ਲੁਧਿਆਣਾ (ਜਸਟਿਸ ਨਿਊਜ਼)
ਨਗਰ ਕੀਰਤਨ ਸ਼ਤਾਬਦੀ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਸਰਕਾਰ ਅਤੇ ਬਿਹਾਰ ਟੂਰਿਜਮ ਦੇ ਪੂਰਨ ਸਹਿਯੋਗ ਨਾਲ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗਰਤੀ ਯਾਤਰਾ ਮਿਤੀ 17 ਸਤੰਬਰ 2025 ਨੂੰ ਗੁਰਦੁਆਰਾ ਗੁਰੂ ਕਾ ਬਾਗ ਤੋ ਆਰੰਭ ਕੀਤੀ ਗਈ , ਜੋ ਕਿ ਵੱਖ-ਵੱਖ ਸੂਬਿਆਂ ਬਿਹਾਰ , ਝਾਰਖੰਡ , ਉੜੀਸਾ , ਬੰਗਾਲ, ਯੂਪੀ , ਦਿੱਲੀ ਹਰਿਆਣਾ ਅਤੇ ਉੱਤਰਾਖੰਡ ਤੋਂ ਹੁੰਦੀ ਹੋਈ 20 ਤਰੀਕ ਨੂੰ ਪੰਜਾਬ ਪੁੱਜੀ ਅਤੇ ਵੱਖ-ਵੱਖ ਜਿਲਿਆਂ ਚੋਂ ਹੁੰਦੀ ਹੋਈ ਅੱਜ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਮਿਲ ਦੇ ਸਾਹਮਣੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਪਾਰਟੀ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ ।
ਇਸ ਦੌਰਾਨ ਵਿਧਾਇਕ ਗਰੇਵਾਲ ਅਤੇ ਸਮੂਹ ਪਾਰਟੀ ਵਰਕਰਾਂ ਵੱਲੋਂ ਜਾਗਰਤੀ ਯਾਤਰਾ ਚ ਹਾਜ਼ਰ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਕੌਂਸਲਰ ਲਵਲੀ ਮਨੋਚਾ , ਕੌਂਸਲਰ ਅਮਰਜੀਤ ਸਿੰਘ , ਕੋਂਸਲਰ ਸੁਖਮੇਲ ਗਰੇਵਾਲ , ਅਸ਼ਵਨੀ ਸ਼ਰਮਾ ਗੋਭੀ , ਮਨਜੀਤ ਚੌਹਾਨ , ਮਨੁਕਮਨਜੀਤ ਸਿੰਘ , ਸਰਬਜੀਤ ਸਿੰਘ , ਅਕੁੰਰ ਗੁਲਾਟੀ , ਮਨਵੀਰ ਸੰਧੂ ,ਜਸਪ੍ਰੀਤ ਮਿੰਠੂ , ਬਖਸ਼ੀਸ ਹੀਰ , ਰਣਜੀਤ ਰਾਣਾ ਆਦਿ ਮੌਕੇ ਤੇ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ।
ਇਸ ਤੋ ਇਲਾਵਾਂ ਜਨਤਾ ਦਲ ਯੂਨਾਇਟੇਡ ਦੇ ਪੰਜਾਬ ਪ੍ਰਧਾਨ ਸ੍ਰੀ ਮਾਲਵਿੰਦਰ ਸਿੰਘ ਬੈਨੀਪਾਲ, ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਹੁਲ ਘਈ, ਫਤਿਹਗੜ੍ਹ ਜ਼ਿਲੇ ਦਾ ਪ੍ਰਧਾਨ ਸ੍ਰੀ ਭੋਲਾ ਸਿੰਘ,ਤੋ ਇਲਾਵਾ ਸ੍ਰੀ ਆਰ,ਕੇ, ਘਈ, ਪਰਮਿੰਦਰ ਸਿੰਘ ਚੀਮਾਂ, ਚੰਨਾ ਕਲਿਆਣ ਪ੍ਰਧਾਨ, ਡਾਕਟਰ ਗੌਰਵ ਜੈਨ,ਰਾਜ ਕੁਮਾਰ ਅਟਵਾਲ, ਸੰਜੀਵ ਕੁਮਾਰ ਝਾਅ,ਹਰਕਿਰਨ ਸਿੰਘ ਆਦਿ ਹਾਜ਼ਰ ਸਨ।
Leave a Reply