ਪਹਾੜੀ ਜੰਗਲ ਖੇਤਰ ਵਿੱਚ ਵੱਧ ਤੋਂ ਵੱਧ ਚੈਕ ਡੈਮ ਬਨਾਉਣ – ਮੁੱਖ ਮੰਤਰੀ
”ਸੀਐਮ ਅਨਾਉਂਸਮੈਂਟ” ਨਾਲ ਸਬੰਧਿਤ ਪਰਿਯੋਜਨਾਵਾਂ ਨੁੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਹਾੜੀ ਵਨ ਖੇਤਰ ਵਿੱਚ ਵੱਧ ਤੋਂ ਵੱਧ ਚੈਕ ਡੈਮ ਬਣਾਉਣ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਸਰੰਖਣ ਹੋ ਸਕੇ। ਇਸ ਨਾਲ ਜਿੱਥੇ ਜੰਗਲ ਦੇ ਪੇੜ -ਪੌਧਿਆਂ ਦੀ ਪਾਣੀ ਦੀ ਜਰੂਰਤ ਪੂਰੀ ਹੋਵੇਗੀ ਉੱਥੇ ਭੂਜਲ ਦਾ ਪੱਧਰ ਵੀ ਸਹੀ ਬਣਾਏ ਰੱਖਣ ਵਿੱਚ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਅੱਜ ਇੱਥੇ ਸੀਐਮ ਅਨਾਊਸਮੈਂਟ ਨਾਲ ਸਬੰਧਿਤ ਪਰਿਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਨੇ ਅੱਜ ਗ੍ਰਹਿ ਵਿਭਾਗ, ਮਾਲ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ, ਟ੍ਰਾਂਸਪੋਰਟ ਸਮੇਤ ਅੱਧਾ ਦਰਜਨ ਵਿਭਾਗਾਂ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ, ਬਾਕੀ ਵਿਭਾਗਾਂ ਦੀ ”ਸੀਐਮ ਅਨਾਉਸਮੈਂਟ” ਦੀ ਸਮੀਖਿਆ 29 ਅਪ੍ਰੈਨ ਨੁੰ ਕਰਣਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੈਕ ਡੈਮ ਦੇ ਨਿਰਮਾਣ ਵਿੱਚ ਗੁਣਵੱਤਾ ਦੇ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਾ ਕਰਨ। ਉਨ੍ਹਾਂ ਨੇ ਸਾਰੇ ਪੁਰਾਣੇ ਚੈਕ ਡੈਮ ਦੀ ਮੌਜੂਦਾ ਸਥਿਤੀ ਦੀ ਜਾਂਚ ਕਰ ਕੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਆਉਣ ਵਾਲੀ ਬਰਸਾਤੀ ਮੌਸਮ ਵਿੱਚ ਸੜਕਾਂ ਦੇ ਕਿਨਾਰੇ ਪੌਧਾਰੋਪਣ ਕਰ ਪੇੜ ਬਨਣ ਤੱਕ ਉਨ੍ਹਾਂ ਦੀ ਦੇਖਭਾਲ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਹਰ ਜਿਲ੍ਹਾ ਵਿੱਚ ਘੱਟ ਤੋਂ ਘੱਟ ਦੋ ਆਕਸੀਜਨ ਲਗਾਉਣ ਦੀ ਯੋਜਨਾ ਨੁੰ ਮੂਰਤ ਰੂਪ ਦੇਣ। ਉਨ੍ਹਾਂ ਨੇ ਘੱਗਰ ਨਦੀਂ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਸਾਫ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੁੱਝ ਸਥਾਨਾਂ ‘ਤੇ ਐਸਟੀਪੀ ਰਾਹੀਂ ਗੰਦੇ ਪਾਣੀ ਨੂੰ ਸਾਫ ਕਰ ਕੇ ਘੱਗਰ ਵਿੱਚ ਪਾਇਆ ਜਾ ਰਿਹਾ ਹੈ, ਇਸ ਦੌਰਾਨ ਧਿਆਨ ਰੱਖਣ ਕਿ ਐਸਟੀਪੀ ਖਰਾਬ ਨਾ ਹੋਵੇ ਅਤੇ ਗੰਦਾ ਪਾਣੀ ਬਾਈਪਾਸ ਕਰ ਕੇ ਇਸ ਨਦੀਂ ਵਿੱਚ ਨਾ ਜਾਵੇ। ਜੇਕਰ ਕਿਸੇ ਥਾਂ ‘ਤੇ ਇਸ ਤਰ੍ਹਾ ਦੀ ਸ਼ਿਕਾਇਤ ਮਿਲੀ ਤਾਂ ਐਸਟੀਪੀ ਦੇ ਠੇਕੇਦਾਰ ਨੂੰ ਪੈਨੇਲਟੀ ਲਗਾਈ ਜਾਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ”ਸੀਐਮ ਅਨਾਉਸਮੈਂਟ”ਨਾਲ ਸਬੰਧਿਤ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੋਜੈਕਟ ਤਿਆਰ ਹੋਣ ਵਿੱਚ ਦੇਰੀ ਹੋਣ ਨਾਲ ਉਸ ਦੀ ਲਾਗਤ ਵੀ ਵੱਧਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਾਜਿਬ ਕਾਰਨ ਨਾਲ ਕੰਮ ਨੁੰ ਪੂਰਾ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਅਧਿਕਾਰੀ ਫਾਇਲ ‘ਤੇ ਦੇਰੀ ਹੋਣ ਦਾ ਕਾਰਨ ਜਰੂਰ ਲਿਖਣ।
ਉਨ੍ਹਾਂ ਨੇ ਭਵਿੱਖ ਵਿੱਚ ਐਚਐਸਆਈਆਈਡੀਸੀ ਦੇ ਉਦਯੋਗਿਕ ਖੇਤਰ ਵਿੱਚ ਡਾਇਬ ਬ੍ਰਿਗੇਡ ਦੇ ਦਫਤਰ ਤਹਿਤ ਥਾਂ ਸਕੀਨੀ ਕਰਨ ਨੁੰ ਕਿਹਾ ਤਾਂ ਜੋ ਉਦਯੋਗ ਵਿੱਚ ਹੌਣ ਵਾਲੀ ਕਿਸੇ ਵੀ ਆਗਜਨੀ ਦੀ ਘਟਨਾ ‘ਤੇ ਕਾਬੂ ਪਾਉਣ ਵਿੱਚ ਦੇਰੀ ਨਾ ਹੋਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਵੱਖ-ਵੱਖ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਪੂਰਾ ਕਰਵਾਉਣ ਵਿੱਚ ਪੂਰੀ ਤਰ੍ਹਾ ਨਾਲ ਪਰਦਰਸ਼ਿਤਾ ਵਰਤਣ। ਸੂਬਾ ਸਰਕਾਰ ਦਾ ਪ੍ਰਮੁੱਖ ਟੀਚਾ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਸਮਾਜ ਦੇ ਗਰੀਬ ਤੋਂ ਗਰੀਰ ਵਿਅਕਤੀ ਤੱਕ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਸਮੇਂ ‘ਤੇ ਪਹੁੰਚਾਉਣਾ ਹੈ।
ਇਸ ਮੋਕੇ ‘ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਪੰਜਾਬ ਵਿੱਚ ਭਾਜਪਾ ਸਰਕਾਰ ਬਨਣ ‘ਤੇ ਕਿਸਾਨਾਂ ਦੀ ਸਾਰ ਫਸਲਾਂ ਐਮਐਸਪੀ ‘ਤੇ ਖਰੀਦੀ ਜਾਵੇਗੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਸਰਕਾਰ ਕਿਸਾਨਾਂ ਦੀ ਸੱਚੀ ਹਿਤੇਸ਼ੀ ਹੈ। ਇਸੀ ਦਾ ਸਬੂਤ ਹੈ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਸਾਰ ਫਸਲਾਂ ਦੀ ਐਮਐਸਪੀ ‘ਤੇ ਖਰੀਦ ਕੀਤੀ ਜਾ ਰਹੀ ਹੈ ਅਤੇ ਪਿਛਲੇ ਸਾਢੇ ਦੱਸ ਸਾਲਾਂ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਨੂੰ ਲੈ ਕੇ ਸਰਕਾਰ 14500 ਕਰੋੜ ਰੁਪਏ ਦੇ ਚੁੱਕੀ ਹੈ, ਜਦੋਂ ਕਿ ਸਾਲ 2014 ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵਿੱਚ ਕਿਸਾਨਾਂ ਨੂੰ ਫਸਲ ਖਰਾਬ ਵਜੋ ਮਹਿਜ਼ 1155 ਕਰੋੜ ਰੁਪਏ ਦਿੱਤੇ ਗਏ ਹਨ। ਪੰਜਾਬ ਵਿੱਚ ਪਹਿਲਾ ਦੀ ਕਾਂਗਰਸ ਸਰਕਾਰ ਨੇ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਕਦੀ ਸੁੱਧ ਨਹੀਂ ਲਈ ਹੈ ਅਤੇ ਨਾ ਹੀ ਕਿਸਾਨਾਂ ਦੀ ਫਸਲਾਂ ਨੂੰ ਐਮਐਸਪੀ ‘ਤੇ ਨਹੀਂ ਖਰੀਦਿਆ। ਸਾਲ 2027 ਵਿੱਚ ਪੰਜਾਬ ਵਿੱਚ ਭਾਜਪਾ ਸਰਕਾਰ ਬਨਣ ‘ਤੇ ਕਿਸਾਨਾਂ ਦੀ ਸਾਰੀ ਫਸਲਾਂ ਨੂੰ ਹਰਿਆਣਾ ਦੀ ਤਰਜ ਐਮਐਸਪੀ ‘ਤੇ ਖਰੀਦਿਆ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ੰਿਘਸ ਸੈਣੀ ਨੇ ਇਹ ਗੱਲ ਅੱਜ ਪੰਜਾਬ ਦੇ ਡੇਰਾਬੱਸੀ ਵਿੱਚ ਪ੍ਰਬੰਧਿਤ ਇੱਕ ਪ੍ਰੋਗਰਾਮ ਦੌਰਾਨ ਬਤੌਰ ਮੁੱਖ ਮਹਿਮਾਨ ਕਹੀ।
ਇਸ ਮੌਕੇ ‘ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ, ਰਾਜਸਭਾ ਮੈਂਬਰ ਸ੍ਰੀ ਸਤਨਾਮ ਸੰਧੂ, ਸ੍ਰੀ ਗੁਰਦਰਸ਼ਨ ਸਿੰਘ ਸੈਣੀ, ਹਰਿਆਣਾ ਵਿਧਾਨਸਭਾ ਦੇ ਸਾਬਾਕ ਸਪੀਕਰ ਗਿਆਨ ਚੰਦ ਗੁਪਤਾ, ਸ੍ਰੀ ਸੰਜੀਵ ਵਸ਼ਿਸ਼ਠ ਤੇ ਹੋਰ ਮਾਣਯੋਗ ਲੋਕ ਮੌਜੂਦ ਰਹੇ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਅੱਜ ਭਾਰਤ ਵਿਸ਼ਵ ਵਿੱਚ ਇੱਕ ਮਜਬੂਤ ਤੇ ਸ਼ਸ਼ਕਤ ਦੇਸ਼ ਬਣ ਕੇ ਉਭਰਿਆ ਹੈ। ਹਰਿਆਣਾ ਵਿੱਚ ਵੀ ਸਰਕਾਰ ਨੇ ਇਮਾਨਦਾਰੀ, ਪਾਰਦਰਸ਼ਿਤਾ ਅਤੇ ਸੇਵਾ ਨੂੰ ਮੂਲਮੰਤਰ ਮੰਨਿਆ ਹੈ। ਜਾਤੀਵਾਦ, ਤੁਸ਼ਟੀਕਰਣ ਅਤੇ ਵੰਸ਼ਵਾਦ ਦੀ ਰਾਜਨੀਤੀ ਨੂੰ ਖਤਮ ਕੀਤਾ ਜਿਸ ਦੀ ਬਦੌਲਤ ਸੂਬੇ ਦੀ ਜਨਤਾ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਾਉਣ ਦਾ ਕੰਮ ਕੀਤਾ। ਅੱਜ ਹਰਿਆਣਾ ਵਿੱਚ ਇੱਕ ਜਵਾਬਦੇਹ ਅਤੇ ਸੰਵੇਦਨਸ਼ੀਲ ਨੌਨ-ਸਟਾਪ ਸਰਕਾਰ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੁੰਦੇ ਹੀ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ 26 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ।
ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਕੌਮੀ ਰਾਜਮਾਰਗਾਂ, ਉਦਯੋਗ, ਡਿਜੀਟਲ ਸੇਵਾਵਾਂ, ਨੌਜੁਆਨਾਂ ਲਈ ਸਕਿਲ ਵਿਕਾਸ, ਮਹਿਲਾ ਸੁਰੱਖਿਆ, ਅਤੇ ਕਿਸਾਨਾਂ ਦੀ ਭਲਾਈ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਨਾ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਆਯੂਸ਼ਮਾਨ ਯੋਜਨਾ ਤਹਿਤ ਮੁਫਤ ਇਲਾਜ ਦੀ ਸਹੂਲਤ ਮਿਲੇਗੀ। ਹਰਿਆਣਾ ਸਰਕਾਰ ਨੇ ਸੂਬੇ ਦੇ ਬਜੁਰਗਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਸੇਵਾ ਨੂੰ ਤਕਨੀਕ ਨਾਲ ਜੁੜਦੇ ਹੋਏ ਹਰਿਆਣਾ ਵਿੱਚ ਪਰਿਵਾਰ ਪਹਿਚਾਣ ਪੱਤਰ ਰਾਹੀਂ 52 ਲੱਖ ਤੋਂ ਵੱਧ ਪਰਿਵਾਰਾਂ ਨੂੰ ਘਰ ਬੈਠੇ 400 ਤੋਂ ਵੱਧ ਯੋਜਨਾਵਾਂ ਅਤੇ ਸੇਵਾਵਾਂ ਦਾ ਸਿੱਧਾ ਲਾਭ ਪਹੁੰਚਾਇਆ ਜਾ ਰਿਹਾ ਹੈ। ਇਹ ਆਪਣੇ-ਆਪ ਵਿੱਚ ਅਨੌਖੀ ਪਹਿਲ ਹੈ। ਇਸੀ ਤਰ੍ਹਾ ਨਾਲ ਹਰਿਆਣਾ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਂਸ਼ਨ ਨੂੰ 3000 ਰੁਪਏ ਤੱਕ ਵਧਾ ਕੇ ਬਜੁਰਗਾਂ ਨੂੰ ਸਨਮਾਨ ਦਿੱਤਾ ਹੈ। ਪੰਜਾਬ ਵਿੱਚ ਭਾਜਪਾ ਸਰਕਾਰ ਬਨਣ ‘ਤੇ ਹਰਿਆਣਾ ਦੀ ਤਰਜ ‘ਤੇ ਲੋਕਾਂ ਨੁੰ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ”ਮਾਰਾ ਗਾਂਓ-ਜਗਮਗ ਗਾਂਢ” ਯੋਜਨਾ ਤਹਿਤ 5878 ਪਿੰਡਾਂ ਨੂੰ ਵੀ ਸ਼ਹਿਰਾਂ ਦੀ ਤਰਜ ‘ਤੇ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਭਾਜਪਾ ਸਰਕਾਰ ਬਨਣ ‘ਤੇ ਲੋਕਾਂ ਨੂੰ 24 ਘੰਟੇ ਬਿਜਲੀ ਉਪਲਬਧ ਕਰਾਈ ਜਾਵੇਗੀ। ਸਮਾਰੋਹ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ ਗਿਆ ।
ਗੁਰੂਗ੍ਰਾਮ ਨੂੰ ਜਲਭਰਾਵ ਤੋਂ ਮੁਕਤ ਕਰਨਾ ਸਿਰਫ ਇੱਕ ਟੀਚਾ ਹਨੀਂ, ਸਗੋ ਸਾਡੀ ਸਮੂਹਿਕ ਜਿਮੇਵਾਰੀ ਹੈ – ਰਾਓ ਨਰਬੀਰ ਸਿੰਘ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਜਲਭਰਾਵ ਤੋਂ ਮੁਕਤ ਕਰਨਾ ਸਿਰਫ ਇੱਕ ਟੀਚਾ ਨਹੀਂ, ਸੋਗ ਸਾਡੀ ਸਮੂਹਿਮ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਨਿਗਮ ਤੇ ਅਥਾਰਟਿੀ ਨੇ ਜਲਭਰਾਵ ਦੇ ਜੋ ਵੀ ਕ੍ਰਿਟਿਕਲ ਪੁਆਇੰਟਸ ਚੋਣ ਕੀਤੇ ਹਨ। ਉਨ੍ਹਾਂ ਹਰੇਮ ਪੁਆਇਟਸ ‘ਤੇ ਸਬੰਧਿਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਰਾਓ ਨਰਬੀਰ ਅੱਜ ਗੁਰੂਗ੍ਰਾਮ ਵਿੱਚ ਨਗਰ ਨਿਗਮ ਤੇ ਜੀਐਮਡੀਏ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਮਾਨਸੂਨ ਦੌਰਾਨ ਜਲਭਰਾਵ ਦੀ ਸਮਸਿਆ ਨਾਲ ਨਜਿਠਣ ਲਈ ਹੁਣ ਤੱਕ ਦੀ ਪ੍ਰਗਤੀ ਦਾ ਮੁਲਾਂਕਨ ਕਰਨ, ਚਨੌਤੀਆਂ ਦਾ ਹੱਲ ਕਰਨ ਲਈ ਹੋਰ ਉਪਾਆਂ ‘ਤੇ ਵੀ ਚਰਚਾ ਕੀਤੀ ਗਈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਲਈ ਜਰੂਰੀ ਉਪਾਆਂ ਨੂੰ ਪ੍ਰਾਥਮਿਕਤਾ ਦੇਣ ਅਤੇ ਸਮਸਿਆ ਦੀ ਜੜ੍ਹ ਤੱਕ ਪਹੁੰਚਣ ਲਈ ਸਥਾਈ ਹੱਲ ਕੱਢਣ। ਉਨ੍ਹਾਂ ਨੇ ਕਿਹਾ ਕਿ ਨਿਗਮ ਤੇ ਅਥਾਰਿਟੀ ਦੇ ਅਧਿਕਾਰੀ ਜਲਭਰਾਅ ਨੂੰ ਲੈ ਕੇ ਕੀਤੇ ਜਾ ਰਹੇ ਉਪਾਆਂ ਤੇ ਉਨ੍ਹਾਂ ਦੀ ਪ੍ਰਗਤੀ ਰਿਪੋਰਟ ਲਗਾਤਾਰ ਉਨ੍ਹਾਂ ਦੇ ਦਫਤਰ ਤੱਕ ਭਿਜਵਾਉਣਾ ਯਕੀਨੀ ਕਰਨ। ਜਿਨ੍ਹਾਂ ਸਥਾਨਾਂ ‘ਤੇ ਡੇ੍ਰਨ ਇਨਲੇਟ ਮਿਸਮੈਚ ਹੈ। ਉਸ ਦੇ ਲਈ ਦੋਵਾਂ ਵਿਭਾਗ ਮਿਲ ਕੇ ਕੰਮ ਕਰਨ।
ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਡ੍ਰੇਨੇਜ ਸਿਸਟਮ ਦੀ ਤਰਜ ‘ਤੇ ਛੋਟੇ ਸੀਵਰੇਜ ਨੈਟਵਰਕ ਦੀ ਸਫਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਰਾਓ ਨਰਬੀਰ ਸਿੰਘ ਨੇ ਨਗਰ ਨਿਗਮ ਖੇਤਰ ਵਿੱਚ ਸਥਿਤ 41 ਮਾਈਕਰੋ ਐਸਟੀਪੀ ਪਲਾਂਟ ਦੀ ਕਾਰਜਪ੍ਰਣਾਲੀ ਦੀ ਮੌਜੂਦਾ ਸਥਿਤੀ ਦੀ ਰਿਪੋਰਟ ਤਲਬ ਕਰਦੇ ਹੋਏ ਖੇਤਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੇ 15 ਦਿਨ ਵਿੱਚ ਸਾਰੀ ਐਸਟੀਪੀ ਦੀ ਜਾਂਚ ਕਰਵਾਉਣ। ਇਸ ਦੇ ਨਾਲ ਹੀ ਜਿਨ੍ਹਾ ਉਦਯੋਗਿਕ ਇਕਾਈਆਂ ਵਿੱਚ ਐਸਟੀਪੀ ਦਾ ਰੱਖਰਖਾਵ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ‘ਤੇ ਐਫਆਈਆਰ ਕਰਵਾਉਣ ਦੀ ਦਿਸ਼ਾ ਵਿੱਚ ਅੱਗੇ ਵੱਧਣ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਨਿਗਮ ਖੇਤਰ ਵਿੱਚ ਜੋ ਵੀ ਹੋਰ ਕਿਰਿਆਸ਼ੀਲ ਬੂਸਟਰ ਹੈ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਵਿੱਚ ਚਾਲੂ ਕਰਵਾਉਣ।
ਮੀਟਿੰਗ ਵਿੱਚ ਮੰਤਰੀ ਨੂੰ ਜੀਐਮਡੀਏ ਦੇ ਅਧਿਕਾਰੀਆਂ ਨੇ ਜਲ੍ਹ ਭਰਾਵ ਦੇ ਉਪਾਆਂ ਦੀ ਪ੍ਰਗਤੀ ਨਾਲ ਜਾਣੁ ਕਰਾਉਂਦੇ ਹੋਏ ਕਿਹਾ ਕਿ ਸਾਂਅਰਮ ਵਾਟਰ ਡੇ੍ਰਨ ਵਿੱਚ ਹੁਣ 12 ਕਿਲੋਮੀਟਰ ਖੇਤਰ ਵਿੱਚ ਡਿਸਿਲਟਿੰਗ ਦਾ ਕੰਮ ਜਾਰੀ ਹੈ ਜੋ ਕਿ 30 ੧ੂਨ ਤੋਂ ਪਹਿਲਾਂ ਪੂਰਾ ਕਰ ਦਿੱਤਾ ਜਾਵੇਗਾ। ਲੇਗ 2 ਵਿੱਚ ਵੀ ਸਫਾਈ ਦੇ ਨਵੇਂ ਕੰਮ ਦਾ ਅਵਾਰਡ ਕੀਤਾ ਗਿਆ ਹੈ। ਇਸੀ ਤਰ੍ਹਾ ਸੀਵਰੇਜ ਸਿਸਟਮ ਦੀ ਸਫਾਈ ਵਿੱਚ ਹੁਣ ਤੱਕ 85 ਕਿਲੋਮੀਟਰ ਨੈਟਵਰਕ ਦੀ ਸਫਾਈ ਕੀਤੀ ੧ਾ ਚੁੱਕੀ ਹੈ ਤੇ 11 ਕਿਲੋਮੀਟਰ ‘ਤੇ ਕੰਮ ਚੱਲ ਰਿਹਾ ਹੈ। ਜਿਸ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਅਧਿਕਾਰੀਆਂ ਨੈ ਦਸਿਆ ਕਿ ਜਿਲ੍ਹਾ ਵਿੱਚ ਸਥਿਤ 404 ਰੇਨ ਵਾਟਰ ਹਾਰਵੇਸਟਿੰਗ ਦੀ ਸਫਾਈ ਲਈ ਟੈਂਡਰ ਪ੍ਰਕ੍ਰਿਆ ਜਾਰੀ ਹੈ ਜਿਸ ਵਿੱਚ ਨਿਰਧਾਰਿਤ ਪ੍ਰਕ੍ਰਿਆ ਤਹਿਤ 10 ਜੂਨ ਤੱਕ ਸਾਰੇ ਰੇਲ ਵਾਟਰ ਹਾਰਵੇਸਟਿੰਗ ਸਿਸਟਮ ਸਾਫ ਕਰ ਦਿੱਤੇ ਜਾਣਗੇ। ਇਸੀ ਤਰ੍ਹਾ ਸੈਕਟਰ 72ਏ ਤੋਂ ਕੌਮੀ ਰਾਜਮਾਰਗ 48 ਤੱਕ ਮਾਸਟਰ ਟ੍ਰੇਨ ਦੇ 4500 ਮੀਟਰ ਨੈਟਵਰਕ ਵਿੱਚ 74 ਫੀਸਦੀ ਸਫਾਈ ਦਾ ਕੰਮ ਪੂਰਾ ਹੋ ਗਿਆ ਹੈ। ਕੌਮੀ ਰਾਜਮਾਰਗ ‘ਤੇ ਸਥਿਤ ਪੈਦਲ ਪਾਰਪੱਥ ਦੀ ਸਫਾਈ ਵਿਵਸਥਾ ਨੂੰ ਲੈ ਕੇ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦੇ ਹੋਏ ਨਿਗਮ ਕਮਿਸ਼ਨਰ ਅਸ਼ੋਕ ਗਰਗ ਨੇ ਦਸਿਆ ਕਿ ਨਿਗਮ ਵੱਲੋਂ ਇੰਨ੍ਹਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਭਵਿੱਖ ਵਿੱਚ ਇੰਨ੍ਹਾਂ ਦੇ ਰੱਖਰਖਾਵ ਤੇ ਸਫਾਈ ਨੂੰ ਲੈ ਕੇ ਵੀ ਏਸਟੀਮੇਟ ਤਿਆਰ ਕਰਵਾਇਆ ਜਾਵੇਗਾ। ਨਿਗਮ ਖੇਤਰ ਵਿੱਚ ਹੁਣ 41 ਮਾਈਕਰੋ ਐਸਟੀਪੀ ਹਨ ਜਿਸ ਵਿੱਚੋਂ 28 ਸੁਚਾਰੂ ਰੂਪ ਨਾਲ ਕੰਮ ਕਰ ਰਹੇ ਹਨ।
ਪੰਚਾਇਤੀ ਰਾਜ ਵਿਵਸਥਾ ਨੂੰ ਸਮਰੱਥ ਤੇ ਜਨ ਜਿਮੇਵਾਰ ਬਨਾਉਣ ਲਈ ਲਗਾਤਾਰ ਕੀਤੇ ਜਾ ਰਹੇ ਹਨ ਸੁਧਾਰ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ
ਚੰਡੀਗੜ੍ਹ ( ਜਸਟਿਸ ਨਿਊਜ਼) ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੰਚਾਇਤੀ ਰਾਜ ਵਿਵਸਥਾ ਨੂੰ ਹੋਰ ਵੱਧ ਸਮਰੱਥ, ਪਾਰਦਰਸ਼ੀ ਅਤੇ ਜਨ ਜਿਮੇਵਾਰ ਬਨਾਉਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ 5000 ਤੋਂ ਵੱਧ ਪੀਪੀਪੀ ਆਬਾਦੀ ਵਾਲੀ ਪਿੰਡ ਪੰਚਾਇਤਾਂ ਨੂੰ 11 ਤੋਂ 51 ਲੱਖ ਰੁਪਏ ਤੇ 5000 ਤੋਂ ਘੱਟ ਪਰਿਵਾਰ ਪਹਿਚਾਣ ਪੱਤਰ ਆਬਾਦੀ ਵਾਲੀ ਪਿੰਡ ਪੰਚਾਇਤਾਂ ਨੂੰ 05 ਤੋਂ 31 ਲੱਖ ਰੁਪਏ ਤੱਕ ਰਾਜ ਪੱਧਰ, ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ, ਜਿਸ ਦਾ ਐਲਾਨ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਪੰਚਕੂਲਾ ਵਿੱਚ ਪ੍ਰਬੰਧਿਤ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ‘ਤੇ ਕੀਤਾ ਸੀ।
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਜਾਗ੍ਰਿਤ ਗ੍ਰਾਮ ਪੁਰਸਕਾਰ ਯੋਜਨਾ ਤਹਿਤ ਉਨ੍ਹਾਂ ਪਿੰਡ ਪੰਚਾਇਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ, ਜੋ ਸਿਖਿਆ, ਸਿਹਤ, ਸਵੈਰੁਜਗਾਰ ਜਲ੍ਹ ਸਰੰਖਣ, ਮਹਿਲਾ ਅਗਵਾਈ, ਖੇਤੀਬਾੜੀ ਉਤਪਾਦਕਤਾ, ਡਿਜੀਟਲ ਸੰਪਰਕ ਅਤੇ ਟਿਕਾਊ ਬੁਨਿਆਦੀ ਢਾਂਚਾ ਵਰਗੇ ਸਮਾਜਿਕ-ਆਰਥਕ ਮਾਨਕਾਂ ‘ਤੇ ਵਧੀਆ ਪ੍ਰਦਰਸ਼ਨ ਕਰਣਗੇ। ਇਸ ਯੋਜਨਾ ਦਾ ਉਦੇਸ਼ ਹੈ ਕਿ ਪੰਚਾਇਤਾਂ ਨਾ ਸਿਰਫ ਯੋਜਨਾਵਾਂ ਨੂੰ ਲਾਗੂ ਕਰਨ, ਸਗੋ ਜਨਭਾਗੀਦਾਰੀ ਦੇ ਨਾਲ ਟਿਕਾਊ ਸਰੋਤਾਂ ਦੀ ਮਿਸਾਲ ਵੀ ਬਨਣ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪੜੀ-ਲਿਖੀ ਪੰਚਾਇਤਾਂ ਵਿੱਚ ਇਸ ਵਾਰ ਨੌਜੁਆਨਾਂ ਦੀ ਭਾਗੀਦਾਰੀ ਵਧੀ ਹੈ ਅਤੇ ਵੱਡੀ ਗਿਣਤੀ ਵਿੱਚ ਪੰਚ-ਸਰਪੰਚ ਬਲਾਕ ਕਮੇਟੀ ਤੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਤੇ ਚੇਅਰਮੈਨ ਚੁਣ ਕੇ ਆਏ ਹਨ। ਇਹ ਯੁਵਾ ਜਨਪ੍ਰਤੀਨਿਧੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਬਨਾਉਣ ਦੇ ਟੀਚੇ ਨੂੰ ਮੂਰਤ ਰੂਪ ਦੇਣ ਲਈ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਕਰਨ ਵਿੱਚ ਅਹਿਮ ਭੁਕਿਮਾ ਨਿਭਾਉਣਗੇ।
ਸ਼੍ਰੇਣੀ 1-5000 ਤੋਂ ਵੱਧ ਪੀਪੀਪੀ ਆਬਾਦੀ ਵਾਲੀ ਪਿੰਡ ਪੰਚਾਇਤਾਂ ਨੂੰ 11 ਤੋਂ 51 ਲੱਖ ਰੁਪਏ ਤੱਕ ਦੀ ਦਿੱਤੀ ਜਾਵੇਗੀ ਪੁਰਸਕਾਰ ਰਕਮ
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਪਿੰਡ ਪੰਚਾਇਤਾਂ ਨੂੰ 2 ਸ਼੍ਰੇਣੀਆਂ ਤਹਿਤ ਰਾਜ ਪੱਧਰ, ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੇਣੀ 1-5000 ਤੋਂ ਵੱਧ ਪੀਪੀਪੀ ਆਬਾਦੀ ਵਾਲੀ ਪਿੰਡ ਪੰਚਾਇਤਾਂ ਵਿੱਚ ਸੂਬਾ ਪੱਧਰ ‘ਤੇ ਦਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤਾ ਜਾਵੇਗਾ। ਸੂਬਾ ਪੱਧਰ ‘ਤੇ ਪਲਿਹੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤਾਂ ਨੂੰ 51 ਲੱਖ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 31 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 21 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਇਸੀ ਤਰ੍ਹਾ ਜਿਲ੍ਹਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 31 ਲੱਖ ਰੁਪਏ ਅਤੇ ਦੂਜੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 21 ਲੱਖ ਰੁਪਏ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਬਲਾਕ ਪੱਧਰ ਤੇ ਪਹਿਲੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 11 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ।
ਸ਼੍ਰੇਣੀ 2-5000 ਤੋਂ ਘੱਟ ਪੀਪੀਪੀ ਆਬਾਦੀ ਵਾਲੀ ਪਿੰਡ ਪੰਚਾਇਤਾਂ ਨੁੰ 05 ਤੋਂ 31 ਲੱਖ ਰੁਪਏ ਤੱਕ ਦੀ ਦਿੱਤੀ ਜਾਵੇਗੀ ਪੁਰਸਕਾਰ ਰਕਮ
ਉਨ੍ਹਾਂ ਨੇ ਕਿਹਾ ਕਿ ਸ਼੍ਰੇਣੀ 2-5000 ਤੋਂ ਘੱਟ ਪੀਪੀਪੀ ਆਬਾਦੀ ਵਾਲੀ ਪਿੰਡ ਪੰਚਾਇਤਾਂ ਵਿੱਚ ਸੂਬਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 31 ਲੱਖ ਰੁਪਏ, ਦੂ੧ੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 21 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 11 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ। ਜਿਲ੍ਹਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 21 ਲੱਖ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 11 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਬਲਾਕ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਉਣ ਵਾਲੀ ਪਿੰਡ ਪੰਚਾਇਤ ਨੂੰ 5 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਇਹ ਸਾਰੀ ਰਕਮ ਪਿੰਡ ਪੰਚਾਇਤਾਂ ਦੇ ਵਿਕਾਸ ਕੰਮਾਂ ‘ਤੇ ਖਰਚ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਗੁਰੂਗ੍ਰਾਮ ਵਿੱਚ ਨੌਜੁਆਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਪੀਐਮ ਮੋਦੀ ਨੇ ਦਿੱਤੀ ਵਧਾਈ
ਚੰਡੀਗੜ੍ਹ, ( ਜਸਟਿਸ ਨਿਊਜ਼ ) ਜਿਲ੍ਹਾ ਗੁਰੂਗ੍ਰਾਮ ਵਿੱਚ ਪ੍ਰਬੰਧਿਤ ਰੁਜਗਾਰ ਮੇਲਾ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਨਵੇਂ ਨਿਯੁਕਤ ਨੌਜੁਆਨਾਂ ਨੁੰ ਨਿਯੁਕਤੀ ਪੱਤਰ ਵੰਡੇ। ਇਹ ਪ੍ਰਬੰਧ ਪੂਰੇ ਦੇਸ਼ ਵਿੱਚ ਹੋ ਰਹੇ 15ਵੇਂ ਰੁਜਗਾਰ ਮੇਲਾ ਦਾ ਹਿੱਸਾ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੂਰੇ ਦੇਸ਼ ਦੇ 47 ਸਥਾਨਾਂ ‘ਤੇ ਨਿਯੁਕਤ ਹੋਏ 51,000 ਤੋਂ ਵੱਧ ਨੌਜੁਆਨਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਗੁਰੂਗ੍ਰਾਮ ਵਿੱਚ ਪ੍ਰਬੰਧਿਤ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸਮੇਂ ਮੌਜੂਦ ਜਨਤਾ ਨੈ ਦੋ ਮਿੰਟ ਦਾ ਮੌਨ ਰੱਖ ਕੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਾਗਰਿਕਾਂ ਨੁੰ ਸ਼ਰਧਾਂਜਲੀ ਦਿੱਤੀ।
ਰਾਓ ਇੰਦਰਜੀਤ ਸਿੰਘ ਨੇ ਨੌਜੁਆਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੀ ਇਹ ਨਿਯੁਕਤੀਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਰੁਜਗਾਰ ਸ੍ਰਿਜਨ ਦੇ ਪ੍ਰਤੀ ਪ੍ਰਤੀਬੱਧਤਾ ਦਾ ਸਿੱਧਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਯਤਨਸ਼ੀਲ ਹੈ ਕਿ ਦੇਸ਼ ਦੇ ਨੌਜੁਆਨਾਂ ਨੂੰ ਨਾ ਸਿਰਫ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ, ਸਗੋ ਉਨ੍ਹਾਂ ਨੁੰ ਦੇਸ਼ ਦੀ ਵਿਕਾਸ ਯਾਤਰਾ ਦਾ ਇੱਕ ਸ਼ਸ਼ਕਤ ਸਹਿਭਾਗੀ ਵੀ ਬਣਾਇਆ ਜਾਵੇ।
ਰਾਓ ਇੰਦਰਜੀਤ ਸਿੰਘ ਨੇ ਇਹ ਵੀ ਵਰਨਣ ਕੀਤਾ ਕਿ ਰੁ੧ਗਾਰ ਮੇਲਾ ਸਿਰਫ ਨੌਕਰੀਆਂ ਉਪਲਬਧ ਕਰਾਉਣ ਦਾ ਸਰੋਤ ਨਹੀਂ ਹੈ, ਸਗੋ ਇਹ ਨੌਜੁਆਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਦਾ ਮਹਤੱਵਪੂਰਣ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਨੌਜੁਆਨਾਂ ਤੋਂ ਉਮੀਦ ਵਿਅਕਤੀ ਕੀਤੀ ਕਿ ਉਹ ਆਪਣੇ ਜਿਮੇਵਾਰੀੀਆਂ ਨੂੰ ਪੂਰੀ ਜਿਮੇਵਾਰੀ, ਸਮਰਪਨ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਨੇ ਆਸ ਜਤਾਈ ਕਿ ਆਪਣੇ ਕਾਰਜ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਦੇਸ਼ ਦੇ ਵਿਕਾਸ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਉਣਗੇ ਅਤੇ ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦਾ ਮਾਣ ਵਧਾਉਣਵੇ। ਰੁਜਗਾਰ ਮੇਲਾ, ਸਰਕਾਰ ਦੀ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਦੀ ਪ੍ਰਮੁੱਖ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਦੇ ਵਿਕਾਸ ਵਿੱਚ ਨੌਜੁਆਨਾਂ ਦੀ ਭੁਕਿਮਾ ਨੂੰ ਮਜਬੂਤ ਬਨਾਉਣਾ ਹੈ।
ਮੀਟਿੰਗ ਵਿੱਚ ਕੂੜਾ ਨਿਸ਼ਪਾਦਨ ਕਾਰਜ ਵਿੱਚ ਹੋਰ ਵੱਧ ਤੇਜੀ ਲਿਆਉਣ ਅਤੇ ਨਿਰਧਾਰਿਤ ਸਮੇਂ ਸੀਮਾ ਵਿੱਚ ਕੰਮ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 26 ਅਪ੍ਰੈਲ ( ਜਸਟਿਸ ਨਿਊਜ਼) ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਸ਼ਨੀਵਾਰ ਨੂੰ ਗੁਰੂਗ੍ਰਾਮ ਵਿੱਚ ਬੰਧਵਾੜੀ ਸਥਿਤ ਕੂੜਾ ਪ੍ਰਬੰਧਨ ਪਲਾਂਟ ਦਾ ਦੌਰਾ ਕੀਤਾ ਅਤੇ ਪਲਾਟ ਵਿੱਚ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਅਤੇ ਕੂੜਾ ਪ੍ਰਬੰਧਨ ਦਾ ਕੰਮ ਕਰ ਰਹੀ ਏਜੰਸੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਵੀ ਕੀਤੀ।
ਮੀਟਿੰਗ ਦੌਰਾਨ ਮੰਤਰੀ ਨੇ ਕੂੜਾ ਨਿਸ਼ਪਾਦਨ ਕਾਰਜ ਵਿੱਚ ਹੋਰ ਵੱਧ ਤੇਜੀ ਲਿਆਉਣ ਅਤੇ ਨਿਰਧਾਰਿਤ ਸਮੇਂ ਅੰਦਰ ਕੰਮ ਨੂੰ ਪੂਰਾ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਫਾਈ ਅਤੇ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਇਸ ਦਿਸ਼ਾ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀੀਤ ਜਾਵੇਗੀ।
ਨਿਗਮ ਮੰਤਰੀ ਨੇ ਅਧਿਕਾਰੀਆਂ ਤੋਂ ਪਲਾਟ ਦੀ ਕਾਰਜਪ੍ਰਣਾਲੀ, ਮਸ਼ੀਨਾਂ ਦੀ ਸਥਿਤੀ ਅਤੇ ਕੂੜੇ ਦੇ ਪ੍ਰੋਸੈਸਿੰਗ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਬੰਧਵਾੜੀ ਪਲਾਟ ਖੇਤਰ ਦੇ ਕੂੜਾ ਪ੍ਰਬੰਧਨ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਉਂਦਾ ਹੈ ਅਤੇ ਇਸ ਦੇ ਕੰਮਾਂ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਸਬੰਧਿਤ ਏਜੰਸੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨ ਅਤੇ ਆਉਣ ਵਾਲੀ ਚਨੌਤੀਆਂ ਦਾ ਹੱਲ ਪ੍ਰਾਥਮਿਕਤਾ ਨਾਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਵਰਗੀ ਮਹਾਨਗਰ ਦੀ ਸਵੱਛਾ ਛਵੀ ਬਣਾਏ ਰੱਖਣ ਲਈ ਕੂੜਾ ਪ੍ਰਬੰਧਨ ਕੰਮ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਡਾ. ਬੀ.ਆਰ. ਅੰਬੇਦਕਰ ਕੌਮੀ ਵਿਧੀ ਯੂਨੀਵਰਸਿਟੀ ਵਿੱਚ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ਦਾ ਕੀਤਾ ਉਦਘਾਟਨ
ਚੰਡੀਗੜ੍ਹ, -(ਜਸਟਿਸ ਨਿਊਜ਼ )ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੈ ਅੱਜ ਰਾਜੀਵ ਗਾਂਧੀ ਏਜੂਕੇਸ਼ਨ ਸਿਟੀ ਰਾਈ, ਸੋਨੀਪਤ ਸਥਿਤ ਡਾ. ਬੀ.ਆਰ. ਅੰਬੇਦਕਰ ਕੌਮੀ ਵਿਧੀ ਯੂਨੀਵਰਸਿਟੀ ਵਿੱਚ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਦੀਪ ਪ੍ਰਜਵੱਲਤ ਕਰ ਪ੍ਰੋਗਰਾਮ ਦੀ ਵਿਧੀਵਤ ਸ਼ੁਰੂਆਤ ਕੀਤੀ।
ਵਿਦਿਆਰਥੀਆਂ ਨੁੰ ਸੰਬੋਧਿਤ ਕਰਦੇ ਹੋਏ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਧਰੋਹਰ, ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਨਾਉਣ ਦੇ ਸੰਕਲਪ ਦੇ ਨਾਲ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਤੇ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਕਲਪ ਵਿੱਚ ਸਹਿਭਾਗੀ ਬਣੇ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭੁਕਿਮਾ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਨਿਆਂ ਪ੍ਰਕ੍ਰਿਆ ਵਿੱਚ ਨਵਾਚਾਰ ਖੋਜਣ ਦਾ ਸਤਨ ਕਰਨ ਜਿਸ ਨਾਲ ਰਾਸ਼ਟਰ ਦੇ ਵਿਕਾਸ ਨੂੰ ਗਤੀ ਮਿਲ ਸਕੇ।
ਮੰਰੀ ਸ੍ਰੀ ਮਹੀਪਾਲ ਢਾਂਡਾ ਨੈ ਕਿਹਾ ਕਿ ਵਿਸ਼ਵ ਵਿੱਚ ਜਿੱਥੇ ਕਈ ਦੇਸ਼ ਅਸਥਿਰਤਾ ਨਾਲ ਜੂਝ ਰਹੇ ਹਨ, ਉੱਥੇ ਭਾਰਤ ਆਪਣੀ ਕੂਟਨੀਤਿਕ ਨੀਤੀਆਂ ਦੇ ਚਲਦੇ ਵਿਕਾਸ ਦੇ ਪੱਥ ‘ਤੇ ਅਗਰਸਰ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਨੀਤੀਆਂ ਵਿੱਚ ਬਦਲਾਅ ਕਰ ਵਿਦੇਸ਼ੀ ਨਿਵੇਸ਼ਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ, ਜਿਸ ਨਾਲ ਅੱਜ ਦੁਨੀਆ ਦੀ ਪ੍ਰਮੁੱਖ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਕੌਮੀ ਸਿਖਿਆ ਨੀਤੀ 2020 ਲਾਗੂ ਕੀਤੀ। ਇਸ ਦੇ ਤਹਿਤ ਕੋਰਸਾਂ ਵਿੱਚ ਵਿਆਪਕ ਬਦਲਾਅ ਕਰ ਬੱਚਿਆਂ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਪੜਾਈ ਕਰਨ ਦੀ ਸੁਤੰਤਰਤਾ ਦਿੱਤੀ ਗਈ ਹੈ। ਨਾਲ ਹੀ ਸਰਕਾਰ ਸਕੂਲੀ ਸਿਖਿਆ ਵਿੱਚ ਉਦਮਤਾ ਵਿਸ਼ਾ ਨੁੰ ਸ਼ਾਮਿਲ ਕਰਨ ਲਈ ਕਾਰਜ ਕਰ ਰਹੀ ਹੈ ਤਾ ਜੋ ਬੱਚੇ ਆਤਮਨਿਰਭਰ ਬਣੇ ਸਕਣ।
ਸਿਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਸਕਰਾਤਮਕ ਉਰਜਾ ਅਤੇ ਸਮਰਪਣ ਦਿਖਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਤੋਂ ਸੀਖ ਲੈਣ ਅਤੇ ਗ੍ਰਾਮੀਣ ਖੇਤਰਾਂ ਵਿੱਓ ਜਾ ਕੇ ਕਾਨੁੰਨੀ ਜਾਗਰੁਕਤਾ ਮੁਹਿੰਮ ਚਲਾਉਣ।
Leave a Reply