ਪਰਮਜੀਤ ਸਿੰਘ, ਜਲੰਧਰ
ਭਾਰਤੀ ਸੰਸਕ੍ਰਿਤੀ ਨੂੰ ਉਜਾਗਰ ਕਰਦਾ ਜਲੰਧਰ ਸਕੂਲ ਦਾ ਸਾਲਾਨਾ ਸਮਾਗਮ ਭਾਰਤੀ ਨਵੇਂ ਵਰ੍ਹੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ। ਮੂਲ ਮੰਤਰ ਅਤੇ ਗੁਰਬਾਣੀ ਸ਼ਬਦ ਨਾਲ ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਕੀਤੀ ਗਈ । ਵਿਦਿਆਰਥੀਆਂ ਨੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੁਆਰਾ ਦਰਸ਼ਾਏ ਏਕਤਾ ਦੇ ਨਾਰੇ ਵੀ ਸੁਣਾਏ। ਇਸ ਦੌਰਾਨ ਬੱਚਿਆਂ ਨੇ ਆਪਣੀ ਵੱਖ ਵੱਖ ਪ੍ਰਤਿਭਾਵਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਵਾਮੀ ਨਿਤਿਆਨੰਦ ਸਵਾਮੀ ਬ੍ਰਹਮਾ ਨੰਦ ਗਿਰੀ, ਡਾ਼ ਹੇਮੰਤ ਮਲਹੋਤਰਾ, ਡਾ਼ ਰੂਪਾਲੀ ਮਲਹੋਤਰਾ, ਪੂਨਮ ਭਾਰਦਵਾਜ਼ ,ਦਿਨੇਸ਼ ਭਾਰਦਵਾਜ, ਰਮੇਸ਼ ਮਿਸ਼ਰਾ, ਸੂਰਯਾ ਮਿਸ਼ਰਾ, ਸ਼ਾਮ ਸਿੰਘ ਨਾਮਧਾਰੀ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਮਨਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿਚ ਮੁੱਖ ਮਹਿਮਾਨਾਂ, ਹੋਣਹਾਰ ਵਿਦਿਆਰਥੀਆਂ ਅਤੇ ਮਹਾਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਕੀ ਸ਼ਹਿਰੀਆ ਗਰੁੱਪ ਗੁਰਦਾਸਪੁਰ ਨੇ ਨਾਟਕ ” ਫੌਜੀ ਦਾ ਯੁੱਧ, ਨਸ਼ਿਆ ਵਿਰੁੱਧ” ਪੇਸ਼ ਕੀਤਾ।
ਅਧਿਆਪਕ ਜਸਬੀਰ ਕੌਰ ਅਤੇ ਮੀਨਾਕਸ਼ੀ ਨੇ ਸਟੇਜ ਦਾ ਸੰਚਾਲਨ ਕੀਤਾ। ਮੁੱਖ ਅਧਿਆਪਿਕਾ ਰਾਜਪਾਲ ਕੌਰ ਅਤੇ ਚੇਅਰਮੈਨ ਪਲਵਿੰਦਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਰਾਜਪਾਲ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਵਿਰਸੇ ਅਤੇ ਸੰਸਕਾਰਾਂ ਨਾਲ ਜੋੜੇ ਰੱਖਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਨ ਤਾਂ ਕਿ ਉਹ ਚੰਗੇ ਮਨੁੱਖ ਤੇ ਆਦਰਸ਼ ਨਾਗਰਿਕ ਬਣ ਸਕਣ।ਉਹਨਾਂ ਦੱਸਿਆ ਕਿ ਹਰ ਸਾਲ ਲੋੜਵੰਦ ਵਿਦਿਆਰਥੀਆਂ ਦੀ ਵੀ ਯਥਾਯੋਗ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਅਧਿਆਪਕ ਰਮਨਪ੍ਰੀਤ ਕੌਰ, ਰੋਜੀ ਸਭਰਵਾਲ, ਕੰਚਨ ਬਾਲਾ, ਬਲਬੀਰ ਕੌਰ, ਤੋਸ਼ੀਨ, ਸਿੰਧੂ, ਬਲਜੀਤ ਕੌਰ, ਰੇਖਾ ਯਾਦਵ ਆਦਿ ਸਭ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
Leave a Reply