October 1, 2026

Justice News

ਅਵਾਮ ਦੀ ਆਵਾਜ਼

ਆਯੁਸ਼ਮਾਨ ਆਰੋਗਿਆ ਕੇਂਦਰ, ਰੰਗੀਲਪੁਰ ਨੇ ਪ੍ਰਾਪਤ ਕੀਤੀ ਰਾਸ਼ਟਰੀ ਗੁਣਵੱਤਾ ਸਰਟੀਫਿਕੇਸ਼ਨ

ਰੂਪਨਗਰ, ਰੰਗੀਲਪੁਰ  ( ਪੱਤਰ ਪ੍ਰੇਰਕ  ) ਆਯੁਸ਼ਮਾਨ ਆਰੋਗਿਆ ਕੇਂਦਰ, ਰੰਗੀਲਪੁਰ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵਲੋਂ ਤੈਅ ਕੀਤੇ ਨੈਸ਼ਨਲ ਕੁਆਲਟੀ ਅਸ਼ੋਰੈਂਸ ਸਟੈਂਡਰਡ ਅਧੀਨ ਰਾਸ਼ਟਰੀ ਸਰਟੀਫਿਕੇਸ਼ਨ ਪ੍ਰਾਪਤ ਕਰਕੇ ਇਲਾਕੇ ਵਿੱਚ ਮਾਣਯੋਗ ਉਪਲਬਧੀ ਹਾਸਲ ਕੀਤੀ ਹੈ।

ਇਹ ਪ੍ਰਮਾਣ ਪੱਤਰ ਕੇਂਦਰ ਵੱਲੋਂ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ, ਰੋਗੀਆਂ ਦੀ ਸੰਤੁਸ਼ਟੀ, ਸਾਫ-ਸਫਾਈ, ਦਸਤਾਵੇਜ਼ੀ ਕਾਰਜਵਾਹੀ ਅਤੇ ਸੰਚਾਲਕੀ ਕਾਰਗੁਜ਼ਾਰੀ ਵਿੱਚ ਉੱਤਮ ਮਾਪਦੰਡਾਂ ਦੀ ਪੂਰਾ ਕਰਨ ਲਈ ਦਿੱਤਾ ਗਿਆ ਹੈ।

ਇਸ ਵੱਡੀ ਕਾਮਯਾਬੀ ਦੇ ਪਿੱਛੇ ਕਈ ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੀ ਸਮਰਪਿਤ ਮਿਹਨਤ ਰਹੀ। ਕਮਿਊਨਿਟੀ ਹੈਲਥ ਅਫ਼ਸਰ ਨਵਰੀਤ ਕੌਰ, ਹੈਲਥ ਸੁਪਰਵਾਈਜ਼ਰ ਵਿਵੇਕ ਕੁਮਾਰ, ਹੈਲਥ ਸੁਪਰਵਾਈਜ਼ਰ ਗੁਰਦਿਆਲ ਕੌਰ, ਹੈਲਥ ਵਰਕਰ ਪ੍ਰਿੰਸ ਵਰਮਾ, ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਇਸ ਉਪਲਬਧੀ ਵਿੱਚ ਅਹੰਮ ਭੂਮਿਕਾ ਨਿਭਾਈ।

ਇਸ ਤੋਂ ਇਲਾਵਾ, ਆਸ਼ਾ ਵਰਕਰਾਂ ਸੀਮਾ ਦੇਵੀ, ਸੁਰਜਿੰਦਰ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਬਬੀਤਾ ਰਾਣੀ ਅਤੇ ਮੰਜੀਤ ਕੌਰ ਨੇ ਪਿੰਡ ਪੱਧਰ ‘ਤੇ ਲੋਕਾਂ ਨੂੰ ਸੂਚਿਤ ਕਰਨ, ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਅਤੇ ਸਰਵੇਖਣ ਕਾਰਜਾਂ ਵਿੱਚ ਬੇਮਿਸਾਲ ਯੋਗਦਾਨ ਪਾਇਆ।

ਸੈਨਿਅਰ ਮੈਡੀਕਲ ਅਫ਼ਸਰ ਡਾ. ਅਨੰਦ ਘਈ ਨੇ ਇਸ ਉਪਲਬਧੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸਾਡੀ ਟੀਮ ਦੀ ਕਠਿਨ ਮਿਹਨਤ ਅਤੇ ਸੇਵਾ ਪ੍ਰਤੀ ਸਮਰਪਣ ਦਾ ਪ੍ਰਤਿਬਿੰਬ ਹੈ। ਸਾਡੀ ਯੋਗਦਾਨ ਪੂਰੀ ਕਮਿਊਨਿਟੀ ਨੂੰ ਸੁਵਿਧਾਵਾਂ ਦੇਣ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਬੜੀ ਭੂਮਿਕਾ ਨਿਭਾਉਂਦਾ ਹੈ। ਇਸ ਸਰਟੀਫਿਕੇਸ਼ਨ ਨਾਲ ਸਾਡੇ ਵਿਸ਼ਵਾਸ ਅਤੇ ਉਤਸ਼ਾਹ ਵਿੱਚ ਵਾਧਾ ਹੋਇਆ ਹੈ, ਅਤੇ ਅਸੀਂ ਆਪਣੀ ਸੇਵਾ ਵਿੱਚ ਹੋਰ ਨਵੀਨਤਾ ਅਤੇ ਗੁਣਵੱਤਾ ਲਿਆਉਣ ਲਈ ਵਚਨਬੱਧ ਹਾਂ।

ਇਹ ਸਰਟੀਫਿਕੇਸ਼ਨ ਨਾ ਸਿਰਫ ਕੇਂਦਰ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ, ਸਗੋਂ ਹੋਰ ਸਿਹਤ ਕੇਂਦਰਾਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.