ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਚਕੂਲਾ ਵਿੱਚ ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੌਰਾਨ 56 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

                                      ਪੰਚਕੂਲਾ/ਚੰਡੀਗੜ੍ਹ  (ਜਸਟਿਸ ਨਿਊਜ਼)
ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੇ ਹਿੱਸੇ ਵਜੋਂ ਅੱਜ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51,000 ਤੋਂ ਵੱਧ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਨਵੀਂ ਦਿੱਲੀ ਤੋਂ ਵਰਚੁਅਲੀ ਪ੍ਰੋਗਰਾਮਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਪਹਿਲਕਦਮੀ ਨੂੰ ਆਤਮਨਿਰਭਰ ਭਾਰਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਅਟੁੱਟ ਵਚਨਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
ਪੰਚਕੂਲਾ ਦੇ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ ਦੇ ਦਫ਼ਤਰ ਵੱਲੋਂ ਵੱਕਾਰੀ ਰੈੱਡ ਬਿਸ਼ਪ ਕੰਪਲੈਕਸ ਵਿਖੇ ਇੱਕ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੌਜੂਦ ਕੇਂਦਰੀ ਕਾਨੂੰਨ ਅਤੇ ਨਿਆਂ ਅਤੇ ਸੰਸਦੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਗ੍ਰਹਿ ਮੰਤਰਾਲੇ, ਇਨਕਮ ਟੈਕਸ ਡਿਪਾਰਟਮੈਂਟ, ਬੈਂਕ ਆਫ਼ ਬੜੌਦਾ, ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ), ਇੰਡੀਅਨ ਰੇਲਵੇ, ਟੈਲੀਕੌਮ ਡਿਪਾਰਟਮੈਂਟ, ਫੂਡ ਐਂਡ ਸਪਲਾਈ ਡਾਇਰੈਕਟੋਰੇਟ ਜਨਰਲ (ਡੀਐੱਫਐੱਸਓ) ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਨਿਯੁਕਤ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਨੇ ਨਵ-ਨਿਯੁਕਤ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਣ ਨਾਲ ਭਰੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਿਯੁਕਤੀਆਂ ਸਿਰਫ਼ ਰੋਜ਼ਗਾਰ ਦੇ ਮੌਕੇ ਨਹੀਂ ਹਨ, ਸਗੋਂ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਮਹੱਤਵਪੂਰਨ ਮੌਕੇ ਹਨ। ਨਿਯੁਕਤ ਲੋਕਾਂ ਨੂੰ ਇਮਾਨਦਾਰੀ, ਲਗਨ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਦੀ ਅਪੀਲ ਕਰਦਿਆਂ, ਉਨ੍ਹਾਂ ਨੇ 10 ਲੱਖ ਸਰਕਾਰੀ ਨੌਕਰੀਆਂ ਪੈਦਾ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਨਵ-ਨਿਯੁਕਤਾਂ ਨੂੰ ਆਪਣੀ ਭੂਮਿਕਾ ਨੂੰ ਇੱਕ ਜੀਵੰਤ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਹਿੱਸਾ ਲੈਣ ਦੇ ਮੌਕੇ ਵਜੋਂ ਵੇਖਣ ਲਈ ਉਤਸ਼ਾਹਿਤ ਕੀਤਾ।
ਦੇਸ਼ ਦੀ ਪਰਿਵਰਤਨਸ਼ੀਲ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੇਘਵਾਲ ਨੇ ਮਾਣ ਨਾਲ ਕਿਹਾ ਕਿ ਭਾਰਤ, ਜੋ ਕਿ 2014 ਵਿੱਚ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ, ਅੱਜ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਅਤੇ 2027 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਰਾਹ ‘ਤੇ ਹੈ। ਭਾਰਤ ਦੀ ਆਰਥਿਕ ਮੁੜ-ਸੁਰਜੀਤੀ ਬਾਰੇ ਵਿਸਥਾਰ ਨਾਲ ਦੱਸਦੇ ਹੋਏ, ਸ਼੍ਰੀ ਮੇਘਵਾਲ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਅਤੇ ਇਨਕਮ ਟੈਕਸ ਕਲੈਕਸ਼ਨ ਵਿੱਚ ਮਹੱਤਵਪੂਰਨ ਵਾਧੇ ਦਾ ਕਾਰਨ ਸਰਕਾਰ ਦੀਆਂ ਪਾਰਦਰਸ਼ੀ, ਜਵਾਬਦੇਹ ਅਤੇ ਲਚਕਦਾਰ ਆਰਥਿਕ ਨੀਤੀਆਂ ਨੂੰ ਦੱਸਿਆ। ਉਨ੍ਹਾਂ ਨੇ ਨਵ-ਨਿਯੁਕਤ ਲੋਕਾਂ ਨੂੰ ਕਰਮਯੋਗੀ ਪੋਰਟਲ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ, ਜੋ ਕਿ ਇੱਕ ਇਨੋਵੇਟਿਵ ਈ-ਲਰਨਿੰਗ ਪਲੈਟਫਾਰਮ ਹੈ ਜੋ ਵਿਆਪਕ ਸਿਖਲਾਈ ਮੌਡਿਊਲ ਪ੍ਰਦਾਨ ਕਰਦਾ ਹੈ, ਤਾਂ ਜੋ ਉਹ ਆਪਣੇ ਕੌਸ਼ਲ ਨੂੰ ਨਿਖਾਰ ਸਕਣ ਅਤੇ ਭਵਿੱਖ ਦੀਆਂ ਲੀਡਰਸ਼ਿਪ ਭੂਮਿਕਾਵਾਂ ਲਈ ਤਿਆਰ ਹੋ ਸਕਣ।
ਕੋਵਿਡ-19 ਮਹਾਮਾਰੀ ਵਲੋਂ ਦਰਪੇਸ਼ ਚੁਣੌਤੀਆਂ ‘ਤੇ ਵਿਚਾਰ ਕਰਦੇ ਹੋਏ, ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਅਗਵਾਈ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਸਿਰਫ਼ ਆਪਣੇ ਨਾਗਰਿਕਾਂ ਦਾ ਸਫਲਤਾਪੂਰਵਕ ਟੀਕਾਕਰਣ ਕੀਤਾ ਸਗੋਂ ਕਈ ਦੇਸ਼ਾਂ ਨੂੰ ਟੀਕੇ ਸਪਲਾਈ ਕਰਕੇ ਇੱਕ ਆਲਮੀ ਲਾਭਦਾਤਾ ਵਜੋਂ ਵੀ ਉਭਰਿਆ। ਉਨ੍ਹਾਂ ਨੇ ਸਦੀ ਦੇ ਸਭ ਤੋਂ ਗੰਭੀਰ ਸੰਕਟਾਂ ਵਿੱਚੋਂ ਇੱਕ ਨੂੰ ਦੂਰ ਕਰਨ ਅਤੇ ਲੱਖਾਂ ਜਾਨਾਂ ਬਚਾਉਣ ਲਈ ਭਾਰਤ ਦੇ ਸਮੂਹਿਕ ਸੰਕਲਪ ਅਤੇ ਇਸ ਦੇ ਨਾਗਰਿਕਾਂ ਦੀ ਸੇਵਾ ਦੀ ਭਾਵਨਾ ਨੂੰ ਕ੍ਰੈਡਿਟ ਦਿੱਤਾ।
ਸਮਾਰੋਹ ਦੌਰਾਨ ਇੱਕ ਭਾਵੁਕ ਪਲ ਵਿੱਚ, ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿਖੇ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਣ ਰੱਖਿਆ ਗਿਆ, ਜੋ ਕਿ ਦੇਸ਼ ਦੀ ਏਕਤਾ ਅਤੇ ਸੋਗ ਨੂੰ ਦਰਸਾਉਂਦਾ ਹੈ।
ਸ਼੍ਰੀ ਕਾਰਤਿਕੇਯ ਸ਼ਰਮਾ, ਸੰਸਦ ਮੈਂਬਰ (ਰਾਜ ਸਭਾ); ਸ਼੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਕਾਲਕਾ ਤੋਂ ਵਿਧਾਇਕ ; ਪੰਚਕੂਲਾ ਨਗਰ ਨਿਗਮ ਦੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਸ਼੍ਰੀਮਤੀ ਵਿਦਿਸ਼ਾ ਕਾਲੜਾ, ਚੀਫ ਕਮਿਸ਼ਨਰ ਇਨਕਮ ਟੈਕਸ, ਹਰਿਆਣਾ ਖੇਤਰ, ਪੰਚਕੂਲਾ; ਅਤੇ ਸ਼੍ਰੀ ਰਾਮ ਮੋਹਨ ਤਿਵਾੜੀ, ਚੀਫ ਇਨਕਮ ਟੈਕਸ ਕਮਿਸ਼ਨਰ, ਪੰਚਕੂਲਾ ਦੀ ਸਤਿਕਾਰਯੋਗ ਮੌਜੂਦਗੀ ਵੀ ਰਹੀ।
***

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin