ਲੁੱਟ ਦਾ ਡਰਾਮਾ ਰਚਣ ਵਾਲਾ ਜਿਉਲਰਜ਼ ਲੁਟੇਰਿਆ ਸਮੇਤ ਚੜ੍ਹਿਆ ਪੁਲਿਸ ਦੇ ਅੜਿੱਕੇ ।

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ  ਨੇ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ  23 ਅਪ੍ਰੈਲ ਨੂੰ ਸ਼ਾਮ ਕਰੀਬ 08.40 ਇੱਕ ਮੋਟਰ ਸਾਈਕਲ ਤੇ ਤਿੰਨ ਲੁਟੇਰੇ ਸਵਾਰ ਹੋ ਕੇ ਕਸਬਾ ਮੁਕੇਰੀਆਂ ਵਿੱਚ ਜੌੜਾ ਜਿਊਲਰਜ਼ ਦੀ ਦੁਕਾਨ ਤੇ ਆਏ ਤੇ ਜਿਹਨਾਂ ਨੇ ਹਥਿਆਰਾਂ ਦੀ ਨੋਕ ਤੇ ਜਿਊਲਰਜ਼ ਸ਼ਾਪ ਤੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਸਤੇ ਮੌਕਾ ਤੇ ਪੁਲਿਸ ਪਾਰਟੀ ਪਹੁੰਚੀ ਜਿਥੇ ਦੁਕਾਨ ਮਾਲਕ ਅਤਿਨ ਜੌੜਾ ਪੁੱਤਰ ਮੋਹਨ ਲਾਲ ਜੌੜਾ ਵਾਸੀ ਗਾਂਧੀ ਕਲੋਨੀ ਮੁਕੇਰੀਆਂ ਦੇ ਬਿਆਨਾਂ ਪਰ ਮੁਕੱਦਮਾ  ਥਾਣਾ ਮੁਕੇਰੀਆਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ।  ਉਹਨਾ ਦੱਸਿਆ ਕਿ ਦੱਸਿਆ ਕਿ ਉਸਦੀ ਦੁਕਾਨ ਤੋਂ ਲੁਟੇਰੇ ਹਥਿਆਰ ਦਿਖਾ ਕੇ ਉਸ ਦੇ ਗਲ੍ਹ ਵਿੱਚ ਪਾਈ ਹੋਈ ਸੋਨੇ ਦੀ ਚੈਨ ਅਤੇ ਹੱਥਾਂ ਵਿੱਚ ਪਾਈਆਂ ਹੋਈਆਂ 2 ਸੋਨਾ ਡਾਂਇੰਮੰਡ ਦੀਆਂ ਮੁੰਦਰੀਆਂ ਤੋਇਲਾਵਾ ਗੱਲੇ ਵਿੱਚੋ 02 ਲੱਖ ਰੁਪਏ ਅਤੇ 20/25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਆਪਣੇ ਨਾਲ ਲੈ ਗਏ। ਜਿਸਤੇ ਉਪਰੋਕਤ ਮੁੱਕਦਮਾ ਦਰਜ਼ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤੇ ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆਂ,ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ ਜਿਸ ਵਿੱਚ ਸ਼ਿਵਦਰਸਨ ਸਿੰਘ ਸੰਧੂ, ਪੀ ਪੀ ਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ,  ਵਿਪਨ ਕੁਮਾਰ ਡੀ.ਐਸ.ਪੀ. ਮੁਕੇਰੀਆਂ, ਇੰਚਾਰਜ਼ ਸੀ.ਆਈ.ਏ ਸਟਾਫ ਇੰਸਪੈਕਟਰ ਗੁਰਪ੍ਰੀਤ ਅਤੇ ਇੰਸਪੈਕਟਰ ਪ੍ਰਮੋਦ ਕੁਮਾਰ ਮੁੱਖ ਅਫਸਰ ਥਾਣਾ ਮੁਕੇਰੀਆਂ ਸਾਮਲ ਸਨ।  ਉਹਨਾ ਦੱਸਿਆ ਕਿ ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ  ਰੋਹਿਤ ਕੁਮਾਰ ਉਰਫ ਆਂਡਾ ਪੁੱਤਰ ਰਛਪਾਲ ਸਿੰਘ ਵਾਸੀ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਨੂੰ ਨਜਾਇਜ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਤੇ ਉਪਰੋਕਤ ਟੀਮ ਵੱਲੋਂ ਉਸ ਪਾਸੋਂ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਰੋਹਿਤ ਕੁਮਾਰ ਉਰਫ ਆਂਡਾ, ਵਿਪਨ ਕੁਮਾਰ  ਵਾਸੀ ਬਸੀ ਮੁੱਦਾ, ਪਰਮਵੀਰ ਸਿੰਘ ਉਰਫ ਪਰਮ ਪੁੱਤਰ ਇਕਬਾਲ ਸਿੰਘ ਵਾਸੀ ਮੁਹੱਲਾ ਮਿਲਾਪ ਨਗਰ ਹੁਸ਼ਿਆਰਪੁਰ, ਅਭੀਸੇਸ਼ ਰਾਣਾ ਉਰਫ ਮੁੰਨਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਗੱਗੜ, ਪ੍ਰਲਾਦ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਸੱਲੋਵਾਲ, ਸਾਹਿਲ ਪੁੱਤਰ ਕਰਮ ਸਿੰਘ ਵਾਸੀ ਪਿੰਡ ਸੱਲੋਵਾਲ ਅਤੇ ਰਮਨ ਕੁਮਾਰ ਉਰਫ ਕਾਲੂ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਸੱਲੋਵਾਲ ਨੇ ਜੌੜਾ ਜਿਊਲਰਜ ਦੁਕਾਨ ਦੇ ਮਾਲਕ ਅਤਿਨ ਜੌੜਾ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ ਹੈ। ਇਹਨਾਂ ਸਾਰੇ ਵਿਅਕਤੀਆਂ  ਨੂੰ ਇਸ ਮੁਕੱਦਮੇ ਵਿੱਚ ਨਾਜਮਦ ਕਰਕੇ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਇਹਨਾਂ ਤੇ ਰੇਡ ਕੀਤੇ ਗਏ। ਜਿੱਥੇ ਕਿ ਪਮਰਵੀਰ ਸਿੰਘ ਉਰਫ ਪਰਮ ਅਭੀਸੇਸ ਰਾਣਾ ਉਰਫ ਮੁੰਨਾ ਅਤੇ ਪ੍ਰਲਾਹਦ ਸਿੰਘ ਉਕਤ ਨੂੰ ਪਿੰਡ ਮਾਨਸਰ ਦੇ ਨੇੜਿਓ ਗ੍ਰਿਫਤਾਰ ਕੀਤਾ ਗਿਆ ਅਤੇ ਅਤਿਨ ਜੌੜਾ ਨੂੰ ਬੱਸ ਸਟੈਂਡ ਮੁਕੇਰੀਆਂ ਤੋ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ ਜੌੜਾ ਜਿਊਲਰਜ ਦਾ ਮਾਲਕ ਅਤਿਨ ਜੋੜਾ ਵਲੋਂ
ਐਕਸਿਸ ਬੈਂਕ ਤੋ 27 ਲੱਖ ਰੁਪਏ ਦੀ ਲਿਮਟ ਬਣਾਈ ਗਈ ਸੀ, ਕਿਉਂਕਿ ਸੋਨੇ ਦੇ ਕਾਰੋਬਾਰ ਵਿੱਚ ਇਹ ਬਹੁਤ ਥੱਲੇ ਲੱਗ ਗਿਆ ਸੀ ਤਾਂ ਅਤਿਨ ਜੌੜਾ ਨੇ ਇਸ ਲਿਮਟ ਦੇ ਪੈਸਿਆਂ ਨਾਲ ਆਪਣੀ ਦੁਕਾਨ ਦੇ ਸਾਹਮਣੇ ਰੈਡੀਮੇਡ ਕੱਪੜਿਆਂ ਦਾ ਕੰਮ ਖੋਲ ਲਿਆ ਸੀ, ਜਿਸ ਵਿੱਚ ਵੀ ਇਸ ਨੂੰ ਕਾਫੀ ਘਾਟਾ ਪੈ ਗਿਆ ਅਤੇ ਬੈਂਕ
ਦੀਆਂ ਕਿਸਤਾਂ ਦੇਣ ਵਿੱਚ ਅਸਮਰੱਥ ਹੋ ਗਿਆ ਤਾਂ ਇਸ ਨੇ ਆਪਣੇ ਵਾਕਿਫਕਾਰ ਪ੍ਰਲਾਦ ਸਿੰਘ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੈਡੀਸ਼ਨ ਦੀ ਦੁਕਾਨ ਤੇ ਕੰਮ ਕਰਦਾ ਹੈ, ਨਾਲ ਗੱਲ ਕੀਤੀ ਤਾਂ ਪ੍ਰਲਾਦ ਸਿੰਘ ਵਲੋਂ ਅਭੀਸੇਸ਼ ਰਾਣਾ ਉਰਫ
ਮੁੰਨਾ ਨਾਲ ਮਿਲ ਕੇ ਅਤਿਨ ਜੌੜਾ ਦੀ ਗੱਲ ਕਰਾਈ ਅਤੇ ਵਾਰਦਤ ਤੋਂ ਕਰੀਬ 8/9 ਦਿਨ ਪਹਿਲਾਂ ਅਭੀਸੇਸ਼ ਰਾਣਾ ਉਰਫ ਮੁੰਨਾ ਨੇ ਆਪਣੇ ਵਾਕਿਫਕਾਰ ਰੋਹਿਤ ਕੁਮਾਰ ਉਰਫ ਆਂਡਾ ਅਤੇ ਉਸ ਦੇ ਸਾਥੀ ਵਿਪਨ ਕੁਮਾਰ ਨੂੰ ਮੁਕੇਰੀਆਂ ਬੁਲਾਕੇ
ਅਤਿਨ ਜੌੜਾ ਦੀ ਮੀਟਿੰਗ ਕਰਵਾਈ। ਇਸ ਮੀਟਿੰਗ ਵਿੱਚ ਪ੍ਰਲਾਦ ਸਿੰਘ ਦਾ ਇੱਕ ਦੋਸਤ ਸਾਹਿਲ ਵੀ ਨਾਲ ਸੀ ਜੋ ਇਹਨਾਂ ਨੇ ਅਤਿਨ ਜੌੜਾ ਦੀ ਦੁਕਾਨ ਵਿੱਚ ਜਾਅਲੀ ਖੋਹ ਦੀ ਵਾਰਦਾਤ ਕਰਨ ਲਈ ਅਤਿਨ ਜੌੜਾ ਨਾਲ 06 ਲੱਖ ਰੁਪਏ ਵਿੱਚ
ਗੱਲ ਕਰ ਲਈ ਅਤੇ ਪ੍ਰਲਾਦ ਸਿੰਘ ਨੇ ਰੋਹਿਤ ਕੁਮਾਰ ਉਰਫ ਆਂਡਾ ਨੂੰ ਨਾਲ ਲਿਜਾ ਕੇ ਅਤਿਨ ਜੌੜਾ ਦੀ ਦੁਕਾਨ ਵੀ ਦਿਖਾ ਦਿੱਤੀ ਅਤੇ ਅਤਿਨ ਜੌੜਾ ਨੇ ਰੋਹਿਤ ਕੁਮਾਰ ਉਰਫ ਆਂਡਾ ਨੂੰ 10,000 ਰੁਪਏ ਐਡਵਾਂਸ ਦੇ ਦਿੱਤੇ। ਆਪਣੇ ਪਲਾਨ
ਮੁਤਾਬਿਕ  23 ਅਪ੍ਰੈਲ  ਨੂੰ ਪ੍ਰਲਾਦ ਸਿੰਘ, ਸਾਹਿਲ ਅਤੇ ਅਭੀਸੇਸ਼ ਰਾਣਾ ਉਰਫ ਮੁੰਨਾ ਨੇ ਰੋਹਿਤ ਕੁਮਾਰ ਆਂਡਾ ਨੂੰ ਇਹ ਜਾਅਲੀ ਵਾਰਦਾਤ ਕਰਨ ਲਈ ਬੁਲਾਇਆ ਜ਼ੋ ਰੋਹਿਤ ਉਰਫ ਆਂਡਾ ਆਪਣੇ ਸਾਥੀ ਵਿਪਨ ਕੁਮਾਰ ਅਤੇ ਪਰਮਵੀਰ ਸਿੰਘ ਉਰਫ ਪਰਮ ਨਾਲ ਸ਼ਾਮ ਕਰੀਬ 08-30 ਵਜੇ ਅਤਿਨ ਜੌੜਾ ਦੀ
ਦੁਕਾਨ ਤੇ ਆਏ। ਪਰਮਵੀਰ ਸਿੰਘ ਉਰਫ ਪਰਮ ਮੋਟਰ ਸਾਇਕਲ ਚਲਾ ਰਿਹਾ ਸੀ, ਰੋਹਿਤ ਕੁਮਾਰ ਉਰਫ ਆਂਡਾ ਅਤੇ ਵਿਪਨ ਕੁਮਾਰ ਅਸਲੇ ਸਮੇਤ ਦੁਕਾਨ ਅੰਦਰ ਦਾਖਿਲ ਹੋਏ ਅਤੇ ਪਹਿਲਾਂ ਤੋਂ ਪਲਾਨ ਕੀਤੇ ਤਰੀਕੇ ਨਾਲ ਉਸ ਦੀ ਦੁਕਾਨ ਵਿੱਚੋ
ਗੱਲੇ ਵਿੱਚ ਪਏ ਕਰੀਬ 20 ਹਜਾਰ ਰੁਪਏ ਅਤੇ ਨਕਲੀ ਸੋਨੇ ਦੇ ਗਹਿਣਿਆਂ ਦਾ ਲਿਫਾਫਾ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਆਪਣੇ ਨਾਲ ਗਏ। ਵਾਰਦਾਤ ਤੋ ਅਗਲੇ ਦਿਨ ਅਭੀਸੇਸ ਰਾਣਾ ਉਰਫ ਮੁੰਨਾ ਨੇ ਰਮਨ ਕੁਮਾਰ ਉਰਫ ਕਾਲੂ ਨੂੰ ਭੇਜ ਕੇ ਅਤਿਨ ਜੌੜਾ ਪਾਸੋ 06 ਲੱਖ ਰੁਪਏ ਮੰਗਵਾਏ, ਜਿਸ ਵਿਚ ਰਮਨ ਕੁਮਾਰ ਉਰਫ ਕਾਲੂ ਨੇ 01 ਲੱਖ ਰੁਪਏ ਆਪਣੇ ਪਾਸ ਰੱਖ ਕਿ ਬਾਕੀ 05 ਲੱਖ ਰੁਪਏ ਅਭੀਸੇਸ ਰਾਣਾ ਉਰਫ ਮੁੰਨਾ ਨੂੰ ਦੇ ਦਿੱਤੇ। ਅਭੀਸ਼ੇਸ ਰਾਣਾ ਉਰਫ ਮੁੰਨਾ ਵਾਰਦਾਤ ਤੋ ਅਗਲੇ ਦਿਨ ਰੋਹਿਤ ਉਰਫ ਆਂਡਾ ਨਾਲ ਫੋਨ ਤੇ ਗੱਲ ਕਰਕੇ ਪੈਸੇ ਦੇਣ ਲਈ ਅਤੇ ਨਕਲੀ ਗਹਿਣੇ ਵਾਪਿਸ ਲੈਣ ਲਈ ਹੁਸ਼ਿਆਰਪੁਰ ਗਿਆ ਅਤੇ ਮਾਂਊਟ ਕਾਰਮਲ ਸਕੂਲ ਕੱਕੋ ਨਜਦੀਕ ਇਹਨਾਂ ਨੇ ਆਪਿਸ ਵਿੱਚ ਮਿਲ ਕੇ ਅਭੀਸੇਸ ਰਾਣਾ ਉਰਫ ਮੁੰਨਾ ਨੇ 1,40,000 ਰੁਪਏ ਰੋਹਿਤ ਕੁਮਾਰ ਉਰਫ ਆਂਡਾ ਨੂੰ ਦੇ ਦਿੱਤੇ ਅਤੇ ਨਕਲੀ ਗਹਿਣੇ ਵਾਪਿਸ ਲੈ ਲਏ। ਜ਼ੋ ਦੌਰਾਨੇ ਤਫਤੀਸ਼ ਅਭੀਸੇਸ਼ ਰਾਣਾ ਉਰਫ ਮੁੰਨਾ ਕੋਲੋਂ 03 ਲੱਖ ਰੁਪਏ ਬਰਾਮਦ ਹੋਏ ਹਨ ਅਤੇ ਦੋਸ਼ੀ ਸਾਹਿਲ ਪਾਸੋ ਮੌਕਾ ਵਾਰਦਾਤ ਤੋਂ ਲਿਜਾਈ ਗਈ ਡੀ.ਵੀ.ਆਰ. ਵੀ ਬਰਾਮਦ ਹੋ ਗਈ ਹੈ। ਇਸ ਮੁਕੱਦਮਾ ਵਿੱਚ ਦੋਸ਼ੀ ਰਮਨ ਕੁਮਾਰ ਉਰਫ ਕਾਲੂ ਅਤੇ ਵਿਪਨ ਕੁਮਾਰ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਰੇਡ ਕਰ ਰਹੀਆਂ ਹਨ। ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ ਅਤੇ ਇੱਕ ਹੋਰ ਪਿਸਟਲ ਰੋਹਿਤ ਕੁਮਾਰ ਉਰਵ ਆਂਡਾ ਪਾਸੋ ਬਰਾਮਦ ਹੋਏ ਹਨ। ਉਪਰੋਕਤ ਗੱਲ ਸਾਹਮਣੇ ਆਉਣ ਤੋਂ ਬਾਅਦ ਮੁੱਕਦਮੇ ਵਿੱਚ  ਵਾਧਾ ਜੁਰਮ 182,193,120-ਬੀ ਭ:ਦ ਦਾ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.


*


%d