ਬੇਰੁਜ਼ਗਾਰ ਈਟੀਟੀ 2364 ਅਧਿਆਪਕਾਂ ਦਾ ਧਰਨਾ ਦੂਸਰੇ ਦਿਨ ਵੀ ਰਿਹਾ ਜਾਰੀ

ਐੱਸ ਏ ਐੱਸ ਨਗਰ (ਪੱਤਰਕਾਰ  ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਨਿਯੁਕਤੀ ਪੱਤਰਾਂ ਦੇ ਦੀ ਮੰਗ ਨੂੰ ਲੈ ਕੇ ਡੀ ਪੀ ਆਈ ਦਫਤਰ ਮੋਹਾਲੀ ਵਿਖੇ ਚੱਲ ਰਿਹਾ ਧਰਨਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਅੱਜ ਭਰਤੀ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਤੁਹਾਡਾ ਪੁਖਤਾ ਹੱਲ ਕਰ ਰਹੇ ਹਾਂ ਤੇ ਨਾਲ ਹੀ ਉਹਨਾਂ ਨੇ 23/08/2024 ਦਿਨ ਸ਼ੁੱਕਰਵਾਰ ਦੀ ਮੀਟਿੰਗ ਦਾ ਵੀ ਵਾਅਦਾ ਕੀਤਾ।‌ ਇਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਦੱਸਿਆ ਕਿ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਵੀ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦੀ ਹਮਾਇਤ ਕੀਤੀ ਗਈ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਗੁਰਪਿਆਰ ਸਿੰਘ, ਅਮਰੀਕ ਸਿੰਘ ਜਿਲ੍ਹਾ ਸਕੱਤਰ ਮੋਹਾਲੀ, ਜਗਪਾਲ ਸਿੰਘ ਜਿਲ੍ਹਾ ਸਕੱਤਰ ਬਠਿੰਡਾ ਡੀ ਟੀ ਐੱਫ, ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਪ੍ਰਧਾਨ  ਬਲਜੀਤ ਸਿੰਘ ਸਲਾਣਾ, ਕਿ੍ਸ਼ਨ ਸਿੰਘ ਦੁੱਗਾਂ, ਬੂਟਾ ਸਿੰਘ ਜਿਲ੍ਹਾ ਪ੍ਰਧਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ, ਬਾਜ ਸਿੰਘ ਪ੍ਰਧਾਨ ਅਧਿਆਪਕ ਦਲ ਪੰਜਾਬ, ਜਹਾਂਗੀਰ ਕਨਵੀਨਰ ਸਾਂਝਾ ਅਧਿਆਪਕ ਮੋਰਚਾ, ਪੰਜਾਬ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਤੇ ਮੁਲਾਜ਼ਮ ਫਰੰਟ ਪੰਜਾਬ ਜੀ ਵੱਲੋਂ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਸਾਥੀਆਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਕਿਹਾ ਕਿ ਜੇਕਰ ਸਰਕਾਰ ਜਲਦੀ ਤੁਹਾਡਾ ਪੁਖਤਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਦੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਜਦੋਂ ਤੱਕ ਸਾਡਾ ਹੱਲ ਨਹੀਂ ਕਰਦੀ ਉਦੋਂ ਤੱਕ ਇਹ ਧਰਨਾ ਪ੍ਦਰਸ਼ਨ ਜਾਰੀ ਰਹੇਗਾ।
ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪਿ੍ਥਵੀ ਅਬੋਹਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਪੂਜਾ ਫਾਜ਼ਿਲਕਾ ਆਦਿ ਹਾਜ਼ਿਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin