ਮੋਗਾ ( ਜਸਟਿਸ ਨਿਊਜ਼ )
ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ।ਭਾਰਤੀ ਫੌਜ ਵੱਲੋਂ ਅਗਨੀਵੀਰ ਭਰਤੀ ਲਈ ਜੂਨ 2025 ਦੇ ਆਖਰੀ ਹਫਤੇ ਵਿੱਚ ਲਿਖਤੀ ਪ੍ਰੀਖਿਆ ਲਈ ਜਾ ਰਹੀ ਹੈ। ਇਸ ਸਬੰਧੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅਗਨੀਵੀਰ ਭਰਤੀ ਲਈ ਰਜਿਸਟਰਡ ਪ੍ਰਾਰਥੀਆਂ ਲਈ ਲਿਖਤੀ ਅਤੇ ਸਰੀਰਿਕ ਟੈਸਟ ਦੀ ਤਿਆਰੀ ਲਈ ਤਹਿਸੀਲ ਪੱਧਰ ਤੇ ਤਿੰਨ ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ ਜਿੱਥੇ ਮੁਫ਼ਤ ਕੋਚਿੰਗ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਸ੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਨੇ ਸਾਂਝੀ ਕੀਤੀ।
ਇਹਨਾਂ ਸੈਂਟਰਾਂ ਅਤੇ ਇਹਨਾਂ ਦੇ ਸੰਪਰਕ ਨੰਬਰਾਂ ਬਾਰੇ ਜਾਣਕਾਰੀ ਦਿੰਦਿਆ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਪਹਿਲਾ ਕੋਚਿੰਗ ਸੈਂਟਰ ਤਹਿਸੀਲ ਮੋਗਾ ਦੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਇਆ ਗਿਆ ਹੈ ਜਿਸ ਵਿੱਚ ਬਲਵਿੰਦਰ ਸਿੰਘ ਮੋਬਾਇਲ 98145-92534 ਲਿਖਤੀ ਪੇਪਰ ਦੇ ਕੋਚ, ਸਰਕਰਨ ਸਿੰਘ ਮੋਬਾਇਲ 94641-10292 ਸਰੀਰਿਕ ਪੇਪਰ ਦੇ ਕੋਚ ਨਿਯੁਕਤ ਕੀਤੇ ਗਏ ਹਨ। ਦੂਸਰਾ ਕੋਚਿੰਗ ਸੈਂਟਰ ਤਹਿਸੀਲ ਧਰਮਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਵਿਖੇ ਬਣਾਇਆ ਗਿਆ ਹੈ ਜਿਸ ਵਿੱਚ ਵਿਸ਼ਾਲ ਚੌਹਾਨ ਮੋਬਾਇਲ 88376-75145 ਲਿਖਤੀ ਕੋਚਿੰਗ ਲਈ, ਨਵਤੇਜ ਸਿੰਘ ਮੋਬਾਇਲ 9144-91678 ਸਰੀਰਿਕ ਕੋਚਿੰਗ ਲਈ ਨਿਯੁਕਤ ਕੀਤੇ ਗਏ ਹਨ। ਤੀਸਰਾ ਕੋਚਿੰਗ ਸੈਂਟਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਬਣਾਇਆ ਗਿਆ ਹੈ ਜਿਸ ਵਿੱਚ ਜਗਜੀਤ ਸਿੰਘ ਮੋਬਾਇਲ 97802-70033 ਲਿਖਤੀ ਕੋਚਿੰਗ ਲਈ, ਗੁਰਪ੍ਰੀਤ ਸਿੰਘ ਮੋਬਾਇਲ 98885-02510 ਸਰੀਰਿਕ ਕੋਚਿੰਗ ਲਈ ਨਿਯੁਕਤ ਕੀਤੇ ਗਏ ਹਨ।
ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਅਗਨੀਵੀਰ ਭਰਤੀ ਦਾ ਲਿਖਤੀ ਪੇਪਰ ਜੋ ਕਿ ਜੂਨ 2025 ਦੇ ਆਖਰੀ ਹਫਤੇ ਵਿੱਚ ਹੋਣ ਜਾ ਰਿਹਾ ਹੈ ਅਤੇ ਜਿਹੜੇ ਪ੍ਰਾਰਥੀਆਂ ਨੇ ਇਸ ਭਰਤੀ ਲਈ ਰਜਿਸਟ੍ਰੇਸ਼ਨ ਕੀਤੀ ਹੈ ਸਬੰਧਤ ਸੈਂਟਰ ਵਿਖੇ ਫੋਨ ਜਰੀਏ ਸੰਪਰਕ ਕਰਕੇ ਲਿਖਤੀ ਅਤੇ ਸਰੀਰਿਕ ਟੈਸਟ ਦੀ ਤਿਆਰੀ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਸਵੇਰੇ 6 ਤੋਂ 7.30 ਵਜੇ ਤੱਕ ਸਰੀਰਿਕ ਤਿਆਰੀ ਅਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੈਂਟਰਾਂ ਲਈ ਨਿਯੁਕਤ ਕੀਤੇ ਗਏ ਕੋਚਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Leave a Reply