਸੱਚ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ? ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਨ ਲੱਗਾਂਗੇ ?

ਹੁਣ ਪੰਜਾਬ  ਸਿਓਂ ਨੂੰ ਇੱਕ ਵਾਰ ਫੇਰ ਪਿੱਛੇ  ਵੱਲ ਨੂੰ ਧੱਕਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਕਿਸਾਨਾਂ ਤੇ ਮਜ਼ਦੂਰਾਂ  ਦੀ ਜਿੱਤ ਜਰੀ ਨਹੀਂ ਜਾ ਰਹੀ। ਚੋਰ ਤੇ ਕੁੱਤੀ, ਰਾਜਾ ਤੇ ਰੰਕ, ਸਭ ਰਲ਼ਗੱਡ ਹੋ ਗਏ ਹਨ। ਪੁਜਾਰੀਆਂ,  ਵਪਾਰੀਆਂ, ਅਧਿਕਾਰੀਆਂ ਤੇ ਲਿਖਾਰੀਆਂ ਦੀ ਆਪਣੀ ਵੱਖਰੀ ਚੌਕੜੀ ਹੈ। ਉਹ ਸਾਰੇ ਰਲ਼ ਮਿਲ਼ ਕੇ ਸਮਾਜ ਦੀ ਲਾਸ਼ ਚੁੱਕੀ ਤੁਰੇ ਜਾ ਰਹੇ ਹਨ ।
ਜਦ ਅਕਲ, ਸ਼ਕਲ, ਨਸਲ ਤੇ ਫਸਲ ਇੱਕ ਹੋ ਜਾਣ ਤਾਂ ਮੰਡੀ ਦੇ ਭਾਅ ਡਿੱਗਦੇ ਹਨ। ਫੇਰ ਸਭ ਕੁੱਝ  ਘੱਟ ਰੇਟ ਉਤੇ ਵਿਕਦਾ ਹੈ। ਹੁਣ ਭਾਵਨਾਵਾਂ ਵੇਚਣ ਤੇ ਵਿਕਾਉਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਵਿੱਚ  ਮਿਲ਼ ਸਕਦੇ ਹਨ। ਇਸ ਵਕਤ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰ ਹੀ ਜਵਾਬ ਦਿੱਤਾ ਜਾ ਸਕਦਾ ਹੈ। ਉਹਨਾਂ ਨਾਲ ਜੰਗ ਨਹੀਂ ਲੜੀ ਜਾ ਸਕਦੀ। ਕਿਉਂਕਿ ਉਨ੍ਹਾਂ ਕੋਲ ਲੋਕਤੰਤਰ ਦੇ ਚਾਰੇ ਥੰਮ੍ਹ ਹਨ। ਉਹਨਾਂ ਕੋਲ ਫੌਜ, ਅਦਾਲਤਾਂ, ਜੇਲ੍ਹਾਂ ਤੇ ਬਦਨਾਮ ਕਰਨ ਲਈ ਗੋਦੀ ਮੀਡੀਆ ਹੈ। ਸਾਡੇ ਕੋਲ ਕੀ ਹੈ ? ਹੁਣ
ਗੱਲ ਜਿਉਣ ਦੀ ਹੈ, ਨਾ ਕਿ ਭਾਵਨਾਵਾਂ ਭੜਕਾਉਣ ਲਈ, ਉਹਨਾਂ ਦੇ ਵਿਛਾਏ ਜਾਲ ਵਿੱਚ ਫਸਣ ਦੀ ਹੈ।ਸਾਡੀਆਂ ਭਾਵਨਾਵਾਂ ਕਿਉਂ ਕਮਜ਼ੋਰ ਤੇ ਹੌਲ਼ੀਆਂ ਹਨ,! ਜੋ ਨਿੱਕੀਆਂ ਨਿੱਕੀਆਂ ਗੱਲਾਂ ਨਾਲ਼ ਭੜਕਾਈਆਂ ਤੇ ਵਰਤੀਆਂ ਜਾਂਦੀਆਂ ਹਨ ! ਇਹ ਕਦੋਂ ਤੱਕ ਭੜਕਾਈਆਂ ਜਾਂਦੀਆਂ ਰਹਿਣਗੀਆਂ ? ਅਕਲਾਂ ਵਾਲ਼ਿਓ, ਸ਼ਕਲਾਂ ਵਾਲ਼ਿਓ, ਕੋਈ ਜਵਾਬ ਤਾਂ ਦਿਓ ? ਤੁਸੀਂ ਫਿਰ ਅੱਗ ਵਿੱਚ ਸੜਨਾ ਹੈ ਜਾਂ ਫਿਰ ਜਿਉਣਾ ਹੈ ?
₹₹₹₹₹₹
ਬੁੱਧ ਸਿੰਘ ਨੀਲੋਂ
94643 70823

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin