ਮਨਰੇਗਾ ਦੇ ਕੰਮ ‘ਚ ਪੱਖਪਾਤ ਬੰਦ ਕੀਤਾ ਜਾਵੇ-ਹਰਦੀਪ ਸਿੰਘ ਗਿੱਲ

ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ////////
ਮਨਰੇਗਾ ਦੇ ਕੰਮ ਦਾ ਸਿਆਸੀਕਰਨ ਬੰਦ ਕਰਕੇ ਸਰਕਾਰੀ ਅਧਿਕਾਰੀ ਨੂੰ ਬਿਨਾਂ ਪੱਖਪਾਤ ਤੋਂ ‌ਹਰ ਲੋੜਵੰਦ ਨੂੰ ਰੋਜ਼ਗਾਰ ਕਰਵਾਇਆ ਜਾਵੇ।ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਐਸ.ਸੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਇੰਚਾਰਜ ਹਲਕਾ ਜੰਡਿਆਲਾ ਗੁਰੂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਕੀਤਾ।ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋੜਵੰਦਾਂ ਨੂੰ ਨਹੀਂ ਮਿਲ ਰਿਹਾ ਜਿਸ ਦਾ ਕਾਰਨ ਇਹਨਾਂ ਯੋਜਨਾਵਾਂ ਦਾ ਸਿਆਸੀਕਰਨ ਹੈ।
ਮਨਰੇਗਾ,ਪ੍ਰਧਾਨ ਮੰਤਰੀ ਆਵਾਸ ਯੋਜਨਾ,ਮੁਫਤ ਅਨਾਜ,ਆਯੂਸ਼ਮਾਨ ਬੀਮਾ ਯੋਜਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਗਰੀਬ ਵਰਗ ਦੀ ਸਹੂਲਤ ਲਈ ਚਲਾਈਆਂ ਸਨ ਪਰ ਪੰਜਾਬ ਸਰਕਾਰ ਅਤੇ ਅਫਸਰਾਂ ਦੀ ਬਦਨੀਤੀ ਅਤੇ ਨਲਾਇਕੀ ਕਰਨ ਪਿੰਡਾਂ ਦੇ ਗਰੀਬ ਤੇ ਦਲਿਤ ਭਾਈਚਾਰੇ ਦੇ ਲੋਕ ਇੰਨਾਂ ਸਹੂਲਤਾਂ ਤੋਂ ਵਾਂਝੇ ਹਨ। ਕੇਂਦਰ ਦੀਆਂ ਸਾਰੀਆਂ ਹੀ ਸਕੀਮਾਂ ਵਿੱਚ ਸੱਤਾਧਾਰੀ ਪਾਰਟੀ ਦੀ ਬੇਲੋੜੀ ਦਖਲ ਅੰਦਾਜ਼ੀ ਕਾਰਨ ਸਰਕਾਰੀ ਅਧਿਕਾਰੀਆਂ ਦੀਆਂ ਮਨਮਾਨੀਆਂ ਜਾਰੀ ਹਨ।ਉਨ੍ਹਾਂ ਆਖਿਆ ਕਿ ਪਿੰਡਾਂ ਦੇ ਲੋਕ ‌ਗਰੀਬੀ ਤੇ ਅਨਪੜ੍ਹਤਾ ਕਾਰਨ ਕਈ ਸਮੱਸਿਆਵਾਂ ਵਿੱਚੋਂ ਲੰਘ ਰਹੇ ਹਨ।ਜੇਕਰ ਸਰਕਾਰੀ ਅਫਸਰਾਂ ਨੇ ਆਪਣਾ ਵਤੀਰਾ ਨਾ ਸੁਧਾਰਿਆ ਤਾਂ ਇਸ ਦੇ ਖਿਲਾਫ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਨਰੇਗਾ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਉਹ ਜਲਦ ਹੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣਗੇ।ਪਿੰਡ ਤਰਸਿੱਕਾ,ਨਵਾਂ ਪਿੰਡ ਸੈਦੋਲੇਲ ਅਤੇ ਗਹਿਰੀ ਮੰਡੀ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਜਪਾ ਦੇ ਮੈਂਬਰਸ਼ਿਪ ਹਾਸਿਲ ਕੀਤੀ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ,ਹਰਜੋਤ ਸਿੰਘ ਮਹਿਤਾ,ਸਤਬੀਰ ਸਿੰਘ ਫੌਜੀ,ਸਤਨਾਮ ਸਿੰਘ,ਜੈਦੇਵ ਸਿੰਘ, ਸਰਬਜੀਤ ਕੌਰ ਸੈਦੋਲੇਲ, ਜਗਰੂਪ ਸਿੰਘ,ਮਨਦੀਪ ਕੌਰ,ਦੇਵ ਨਾਥ, ਗੁਰਧਿਆਨ ਸਿੰਘ, ਨਾਨਕ ਸਿੰਘ,ਬਲਕਾਰ ਸਿੰਘ ਬੱਬੂ,ਕੁਲਦੀਪ ਸਿੰਘ ਬੰਡਾਲਾ,ਜੈਮਲ ਸਿੰਘ ਨੰਗਲ ਗੁਰੂ ਸਰਬਜੀਤ ਸਿੰਘ ਵਡਾਲੀ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published.


*