ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ/////////////ਮਹਾਂਰਾਸ਼ਟਰ ਸਰਕਾਰ ਵੱਲੋਂ ਬਹੁਤ ਸ਼ਰਧਾ ਨਾਲ ਆਯੋਜਿਤ ਕੀਤੇ ਜਾ ਰਹੇ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਭਗਤੀ ਗੀਤ, ਪੋਸਟਰ ਅਤੇ ਯਾਦਗਾਰੀ ਪੁਸਤਿਕਾ ਦੇ ਲਾਂਚ ਸਮਾਰੋਹ ਕੀਤਾ ਜਾ ਰਿਹਾ ਹੈ। ਇਹ ਪਵਿੱਤਰ ਪ੍ਰੋਗਰਾਮ ਮਹਾਂਰਾਸ਼ਟਰ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ ਦੇ ਪਵਿੱਤਰ ਹੱਥਾਂ ਦੁਆਰਾ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਲ ਮਲਕੀਤ ਸਿੰਘ ਚੇਅਰਮੈਨ ਮਹਾਂਰਾਸ਼ਟਰ ਰਾਜ ਪੰਜ਼ਾਬੀ ਸਾਹਿਤ ਅਕਾਦਮੀ ਨੇ ਦੱਸਿਆਂ ਕਿ ਗੁਰੂ ਮਹਾਂਰਾਜ ਦੇ ਬ੍ਰਹਮ ਅਸ਼ੀਰਵਾਦ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਸਤਿਕਾਰਯੋਗ ਅਗਵਾਈ ਹੇਠ ਕੀਤਾ ਜਾਵੇਗਾ। ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਵਉੱਚ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਵਾਲੇ ਇੱਕ ਵਿਸ਼ੇਸ਼ ਭਗਤੀ ਗੀਤ ਦਾ ਉਦਘਾਟਨ ਕੀਤਾ ਜਾਵੇਗਾ। ਇਹ ਗੀਤ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੁਆਰਾ ਰੂਹਾਨੀ ਤੌਰ ‘ਤੇ ਲਿਖਿਆ, ਰਚਿਆ ਅਤੇ ਪੇਸ਼ ਕੀਤਾ ਗਿਆ ਹੈ। ਹਿੰਦ ਦੀ ਚਾਦਰ ਦੀ ਸਦੀਵੀ ਵਿਰਾਸਤ ਦਾ ਪ੍ਰੋਗਰਾਮ ਯੋਗੀ ਸਭਾਗ੍ਰਹਿ, ਰੇਲ ਵਿਊ, ਲੋਕਮਾਨਿਆ ਤਿਲਕ ਕਲੋਨੀ, ਦਾਦਰ (ਪੂਰਬੀ), ਮੁੰਬਈ ਵਿਖੇ ਮਿਤੀ: ਸ਼ਨੀਵਾਰ, 25 ਅਕਤੂਬਰ 2025 ਨੂੰ ਹੇਠ ਲਿਖੇ ਅਨੁਸਾਰ ਕਰਵਾਇਆ ਜਾਵੇਗਾ।
ਸਵੇਰੇ 9 ਵਜੇ ਤੋਂ 10 ਵਜੇ ਤੱਕ ਰਜਿਸਟ੍ਰੇਸ਼ਨ ਅਤੇ ਚਾਹ/ਨਾਸ਼ਤਾ, 10 ਵਜ਼ੇ ਤੋਂ 12:00 ਵਜ਼ੇ ਦੁਪਹਿਰ ਸਿੰਧੀ ਸਮਾਜ ਕਾਰਜਸ਼ਾਲਾ, 12 ਵਜ਼ੇ ਤੋਂ 2 ਵਜ਼ੇ ਦੁਪਿਹਰ ਸਿੱਖ ਸਮਾਜ ਕਾਰਜਸ਼ਾਲਾ, 2 ਵਜ਼ੇ ਤੋਂ 2:30 ਵਜ਼ੇ ਦੁਪਹਿਰ ਦਾ ਖਾਣਾ ਅਤੇ 2:30 ਵਜ਼ੇ ਤੋਂ 4 ਵਜ਼ੇ ਤੱਕ ਮੁੱਖ ਪ੍ਰੋਗਰਾਮ ਅਤੇ ਲਾਂਚ ਸਮਾਰੋਹ
04:00 ਵਜ਼ੇ ਤੋਂ ਬਾਅਦ ਹਾਈ ਟੀ ਦਿੱਤੀ ਜਾਵੇਗੀ। ਬੱਲ ਮਲਕੀਤ ਸਿੰਘ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਇਸ ਪਵਿੱਤਰ ਸ਼ਰਧਾਂਜਲੀ ਦਾ ਸਨਮਾਨ ਕਰੋਂ ਅਤੇ ਹਿੰਦ ਦੀ ਚਾਦਰ ਦੀ ਸਦੀਵੀ ਵਿਰਾਸਤ ਨੂੰ ਯਾਦ ਕਰਨ ਵਿੱਚ ਸਾਡੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਓ ਆਪਾਂ ਇਕੱਠੇ ਹੋ ਕੇ ਵਿਸ਼ਵਾਸ, ਹਿੰਮਤ ਅਤੇ ਕੁਰਬਾਨੀ ਦੇ ਸੰਦੇਸ਼ ਦਾ ਸਨਮਾਨ ਕਰੀਏ ਜੋ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇ।
Leave a Reply