ਲੁਧਿਆਣਾ ( ਵਿਜੇ ਭਾਂਬਰੀ )
ਮਾਣਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾl
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੁਪਿੰਦਰ ਸਿੰਘ ਪੀਪੀਐਸ ਡੀਸੀਪੀ (ਸਿਟੀ ) ਜੀ ਨੇ ਦੱਸਿਆ ਹੈ ਕਿ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਟੀਮ ਐਸ ਆਈ ਕਸ਼ਮੀਰ ਸਿੰਘ ਨੇ ਮਿਤੀ 01 ਅਗਸਤ 2025 ਨੂੰ ਗਲੀ ਨੰਬਰ 07, ਮੁਹੱਲਾ ਪੀਰੂ ਬੰਦਾ ਤੋਂ ਇੱਕ ਮਾਰੂਤੀ ਅਲਟੋ ਕਾਰ ਨੰਬਰ PB-10-GT-8360 ਨੂੰ ਰੋਕ ਕੇ ਚਾਲਕ ਸੰਦੀਪ ਸਿੰਘ ਉਰਫ ਦੀਪਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਦੋਸ਼ੀ ਵਿਰੁੱਧ ਥਾਣਾ ਸਲੇਮ ਟਾਬਰੀ ਵਿੱਚ ਮੁਕਦਮਾ ਨੰਬਰ 142 ਮਿਤੀ 01.08.25 ਅ/ਧ 21-29-61-85 NDPS ACT ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਪੁਛਗਿੱਛ ਦੌਰਾਨ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਲਈ ਡੂੰਘੀ ਤਫਤੀਸ਼ ਜਾਰੀ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਤੋਂ ਵੀ 2 ਮਾਮਲੇ ਦਰਜ ਹਨ।
Leave a Reply