ਪਿੰਗਲਵਾੜਾ ਸੁਸਾਇਟੀ ਤੇ ਬਿਰਧ ਆਸ਼ਰਮ ਬਡਰੁੱਖਾਂ ਨੂੰ ਆਰਥਿਕ ਸਹਾਇਤਾ ਦਿੱਤੀ

 ਲੌਂਗੋਵਾਲ:::::::::::::::::::: –  ਸਮਾਜ ਸੇਵਾ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਅਤੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਵਿਭਾਗਾਂ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਅਤੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ ਦੀ ਪ੍ਰੇਰਣਾ ਸਦਕਾ ਸ਼੍ਰੀ ਬਾਲਾ ਜੀ ਕੈਮ ਸਲਿਉਸ਼ਨ ਪ੍ਰਾ: ਲਿਮ: ਸੰਗਰੂਰ ਜੋ ਕਿ ਸਮੇਂ ਸਮੇਂ ਤੇ ਵਿੱਦਿਆ ਅਤੇ ਸਿਹਤ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਕੇ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਇਸੇ ਲੜੀ ਵਜੋਂ ਅੱਜ ਸ਼੍ਰੀ ਬਾਲਾ ਜੀ ਕੈਮ ਸਲਿਉਸ਼ਨ ਦੇ ਡਾਇਰੈਕਟਰ ਨਵਜੋਤ ਬਾਤਿਸ਼, ਨਵਨੀਤ ਸਿੰਘ ਕੌਸ਼ਲ, ਜਸਪਾਲ ਸਿੰਘ ਗਰਚਾ ਵੱਲੋਂ ਸਥਾਨਕ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਨੂੰ ਪ੍ਰਧਾਨ ਇੰਜ: ਬਲਦੇਵ ਸਿੰਘ ਗੋਸਲ ਰਾਹੀਂ ਦੋ ਲੱਖ ਰੁਪਏ ਦਾ ਚੈਕ ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਬਰਾਂਚ ਸੰਗਰੂਰ ਨੂੰ ਪ੍ਰਸਾਸ਼ਕ ਅਤੇ ਟਰੱਸਟੀ ਪ੍ਰੋ: ਤਰਲੋਚਨ ਸਿੰਘ ਚੀਮਾ ਅਤੇ ਡਾ. ਹਰਜੀਤ ਸਿੰਘ ਅਰੋੜਾ ਰਾਹੀਂ ਢਾਈ ਲੱਖ (2 ਲੱਖ 50 ਹਜ਼ਾਰ) ਰੁਪਏ ਦਾ ਚੈਕ ਸੀ.ਐਸ.ਆਰ. ਤਹਿਤ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਦਿੱਤੇ ਗਏ। ਇਸ ਮੌਕੇ ਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਜੋ ਕਿ ਇਲਾਕੇ ਦੀਆਂ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ ਜੋ ਕਿ ਸਮਾਜ ਸੇਵੀ ਸੰਸਥਾ ਵਿੱਦਿਆ ਵੰਸ਼ ਦੇ ਵੀ ਚੇਅਰਮੈਨ ਹਨ, ਵੱਲੋਂ ਖੁਦ ਆਪਣੇ ਸਾਥੀਆਂ ਨਾਲ ਵੱਖ ਵੱਖ ਸਕੂਲਾਂ ਨਾਲ ਦੌਰਾ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਅਤੇ ਸਕੂਲਾਂ ਵਿੱਚ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਸ਼੍ਰੀ ਰਾਜ ਕੁਮਾਰ ਅਰੋੜਾ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਪਿੰਗਲਵਾੜਾ ਸ਼ਾਖਾ ਸੰਗਰੂਰ ਵੱਲੋਂ 24ਵਾਂ ਸਥਾਪਨਾ ਦਿਵਸ ਜੋ ਕਿ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਤੇ ਡਾ. ਇੰਦਰਜੀਤ ਕੌਰ, ਤਿਰਲੋਚਨ ਸਿੰਘ ਚੀਮਾ, ਹਰਜੀਤ ਸਿੰਘ ਅਰੋੜਾ ਅਤੇ ਹੋਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸਦੇ ਨਾਲ ਹੀ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਇੰਜ: ਬਲਦੇਵ ਸਿੰਘ ਗੋਸ਼ਲ ਜੋ ਕਿ ਸਾਲ 2010 ਤੋਂ ਬਜੁਰਗਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜੁਰਗਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦੇ ਹਨ। ਬਜੁਰਗਾਂ ਨੂੰ ਮੈਡੀਕਲ ਸਹੂਲਤਾਂ ਖਾਣਾ ਅਤੇ ਰਿਹਾਇਸ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਇੰਜ: ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ 35 ਬਜੁਰਗ ਜਿੰਨ੍ਹਾਂ ਵਿੱਚ 15 ਔਰਤਾਂ ਵੀ ਸ਼ਾਮਿਲ ਹਨ ਰਹਿ ਰਹੇ ਹਨ। ਇਹ ਆਸਰਮ ਦਾਨੀ ਸੱਜਣਾ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਇਸ ਮੌਕੇ ਤੇ ਸਮਾਜ ਸੇਵੀ ਸ੍ਰੀ ਰਾਜ ਕੁਮਾਰ ਅਰੋੜਾ, ਨਵਨੀਤ ਕੌਸ਼ਲ, ਪੈਨਸ਼ਨਰ ਆਗੂ ਕੰਵਲਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਇੰਦਰਪਾਲ ਸਿੰਘ, ਹੇਮ ਰਾਜ ਅਤੇ ਲਖਵਿੰਦਰ ਕੌਰ ਮੌਜੂਦ ਸਨ।

Leave a Reply

Your email address will not be published.


*


%d