ਥਾਣਾ ਸੀ-ਡਵੀਜ਼ਨ ਵੱਲੋਂ ਸੋਨਾ ਲੁੱਟਣ ਵਾਲੇ 4 ਦੋਸ਼ੀ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਹਨਾਂ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅਤੇ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਵੇਸ਼ ਚੋਪੜਾ ਏ.ਸੀ.ਪੀ ਸਾਊਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ ਅੰਮ੍ਰਿਤਸਰ ਦੇ ਇੰਚਾਰਜ਼ ਇੰਸਪੈਕਟਰ ਨੀਰਜ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੋਨੇ ਦੀ ਲੁੱਟ ਕਰਨ ਵਾਲੇ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਮੁਕੇਸ਼ ਸੈਣੀ ਪੁੱਤਰ ਗੋਰੀ ਸ਼ੰਕਰ ਵਾਸੀ ਰਾਜਸਥਾਨ ਹਾਲ ਮਕਾਨ ਨੰਬਰ 450/11, ਨੇੜੇ ਕੇਸਰ ਦਾ ਢਾਬਾ, ਅੰਮ੍ਰਿਤਸਰ ਦੀ ਵੱਲੋਂ ਦਰਜ਼ ਕਰਵਾਇਆ ਗਿਆ ਸੀ ਕਿ ਉਹ ਸੋਨੇ ਦੇ ਪਾਰਸਲ ਹਾਸਲ ਕਰਕੇ ਕੋਰੀਅਰ ਰਾਂਹੀ ਬਾਹਰਲੀਆਂ ਸਟੇਟਾਂ ਵਿੱਚ ਭੇਜਦਾ ਹੈ। ਮਿਤੀ 13-9-2024 ਨੂੰ ਸ਼ਾਮ ਕਰੀਬ 5:30 ਵਜ਼ੇ ਉਹ, ਆਪਣੇ ਦਫ਼ਤਰ ਤੋਂ ਆਪਣੀ ਐਕਟੀਵਾਂ ਤੇ ਜਿਊਲਰਜ਼ਰਾ ਦੀ ਦੁਕਾਨਾਂ ਤੋਂ ਸੋਨੇ ਦੇ ਵੱਖ-ਵੱਖ ਪਾਰਸਲ ਬਜ਼ਾਰ ਟਾਹਲੀ ਵਾਲਾ ਕਿੱਤਿਆਂ ਤੋਂ ਲੈ ਕੇ ਹੈਂਡ ਬੈਗ ਵਿੱਚ ਪਾ ਕੇ ਆਪਣੀ ਸਕੂਟਰੀ ਤੇ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ ਜਦ ਉਹ ਸਮਾਂ ਕਰੀਬ 7 ਵਜ਼ੇ ਸ਼ਾਮ ਨੂੰ ਮਾਤਾ ਕੋਲਾ ਜੀ ਗੁਰਦੁਆਰਾ ਗਲਿਆਰਾ ਦੇ ਗੇਟ ਪਾਸ ਪਹੁੰਚਿਆਂ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਦੋ ਲੜਕੇ ਸਵਾਰ ਹੋ ਕੇ ਆਏ ਤੇ ਉਸ ਪਾਸੋਂ ਉਸਦਾ ਬੈਗ ਖੋਹ ਕੇ ਲੈ ਗਏ, ਜੋ ਬੈਗ ਵਿੱਚ ਸੋਨਾ ਸੀ। ਜਿਸਤੇ ਮੁਕੱਦਮਾਂ ਨੰਬਰ 71 ਮਿਤੀ 13-9-2024 ਜੁਰਮ 304 ਬੀ.ਐਨ.ਐਸ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ਹਰ ਐਗਲ ਤੋਂ ਕਰਨ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਤੇ ਰੈਕੀ ਕਰਨ 4 ਦੋਸ਼ੀ ਕਰਨਜੀਤ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਡਰੰਮਾ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਅਤੇ ਉਮਰ 23 ਸਾਲ, ਪੜਾਈ 10+2, ਕੰਮ ਪਹਿਲਾਂ ਸੁਨਿਆਰੇ ਦਾ ਕੰਮ ਕਰਦਾ ਸੀ, ਜਸਕਰਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਡਰੰਮਾ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਉਮਰ 46 ਸਾਲ, ਪੜਾਈ 8ਵੀ ਪਾਸ, ਕੰਮ ਸੁਨਿਆਰੇ ਦਾ ਕੰਮ ਹੈ, ਸਿਵਮਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਛੱਜ਼ਲਵੰਡੀ ਥਾਣਾ ਖਲਚੀਆਂ ਉਮਰ 22 ਸਾਲ ਅਤੇ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਛੱਜ਼ਲਵੰਡੀ ਥਾਣਾ ਖਲਚੀਆਂ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 1 ਕਿੱਲੋ 710 ਗ੍ਰਾਮ ਸੋਨੇ ਦੇ ਗਹਿਣੇ, 1 ਪਿਸਟਲ, ਪਾਰਸਲ ਤੇ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀ ਕਰਨਜੀਤ ਸਿੰਘ ਤੇ ਜਸਕਰਨ ਸਿੰਘ ਜੋ ਪਹਿਲਾਂ ਸੁਨਿਆਰੇ ਦਾ ਕੰਮ ਕਰਦੇ ਸਨ ਇਹਨਾਂ ਨੇ ਪਹਿਲਾਂ ਮੁਦੱਈ ਦੀ ਰੈਕੀ ਕੀਤੀ ਸੀ ਤੇ ਇਹਨਾਂ ਨੂੰ ਪਤਾ ਸੀ ਕਿ ਮੁਦੱਈ ਸੋਨੇ ਦੇ ਪਾਰਸਲ ਦੀ ਸਪਲਾਈ ਦਾ ਕੰਮ ਕਰਦਾ ਹੈ ਅਤੇ ਸਿਵਮਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਉਰਫ਼ ਵਿੱਕੀ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin