ਪ੍ਰੀਵਾਰਕ ਝਗੜਿਆਂ ਨਾਲ ਬੱਚਿਆਂ ਦਾ ਭਵਿੱਖ ਡਾਵਾਂਡੋਲ ਹੋ ਜਾਦਾਂ
ਜਦੋਂ ਵੀ ਅਸੀ ਪ੍ਰੀਵਾਰ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਸਾਡੇ ਸਾਹਮਣੇ ਸਾਡੇ ਮਾਂ-ਬਾਪ,ਦਾਦਾ-ਦਾਦੀ,ਭੈਣ-ਭਰਾ ਜਾਂ ਤੁਹਾਡੀ ਪਤਨੀ ਅਤੇ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਆ ਜਾਦੇਂ ਹਨ।ਇਹਨਾਂ ਸਾਰੇ ਰਿਿਸ਼ਤਆਂ ਦੇ ਸਾਹਮਣੇ ਆਉਣ ਤੇ ਤਹਾਨੂੰ ਇੱਕ ਅਜੀਬ ਸ਼ਕੂਨ ਮਿਲਦਾ ਅਤੇ ਤਸੱਲੀ ਹੁੰਦੀ ਕਿ ਤੁਸੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀ ਕਰਦੇ।ਤਹਾਨੂੰ ਇੰਝ ਲੱਗਦਾ ਜਿਵੇਂ ਤੁਸੀ ਸਮਾਜ ਵਿੱਚ ਵੱਡਾ ਯੋਗਦਾਨ ਪਾ ਰਹੇ ਹੋ।ਕਿਉਕਿ ਪ੍ਰੀਵਾਰ ਸਮਾਜ ਦੀ ਬੁਨਿਆਦ ਹੁੰਦਾਂ ਇਹ ਇੱਕ ਸਮਾਜਿਕ ਇਕਾਈ ਹੈ ਜਿਸ ਵਿੱਚ ਹਰ ਮੈਬਰ ਦੀ ਖੁਸ਼ਹਾਲ ਰਹਿਣ ਦੀ ਇੱਛਾ ਹੁੰਦੀ ਹੈ।ਇਹ ਇੱਛਾ ਸਕਤੀ ਹੀ ਤਹਾਨੂੰ ਹਮੇਸ਼ਾ ਸਕਾਰਤਾਮਕ ਰੱਖਣ ਵਿੱਚ ਸਹਾਈ ਹੁੰਦੀ।
ਪਰ ਜਿਵੇਂ ਕਿਹਾ ਜਾਦਾਂ ਕਿ ਵਿਚਾਰਾਂ ਦਾ ਵਖਰੇਵਾਂ ਹਮੇਸ਼ਾ ਦੋ ਵਿਅਕਤੀਆਂ ਦਾ ਹੁੰਦਾ ਇੱਕ ਦਾ ਨਹੀ ਇਸ ਲਈ ਸੁਭਾਵਿਕ ਹੈ ਕਿ ਜਦੋਂ ਪ੍ਰੀਵਾਰ ਵਿੱਚ ਇੱਕ ਨਵਾਂ ਮੈਬਰ ਸ਼ਾਮਲ ਹੁੰਦਾਂ ਤਾਂ ਉਸ ਵਿੱਚ ਵਖਰੇਵਾਂ ਹੋਣਾ ਆਮ ਹੈ ਅਤੇ ਇਸ ਵਖਰੇਵੇਂ ਕਾਰਣ ਹੀ ਪ੍ਰੀਵਾਰ ਝਗੜੇ ਹੁੰਦੇ ਹਨ ਜਿਵੇਂ ਕਿਹਾ ਜਾਦਾਂ ਕਿ ਜਿਥੇ ਦੋ ਭਾਡੇਂ ਹੋਣਗੇ ਉਹੀ ਖੱੜਕਣਗੇ।ਇਸ ਲਈ ਜਦੋਂ ਪ੍ਰੀਵਾਰਾਂ ਵਿੱਚ ਆਪਸੀ ਸੋਚ ਜਾਂ ਅਵਿਸ਼ਵਾਸ ਪੈਦਾ ਹੋ ਜਾਦਾਂ ਤਾਂ ਪ੍ਰੀਵਾਰਕ ਝਗੜੇ ਉਪਜਦੇ ਹਨ ਪ੍ਰੀਵਾਰ ਝਗੜੇ ਹਮੇਸ਼ਾਂ ਅਣਕਿਆਸੇ ਸਾਧਨਾਂ ਤੋਂ ਪੈਦਾ ਹੁੰਦੇ।ਇਹ ਝਗੜੇ ਪ੍ਰੀਵਾਰ ਦੀਆਂ ਛੋਟੀਆਂ ਮੋਟੀਆਂ ਗੱਲਾਂ ਤੋਂ ਸ਼ੁਰੂ ਹੁੰਦੇ ਪਰ ਜਦੋਂ ਇੰਨਾਂ ਨੂੰ ਨੱਪ ਕੇ ਰੱਖਿਆ ਜਾਦਾਂ ਜਾਂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀ ਕੀਤੀ ਜਾਦੀ ਤਾਂ ਇਹ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਦੇ ਅਤੇ ਇਸ ਨਾਲ ਇਸ ਦੇ ਨਤੀਜੇ ਨਕਾਰਤਾਮਕ ਹੋ ਸਕਦੇ ਹਨ।
ਪ੍ਰੀਵਾਰਾਂ ਦਾ ਬਣ ਕੇ ਟੁੱਟ ਜਾਣਾ ਪ੍ਰੀਵਾਰ ਵਿੱਚ ਵਫਾਦਾਰੀ ਨਾ ਰਹਿਣਾ ਜਾਂ ਪੈਸਾ ਇਹ ਝਗੜੇ ਅਣਕਿਆਸੇ ਸਾਧਨਾਂ ਤੋਂ ਹੁੰਦੇ ਹਨ ਅਤੇ ਪ੍ਰੀਵਾਰ ਦੇ ਟੁੱਟਣ ਦੀ ਧਮਕੀ ਤੇ ਆਕੇ ਰੁਕਦੇ ਹਨ।ਇਹ ਪ੍ਰੀਵਾਰਕ ਝਗੜੇ ਜਾਂ ਪ੍ਰੀਵਾਰਕ ਕਲੇਸ਼ ਉਹ ਸਥਿਤੀਆਂ ਹਨ ਜੋ ਮੈਬਰਾਂ ਵਿਚਕਾਰ ਵਿਸ਼ਵਾਸ ਜਾਂ ਮਨੁੱਖੀ ਕਦਰਾਂ ਕੀਮਤਾਂ ਇਥੋਂ ਤੱਕ ਕਿ ਜੀਵਨ ਸ਼ੈਲੀ ਜਾਂ ਜੀਵਨ ਜਾਚ ਦਾ ਅੰਤਰ ਹੋ ਸਕਦੀਆਂ ਹਨ।ਇਹ ਪ੍ਰੀਵਾਰ ਝਗੜੇ ਮਾਂ-ਬਾਪ,ਭੈਣ-ਭਰਾ,ਭਰਾ-ਭਰਾ,ਪਤੀ-
• ਤੁਸੀ ਅਕਸਰ ਹੀ ਗੁੱਸੇ ਵਿੱਚ ਹਮਲਾਵਰ ਰੁੱਖ ਅਖਿਤਆਰ ਕਰ ਲੈਦੇਂ ਹੋ।
• ਤੁਸੀ ਅਤੇ ਤੁਹਾਡਾ ਪ੍ਰੀਵਾਰ ਅਕਸਰ ਝਗੜਦੇ ਰਹਿੰਦੇ ਹੋ।
• ਪੀ੍ਰਵਾਰਕ ਅਸਹਿਮਤੀ ਕਾਰਣ ਤੁਸੀ ਅਕਸਰ ਇੱਕ ਦੂਸਰੇ ਨੂੰ ਕੋਸਦੇ ਰਹਿੰਦੇ ਹੋ।
• ਤੁਹਾਡੇ ਪ੍ਰੀਵਾਰਕ ਮੈਬਰਾਂ ਵਿੱਚ ਵਿਸ਼ਵਾਸ ਦੀ ਘਾਟ ਹੁੰਦੀ ਹੈ।
• ਤੁਸੀ ਜਾਂ ਤੁਹਾਡਾ ਪ੍ਰੀਵਾਰ ਸਹਿ ਨਿਰਭਰ ਹੋਣ ਦਾ ਵਿਖਾਵਾ ਕਰਦੇ ਹੋ।
• ਤੁਸੀ ਅਤੇ ਤਹੁਾਡਾ ਪ੍ਰੀਵਾਰ ਅਕਸਰ ਗਾਲੀ ਗਲੋਚ ਕਰਦੇ ਰਹਿੰਦੇ ਹੋ।
• ਪ੍ਰੀਵਾਰਕ ਝਗੜਿਆਂ ਦੇ ਅਹਿਮ ਕਾਰਨਾਂ ਵਿੱਚ ਵਿੱਤੀ ਸਾਧਨ ਸਬ ਤੋਂ ਅਹਿਮ ਕਾਰਣ ਹੈ ਅਤੇ ਇਹ ਪ੍ਰੀਵਾਰਾਂ ਵਿੱਚ ਤਣਾਅ ਅਤੇ ਚਿੰਤਾਂ ਪੈਦਾ ਕਰਦੇ ਹਨ।ਇਸ ਲਈ ਅਸਹਿਮਤੀ ਕਾਰਣ ਕਈ ਵਾਰ ਇਹ ਤਲਾਕ ਤੱਕ ਪਹੁੰਚ ਜਾਦੇਂ ਹਨ।ਇਹਨਾਂ ਵਿੱਤੀ ਕਾਰਨਾਂ ਵਿੱਚ ਆਮ ਤੋਰ ਤੇ ਜਿਆਦਾ ਪੈਸੇ ਨੂੰ ਖਰਚ ਕਰਨ ਦਾ ਤਾਰੀਕਾ ਜੱਦੀ ਜਾਇਦਾਦ ਦਾ ਬਟਵਾਰਾ,ਪੈਸੇ ਦੀ ਦੇਣਦਾਰੀ ਕਰਜਾ ਲੈਣਾ ਜਾਂ ਉਸ ਦਾ ਭੁਗਤਾਨ।
• ਇਸ ਵਿੱਚ ਆਪਸੀ ਅਸਹਿਮਤੀ ਤੋਂ ਇਲਾਵਾ ਆਪਸੀ ਸੋਚ ਇੱਕ ਦੂਜੇ ਨਾ ਸਮਝ ਸਕਣਾ ਜਿਸ ਨਾਲ ਇੱਕ ਦੂਜੇ ਨੂੰ ਇਹ ਅਨੁਭਵ ਹੋਣ ਲੱਗ ਜਾਦਾਂ ਕਿ ਇਹ ਮੇਰੀਆਂ ਜਰੂਰਤਾਂ ਪੂਰੀਆਂ ਨਹੀ ਕਰ ਸਕਦਾ ਅਤੇ ਮੇਰੀਆਂ ਲੋੜਾਂ ਅਤੇ ਜਰੂਰਤਾਂ ਦੀ ਗੱਲ ਵੀ ਨਹੀ ਕੀਤੀ ਜਾਦੀ।
ਪ੍ਰੀਵਾਰਕ ਝਗੜਿਆਂ ਵਿੱਚ ਆਪਸੀ ਸਮਝ ਦੀ ਘਾਟ ਤੋਂ ਇਲਾਵਾ ਧਨ ਦੀ ਕਮੀ,ਸਿੱਖਿਆਂ ਦਾ ਵਖਰੇਵਾਂ,ਜਾਤ-ਪਾਤ ਆਦਿ ਕਈ ਕਾਰਣ ਹੋ ਸਕਦੇ ਹਨ।ਕਈ ਵਾਰ ਪ੍ਰੀਵਾਰਕ ਮੈਬਰ ਘਰੈਲੂ ਜਿੰਮੇਵਾਰੀਆਂ ਨੂੰ ਵੰਡਣ ਦੇ ਤਾਰੀਕੇ ਤੋਂ ਗਲਤ ਫਹਿਮੀਆਂ ਪੈਦਾ ਹੋ ਜਾਦੀਆਂ ਹਨ ਜਿਵੇਂ ਬਜੁਰਗਾਂ ਦੀ ਦੇਖਭਾਲ,ਬੱਚਿਆਂ ਦੀ ਦੇਖਭਾਲ ਜਾਂ ਪੈਸੇ ਨਾਲ ਸਬੰਧਿਤ ਅਸਹਿਮਤੀ ਇੱਕ ਦੁਜੇ ਪ੍ਰਤੀ ਵਿਸ਼ਵਾਸ ਤੇ ਅਸਰ ਪਾਂਉਦੀ ਹੈ।ਪਤੀ-ਪਤਨੀ,ਭੇਣ-ਭਰਾ ਜਾਂ ਭਰਾ-ਭਰਾ ਅਕਸਰ ਪੈਸੇ ਦੇ ਪ੍ਰਬੰਧਨ ਨੂੰ ਲੇਕੇ ਲੜਦੇ ਝਗੜਦੇ ਹਨ ਅਕਸਰ ਇਹ ਝਗੜੇ ਵਿਰਾਸਤੀ ਜਾਇਦਾਦ ਜਾਂ ਪੈਸੇ ਘੱਟ ਮਿਲਣ ਕਾਰਨ ਪੈਦਾ ਹੁੰਦੇ ਹਨ ਜੋ ਕਈ ਵਾਰ ਸੀਰੀਅਸ ਰੂਪ ਧਾਰਨ ਕਰ ਜਾਦੇ ਹਨ।ਕਈ ਵਾਰ ਇਹ ਝਗੜੇ ਤਣਾਅ ਅਤੇ ਚਿੰਤਾ ਦਾ ਕਾਰਣ ਬਣਦੇ ਹਨ।
ਇਸ ਤੋਂ ਇਲਾਵਾ ਕਈ ਵਾਰ ਪ੍ਰੀਵਾਰ ਟਕਰਾਅ ਇਸ ਤਰਾਂ ਵਿਗੜ ਜਾਦੇਂ ਜਾਂ ਇੰਨੇ ਵੱਡੇ ਹੋ ਜਾਦੇਂ ਕਿ ਉਹਨਾਂ ਦੇ ਹੱਲ ਲਈ ਸ਼ਮਾਜਿਕ ਨਿਰਣਾ ਕਮੇਟੀਆਂ ਜਾਂ ਲੋਕ ਅਦਾਲਤਾਂ ਦੀ ਸਹਾਇਤਾ ਦੀ ਜਰੂਰਤ ਪੈਂਦੀ ਜੋ ਪੱਖਪਾਤ ਰਹਿਤ ਹੁੰਦੀਆਂ ਅਤੇ ਉਹਨਾਂ ਦਾ ਮੁੱਖ ਉਦੇਸ਼ ਵੀ ਸਿਰਫ ਟਕਰਾਅ ਦਾ ਹੱਲ ਕਰਨਾ ਹੁੰਦਾਂ।
ਆਪਸੀ ਗੱਲਬਾਤ ਅਤੇ ਸੰਚਾਰ ਦੇ ਸਾਧਨਾਂ ਦੀ ਵਰਤੋਂ ਨਾਲ ਅਸੀ ਇਹਨਾਂ ਪ੍ਰੀਵਾਰਕ ਝਗੜਿਆਂ ਨੂੰ ਘੱਟ ਕਰ ਸਕਦੇ ਹਾਂ।ਸਮਾਜ ਇੱਕ ਸੰਗਠਨਾਤਮਕ ਢਾਚਾਂ ਹੈ ਜੋ ਵਿਅਕਤੀ ਨੂੰ ਕਾਨੂੰਨੀ,ਸਿੱਖਿਆ ਅਤੇ ਸਭਿਆਂਚਾਰਕ ਮੋਕੇ ਪ੍ਰਦਾਨ ਕਰਦਾ ਹੈ।ਸਮਾਜ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਪ੍ਰੀਵਾਰਕ ਝਗੜਿਆ ਕਾਰਣ ਪ੍ਰੀਵਾਰ ਦਾ ਤੋੜ ਵਿਛੋੜਾ ਨਾ ਹੋਵੇ।ਸਮਾਜ ਦੇ ਬੱੁਧੀਜੀਵੀ,ਵੱਡੇ ਬਜੁਰਗ ਅਤੇ ਸਮਾਜ ਦੇ ਹੋਰ ਆਗੂਆਂ ਨੂੰ ਇਹ ਜਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਪ੍ਰਵਿਾਰਕ ਝਗੜਿਆਂ ਨੂੰ ਜਨਮ ਹੀ ਨਾ ਦੇਣ ਲੈਣ ਇਸ ਲਈ ਪ੍ਰੀਵਾਰਕ ਸਲਾਹ ਮਸ਼ਵਰਾ ਕੇਂਦਰ ਖੋਲਣੇ ਚਾਹੀਦੇ ਹਨ।
ਸਾਡੇ ਅੰਦਰ ਗੁੱਸੇ ਦੀ ਭਾਵਨਾ ਹੁੰਦੀ ਹੈ ਅਸੀ ਆਪਣੀ ਗੱਲ ਨੂੰ ਸਹੀ ਮੰਨਦੇ ਹਾਂ ਅਤੇ ਕਿਸੇ ਵੀ ਕੀਮਤ ਤੇ ਦੁਜੀ ਧਿਰ ਦੀ ਗੱਲ ਸੁਣਨ ਨੂੰ ਤਿਆਰ ਨਹੀ ਅਸੀ ਹਮੇਸ਼ਾ ਇੱਕ ਦੂਜੇ ਵੱਲ ਬੰਦੂਕਾਂ ਖਿੱਚੀ ਰੱਖਦੇ ਹਾਂ ਪਰ ਇਹਨਾ ਝਗੜਿਆਂ ਦਾ ਹੱਲ ਤਾਂ ਹੀ ਸੰਭਵ ੇਹੈ ਜੇਕਰ ਅਸੀ ਗੱਲਬਾਤ ਕਰਨ ਦਾ ਫੈਸਲਾ ਲੇਕੇ ਦੂਜੀ ਧਿਰ ਦੇ ਸੁਝਾਵਾਂ ਨੂੰ ਸੁਣੀਏ।ਇਸ ਲਈ ਕੁਝ ਸੁਝਾਵਾਂ ਹੇਠ ਅੁਨਸਾਰ ਲੇ ਸਕਦੇ ਹਾਂ।
1) ਜੇ ਇਹ ਮੁੱਦਾ ਹੱਲ ਕਰਨ ਦੇ ਯੋਗ ਹੈ ਤਾਂ ਸਮੱਸਿਆ ਨੂੰ ਅਲੱਗ ਕਰਨ ਤੋਂ ਪਹਿਲਾਂ ਸ਼ਾਤ ਹੋਣ ਦੀ ਕੋਸ਼ਿਸ਼ ਕਰੋ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਜੋ ਸੁਝਾਵ ਦਿੱਤਾ ਗਿਆ ਹੈ ਉਹ ਮਸਲੇ ਦੇ ਹੱਲ ਲਈ ਹੈ ਨਾ ਕਿ ਆਪਣੀ ਗੱਲ ਪਗਾਉਣ ਜਾਂ ਬਹਿਸ ਜਿੱਤਣ ਲਈ।
2) ਇਸ ਗੱਲ ਨੂੰ ਹਮੇਸ਼ਾਂ ਆਪਣੇ ਮਨ ਵਿੱਚ ਰੱਖੋ ਕਿ ਦੂਜੀ ਧਿਰ ਹਮੇਸ਼ਾਂ ਤੁਹਾਡੇ ਨਾਲ ਸਹਿਮਤ ਲਈ ਪਾਬੰਦ ਨਹੀ ਹੈ।
3) ਦੂਜੇ ਵਿਰੋਧੀ ਧਿਰ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਸ ਦੀ ਕਦਰ ਕਰੋ।
4) ਸਾਫ ਸਪੱਸ਼ਟ ਅਤੇ ਹਰ ਗੱਲ ਤਰਕ ਨਾਲ ਕਰੋ।
5) ਸਾਝੇ ਤੋਰ ਤੇ ਸਹਿਮਤ ਲਈ ਉਸ ਟੀਚੇ ਤੇ ਪਹੁੰਚੋ।
ਜਦੋਂ ਅਜਿਹੇ ਝਗੜਿਆਂ ਵਿੱਚ ਕੋਈ ਬਜੁਰਗ ਜਾਂ ਸਮਾਜ ਵਿੱਚ ਵਿਚਰਣ ਵਾਲਾ ਕੋਈ ਵਿਅਕਤੀ ਆਪਣੀ ਸਕਾਰਤਾਮਕ ਭੂਮਿਕਾ ਅਦਾ ਕਰਦਾ ਤਾਂ ਪ੍ਰੀਵਾਰ ਨੂੰ ਸ਼ਾਤੀ ਮਿਲੱਦੀ ਹੈ।ਇਸ ਲਈ ਪ੍ਰੀਵਾਰ ਦੇ ਸਾਰੇ ਮੈਬਰਾਂ ਨੂੰ ਸਮਾਜਿਕ ਪੱਧਰ ਤੇ ਜਾਗਰੂਕ ਕਰਨ ਦੀ ਜਰੂਰਤ ਹੈ ਤਾਂ ਜੋ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਪੁਰਾ ਕਰ ਸਕਣ ਅਤੇ ਆਪਣੇ ਪ੍ਰੀਵਾਰ ਨੂੰ ਤਣਾਅ ਮੁਕਤ ਰੱਖ ਸਕਣ।
ਪ੍ਰੀਵਾਰਕ ਝਗੜੇ ਕੇਵਲ ਪ੍ਰੀਵਾਰਾਂ ਤੇ ਹੀ ਅਸਰ ਨਹੀ ਪਾਉਦੇ ਇਹ ਸਮਾਜ ਤੇ ਵੀ ਪਭਾਵ ਪਾਉਦੇ ਹਨ ਇਸ ਲਈ ਸਮਾਜਿਕ ਤੋਰ ਤੇ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ।ਸਕੂਲਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਇਸ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ।ਇਸ ਲਈ ਸਬ ਤੋਂ ਪਹਿਲਾਂ ਪ੍ਰੀਵਾਰਾਂ ਵਿੱਚ ਤਣਾਅ ਨੂੰ ਖਤਮ ਕਰੋ ਅਤੇ ਜੇਕਰ ਹੋ ਸਕੇ ਤਾਂ ਇਸ ਲਈ ਕਿਸੇ ਪੇਸ਼ਾਵਰ ਵਿਅਕਤੀ ਜਾਂ ਸੰਸ਼ਥਾਵਾਂ ਦੀ ਮਦਦ ਲਈੌ ਜਾ ਸਕਦੀ ਹੈ।ਬੇਸ਼ਕ ਪ੍ਰੀਵਾਰਕ ਝਗੜੇ ਜਿੰਦਗੀ ਦਾ ਹਿੱਸਾ ਹਨ ਪਰ ਇਹਨਾਂ ਝਗੜਿਆਂ ਨੂੰ ਕਦੇ ਵੀ ਲੰਮਾ ਨਾ ਚੱਲਣ ਦਿਉ ਅਤੇ ਕਦੇ ਵੀ ਇਹਨਾਂ ਝਗੜਿਆਂ ਦੀ ਅਵਾਜ ਬੱਚਿਆਂ ਕੋਲ ਨਾ ਪਹਚੁੰਣ ਦਿਉ।
ਪ੍ਰੀਵਾਰ ਵਿੱਚ ਧਰਮ ਦਾ ਵਖਰੇਵਾਂ ਜਾਂ ਮਾਂ-ਬਾਪ ਵਿੱਚ ਬੱਚੇ ਨੂੰ ਕਿਸ ਧਰਮ ਨੂੰ ਮੰਨਣਾ ਉਸ ਬਾਰੇ ਆਪਸੀ ਟਕਰਾਅ ਕਈ ਵਾਰ ਭਿਆਨਕ ਰੂਪ ਧਾਰਨ ਕਰ ਜਾਦਾਂ।ਕਈ ਵਾਰ ਦੋ ਭੈਣ ਭਰਾ ਜਾਂ ਭਰਾਵਾਂ ਭਰਾਵਾਂ ਦੀ ਵੱਖਰੀ ਵੱਖਰੀ ਰਾਜਨੀਤਕ ਸੋਚ ਵੀ ਪ੍ਰੀਵਾਰ ਝਗੜੇ ਦਾ ਕਾਰਣ ਬਣਦੀ।ਇਥੋਂ ਤੱਕ ਕਿ ਪਤੀ-ਪਤਨੀ ਦਾ ਸੋਣ ਦਾ ਸਮਾਂ ਵੱਖਰਾ ਹੋਣਾ ਜਾਂ ਦੋਨਾਂ ਦੇ ਕੰਮ ਅੁਨਸਾਰ ਉਹਨਾਂ ਦੀ ਰੁਟੀਨ ਆਪਸ ਵਿੱਚ ਟਕਰਾਅ ਅਤੇ ਬਹਿਸ ਨੂੰ ਜਨਮ ਦਿੰਦੀ।ਪ੍ਰੀਵਾਰ ਵਿੱਚ ਇੱਕ ਮੈਬਰ ਦਾ ਸ਼ਾਕਾਹਾਰੀ ਅਤੇ ਦੂਜੇ ਦਾ ਮਾਸਾਹਾਰੀ ਇਸ ਤਰਾਂ ਖਾਣਪੀਣ ਦਾ ਅੰਤਰ ਮਾਪਿਆਂ ਦੇ ਖਾਣਪੀਣ ਦੇ ਅੰਤਰ ਕਾਰਨ ਨਾਬਾਲਗ ਬੱਚਿਆਂ ਵਿੱਚ ਵੀ ਗਲਤ ਫਹਿਮੀਆਂ ਪੈਦਾ ਹੋ ਜਾਦੀਆਂ ਅਤੇ ਬੱਚਿਆਂ ਦਾ ਬਾਗੀ ਵਿਵਹਾਰ ਬਣ ਜਾਦਾਂ।
ਇਸ ਲਈ ਪ੍ਰੀਵਾਰਕ ਰਿਿਸ਼ਤਆਂ ਨੂੰ ਸੁਧਾਰਣ ਅਤੇ ਪ੍ਰੀਵਾਰਕ ਝਗੜਿਆਂ ਨੂੰ ਰੋਕਣ ਹਿੱਤ ਕੁਝ ਸੁਝਾਵ ਜਿੰਨਾ ਨਾਲ ਰਿਿਸ਼ਤਆਂ ਵਿੱਚ ਸੁਧਾਰ ਆ ਸਕਦਾ।
• ਇੱਕ ਦੂਜੇ ਦੀ ਜਰੂਰਤ ਨੂੰ ਸਮਝੋ ਇਸ ਗੱਲ ਦਾ ਇੰਤਜਾਰ ਨਾ ਕਰੋ ਕਿ ਤੁਹਾਡਾ ਸਾਥੀ ਤੁਹਾਡੇ ਬਾਰੇ ਆਪ ਅੰਦਾਜਾ ਲਗਾਵੇ ਕਿ ਤੁਸੀਂ ਕੀ ਸੋਚਦੇ ਹੋ।
• ਜੇਕਰ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਤਾਂ ਅਰਾਮ ਨਾਲ ਕਰੋ ਤਾਂ ਜੋ ਸਕਾਰਤਾਮਕ ਨਤੀਜੇ ਆ ਸਕਣ।
• ਇੱਕ ਦੂਜੇ ਨੂੰ ਸੁਣੋ ਅਤੇ ਇੱਕ ਦੂਜੇ ਦੀ ਸੁਣੋ।ਆਪਣਾ ਜਵਾਬ ਦੇਣ ਤੋਂ ਪਹਿਲਾਂ ਸਾਥੀ ਦੀ ਜਰੂਰ ਸੁਣੋ ਅਤੇ ਜਵਾਬ ਦੇਣ ਤੋਂ ਪਹਿਲਾਂ ਪੰਜ ਵਾਰ ਡੁੰਘਾਈ ਨਾਲ ਸਾਹ ਲਵੋ।
• ਆਪਣੇ ਸਾਥੀ ਪ੍ਰਤੀ ਸਕਾਰਤਾਮਕ ਰਹੋ ਜੇਕਰ ਤਹਾਨੂੰ ਕੋਈ ਇੱਕ ਗੱਲ ਗਲਤ ਲੱਗਦੀ ਹੈ ਤਾਂ ਉਸ ਦੀਆਂ ਪੰਜ ਚੰਗੀਆਂ ਗੱਲਾਂ ਨੂੰ ਸਾਹਮਣੇ ਲਿਆਉ।
• ਜੇਕਰ ਤੁਹਾਡੀ ਜਾਂ ਤੁਹਾਡੇ ਸਾਥੀ ਦੀ ਯੋਜਨਾ ਅੁਨਸਾਰ ਕੰਮ ਠੀਕ ਨਹੀ ਹੋਇਆ ਤਾਂ ਸਾਥੀ ਨੂੰ ਹੋਸਲਾਂ ਦਿਉ।
• ਇਕੱਠੇ ਸਮਾਂ ਪਾਸ ਕਰੋ ਆਪਣੇ ਰਿਿਸ਼ਤਆਂ ਨੂੰ ਪਹਿਲ ਦਿਉ।ਆਪਣੇ ਰਿਿਸ਼ਤਆਂ ਦੇ ਬੈਂਕ ਖਾਤੇ ਵਿੱਚ ਚੰਗਾ ਸਮਾਂ ਜਮਾਂ ਕਰਵਾਉਦੇ ਰਹੋ ਤਾਂ ਜੋ ਰਿਸ਼ਤੇ ਮਜਬੂਤ ਹੋ ਸਕਣ।
• ਆਪਣੇ ਆਪ ਚੰਗਾ ਮਹਿਸੂਸ ਕਰੋ।
• ਅਸੀ ਅਕਸਰ ਉਹਨਾਂ ਵਿਅਕਤੀਆਂ ਦੀ ਚੋਣ ਕਰਨਾ ਚਾਹੁੰਦੇ ਜਿੰਨਾ ਵਿੱਚ ਚੰਗੀਆਂ ਆਦਤਾਂ ਹੁੰਦੀਆਂ ਆਪਣੇ ਬਾਰੇ ਵੀ ਇੰਜ ਹੀ ਸੋਚੋ।
• ਆਪਣੇ ਰਿਿਸ਼ਤਆਂ ਨੂੰ ਹੋਰ ਚੰਗ ਬਣਾਉਣ ਹਿੱਤ ਯੋਜਨਾ ਬਣਾਉ ਤਾਂ ਜੋ ਤੁਹਾਡੇ ਰਿਸ਼ਤੇ ਲੰਮੇ ਚਲ ਸਕਣ।
• ਇੱਕ ਦੂਜੇ ਬਾਰੇ ਆਪਣੀ ਰਾਏ ਨਾ ਬਣਾਉ ਅਲੋਚਨਾ ਅਤੇ ਦੋਸ਼ ਨਾ ਦਿਉ।ਅਸੀ ਸਾਰੇ ਮਨੁੱਖ ਹਾਂ ਅਤੇ ਇੱਕ ਟੀਮ ਹਾਂ ਅਤੇ ਟੀਮ ਦੀ ਸਫਲਤਾ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ।
• ਵਿਚਾਰ ਵਟਾਦਰੇਂ ਜਾਂ ਆਪਸੀ ਬਹਿਸ ਤੋਂ ਵੀ ਸਿੱਖੋ ਅਤੇ ਉਸ ਦਾ ਹੱਲ ਸਨਮਾਨ ਨਾਲ ਕਰੋ
• ਅਸਹਿਮਤੀ ਦੋਰਾਨ ਸ਼ਾਤ ਰਹੋ।
• ਨਿੱਜੀ ਸਬੰਧਾਂ ਪ੍ਰਤੀ ਸੁਚੇਤ ਰਹੋ।ਇਹ ਵੀ ਜਿੰਦਗੀ ਦਾ ਹਿੱਸਾ ਹੈ।
• ਆਪਣੇ ਆਪ ਵਿੱਚ ਆਨੰਦਤ ਰਹੋ ਕੋਈ ਮੰਨੋਰੰਜਨ ਗਤੀਵਿਧੀ ਤੁਹਾਡੇ ਸਬੰਧਾਂ ਨੂੰ ਸੁਧਾਰ ਸਕਦੀ ਹੈ॥
ਇਸ ਲਈ ਸਮਾਜ ਵਿੱਚ ਅਜਿਹੀਆਂ ਕਮੇਟੀਆਂ ਅਤੇ ਸਗੰਠਨ ਦਾ ਬਣਾਇਆਂ ਜਾਣਾ ਅਤਿ ਜਰੂਰੀ ਹੈ।ਇਸ ਤੋਂ ਇਲਾਵਾ ਬੱਚਿਆਂ ਤੇ ਪ੍ਰੀਵਾਰਕ ਝਗੜਿਆਂ ਦਾ ਬਹੁਤ ਅਸਰ ਪੈਂਦਾਂ ਹੈ ਇਸ ਲਈ ਹੋ ਸਕੇ ਤਾਂ ਬੱਚਿਆਂ ਨੂੰ ਇਹਨਾਂ ਸੰਵੇਦਨਸ਼ੀਲ ਮੱੁਦਿਆਂ ਤੋ ਦੂਰ ਰੱਖਣਾ ਚਾਹੀਦਾ ਹੈ ।
ਨੋਟ: ਪ੍ਰੀਵਾਰ ਦੇਵਤੇ ਬਣਾਉਦੇ ਹਨ ਇੱਹ ਟੁੱਟਣੇ ਨਹੀ ਚਾਹੀਦੈ ਇਸ ਲਈ ਇਹਨਾਂ ਨੂੰ ਜੋੜਨ ਅਤੇ ਪ੍ਰੀਵਾਰਾਂ ਨੂੰ ਇਕੱਠੇ ਕਰਨ ਵਾਲਾ ਵੀ ਦੇਵਿਤਆਂ ਦੀ ਪੂਜਾ ਹੈ।ਇਸ ਸਬੰਧੀ ਸਲਾਹ-ਮਸ਼ਵਰਾ ਲਈ ਕਦੋ ਵੀ ਸਪਰੰਕ ਕਰ ਸਕਦੇ ਹੋ।ਪ੍ਰੀਵਾਰਕ ਰਿਿਸ਼ਤਆਂ ਬਾਰੇ ਸਲਾਹ ਬਿਲਕੁੱਲ ਮੁੱਫਤ ਦਿੱਤੀ ਜਾਦੀ ਹੈ।
•
ਲੇਖਕ ਡਾ.ਸੰਦੀਪ ਘੰਡ ਲਾਈਫ ਕੋਚ
ਚੇਅਰਮੈਨ ਸਿੱਖਿਆ ਵਿਕਾਸ ਮੰਚ
ਕੋਰਟ ਰੋਡ-ਪਿੱਪਲ ਕਲੋਨੀ
ਮਾਨਸਾ-9815139576
Leave a Reply