ਕੋਹਾੜਾ /ਸਾਹਨੇਵਾਲ (ਬੂਟਾ ਕੋਹਾੜਾ )
– ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਆਪਸੀ ਖਿੱਚੋਤਾਣ ਵਿੱਚ ਹੜਾਂ ਕਾਰਨ ਹੋਏ ਨੁਕਸਾਨਾਂ ਦਾ ਖਮਿਆਜਾ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ। ਇਸ ਵਿਚਾਰ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਆਪਣੇ ਦਫਤਰ ਵਿੱਚ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਸਾਂਝੇ ਕੀਤੇ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਅਤੇ ਕੇਂਦਰ ਵਿਚਲੀ ਭਾਜਪਾ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਥਾਂ ਇੱਕ ਦੂਜੇ ਉੱਪਰ ਜਿੰਮੇਵਾਰੀ ਸਿੱਟ ਰਹੀ ਹੈ ਜਿਸ ਦਾ ਸਿੱਧਾ ਤੌਰ ਤੇ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਦ ਮੁਆਵਜ਼ਾ ਦੇਣ ਦੀ ਗੱਲ ਚੱਲਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕੇਂਦਰ ਵੱਲੋਂ ਬਹੁਤ ਘੱਟ ਮੁਆਵਜ਼ਾ ਜਾਰੀ ਕੀਤਾ ਗਿਆ ਹੈ ਜਦ ਹਲਕਾ ਸਾਹਨੇਵਾਲ ਵਿੱਚ ਦੌਰਾ ਕਰਨ ਆਏ ਭਾਜਪਾ ਦੇ ਮੰਤਰੀਆਂ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਕੋਲ ਆਫਤਾ ਫੰਡ ਦਾ 12 ਕਰੋੜ ਰੁਪਈਆ ਪਿਆ ਹੈ ਜਿਸ ਨੂੰ ਪੰਜਾਬ ਸਰਕਾਰ ਵਰਤ ਸਕਦੀ ਹੈ। ਜਦੋਂ 12 ਹਜਾਰ ਕਰੋੜ ਰੁਪਏ ਸਬੰਧੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਇਹ 12 ਕਰੋੜ ਰੁਪਏ ਹੋਣ ਤੋਂ ਮੁਨੱਕਰ ਹੋ ਜਾਂਦੀ।
ਐਡਵੋਕੇਟ ਧਾਲੀਵਾਲ ਨੇ ਵਿਸਥਾਰ ਵਿੱਚ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕੀ ਜ਼ਿਮੀਦਾਰ ਭਰਾਵਾਂ ਦੀ ਕਰੋੜਾਂ ਰੁਪਏ ਮੁੱਲ ਦੀ ਜਮੀਨ ਸਤਲੁਜ ਦਰਿਆ ਰੋੜ ਕੇ ਲੈ ਕੇ ਗਿਆ ਹੈ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੁਆਵਜ਼ਾ ਦੇਣ ਦੀ ਜਗ੍ਹਾ ਕਿਸਾਨਾਂ ਦੀ ਖੱਜਲ ਖੁਆਰੀ ਕਰ ਰਹੀ ਹੈ ਜਿਸ ਕਾਰਨ ਕਿਸਾਨ ਜਲੀਲ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਕੱਲ ਭਾਜਪਾ ਦੀ ਇੱਕ ਕੇਂਦਰੀ ਰਾਜ ਮੰਤਰੀ ਵੱਲੋਂ ਕੀਤੇ ਗਏ ਦੌਰੇ ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੇ ਕਈ ਕੇਂਦਰੀ ਮੰਤਰੀ ਇੱਥੇ ਦੌਰਾ ਕਰ ਚੁੱਕੇ ਹਨ ਪਰ ਉਹ ਸਿਵਾਏ ਪਾਰਟੀ ਪ੍ਰਚਾਰ ਦੇ ਕਿਸਾਨਾਂ ਦੇ ਪੱਲੇ ਕੁਝ ਵੀ ਨਹੀਂ ਪਾ ਕੇ ਗਏ। ਉਹਨਾਂ ਭਾਜਪਾ ਦੀ ਲੋਕਲ ਲੀਡਰਸ਼ਿਪ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੀ ਬਾਂਹ ਫੜਨ ਅਤੇ ਇਹਨਾਂ ਨੂੰ ਬਣਦਾ ਮੁਆਵਜਾ ਦਵਾਇਆ ਜਾਵੇ। ਉਹਨਾਂ ਜਮੀਨਾਂ ਵਿੱਚ ਖੜੇ ਪਾਪੂਲਰ ਅਤੇ ਹੋਰ ਦਰਖਤਾਂ ਦਾ ਸਪੈਸ਼ਲ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਨਾਲ ਐਸਪੀਐਸ ਗਿੱਲ, ਸੁਰਿੰਦਰ ਸਿੰਘ ਸਲੇਮਪੁਰ,ਨੰਬਰਦਾਰ ਭਗਤ ਸਿੰਘ ਘੁਮਾਣਾ, ਸਰਬਜੀਤ ਕਡਿਆਣਾ , ਅਮਰ ਦਾਸ ਫਤਹਿਗੜ੍ਹ, ਡਾਕਟਰ ਰਾਮ ਨਾਰਾਇਣ ਫਤਹਿਗੜ੍ਹ,ਸੁਰਜੀਤ ਸਿੰਘ ਕਾਲੇਵਾਲ ਤੇ ਹੋਰ ਸਾਥੀ ਮੌਜੂਦ ਸਨ।
Leave a Reply