ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ///////////////////”ਇੱਕ ਜੱਜ-ਇੱਕ ਰੁੱਖ” ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟਾਂ ਵਿੱਚ ਪੌਂਦੇ ਲਗਾਏ ਗਏ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਨਿਰਦੇਸ਼ਾ ਦੇ ਤਹਿਤ ਵਾਤਾਵਰਨ ਨੂੰ ਬਚਾਉਣ ਅਤੇ ਸਾਫ਼ ਰੱਖਣ ਲਈ; ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਨੇ ”ਇੱਕ ਜੱਜ, ਇੱਕ ਰੁੱਖ” ਮੁਹਿੰਮ ਦੇ ਤਹਿਤ ਅੱਗੇ ਆਉਂਦੇ ਹੋਏ ਇਹ ਪਹਿਲ ਕੀਤੀ। ਇਸ ਮੌਕੇ ‘ਤੇ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ, ਸ਼੍ਰੀ ਬਲਜਿੰਦਰ ਸਿੰਘ, ਮਿਸ ਰਾਜਵਿੰਦਰ ਕੌਰ, ਮਿਸ ਤ੍ਰਿਪਤਜੋਤ ਕੌਰ, ਮਿਸ ਮੋਨਿਕਾ ਸ਼ਰਮਾ, ਮਿਸ ਸੁਸ਼ਮਾ ਦੇਵੀ, ਸ਼੍ਰੀ ਸੰਜੀਵ ਕੁੰਡੀ, ਸ਼੍ਰੀ ਪਰਿੰਦਰ ਸਿੰਘ, ਸ਼੍ਰੀ ਗੁਰਬੀਰ ਸਿੰਘ, ਸ਼੍ਰੀ ਮਹੇਸ਼ ਕੁਮਾਰ ਸ਼ਰਮਾ, ਮਿਸ ਅਮਨ ਸ਼ਰਮਾ, ਮਿਸ ਅਮਨਦੀਪ ਕੌਰ, ਐਡਿਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮਿਸ ਸੁਪ੍ਰੀਤ ਕੌਰ, ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੌਂਦੇ ਲਗਾਏ ਗਏ।
ਸ਼੍ਰੀ ਅਮਰਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਧਿਕਾਰੀ ਦੇ ਅਗਵਾਈ ਵਿੱਚ “ਹਰ ਇੱਕ- ਇੱਕ ਪੌਂਦਾ ਲਾਵੇ” ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਮੁਹਿੰਮ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਅੰਮ੍ਰਿਤਸਰ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੱਖ-ਵੱਖ ਸਥਾਨਾਂ ‘ਤੇ 20000 ਦਰੱਖਤ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਲਈ ਜੁਡੀਸ਼ੀਅਲ ਅਧਿਕਾਰੀ, ਬਾਰ ਐਸੋਸੀਏਸ਼ਨ ਦੇ ਵਕੀਲ, ਜੁਡੀਸ਼ੀਅਲ ਸਟਾਫ਼ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ NGO ਦੇ ਚਾਹਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਸੈਸ਼ਨ ਜੱਜ ਨੇ ਆਮ ਜਨਤਾ ਨੂੰ ਵੀ ਇਸ ਨੇਕ ਕਾਰਜ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ, ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਅਤੇ ਇਸ ਗਰਮੀ ਵਿੱਚ ਉਨ੍ਹਾਂ ਨੂੰ ਸਾਫ਼ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਇਹ ਧਰਤੀ ਗਲੋਬਲ ਵਾਰਮਿੰਗ, ਹੜ੍ਹ ਅਤੇ ਹੋਰ ਇਸ ਤਰ੍ਹਾਂ ਦੀਆਂ ਆਪਦਾਵਾਂ ਅਤੇ ਸਮੱਸਿਆਵਾਂ ਤੋਂ ਬਚਿਆਂ ਜਾ ਸਕੇ। ਵਾਤਾਵਰਣ ਦੀ ਰੱਖਿਆ ਲਈ ਸਾਡੇ ਸਮਾਜ ਦੇ ਹਰ ਤਰਫੋਂ ਇੱਕ ਸਾਂਝੀ ਕੋਸ਼ਿਸ਼ ਦੀ ਲੋੜ ਹੈ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ।
ਇਸ ਪ੍ਰੋਜੈਕਟ ਤਹਿਤ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਨੇ ਸ਼੍ਰੀ ਗੁਰਪ੍ਰੀਤ ਸਿੰਘ ਪਨੇਸਰ, ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਬਾਰ ਦੇ ਕਾਰਜਕਾਰੀ ਮੈਂਬਰਾਂ, ਵਕੀਲਾਂ, ਪੈਨਲ ਵਕੀਲਾਂ, ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ, ਨਿਆਇਕ ਸਟਾਫ਼, ਆਮ ਜਨਤਾ ਆਦਿ ਨੂੰ ਫਲਦਾਰ ਅਤੇ ਛਾਂ ਦਾਰ ਬੂਟੇ ਪ੍ਰਦਾਨ ਕੀਤੇ ਗਏ ।
ਇਸ ਤੋਂ ਇਲਾਵਾ, ਸ਼੍ਰੀ ਅਮਿਤ ਮਲਹਨ (ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ), ਸ਼੍ਰੀ. ਪਲਵਿੰਦਰ ਸਿੰਘ (ਐਸ ਡੀ ਜੇ ਐਮ), ਮਿਸ. ਪੱਲਵੀ ਰਾਣਾ ਅਤੇ ਸ਼੍ਰੀ ਅਨੁਰਾਗ ਗਰਗ, ਸਿਵਿਲ ਜੱਜ (ਜੂਨੀਅਰ ਡਿਵੀਜ਼ਨ), ਅਜਨਾਲਾ ਨਾਲ ਹੀ ਜੁਡੀਸ਼ੀਅਲ ਸਟਾਫ਼, ਅਜਨਾਲਾ ਦੇ ਵਕੀਲ ਅਤੇ ਮਿਸ. ਰਮਨਦੀਪ ਕੌਰ, ਮਿਸ. ਮਹਿਕਪ੍ਰੀਤ ਕੌਰ ਅਤੇ ਸ਼੍ਰੀ ਪਵਨਪ੍ਰੀਤ ਸਿੰਘ, ਸਿਵਿਲ ਜੱਜ (ਜੂਨੀਅਰ ਡਿਵੀਜ਼ਨ), ਬਾਬਾ ਬਕਾਲਾ ਸਾਹਿਬ ਨਾਲ ਹੀ ਜੁਡੀਸ਼ੀਅਲ ਸਟਾਫ਼, ਬਾਬਾ ਬਕਾਲਾ ਸਾਹਿਬ ਦੇ ਵਕੀਲਾਂ ਨੇ ਵੀ ਮੁਹਿੰਮ ਵਿੱਚ ਭਾਗ ਲਿਆ ਅਤੇ ਆਪਣੇ ਆਪਣੇ ਵਿਭਾਗ ਵਿੱਚ ਦਰਖ਼ਤ ਲੱਗਾਏ।
Leave a Reply