Haryana News

ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਸਾਲ 2024-25 ਦੇ ਲਈ 13 ਸਮਿਤੀਆਂ ਗਠਨ ਕੀਤੀਆਂ ਹਨ।

          ਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨਿਯਮ ਸਮਿਤੀ ਦੇ ਸ੍ਰੀ ਗਿਆਨਚੰਦ ਗੁਪਤਾ ਪਦੇਨ ਚੇਅਰਪਰਸਨ, ਸ੍ਰੀ ਵਿਧਾਇਕ ਭੁਪੇਂਦਰ ਸਿੰਘ ਹੁਡਾ, ਸ੍ਰੀ ਦੁਸ਼ਯੰਤ ਚੌਟਾਲਾ, ਸ੍ਰੀਮਤੀ ਕਿਰਣ ਚੌਧਰੀ, ਸ੍ਰੀਮਤੀ ਗੀਤਾ ਭੁਕੱਲ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਘਨਸ਼ਾਮ ਦਾਸ ਅਰੋੜਾ ਅਤੇ ਸ੍ਰੀ ਸੁਧੀਰ ਕੁਮਾਰ ਸਿੰਗਲਾ ਮੈਂਬਰ ਹੋਣਗੇ।

ਆਵਾਸ ਸਮਿਤੀ

          ਆਵਾਸ ਸਮਿਤੀ ਦੇ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ ਪਦੇਨ ਚੇਅਰਮੈਨ, ਜਦੋਂ ਕਿ ਹਰਵਿੰਦਰ ਕਲਿਆਣ, ਸ੍ਰੀ ਆਫਤਾਬ ਅਹਿਮਦ, ਸ੍ਰੀ ਰਾਮਕੁਮਾਰ ਗੌਤਮ ਤੇ ਸ੍ਰੀ ਰਣਧੀਰ ਸਿੰਘ ਗੋਲਨ ਕਮੇਟੀ ਦੇ ਮੈਂਬਰ ਹੋਣਗੇ।

ਲੋਕ ਲੇਖਾ ਸਮਿਤੀ

          ਲੋਕ ਲੇਖਾ ਸਮਿਤੀ ਦੇ ਵਿਧਾਇਕ ਸ੍ਰੀ ਵਰੁਣ ਚੌਧਰੀ ਚੇਅਰਪਰਸਨ, ਜਦੋਂ ਕਿ ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਨਰੇਂਦਰ ਗੁਪਤਾ, ਸ੍ਰੀ ਭਵਯ ਬਿਸ਼ਨੋਈ, ਸ੍ਰੀ ਅਮਿਤ ਸਿਹਾਗ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਜੋਗੀਰਾਮ ਸਿਹਾਗ, ਸ੍ਰੀ ਰਾਮਨਿਵਾਸ ਤੇ ਸ੍ਰੀ ਰਣਧੀਰ ਸਿੰਘ ਗੋਲਨ ਇਸ ਦੇ ਮੈਂਬਰ ਹੋਣਗੇ।

ਏਸਟੀਮੇਟਸ ਸਮਿਤੀ

          ਏਸਟੀਮੇਟਸ ਸਮਿਤੀ ਦੇ ਚੇਅਰਮੈਨ ਸ੍ਰੀਮਤੀ ਕਮਲੇਸ਼ ਢਾਂਡਾ, ਜਦੋਂ ਕਿ ਸ੍ਰੀ ਇਸ਼ਵਰ ਸਿੰਘ, ਸ੍ਰੀ ਰਾਓ ਦਾਨ ਸਿੰਘ, ਸ੍ਰੀ ਜੈਯਵੀਰ ਸਿੰਘ, ਸ੍ਰੀ ਗੌਪਾਲ ਕਾਂਡਾ, ਸ੍ਰੀ ਪ੍ਰਮੋਦ ਕੁਮਾਰ ਵਿਜ, ਸ੍ਰੀ ਰਾਜੇਸ਼ ਨਾਗਰ, ਸੇਵਾ ਸਿੰਘ ਤੇ ਸ੍ਰੀ ਬਲਰਾਜ ਕੁੰਡੂ ਮੈਂਬਰ ਹੋਣਗੇ।

ਲੋਕ ਸਮੱਗਰੀਆਂ ਸਬੰਧੀ ਸਮਿਤੀ

          ਸ੍ਰੀ ਅਨਿਲ ਵਿਜ ਨੁੰ ਇੰਟਰਪ੍ਰਾਈਸਿਸ ਸਮਿਤੀ ਦਾ ਚੇਅਰਪਰਸਨ ਬਣਾਇਆ ਗਿਆ ਹੈ। ਇਸੀ ਤਰ੍ਹਾ ਸ੍ਰੀ ਦੂੜਾ ਰਾਮ , ਸ੍ਰੀ ਭਾਰਤ ਭੂਸ਼ਣ ਬਤਰਾ, ਸ੍ਰੀ ਪ੍ਰਦੀਪ ਚੌਧਰੀ, ਸ੍ਰੀ ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਸੁਧੀਰ ਕੁਮਾਰ ਸਿੰਗਲਾ, ਸ੍ਰੀ ਸੀਤਾ ਰਾਮ ਯਾਦਵ, ਸ੍ਰੀ ਚਿਰੰਜੀਵ ਰਾਓ ਤੇ ਸ੍ਰੀ ਕੁਲਦੀਪ ਵੱਤਸ ਮੈਂਬਰ ਹੋਣਗੇ।

ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਗਠਨ ਕਮੇਟੀ

          ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਗਠਨ ਕਮੇਟੀ ਦੇ ਚੇਅਰਪਰਸਨ ਸ੍ਰੀ ਸਤਯਪ੍ਰਕਾਸ਼ ਜਰਾਵਤਾ ਹੋਣਗੇ। ਇਸ ਕਮੇਟੀ ਵਿਚ ਸ੍ਰੀ ਅਨੁਪ ਧਾਨਕ, ਸ੍ਰੀ ਲਛਮਣ ਨਾਪਾ, ਸ੍ਰੀ ਰਾਜੇਸ਼ ਨਾਗਰ, ਸ੍ਰੀਮਤੀ ਰੇਣੂ ਬਾਲਾ, ਸ੍ਰੀ ਸ਼ੀਸ਼ਪਾਲ ਸਿੰਘ, ਸ੍ਰੀ ਚਿਰੰਜੀਵ ਰਾਓ, ਸ੍ਰੀ ਰਾਮ ਕਰਣ ਤੇ ਸ੍ਰੀ ਧਰਮਪਾਲ ਗੋਂਦਰ ਮੈਂਬਰ ਹੋਣਗੇ।

ਸਰਕਾਰੀ ਭਰੋਸਿਆਂ ਦੇ ਬਾਰੇ ਗਠਨ ਕਮੇਟੀ

          ਸਰਕਾਰੀ ਭਰੋਸਿਆਂ ਦੇ ਬਾਰੇ ਗਠਨ ਕਮੇਟੀ ਦੇ ਚੇਅਰਮੈਨ ਸ੍ਰੀ ਆਫਤਾਬ ਅਹਿਮਦ ਹੋਣਗੇ। ਇਸ ਕਮੇਟੀ ਵਿਚ ਸ੍ਰੀ ਰਾਜੇਂਦਰ ਸਿੰਘ ਜੂਨ, ਸ੍ਰੀ ਦੂੜਾਰਾਮ, ਸ੍ਰੀ ਸੀਤਾਰਾਮ ਯਾਦਵ, ਸ੍ਰੀ ਦੇਵੇਂਦਰ ਸਿੰਘ ਬਬਲੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਬਲਬੀਰ ਸਿੰਘ, ਸ੍ਰੀ ਸੁਭਾਸ਼ ਗਾਂਗੋਲੀ ਤੇ ਧਰਮਪਾਲ ਗੋਂਦਰ ਮੈਂਬਰ ਹੋਣਗੇ।

ਸੁਬੋਰਡੀਨੇਟ ਵਿਧਾਨ ਸਮਿਤੀ

          ਸੁਬੋਰਡੀਨੇਟ ਵਿਧਾਨ ਸਮਿਤੀ ਦੇ ਚੇਅਰਮੈਨ ਸ੍ਰੀ ਲਛਮਣ ਸਿੰਘ ਯਾਦਵ ਹੋਣਗੇ, ਜਦੋਂ ਕਿ ਕਮੇਟੀ ਵਿਚ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਜੈਯਵੀਰ ਸਿੰਘ, ਸ੍ਰੀ ਘਣਸ਼ਾਮ ਸਰਾਫ, ਸ੍ਰੀ ਸੰਦੀਪ ਸਿੰਘ , ਸ੍ਰੀ ਅਮਿਤ ਸਿਹਾਗ, ਸ੍ਰੀ ਇੰਦੂਰਾਜ ਅਤੇ ਹਰਿਆਣਾ ਦੇ ਐਫਵੋਕੇਟ ਜਨਰਲ ਮੈਂਬਰ ਹੋਣਗੇ।

ਪਟੀਸ਼ਨ ਕਮੇਟੀ

          ਪਟੀਸ਼ਨ ਕਮੇਟੀ ਦੇ ਚੇਅਰਮੈਨ ਸ੍ਰੀ ਘਣਸ਼ਾਮ ਦਾਸ ਅਰੋੜਾ ਹੋਣਗੇ ਜਦੋਂ ਕਿ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀਮਤੀ ਗੀਤਾ ਭੁਕੱਲ, ਸ੍ਰੀਮਤੀ ਸ਼ਕੁੰਤਲਾ ਖਟਕ, ਸ੍ਰੀ ਲੀਲਾ ਰਾਮ, ਸ੍ਰੀ ਓਮ ਪ੍ਰਕਾਸ਼ ਯਾਦਵ, ਸ੍ਰੀ ਲਛਮਣ ਸਿੰਘ ਯਾਦਵ, ਸ੍ਰੀ ਰਾਮਨਿਵਾਸ ਅਤੇ ਸ੍ਰੀ ਸੋਮਬੀਰ ਸਾਂਗਵਾਨ ਸਮਿਤੀ ਦੇ ਮੈਂਬਰ ਹੋਣਗੇ।

ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸਮਿਤੀ

          ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸਮਿਤੀ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਯਾਦਵ ਹੋਣਗੇ, ਜਦੋਂ ਕਿ ਸ੍ਰੀ ਘਣਸ਼ਾਮ ਸਰਾਫ, ਸ੍ਰੀ ਜਗਦੀਸ਼ ਨਾਇਰ, ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਰਾਮ ਕੁਮਾਰ ਗੌਤਮ, ਸ੍ਰੀ ਨੀਰਜ ਸ਼ਰਮਾ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਰਾਮ ਕਰਣ ਤੇ ਸ੍ਰੀ ਰਾਕੇਸ਼ ਦੌਲਤਾਬਾਦ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਜਨ ਸਿਹਤ, ਸਿੰਚਾਈ, ਬਿਜਲੀ ਅਤੇ ਲੋਕ ਨਿਰਮਾਣ ਭਵਨ ਤੇ ਸੜਕਾਂ

          ਜਨ ਸਿਹਤ, ਸਿੰਚਾਈ, ਬਿਜਲੀ ਅਤੇ ਲੋਕ ਨਿਰਮਾਣ ਭਵਨ ਤੇ ਸੜਕਾਂ ਦੇ ਚੇਅਰਮੈਨ ਸ੍ਰੀ ਦੀਪਕ ਮੰਗਲਾ ਨੁੰ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਮੋਹਮਦ ਇਲਿਆਸ, ਸ੍ਰੀ ਵਿਨੋਦ ਭਿਆਣਾ, ਸ੍ਰੀ ਲੀਲਾ ਰਾਮ, ਸ੍ਰੀ ਧਰਮ ਸਿੰਘ ਛੋਕਰ, ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਪ੍ਰਵੀਣ ਡਾਗਰ, ਸ੍ਰੀ ਮਾਮਨ ਖਾਨ ਤੇ ਸ੍ਰੀ ਸ਼ਮਸ਼ੇਰ ਸਿੰਘ ਗੋਗੀ ਕਮੇਟੀ ਦੇ ਮੈਂਬਰ ਹੋਣਗੇ।

ਸਿਖਿਆ, ਤਕਨੀਕੀ ਸਿਖਿਆ, ਕਾਰੋਬਾਰੀ ਸਿਖਿਆ, ਮੈਡੀਕਲ ਸਿਖਿਆ ਅਤੇ ਸਿਹਤ ਸੇਵਾਵਾਂ ਕਮੇਟੀ

          ਸਿਖਿਆ, ਤਕਨੀਕੀ ਸਿਖਿਆ, ਕਾਰੋਬਾਰੀ ਸਿਖਿਆ, ਮੈਡੀਕਲ ਸਿਖਿਆ ਅਤੇ ਸਿਹਤ ਸੇਵਾਵਾਂ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੇਂਦਰ ਸਿੰਘ ਬਬਲੀ ਹੋਣਗੇ, ਜਦੋਂ ਕਿ ਸ੍ਰੀ ਜਗਦੀਸ਼ ਨਾਇਰ, ਸ੍ਰੀਮਤੀ ਨੈਣਾ ਸਿੰਘ ਚੌਟਾਲਾ, ਸ੍ਰੀਮਤੀ ਨਿਰਮਲ ਰਾਣੀ, ਸ੍ਰੀ ਲਛਮਣ ਨਾਪਾ, ਸ੍ਰੀਮਤੀ ਰੇਣੂ ਬਾਲਾ, ਸ੍ਰੀਮਤੀ ਸ਼ੈਲੀ, ਸ੍ਰੀ ਸ਼ੀਸ਼ਪਾਲ ਸਿੰਘ ਤੇ ਸ੍ਰੀ ਨੈਣਪਾਲ ਰਾਵਤ ਕਮੇਟੀ ਦੇ ਮੈਂਬਰ ਹੋਣਗੇ।

ਵਿਸ਼ੇਸ਼ ਅਧਿਕਾਰ ਕਮੇਟੀ

          ਸ੍ਰੀ ਸੰਦੀਪ ਸਿੰਘ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਹਰਵਿੰਦਰ ਕਲਿਆਣ, ਸ੍ਰੀ ਵਿਨੋਦ ਭਿਆਣਾ, ਸ੍ਰੀ ਦੀਪਕ ਮੰਗਲਾ, ਸ੍ਰੀ ਸਤਪ੍ਰਕਾਸ਼ ਜਰਾਵਤਾ, ਸ੍ਰੀ ਵਰੁਣ ਚੌਧਰੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਕੁਲਦੀਪ ਵੱਤਸ ਤੇ ਸ੍ਰੀ ਸੋਮਬੀਰ ਸਾਂਗਵਾਨ ਨੁੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਡੀਜੀਪੀ ਸ਼ਤਰੂਜੀਤ ਕਪੂਰ ਨੇ ਲੋਕਸਭਾ ਆਮ ਚੋਣ 2024 ਦੀ ਤਿਆਰੀਆਂ ਨੁੰ ਲੈ ਕੇ ਸੂਬੇ ਦੇ ਸੀਨੀਆ ਪੁਲਿਸ ਅਧਿਕਾਰੀਆਂ ਦੇ ਨਾਲ ਵੀਸੀ ਰਾਹੀਂ ਕੀਤੀ ਮੀਟਿੰਗ

ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਅੱਜ ਸੂਬੇ ਵਿਚ ਲੋਕਸਭਾ ਆਮ ਚੋਣ 2024 ਦੀ ਤਿਆਰੀ ਨੂੰ ਲੈ ਕੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਕੀਤੀ ਅਤੇ ਚੋਣ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸ੍ਰੀ ਕਪੂਰ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਕੰਮਾਂ ਨੂੰ ਲੈ ਕੇ ਸਪਸ਼ਟਤਾ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਇਆ ਜਾ ਸਕੇ।

          ਸ੍ਰੀ ਕਪੂਰ ਨੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ 25 ਮਈ ਨੁੰ ਲੋਕਸਭਾ ਦੇ ਆਮ ਚੋਣ ਹੋਣ ਜਾ ਰਹੇ ਹਨ ਜਿਨ੍ਹਾਂ ਨੂੰ ਸ਼ਾਂਤੀਪੂਰਣ ਢੰਗ ਨਾਲ ਸਪੰਨ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਚੋਣ ਜਾਬਤਾ ਦੀ ਪਾਲਣਾ ਯਕੀਨੀ ਕਰਨ ਸਮੇਤ ਚੋਣ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਸ੍ਰੀ ਕਪੂਰ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਅਤੇ ਚੋਣ ਦੇ ਸਮੇਂ ਪੁਲਿਸ ਵਿਭਾਗ ਵਿਚ ਹਰੇਕ ਪੱਧਰ ਦੇ ਅਧਿਕਾਰੀ ਨੂੰ ਆਪਣੀ ਜਿਮੇਵਾਰੀਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਸਕੇ। ਕੋਈ ਵੀ ਅਧਿਕਾਰੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਮਨ ਵਿਚ ਕਿਸੇ ਤਰ੍ਹਾ ਦਾ ਸ਼ੱਕ ਨਾ ਰੱਖਣ ਅਤੇ ਉਸ ਨੂੰ ਸਮੇਂ ਰਹਿੰਦੇ ਦੂਰ ਕਰ ਲੈਣ।

          ਸ੍ਰੀ ਕਪੂਰ ਨੇ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਜਿਲ੍ਹਾ ਪੁਲਿਸ ਪਸੁਰਡੈਂਟ ਜਿਲ੍ਹਿਆਂ ਦੀ ਪੁਲਿਸ ਫੋਰਸ ਦੀ ਆਡਿਟ ਠੀਕ ਤਰ੍ਹਾ ਨਾਲ ਕਰ ਲੈਣ ਕਿਉਂਕਿ ਚੋਣ ਤੋਂ ਇਕ ਦਿਨ ਪਹਿਲਾਂ ਅਤੇ ਚੋਣ ਦੇ ਦਿਨ ਵੱਧ ਪੁਲਿਸ ਫੋਰਸ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ, ਇਹ ਵੀ ਦਸਿਆ ਗਿਆ ਕਿ ਇਟਰ-ਸਟੇਟ ਬੋਡਰਾਂ ‘ਤੇ ਲਗਾਏ ਜਾਣ ਵਾਲੇ ਨਾਕਿਆਂ ‘ਤੇ ਉੱਚੇ ਗੁਣਵੱਤਾ ਦੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ ਨੇ ਵੀ ਚੋਣ ਡਿਊਟੀ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੀਟਿੰਗ ਵਿਚ ਚੋਣ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਕਰਨ ਨੁੰ ਲੈ ਕੇ ਵੀ ਸਾਰਿਆਂ ਨੁੰ ਨਿਰਦੇਸ਼ਿਤ ਕੀਤਾ।

          ਮੀਟਿੰਗ ਵਿਚ ਆਈਜੀ ਅੰਬਾਲਾ ਸ੍ਰੀ ਸਿਬਾਸ਼ ਕਵਿਰਾਜ ਨੇ ਪ੍ਰੇਜਟੇਂਸ਼ਨ ਰਾਹੀਂ ਚੋਣ ਦੀ ਤਿਆਰੀ ਅਤੇ ਚੋਣ ਜਾਬਤਾ ਨੂੰ ਲੈ ਕੇ ਮੁੱਖ ਬਿੰਦੂਆਂ ‘ਤੇ ਚਾਨਣ ਪਾਇਆ। ਸ੍ਰੀ ਕਵਿਰਾਜ ਨੇ ਮੀਟਿੰਗ ਵਿਚ ਪੁਲਿਸ ਕਰਮਚਾਰੀਆਂ ਦੇ ਵੱਖ-ਵੱਖ ਪੱਧਰ ‘ਤੇ ਹੋਣ ਵਾਲੇ ਸਿਖਲਾਈ ਨੁੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਿਲ੍ਹਿਆਂ ਵਿਚ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਜਿਵੇਂ ਸਟੇਟਿਕਸਰਵਿਲਾਂਸ ਟੀਮ, ਫਲਾਇੰਗ ਸਕਵਾਡ ਟੀਮ, ਕਵਿਕ ਰਿਸਪਾਂਸ ਟੀਮ ਆਦਿ ਸਮੇਤ ਕਈ ਹੋਰ ਟੀਮਾਂ ਤੈਨਾਤ ਕੀਤੀਆਂ ਜਾਣੀਆਂ ਹਨ। ਪੁਲਿਸ ਕਰਮਚਾਰੀਆਂ ਨੂੰ ਇੰਨ੍ਹਾਂ ਟੀਮਾਂ ਦਾ ਹਿੱਸਾ ਰਹਿੰਦੇ ਹੋਏ ਕਿਸ ਤਰ੍ਹਾ ਕੰਮ ਕਰਨਾ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੁੰ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਮੀਟਿੰਗ ਵਿਚ ਸਕ੍ਰੀਨਿੰਗ ਕਮੇਟੀ, ਆਰਮ ਲਾਇਸੈਂਸ ਤਸਦੀਕ ਕਰਨ ਅਤੇ ਉਨ੍ਹਾਂ ਨੂੰ ਜਮ੍ਹਾ ਕਰਵਾਉਣ ਸਮੇਤ ਚੋਣ ਸੈਲ ਦੀ ਭੁਮਿਕਾ ਦੇ ਬਾਰੇ ਵਿਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਸ੍ਰੀ ਕਵਿਰਾਜ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਚੋਣ ਜਾਬਤਾ ਤਹਿਤ ਦਿੱਤੇ ਗਏ ਮਾਨਦੰਡਾਂ ਦੇ ਬਾਰੇ ਵਿਚ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਸਾਰਿਆਂ ਨੂੰ ਉਸੀ ਅਨੁਰੂਪ ਆਪਣਾ ਕੰਮ ਕਰਨਾ ਹੈ। ਸ੍ਰੀ ਕਵਿਰਾਜ ਨੇ ਕਿਹਾ ਕਿ ਚੋਣ ਦੌਰਾਨ ਤਿਆਰ ਕੀਤੀ ਜਾਣ ਵਾਲੀ ਸਾਰੇ ਰਿਪੋਰਟਸ ਬਿਲਕੁੱਲ ਸਟੀਕ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਪੁਲਿਸ ਸੁਪਰਡੈਂਟ  ਪੁਲਿਸ ਫੋਰਸ ਦੀ ਤੈਨਾਤੀ ਬਾਰੇ ਅਤੇ ਇਕ ਚੰਗਾ ਅਤੇ ਪ੍ਰਭਾਵੀ ਕੰਮਿਊਨੀਕੇਸ਼ਨ ਪਲਾਨ ਸਮੇਂ ਰਹਿੰਦੇ ਤਿਆਰ ਕਰ ਲੈਣ ਤਾਂ ਜੋ ਉਨ੍ਹਾਂ ਨੁੰ ਬਾਅਦ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੁੰ ਚੋਣ ਦੌਰਾਨ ਪ੍ਰੀਵੇਟਿਵ ਐਕਸ਼ਨ ਦੇ ਬਾਰੇ ਵਿਚ ਜਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

          ਆਖੀਰ ਵਿਚ ਪੁਲਿਸ ਮਹਾਨਿਦੇਸ਼ਕ ਨੇ ਜੋਰ ਦਿੰਦੇ ਹੋਏ ਸਾਰਿਆਂ ਨੂੰ ਨਿਰਦੇਸ਼ਿਤ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਕਰਨ। ਮੀਟਿੰਗ ਵਿਚ ਵਧੀਕ ਪੁਲਿਸ ਮਹਾਨਿਦੇਸ਼ਕ, ਕਾਨੁੰਨ ਅਤੇ ਵਿਵਸਥਾ ਸ੍ਰੀ ਸੰਜੈ ਕੁਮਾਰ, ਵਧੀਕ ਪੁਲਿਸ ਮਹਾਨਿਦੇਸ਼ਕ ਆਧੁਨੀਕੀਕਰਣ ਸ੍ਰੀ ਅਮਿਤਾਭ ਢਿੱਲੋਂ, ਆਈਜੀ ਕਾਨੂੰਨ ਅਤੇ ਵਿਵਸਥਾ ਸ੍ਰੀ ਹਰਦੀਪ ਦੂਨ, ਏਆਈਜੀ ਏਡਮਿਨ ਸ੍ਰੀਮਤੀ ਮਨੀਸ਼ਾ ਚੌਧਰੀ, ਏਆਈਜੀ ਪ੍ਰੋਵਿਜਨਿੰਗ ਸ੍ਰੀ ਕਮਲਦੀਪ ਗੋਇਲ ਮੌਜੂਦ ਸਨ।

Leave a Reply

Your email address will not be published.


*


%d