Haryana News

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ  ਰਸਤੋਗੀ

ਵਧੀਕ ਮੁੱਖ ਸਕੱਤਰ ਨੇ ਮੀਟਿੰਗ ਦੀ ਬਾਅਦ ਦਿੱਤੀ ਜਾਣਕਾਰੀ

ਚੰਡੀਗੜ੍ਹ, 30 ਅਪ੍ਰੈਲ – ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਸਮਾਰਕ ਦਾ ਸੰਪੂਰਣ ਕੰਮ 15 ਅਗਸਤ ਤਕ ਪੂਰਾ ਕੀਤੇ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।

          ਇਹ ਜਾਣਕਾਰੀ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੰਬਾਲਾ-ਦਿੱਲੀ ਕੌਮੀ ਰਾਜਮਾਰਗ ‘ਤੇ ਅੰਬਾਲਾ ਕੈਂਟ ਵਿਚ 22 ਏਕੜ ਵਿਚ ਬਣਾਏ ਜਾ ਰਹੇ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ  ਸਥਾਨ ‘ਤੇ ਇਕ ਸਮੀਖਿਆ ਮੀਟਿੰਗ ਦੌਰਾਨ ਦਿੱਤੀ।

          ਸਮੀਖਿਆ ਮੀਟਿੰਗ ਵਿਚ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਰਹੇ।

          ਮੀਟਿੰਗ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਸ਼ਹੀਦੀ ਸਮਾਰਕ ਦਾ ਅਵਲੋਕਨ ਕੀਤਾ ਅਤੇ ਸਮਾਰਕ ਵਿਚ ਬਣ ਰਹੇ ਮਿਊਜੀਅਮ ਗੈਲਰੀ, ਮੈਮੋਰਿਅਲ ਟਾਵਰ, ਓਡੀਟੋਰਿਅਮ, ਓਪਨ ਏਅਰ ਥਇਏਟਰ ਆਦਿ ਕੰਮਾਂ ਦੇ ਜਾਣਕਾਰੀ ਲਈ।

          ਵਧੀਕ ਮੁੱਖ ਸਕੱਤਰ ਨੇ ਆਰਟ ਵਰਕ ਨਾਲ ਸਬੰਧਿਤ ਜੋ ਗੈਲਰੀਆਂ ਇੱਥੇ ਬਣਾਈ ਜਾਣੀ ਹਨ, ਉਨ੍ਹਾਂ ਨੁੰ ਨਿਰਧਾਰਿਤ ਸਮੇਂ ਸੀਮਾ ਦੇ ਤਹਿਤ ਸ਼ੈਡੀਯੂਲ ਬਣਾ ਕੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਇਸ ਕੰਮ ਸਬੰਧੀ ਸਰਕਾਰ ਵੱਲੋਂ ਜੋ ਵੀ ਮੰਜੂਰੀ ਦਿੱਤੀ ਜਾਣੀ ਹੈ, ਉਸ ਨੂੰ ਕਰਵਾਇਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ‘ਤੇ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਸਪਸ਼ਟ ਕੀਤਾ ਕਿ ਮੀਟਿੰਗ ਕੀਤੇ ਜਾਣ ਦਾ ਮੁੱਖ ਉਦੇਸ਼ ਕੰਮ ਵਿਚ ਤੇਜੀ ਲਿਆਉਣਾ ਹੈ।

          ਇਸ ਦੌਰਾਨ ਸਬੰਧਿਤ ਏਜੰਸੀ ਦੇ ਪ੍ਰਤੀਨਿਧੀਆਂ ਨੇ ਵਧੀਕ ਮੁੱਖ ਸਕੱਤਰ ਨੁੰ ਜਾਣੂੰ ਕਰਵਾਇਆ ਕਿ ਆਰਟ ਵਰਕ ਨਾਲ ਸਬੰਧਿਤ ਇੱਥੇ 21 ਗੈਲਰੀਆਂ ਬਣਾਈ ਜਾਣੀਆਂ ਹਨ, ਜਿਨ੍ਹਾਂ ਵਿੱਚੋਂ 4 ਦੀ ਡਰਾਇੰਗ ਤਿਆਰ ਕਰ ਦਿੱਤੀ ਗਈ ਹੈ ਤੇ 4 ਦੀ ਡਰਾਇੰਗ ‘ਤੇ ਕੰਮ ਚੱਲ ਰਿਹਾ ਹੈ ਅਤੇ ਇਸੀ ਹਫਤੇ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਵਧੀਕ ਮੁੱਖ ਸਕੱਤਰ ਨੇ ਸਬੰਧਿਤ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਚਾਰ ਗੈਲਰੀਆਂ ਦੇ ਨਿਰਮਾਣ ਨਾਲ ਸਬੰਧਿਤ ਕੰਮ ਦੀ ਰੂਪਰੇਖਾ ਇਕ ਹਫਤੇ ਦੇ ਅੰਦਰ-ਅੰਦਰ ਤਿਆਰ ਕਰਨਾ ਯਕੀਨੀ ਕਰਨ। ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕੰਮ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ, ਇਸ ਲਈ ਸਬੰਧਿਤ ਏਜੰਸੀ ਵਰਗੇ ਹੀ ਗੈਲਰੀਆਂ ਦੀ ਡਰਾਇੰਗ ਤਿਆਰ ਕਰਵਾ ਕੇ ਵਿਭਾਗ ਨੂੰ ਜਮ੍ਹਾ ਕਰਵਾਏਗੀ ਤਾਂ ਵਿਭਾਗ ਵੱਲੋਂ ਕੰਸਲਟੇਂਟ ਦੇ ਨਾਲ ਚਰਚਾ ਕਰ ਕੇ ਅਤੇ ਉਸ ਦਾ ਸੁਝਾਅ ਜਾਣ ਕੇ ਇਸ ਸਰਕਾਰ ਦੇ ਕੋਲ ਅਪਰੂਵਲ ਦੇ ਲਈ ਭੇਜ ਦਿੱਤਾ ਜਾਵੇਗਾ।

          ਸ਼ਹੀਦੀ ਸਮਾਰਕ ਦੇ ਕੰਮ ਦੀ ਪ੍ਰਗਤੀ ਦੇ ਲਈ ਸਮੇਂ ਸਮੇਂ ‘ਤੇ ਸਮੀਖਿਆ ਮੀਟਿੰਗ ਲਈ ਜਾਵੇਗੀ ਅਤੇ ਹਰੇਕ ਮਹੀਨੇ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੀਖਿਆ ਮੀਟਿੰਗ ਕਰਣਗੇ। ਇਸੀ ਤਰ੍ਹਾ ਪੰਦਰਵਾੜਾ ਸਮੀਖਿਆ ਮੀਟਿੰਗ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਹੋਵੇਗੀ ਅਤੇ ਉੱਚ ਅਧਿਕਾਰੀਆਂ ਵੱਲੋਂ ਹਫਤਾਵਾਰ ਸਮੀਖਿਆ ਮੀਟਿੰਗ ਵੀ ਪ੍ਰਬੰਧਿਤ ਕੀਤੀ ਜਾਵੇਗੀ ਤਾਂ ਜੋ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕੰਮ ਦ ਪ੍ਰਗਤੀ ਜਾਣ ਕੇ ਉਸ ਵਿਚ ਤੇਜੀ ਲਿਆਈ ਜਾ ਸਕੇ।

          ਇਸ ਮੌਕੇ ‘ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਨੇ ਵੀ ਸ਼ਹੀਦੀ ਸਮਾਰਕ ਨਾਲ ਸਬੰਧਿਤ ਚੱਲ ਰਹੇ ਕੰਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਇੱਥੇ ਸਬੰਧਿਤ ਅਧਿਕਾਰੀਆਂ ਨਾਲ ਜੋ-ਜੋ ਕੰਮ ਕੀਤੇ ਜਾ ਚੁੱਕੇ ਹਨ ਅਤੇ ਜੋ ਕੰਮ ਕੀਤੇ ਜਾਣੇ ਹਨ, ਉਨ੍ਹਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਵੀ ਕਿਹਾ ਕਿ ਇਹ ਇਕ ਮਹਤੱਵਪੂਰਨ ਪ੍ਰੋਜੈਕਟ ਹੈ ਅਤੇ ਇਸ ਪ੍ਰੋਜੈਕਟ ਤਹਿਤ ਸਾਰੇ ਕੰਮਾਂ ਨੂੰ ਬਿਹਤਰ ਤਾਲਮੇਲ ਦੇ ਨਾਲ ਸਮੇਂ ਰਹਿੰਦੇ ਕਰਨਾ ਹੈ।

          ਇਸ ਮੌਕੇ ‘ਤੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਅਨਿਲ ਦਹਿਆ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ, ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਨੀ, ਅਰੁਣ ਜੰਗਾ, ਸੁਪਰਡੈਂਟ ਇੰਜੀਨੀਅਰ ਨਵਨੀਤ ਕੁਮਾਰ, ਕਾਰਜਕਾਰੀ ਇੰਜੀਨੀਅਰ ਰਿਤੇਸ਼ ਅਗਰਵਾਲ, ਆਰਕੀਟੇਕਚਰ ਰੇਣੂ ਦੇ ਨਾਲ-ਨਾਲ ਡੀਐਫਆਈ ਦੇ ਪ੍ਰਤੀਨਿਧੀ ਤੇ ਹੋਰ ਅਧਿਕਾਰੀ ਮੌਜੂਦ ਰਹੇ।

ਹਰਿਆਣਾ ਵਿਚ ਹੁਣ ਤਕ 2888 ਸ਼ਿਕਾਇਤਾਂ ਹੋ ਚੁੱਕੀਆਂ ਹਨ ਪ੍ਰਾਪਤ

ਚੰਡੀਗੜ੍ਹ, 30 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਆਮ ਚੋਣ ਅਤੇ ਵਿਧਾਨਸਭਾ ਜਿਮਨੀ ਚੋਣ ਨੁੰ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣ ਦੌਰਾਨ ਲਾਗੂ ਚੋਣ ਜਾਬਤਾ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾ ਰਿਹਾ ਹੈ। ਕਮਿਸ਼ਨ ਵੱਲੋਂ ਵਿਕਸਿਤ ਸੀ-ਵਿਜਿਲ ਮੋਬਾਇਲ ਐਪ ਵੀ ਚੋਣਾਂ ਦੌਰਾਨ ਕਮਿਸ਼ਨ ਦੇ ਲਈ ਤੀਜਜੀ ਅੱਖ ਦਾ ਕੰਮ ਕਰ ਰਹੀ ਹੈ। ਸੀ-ਵਿਜਿਲ ਰਾਹੀਂ ਸੂਬੇ ਵਿਚ ਹੁਣ ਤਕ 2888 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ।

          ਸ੍ਰੀ ਅਗਰਵਾਲ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਪੈਨੀ ਨਜਰ ਰੱਖੀ ਜਾ ਰਹੀ ਹੈ। ਜਿੰਦਾਂ ਹੀ ਉਨ੍ਹਾਂ ਨੁੰ ਚੋਣ ਜਾਬਤਾ ਦੇ ਉਲੰਘਣ ਦੀ ਜਾਣਕਾਰੀ ਮਿਲਦੀ ਹੈ, ਉੱਦਾਂ ਹੀ ਉਹ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤਾਂ ਭੇਜਦੇ ਹਨ। ਇੰਨ੍ਹਾਂ ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ ਹੱਲ ਕੀਤਾ ਜਾਂਦਾ ਹੈ। ਆਮਜਨਤਾ ਸੀ-ਵਿਜਿਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗੱਲ ਹੈ।

          ਉਨ੍ਹਾਂ ਨੇ ਜਿਲ੍ਹਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਸਬੰਧਿਤ ਸ਼ਿਕਾਇਤਾਂ 517 ਜਿਲ੍ਹਾ ਸਿਰਸਾ ਤੋਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ, ਜਿਲ੍ਹਾ ਅੰਬਾਲਾ ਤੋਂ 481। ਭਿਵਾਨੀ ਤੋਂ 75, ਫਰੀਦਾਬਾਦ ਤੋਂ 449, ਫਤਿਹਾਬਾਦ ਤੋਂ 103, ਗੁੜਗਾਂਓ ਤੋਂ 230, ਹਿਸਾਰ ਤੋਂ 172, ਝੱਜਰ ਤੋਂ 34, ਜੀਂਦ ਤੋਂ 54, ਕੈਥਲ ਤੋਂ 67, ਕਰਨਾਲ ਤੋਂ 23, ਕੁਰੂਕਸ਼ੇਤਰ ਤੋਂ 61, ਮਹੇਂਦਰਗੜ੍ਹ ਤੋਂ 10, ਮੇਵਾਤ ਤੋਂ 46, ਪਲਵਲ ਤੋਂ 74, ਪੰਚਕੂਲਾ ਤੋਂ 123, ਪਾਣੀਪਤ ਤੋਂ 16, ਰਿਵਾੜੀ ਤੋਂ 31, ਰੋਹਤਕ ਤੋਂ 110, ਸੋਨੀਪਤ ਤੋਂ 140 ਅਤੇ ਯਮੁਨਾਨਗਰ ਤੋਂ 72 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ 2494 ਸ਼ਿਕਾਇਤਾਂ ਨੂੰ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਪਾਇਆ ਗਿਆ ਅਤੇ ਇੰਨ੍ਹਾਂ ‘ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ।

          ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣਾਂ ਨੂੰ ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਬਨਾਉਣ ਵਿਚ ਨਾਗਰਿਕ ਆਪਣਾ ਸਹਿਯੋਗ ਕਰਨ। ਇਸ ਸੀ-ਵਿਜਿਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਫੋਨ ‘ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ ‘ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ ‘ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸੁਕਵਾਡ , ਸਟੇਟਿਕ ਸਰਵੀਲੇਂਸ ਟੀਮਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ ‘ਤੇ ਜਿਸ ਸਥਾਨ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।

ਚੰਡੀਗੜ੍ਹ, 30 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਦੀ ਨਾਮਜਦਗੀ ਪ੍ਰਕ੍ਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੁੰ ਚੋਣ ਪ੍ਰਚਾਰ ਦੇ ਸਮੇਂ ਰੋਡ ਸ਼ੌਅ, ਚੋਦ ਰੈਲੀਆਂ ਦੇ ਲਈ ਜਨਸਾਧਾਰਣ ਨੂੰ ਅਸਹੂਲਤ ਨਾ ਹੋਵੇ ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਿਰਫ ਚੋਣ ਪ੍ਰਚਾਰ ਦੇ ਲਈ ਦੁਪਹਿਆ ਵਾਹਨਾਂ ਦੀ ਵਰਤੋ ਆਵਾਜਾਈ ਨਿਯਮਾਂ ਅਨੁਸਾਰ ਹੀ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਮੰਜੂਰੀ ਨਹੀਂ ਹੋਵੇਗੀ। ਸਾਰੇ ਵੱਡੇ ਵਾਹਨਾਂ ਦੇ ਕਾਫਿਲੇ ਵਿਚ ਜੇਮਰ ਕੋਈ ਕੇਂਦਰੀ ਮੰਤਰੀ, ਰਾਜ ਦਾ ਮੰਤਰੀ ਜਾਂ ਹੋਰ ਵਿਸ਼ੇਸ਼ ਵਿਅਕਤੀ ਸ਼ਾਮਿਲ ਹਨ ਤਾਂ ਕਾਫਲਿਆਂ ਨੂੰ 10 ਵਾਹਨਾਂ ਵਿਚ ਤੋੜਿਆ ਜਾਵੇਗਾ ਅਤੇ ਦੂਜੇ ਕਾਫਿਲੇ ਵਿਚ ਘੱਟ ਤੋਂ ਘੱਟ 100 ਮੀਟਰ ਦਾ ਫਾਸਲਾ ਹੋਵੇਗਾ।

          ਸ੍ਰੀ ਅਗਰਵਾਲ ਨੇ ਕਿਹਾ ਕਿ ਇਕ ਬਾਇਕ ‘ਤੇ ਇਕ ਤੋਂ ਡੇਢ ਫੁੱਟ ਦੇ ਝੰਡੇ ਨੂੰ ਨਾਲ ਲੈ ਕੇ ਚੱਲਣ ਦੀ ਮੰਜੂਰੀ ਹੋਵੇਗੀ। ਰੋਡ ਸ਼ੌਅ ਦੇ ਸਮੇਂ ਜਨਸਾਧਾਰਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਅੱਧੀ ਸੜਕ ‘ਤੇ ਆਵਾਜਾਈ ਦੀ ਮੰਜੂਰੀ ਹੋਵੇਗੀ। ਰੋਡ ਸ਼ੌਅ ਵਿਚ ਪਸ਼ੁਆਂ ਤੇ ਸਕੂਲ ਵਰਦੀ ਵਿਚ ਬੱਚਿਆਂ ਨੂੰ ਸ਼ਾਮਿਲ ਕਰਨ ‘ਤੇ ਪੂਰੀ ਤਰ੍ਹਾ ਨਾਲ ਪਾਬੰਦੀ ਹੋਵੇਗਾ। ਰੋਡ ਸ਼ੌਅ ਦੌਰਾਨ ਪਟਾਖੇ ਚਲਾਉਣ ਤੇ ਹਥਿਆਰ ਲੈ ਕੇ ਚਲਾਉਣ ‘ਤੇ ਪਾਬੰਦੀ ਰਹੇਗੀ।

ਰਾਤ 10 ਤੋਂ ਸਵੇਰੇ 6 ਵਜੇ ਤਕ ਲਾਉਡਸਪੀਕਰ ਦੀ ਵਰਤੋ ‘ਤੇ ਰਹੇਗੀ ਪਾਬੰਦੀ

          ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਚਾਰ ਦੌਰਾਨ ਪਬਲਿਕ ਸੂਚੀਆਂ ‘ਤੇ ਜਾਂ ਵਾਹਨਾਂ ‘ਤੇ ਲਗਾਏ ਗਏ ਲਾਊਡਸਪੀਕਰਾਂ ਦੀ ਵਰਤੋ ‘ਤੇ ਰਾਤ 10 ਤੋਂ ਸਵੇਰੇ 6 ਵਜੇ ਤਕ ਪਾਬੰਦੀ ਰਹੇਗੀ। ਜਿਲ੍ਹਾਂ ਚੋਣ ਅਧਿਕਾਰੀ ਹਰ ਤਰ੍ਹਾ ਦੇ ਚੋਣ ਪ੍ਰਚਾਰ ‘ਤੇ ਨਿਗਰਾਨੀ ਰੱਖਣਗੇ ਅਤੇ ਕਮਿਸ਼ਨ ਨੁੰ ਰਿਟਰਨਿੰਗ ਅਧਿਕਾਰੀ ਰਾਹੀਂ ਸੂਚਿਤ ਕਰਣਗੇ।

ਚੋਣ ਫੀਸਦੀ ਵਧਾਉਣ ਲਈ ਬਣਾਏ ਗਏ ਹਨ ਚੋਣ ਆਈਕਨ

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਹਰਿਆਣਾ ਦਾ ਵੋਟਰ ਰਾਜਨੀਤਿਕ ਰੂਪ ਨਾਲ ਜਾਗਰੁਕ ਹਨ, ਫਿਰ ਵੀ ਕਮਿਸ਼ਨ ਨੇ ਵੀ ਗੈਰ ਰਾਜਨੀਤਿਕ ਸਖਸ਼ੀਆਂ ਨੁੰ ਚੋਣ ਦਾ ਆਈਕਨ ਬਣਾਇਆ ਗਿਆ ਹੈ। ਸੰਯੋਗ ਨਾਲ ਫਿਲਮ ਐਕਟਰ ਰਾਜਕੁਮਾਰ ਰਾਓ ਜੋ ਕਿ ਨੈਸ਼ਨਲ ਆਈਕਲ ਹੈ, ਉਹ ਮੂਲ ਰੂਪ ਨਲ ਹਰਿਆਣਾ ਤੋਂ ਹਨ ਅਤੇ ਓਲੰਪਿਅਨ ਸੂਬੇਦਾਰ ਮੇਜਰ ਨੀਰਜ ਚੋਪੜਾ ਵੀ ਹਰਿਆਣਾ ਦੇ ਰਹਿਣ ਵਾਲੇ ਹਨ। ਇਸ ਤਰ੍ਹਾ ਫਿਲਮ ਅਭਿਨੇਤਾ ਆਯੂਸ਼ਮਾਨ ਖੁਰਾਨਾ ਦਾ ਸਬੰਧ ਵੀ ਹਰਿਆਣਾ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਜਿਲ੍ਹਿਆਂ ਦਾ ਚੋਣ ਆਈਕਨ ਬਨਾਉਣ। ਉਨ੍ਹਾਂ ਦਾ ਚੋਣ ਕੇਂਦਰਾਂ ‘ਤੇ ਕੱਟ ਆਊਟ ਤੇ ਸੈਲਫੀ ਪੁਆਇੰਟ ਵੀ ਬਨਾਉਣ। ਇਸ ਤੋਂ ਇਲਾਵਾ, ਪਹਿਲੀ ਵਾਰ ਚੋਣ ਕਰ ਰਹੇ ਨੌਜੁਆਨਾਂ ਨੂੰ ਚੋਣ ਦਾ ਪਰਵ-ਦੇਸ਼ ਦਾ ਗਰਵ ਦੇ ਬਾਰੇ ਵਿਚ ਜਾਣਕਾਰੀ ਦੇਣ। ਸਵੀਪ ਪ੍ਰੋਗ੍ਰਾਮਾਂ ਤਹਿਤ ਪੇਂਟਿੰਗ, ਸਲੋਗਨ, ਪ੍ਰਸ਼ਨੋਤਰੀ ਆਦਿ ਦੀ ਮੁਕਾਬਲੇ ਪ੍ਰਬੰਧਿਤ ਕਰਾਏ ਅਤੇ ਪ੍ਰਤੀਭਾਗੀਆਂ ਨੂੰ ਸਨਮਾਨਿਤ ਕਰਨ।

          ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣਾਂ ਵਿਚ ਚੋਣ ਫੀਸਦੀ ਵਧਾਉਣ ਲਈ ਵੱਖ-ਵੱਖ ਜਿਲ੍ਹਿਆਂ ਵਿਚ ਚੋਣ ਆਈਕਨ ਬਣਾਏ ਗਏ ਹਨ ਜੋ ਨਾਗਰਿਕਾਂ ਨੂੰ ਚੋਣ ਕਰਨ ਲਈ ਪ੍ਰੇਰਿਤ ਕਰਣਗੇ। ਇੰਨ੍ਹਾਂ ਵਿਚ ਏਸ਼ਿਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੰ ਝੱਜਰ ਜਿਲ੍ਹੇ ਦੇ ਲਈ, 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੁੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਰਾਜ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੂੰ ਪਾਣੀਪਤ ਜਿਲ੍ਹੇ ਲਈ ਅਤੇ  19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਬਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਦੇ ਲਈ ਆਈਕਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕਾ ਨੁੰ ਸੋਨੀਪਤ ਜਿਲ੍ਹੇ ਦੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੁੰ ਕੁਰੂਕਸ਼ੇਤਰ ਜਿਲ੍ਹੇ ਲਈ ਅਤੇ ਨੈਸ਼ਨਨ ਯੁਵਾ ਮਹੋਤਸਵ ਵਿਚ ਗਾਇਕੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਫਤਿਹਾਬਾਦ ਦੇ ਲਈ ਜਿਲ੍ਹਾ ਚੋਣ ਆਈਕਨ ਬਣਾਇਆ ਗਿਆ ਹੈ।

ਹਰਿਆਣਾ ਸਿਖਿਆ ਬੋਰਡ ਦੀ 12ਵੀਂ ਕਲਾਸ ਦਾ ਨਤੀਜੇ ਦਾ ਐਲਾਨ

ਚੰਡੀਗੜ੍ਹ, 30 ਅਪ੍ਰੈਲ – ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਸੰਚਾਲਿਤ ਕਰਵਾਈ ਗਈ ਸੀਨੀਅਰ ਸੈਕੇਂਡਰੀ (ਵਿਦਿਅਕ/ਓਪਨ ਸਕੂਲ) ਸਾਲਾਨਾ ਪ੍ਰੀਖਿਆ-2024 ਦਾ ਨਤੀਜਾ ਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ। ਪ੍ਰੀਖਿਆਰਥੀ ਆਪਣੀ ਪ੍ਰੀਖਿਆ ਨਤੀਜਾ ਬਾਅਦ ਦੁਪਹਿਰ ਬੋਰਡ ਦੀ ਅਥੋਰਾਇਜਡ ਵੈਬਸਾਇਟ www.bseh.org.in ‘ਤੇ ਦੇਖ ਸਕਦੇ ਹਨ।  ਬੋਰਡ ਦੇ ਚੇਅਰਮੈਨ ਡਾ. ਵੀ ਪੀ ਯਾਦਵ ਨੇ ਅੱਜ ਦਸਿਆ ਕਿ ਸਿਖਿਆ ਬੋਰਡ ਵੱਲੋਂ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆਰਥੀਆਂ ਦਾ ਪ੍ਰੀਖਿਆ ਨਤੀਜਾ 85.31 ਫੀਸਦੀ ਅਤੇ ਪ੍ਰਾਈਵੇਟ  ਪ੍ਰੀਖਿਆਰਥੀਆਂ ਦਾ ਨਤੀਜਾ 65.32 ਫੀਸਦੀ ਰਿਹਾ ਹੈ।  ਉਨ੍ਹਾਂ ਨੇ ਦਸਿਆ ਕਿ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆ ਵਿਚ 213504 ਪ੍ਰੀਖਿਆਰਥੀ ਐਂਟਰ ਹੋਏ ਸਨ, ਜਿਨ੍ਹਾਂ ਵਿੱਚੋਂ 182136 ਪਾਸ ਹੋਏ ਅਤੇ 6169 ਪ੍ਰੀਖਿਆਰਥੀ ਫੇਲ ਰਹੇ। ਇਸ ਪ੍ਰੀਖਿਆ ਵਿਚ 105993 ਐਂਟਰ ਵਿਦਿਆਰਥਣਾਂ ਵਿੱਚੋਂ 93418 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 88.14 ਰਹੀ, ਜਦੋਂ ਕਿ 107511 ਵਿਦਿਆਰਥੀਆਂ ਵਿੱਚੋਂ 88718 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 82.52 ਰਹੀ। ਇਸ ਤਰ੍ਹਾ ਵਿਦਿਆਰਥਣਾਂ ਨੇ ਵਿਦਿਆਰਥੀਆਂ ਤੋਂ 5.62 ਫੀਸਦੀ ਵੱਧ ਪਾਸ ਫੀਸਦੀ ਦਰਜ ਕਰ ਵਧਤ ਹਾਸਲ ਕੀਤੀ ਹੈ।  ਉਨ੍ਹਾਂ ਨੇ ਦਸਿਆ ਕਿ ਇਸ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 83.35 ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਪਾਸ ਫੀਸਦੀ 88.12 ਰਹੀ ਹੈ। ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 86.17 ਰਹੀ ਹੈ ਜਦੋਂ ਕਿ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 83.53 ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਪਾਸ ਫੀਸਦੀ ਵਿਚ ਜਿਲ੍ਹਾ ਮਹੇਂਦਰਗੜ੍ਹ ਟਾਪ ਰਿਹਾ।  ਬੋਰਡ ਚੇਅਰਮੈਨ ਨੇ ਦਸਿਆ ਕਿ ਇਹ ਨਤੀਜਾ ਅੱਜ ਦੁਪਹਿਰ ਬਾਅਦ ਤੋਂ ਸਬੰਧਿਤ ਸਕੂਲਾਂ/ਸੰਸਥਾਨਾਂ ਵੱਲੋਂ ਬੋਰਡ ਦੀ ਵੈਬਸਾਇਟ ‘ਤੇ ਜਾ ਕੇ ਆਪਣੀ ਯੂਜਰ ਆਈਡੀ ਤੇ ਪਾਸਵਰਡ ਵੱਲੋਂ ਲਾਗਿਨ ਕਰਦੇ ਹੋਏ ਡਾਊਨਲੋਡ  ਵੀ ਕੀਤਾ ਜਾ ਸਕੇਗਾ। ਕੋਈ ਸਕੂਲ ਜੇਮਰ ਸਮੇਂ ‘ਤੇ ਨਤੀਜੇ ਪ੍ਰਾਪਤ ਨਹੀਂ ਕਰਦਾ ਹੈ ਤਾਂ ਇਸ ਦੇ ਲਈ ਉਹ ਖੁਦ ਜਿਮੇਵਾਰ ਹੋਵੇਗਾ। ਉਨ੍ਹਾਂ ਨੇ ਅੱਗੇ ਦਸਿਆ ਕਿ ਸੀਨੀਅਰ ਸੈਕੇਂਡਰੀ ਪ੍ਰੀਖਿਆ ਦੇ ਪ੍ਰਾਈਵੇਅ ਪ੍ਰੀਖਿਆ ਦਾ ਨਤੀਜਾ 65.32 ਫੀਸਦੀ ਰਿਹਾ ਹੈ। ਇਸ ਪ੍ਰੀਖਿਆ ਵਿਚ 5672 ਪ੍ਰੀਖਿਆਰਥੀ ਐਂਟਰ ਹੋਏ ਜਿਸ ਵਿੱਚੋਂ 3705 ਪਾਸ ਹੋਏ। ਪ੍ਰਾਈਵੇਟ ਪ੍ਰੀਖਿਅਆਰਥੀ ਆਪਣਾ ਸੀਰੀਅਲ ਨੰਬਰ ਅਤੇ ਨਾਂਅ, ਪਿਤਾ ਦਾ ਨਾਂਅ, ਮਾਤਾ ਦਾ ਨਾਂਅ ਤੇ ਜਨਮ ਮਿਤੀ ਭਰਦੇ ਹੋਏ ਪ੍ਰੀਖਿਆ ਨਤੀਜੇ ਦੇਖ ਸਕਦੇ ਹਨ। ਸਕੂਲੀ ਪ੍ਰੀਖਿਆਰਥੀ ਵੀ ਆਪਣਾ ਨਤੀਜੇ ਸੀਰੀਅਲ ਨੰਬਰ ਤੇ ਜਨਤ ਮਿੱਤੀ ਭਰਦੇ ਹੋਏ ਦੇਖ ਸਕਦੇ ਹਨ।

ਚੰਡੀਗੜ੍ਹ, 30 ਅਪ੍ਰੈਲ – ਰਾਜ ਚੋਣ ਕਮਿਸ਼ਨ, ਹਰਿਆਣਾ ਵੱਲੋਂ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 161 ਦੀ ਉੱਪ-ਧਾਰਾ (4) ਦੇ ਤਹਿਤ 10 ਅਪ੍ਰੈਲ, 2024 ਨੂੰ ਹੋਏ ਚੋਣ ਵਿਚ ਚੋਣੀ ਸ੍ਰੀਮਤੀ ਸੁਨੀਤਾ ਪਤਨੀ ਸ੍ਰੀ ਹੋਰਾਮ ਦਾ ਨਾਂਅ ਪੰਚਾਇਤ ਸਮਿਤੀ ਹਸਨਪੁਰ, ਜਿਲ੍ਹਾ ਪਲਵਲ ਦੇ ਚੇਅਰਮੈਨ ਅਹੁਦੇ ‘ਤੇ ਬਾਕੀ ਸਮੇਂ ਲਈ ਨੋਟੀਫਾਇਡ ਕੀਤਾ ਗਿਆ ਹੈ   ਹਰਿਆਣਾ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮਿਸ਼ਨ ਵੱਲੋਂ ਇਸ ਨਾਲ ਸਬੰਧਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

 

Leave a Reply

Your email address will not be published.


*


%d