ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ//////////// ਪਿਛਲੇਂ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਦੇ ਵਿੱਚ ਹੋਏ ਅਣਮਨੁੱਖੀ
ਨਰਸੰਘਾਰ ਵਿੱਚ ਤਕਰੀਬਨ 27 ਦੇ ਕਰੀਬ ਵਿਅਕਤੀਆਂ ਨੂੰ ਆਈਐਸਆਈ ਦੇ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਅਤੇ ਭਾਰਤ ਵਿੱਚ ਹਰ ਮਜ਼ਹਬ ਦੇ ਲੋਕਾਂ ਦੇ ਮਨ ਅੰਦਰ ਗੁੱਸੇ ਅਤੇ ਰੋਸ ਦੀ ਲਹਿਰ ਚੱਲ ਰਹੀ ਹੈ। ਜਿਸਦੇ ਚੱਲਦਿਆਂ ਅੱਜ ਅੰਮ੍ਰਿਤਸਰ ਸ਼ਹਿਰ ਵਿਖੇ ਵਪਾਰੀ ਸੰਗਠਨਾਂ ਅਤੇ ਐਨਜੀਓਜ ਵੱਲੋਂ ਧਾਰਮਿਕ ਜੱਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ ਅਤੇ ਇਸ ਬੰਦ ਰਾਹੀਂ ਦਹਿਸ਼ਤਗਰਦਾਂ ਦੇ ਖਿਲਾਫ਼ ਗੁੱਸਾ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ। ਜਿਸ ਦੇ ਰੋਸ ਵੱਜੋਂ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ, ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖ ਕੇ ਦਹਿਸ਼ਤਗਰਦਾਂ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ।
ਇਸ ਮੌਕੇ ਵਪਾਰਿਕ ਸੰਗਠਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਾਕਿਸਤਾਨ ਪਿਛਲੇਂ ਲੰਬੇ ਸਮੇਂ ਤੋਂ ਭਾਰਤ ਦੇ ਅੰਦਰ ਦਹਿਸ਼ਤਗਰਦੀ ਫ਼ੈਲਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਭਾਰਤ ਦੇ ਅੰਦਰ ਕਈ ਵਾਰ ਕਤਲੋਗਾਰਦ ਕੀਤੀ ਗਈ ਹੈ ਅਤੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਇਸ ਦਾ ਠੋਸ ਅਤੇ ਸਖ਼ਤ ਜਵਾਬ ਵੀ ਸਰਜੀਕਲ ਸਟਰਾਈਕ ਰਾਹੀਂ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਕੱਪੜਾ ਵਪਾਰੀ ਦਾ ਕਸ਼ਮੀਰ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ ਅਤੇ ਇੱਥੋਂ ਦੇ ਵਪਾਰੀਆਂ ਦਾ ਕਸ਼ਮੀਰ ਦੇ ਵਿੱਚ ਕਰੋੜਾਂ ਰੁਪਿਆਂ ਲੱਗਾ ਹੋਇਆਂ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਆਈਐਸਆਈ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਫ਼ੈਲਾ ਰਹੇ ਹਨ।
ਉਹਨਾਂ ਦਾ ਮੁੱਖ ਮੰਤਵ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਨਾਲੋਂ ਤੋੜਨਾ ਹੈ। ਜਦ ਕਿ ਹਰ ਇੱਕ ਕਸ਼ਮੀਰੀ ਜੋ ਭਾਰਤ ਦਾ ਨਾਗਰਿਕ ਹੈ। ਉਹ ਕਦੇਂ ਵੀ ਦਹਿਸ਼ਤਗਰਦਾਂ ਦਾ ਸਾਥ ਨਹੀਂ ਦਿੰਦਾ। ਉਹਨਾਂ ਇਸ ਮੌਕੇ ਸਾਰੇ ਧਰਮਾਂ ਨੂੰ ਅਪੀਲ ਕੀਤੀ ਕਿ ਦਹਿਸ਼ਤਗਰਦਾਂ ਦੇ ਜੋ ਮਨਸੂਬੇ ਹਨ। ਭਾਰਤ ਦੇ ਅੰਦਰ ਮਜ਼ਹਬ ਦੇ ਨਾਮ ਤੇ ਦੰਗੇ ਕਰਵਾਉਣੇ। ਭਾਰਤ ਦੀ ਅਰਧ ਵਿਵਸਥਾ ਨੂੰ ਕਮਜ਼ੋਰ ਕਰਨਾ। ਇਸ ਨੂੰ ਕਦੀਂ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਭਾਰਤ ਵਿੱਚ ਅਨੇਕਾਂ ਹੀ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੋਲੀਆ ਬੋਲੀਆਂ ਜਾਂਦੀਆਂ ਹਨ ਪਰ ਫ਼ਿਰ ਵੀ ਹਰ ਭਾਰਤੀ ਇਸ ਸੋਗ ਦੀ ਘੜੀ ਦੇ ਵਿੱਚ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਆਪਣਾ ਸੋਗ ਪ੍ਰਗਟ ਕਰਦਾ ਹੈ।
Leave a Reply