Haryana News

ਚੰਡੀਗੜ੍ਹ 13 ਅਪ੍ਰੈਲ – ਭਾਰਤ ਚੋਣ ਕਮਿਸ਼ਨ ਵੱਲÁ ਸਾਰੇ ਵਰਗਾਂ ਦੀ ਚੋਣ ਵਿਚ ਹਿੱਸੇਦਾਰੀ ਯਕੀਨੀ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਜਾ ਰਹੇ ਹਨ| ਇੰਨ੍ਹਾਂ ਯਤਨਾਂ ਦੇ ਤਹਿਤ ਦਿਵਯਾਂਗਜਨਾਂ ਲਈ ਵੋਟ ਦੀ ਵਰਤੋਂ ਆਸਾਨ ਤੇ ਸਹੂਲਤ ਬਣਾਉਣ ਦੇ ਮੰਤਵ ਨਾਲ ਸਕਸ਼ਮ ਐਪ ਬਣਾਇਆ ਗਿਆ ਹੈ| ਇਹ ਮੋਬਾਇਲ ਐਪ ਦਿਵਯਾਂਗ ਵਿਅਕਤੀਆਂ ਦੀ ਸਹੂਲਤ ਨੂੰ ਵੇਖਦੇ ਹੋਏ ਇਕ ਤਰ੍ਹਾਂ ਨਾਲ ਦਿਵਯਾਂਗ ਵੋਟਰਾਂ ਲਈ ਵਰਦਾਨ ਹੈ|

            ਬੁਲਾਰੇ ਨੇ ਦਸਿਆ ਕਿ ਦਿਵਯਾਂਗਜਨ ਚੋਣ ਨਾਲ ਜੁੜੀ ਵੋਟਰ ਕੇਂਦਿਰਤ ਵੱਖ-ਵੱਖ ਸੇਵਾਵਾਂ ਦਾ ਫਾਇਦਾ ਚੁੱਕਣ ਲਈ ਇਸ ਐਪ ਦੀ ਵਰਤੋਂ ਕਰ ਸਕਦੇ ਹਨ| ਉਨ੍ਹਾਂ ਦਸਿਆ ਕਿ ਸਕਸ਼ਮ ਐਪ ਦੇ ਇੰਟਰਫੇਸ ਨੂੰ ਦਿਵਯਾਂਗਜਨਾਂ ਦੀ ਲੋਂੜਾਂ ਨੂੰ ਵੇਖਦੇ ਹੋਏ ਉਨ੍ਹਾਂ ਅਨੁਸਾਰ ਬਣਾਇਆ ਗਿਆ ਹੈ| ਸਕਸ਼ਮ ਐਪ ਰਾਹੀਂ ਦਿਵਯਾਂਗ ਵੋਟਰ ਚੋਣ ਸੂਚੀ ਵਿਚ ਆਪਣਾ ਨਾਂਅ ਚੈਕ ਕਰਨ ਤੋਂ ਇਲਾਵਾ ਪੋਲਿੰਗ ਬੂਥ ਦੀ ਲੋਕੇਸ਼ਨ, ਬੂਥ ਤਕ ਆਉਣ-ਜਾਣ ਲਈ ਵਹਿਲਚੇਅਰ ਲਈ ਬਿਨੈ ਕਰ ਸਕਦਾ ਹੈ| ਨਵੇਂ ਵੋਟਰ ਵੱਜੋਂ ਆਪਣਾ ਰਜਿਸਟਰੇਸ਼ਨ ਕਰਵਾ ਸਕਦਾ ਹੈ| ਵੋਟਰ ਕਾਰਡ ਵਿਚ ਸੁਧਾਰ, ਵੋਟਰ ਕਾਰਡ ਨੂੰ ਆਧਾਰ ਨਾਲ ਜੁੜਵਾਉਣ ਜਾਂ ਚੋਣ ਪ੍ਰਕ੍ਰਿਆ ਨਾਲ ਸਬੰਧਤ ਹੋਰ ਤਰ੍ਹਾਂ ਦੀਆਂ ਸੇਵਾਵਾਂ ਲਈ ਬਿਨੈ ਕਰ ਸਕਦਾ ਹੈ| ਇੱਥੇ ਤਕ ਚੋਣ ਲੜ ਰਹੇ ਉਮੀਦਵਾਰ ਬਾਰੇ ਜਾਣਕਾਰੀ ਲੈ ਸਕਦਾ ਹੈ|

            ਉਨ੍ਹਾਂ ਦਸਿਆ ਕਿ ਸਕਸ਼ਮ ਐਪ ਵੱਲੋਂ ਦਿਵਯਾਂਗ ਵੋਟਰ ਵੋਟ ਨੂੰ ਲੈਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਸੰਪਕਰ ਕਰ ਸਕਦਾ ਹੈ ਤੇ ਸ਼ਿਕਾਇਤ ਵੀ ਦਰਜ ਕਰ ਸਕਦਾ ਹੈ ਇਸ ਤੋਂ ਇਲਾਵਾ, ਚੋਣਾਂ ਨਾਲ ਸਬੰਧਤ ਜਰਨਲ ਨਾਲੇਜ ਲਈ ਕਾਫੀ ਲੇਖ ਵੀ ਸਕਸ਼ਮ ਐਪ ‘ਤੇ ਮਹੁੱ

ਚੰਡੀਗੜ੍ਹ 13 ਅਪ੍ਰੈਲ – ਸਿਟੀ ਮੈਜੀਸਟ੍ਰੇਟ ਮੋਨਿਕਾ ਗੁਪਤਾ ਨੇ ਹਰਿਆਣਾ ਸਰਕਾਰ ਵੱਲੋਂ ਜਾਰੀ ਸੁਰੱਖਿਅਤ ਸਕੂਲ ਵਾਹਨ ਨੀਤੀ ਦੇ ਦਿਸ਼ਾ-ਨਿਦੇਸ਼ਾਂ ਦੀ ਪਾਲਣ ਕਰਨ ਲਈ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਆਦੇਸ਼ ਪਾਸ ਕਰਕੇ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਅਤ ਆਉਣਾ-ਜਾਣਾ ਯਕੀਨੀ ਕਰਨ ਦੇ ਆਦੇਸ਼ ਪਾਸ ਕੀਤੇ ਹਨ|

            ਸਿਟੀ ਮੈਜੀਸਟ੍ਰੇਟ ਨੇ ਆਦੇਸ਼ਾਂ ਵਿਚ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੇ ਸੁਰੱਖਿਅਤ ਅਤੇ ਸੁਰੱਖਿਅਤ ਟਰਾਂਸਪੋਰਟ ਨੂੰ ਯਕੀਨੀ ਕਰਨ ਲਈ ਸਕੂਲ ਪ੍ਰਬੰਧਨ ਵੱਲੋਂ ਬਸਾਂ ਅਤੇ ਡਰਾਈਵਰਾਂ ਦੀ ਯੋਗ ਨਿਗਰਾਨੀ ਨਹੀਂ ਕੀਤੀ ਜਾਂਦੀ ਹੈ| ਜਿਸ ਦੇ ਨਤੀਜੇ ਵੱਜੋਂ ਮਨੁੱਖੀ ਜੀਵਨ, ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੁੰਦਾ ਹੈ| ਪਿਛਲੇ ਦਿਨਾਂ ਜੀਐਲ ਪਬਲਿਕ ਸਕੂਲ ਕਨੀਨਾ ਦੀ ਇਕ ਸਕੂਲ ਬੱਸ ਵਿਦਿਆਰਥੀਆਂ ਨੂੰ ਲੈ ਜਾਂਦੇ ਸਮੇਂ ਉਂਹਾਣੀ ਕੋਲ ਐਕਸੀਡੈਂਟ ਹੋ ਗਈ, ਜਿਸ ਦੇ ਨਤੀਜੇ ਵੱਜੋਂ 6 ਵਿਦਿਆਰਥੀਆਂ ਦੀ ਜਾਨ ਚਲੀ ਗਈ ਅਤੇ ਕਈ ਫੱਟੜ ਹੋ ਗਏ|

            ਪੁਲਿਸ ਸੁਪਰਡੈਂਟ, ਜਿਲਾ ਦੇ ਸਾਰੇ ਐਸਡੀਐਮ, ਸਕੱਤਰ, ਆਰਈਏ, ਜਿਲਾ ਸਿਖਿਆ ਅਧਿਕਾਰੀ ਅਤੇ ਜਿਲਾ ਮਹੇਂਦਰਗੜ੍ਹ ਦੇ ਸਾਰੇ ਬਲਾਕ ਸਿਖਿਆ ਅਧਿਕਾਰੀ ਇੰਨ੍ਹਾਂ ਆਦੇਸ਼ਾਂ ਦੀ ਪਾਲਣ ਕਰਵਾਉਂਣਗੇ|
ਇਸ ਆਦੇਸ਼ ਦਾ ਕਿਸੇ ਵੀ ਤਰ੍ਹਾਂ ਨਾਲ ਉਲੰਘਣ ਕਰਨ ‘ਤੇ ਭਾਰਤੀ ਦੰਡ ਸੰਹਿਤ, 1860 ਦੀ ਧਾਰਾ 188 ਅਨੁਸਾਰ ਸਖਤੀ ਨਾਲ ਨਿਪਟਾਇਆ ਜਾਵੇਗਾ|

Leave a Reply

Your email address will not be published.


*


%d