ਕੀ ਅੱਜ ਅਸੀ ਆਜ਼ਾਦ ਹਾਂ ?

    ਐਵੇ ਰੀਸੋ ਰੀਸੀ ਆਜਾਦੀ 15 ਅਗਸਤ ਆਜਾਦੀ 15 ਅਗਸਤ ਦੀਆਂ ਟਾਹਰਾਂ ਮਾਰਦੇ ਆਂ ਲਿਖ ਲਿਖ ਕੇ ਅਖ਼ਬਾਰਾਂ ਪੋਸਟਾਂ ਭਰੀ ਜਾਂਦੇ ਆਂ ਅਸੀ ਹਰ ਵਰੇ ਪ੍ਰੋਗਰਾਮ ਰੱਖਦੇ ਹਾਂ ਕਿਹੜੀ ਆਜਾਦੀ ਅੰਗਰੇਜ ਤਾਂ ਚਲੇ ਗਏ ਸੀ ਪਰ ਲੱਖਾਂ ਲੋਕ ਬੇਘਰ ਹੋ ਗਏ ਵੰਡ ਵੇਲੇ ਉਜੜੇ ਲੋਕ ਅੱਜ ਵੀ ਆਪਣੀ ਦੁਖਾਂ ਭਰੀ ਦਾਸਤਾਨ ਸੁਣਾਉਂਦੇ ਰੋ ਪੈਂਦੇ ਨੇ ਸਿੱਖਾਂ ਹਿੰਦੂਆਂ ਨੂੰ ਮਜਬੂਰਨ ਮੁਸਲਮਾਨ ਬਣਨਾ ਪਿਆ। ਤੇ ਮੁਸਲਮਾਨਾਂ ਨੂੰ ਹਿੰਦੂ ਸਿੱਖ ਅੱਜ ਤੱਕ ਉਨਾਂ ਦੀਆਂ ਯਾਦਾਂ ਵਿਚ ਆਪਣਾ ਵਤਨ ਵਸਿਆ ਹੋਇਆ ਤੇ ਵਿਛੜ ਗਿਆ ਦਾ ਖਿਆਲ। ਕਈ ਵਿਚਾਰੇ ਸਰਕਾਰਾਂ ਦੀਆਂ ਨਾਲਾਇਕੀਆਂ ਕਰਕੇ ਆਪਣਾ ਦੇਸ਼ ਦੁਬਾਰਾ ਦੇਖ ਨਹੀ ਸਕੇ ਤੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਵਿਛੜ ਚੁੱਕੇ ਗੁਰੂ ਧਾਮਾਂ ਦੇ ਦਰਸ਼ਨ ਲਈ ਵੀ ਵੀਜਾ ਲੈਣਾ ਪੈਦਾ।
     ਭਾਰਤ ਤੇ ਪਾਕਿਸਤਾਨ ਦੇਸ਼ ਜਸ਼ਨ ਏ ਆਜ਼ਾਦੀ ਦੀ 77 ਵੀਂ ਵਰੇਗੰਢ ਮਨਾ ਰਿਹਾ ਹੈ ਸਰਕਾਰਾਂ ਤੇ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਪਰ ਲਹਿੰਦੇ ਅਤੇ ਚੜਦੇ ਪੰਜਾਬ ਵਿਚ ਉਸ ਵਕਤ ਹਿੰਦੂ,ਸਿੱਖ, ਮੁਸਲਮਾਨ ਅੰਨੀਆਂ ਭੀੜਾ ਦੇ ਮਚਾਏ ਕੋਹਰਾਮ ਵਿਚ 10 ਲੱਖ ਲੋਕ ਮਾਰੇ ਗਏ ਅਤੇ ਲੱਖਾਂ ਹੀ ਲੋਕ ਬੇਘਰ ਹੋ ਗਏ ਨੌਜਵਾਨ ਕੁੜੀਆਂ ਨੇ ਦਰਿੰਦਿਆਂ ਤੋ ਬਚਣ ਲਈ ਖੂਹਾਂ ਵਿਚ ਛਾਲਾਂ ਮਾਰ ਦਿਤੀਆ ਪਿਉ ਨੇ ਲਾਡਲੀਆਂ ਧੀਆਂ ਦੀਆ ਗਰਦਨਾਂ ਹੱਥੀ ਲਾਹ ਦਿੱਤੀਆ ਰੱਖੜੀ ਬੰਨੇ ਹੱਥਾਂ ਨੇ ਭੈਣਾਂ ਨੂੰ ਗੰਦੇ ਖੂਨੀ ਲੋਕਾਂ ਤੋਂ ਬਚਾਉਣ ਲਈ ਉਨਾਂ ਦੇ ਗਲ ਘੁੱਟ ਦਿਤੇ ਰਾਜਿਆਂ ਵਰਗੇ ਅਮੀਰ ਲੋਕਾਂ ਨੂੰ ਜਮੀਨਾਂ ਛੱਡ ਕੇ ਹਵੇਲੀਆਂ ਦੇ ਬੂਹੇ ਢੋਹ ਕੇ ਦੂਜੇ ਦੇਸ਼ ਬੇਘਰੇ ਉਜੜੇ ਤੇ ਰਫਿਊਜੀ ਅਖਵਾਉਣਾ ਪਿਆ ਸਧਾਰਨ ਲੋਕਾਂ ਦੀ ਤਾਂ ਗੱਲ ਹੀ ਕੀ ਸੀ 77 ਸਾਲ ਹੋ ਗਏ ਅਜੇ ਤੱਕ ਕਈ ਸੈੱਟ ਨਹੀ ਹੋ ਸਕੇ।
          ਤੇ ਹੁਣ ਆਪਣੀਆ ਸਰਕਾਰਾ ਨੇ। ਕੀ ਅਸੀ ਆਜਾਦ ਹਾਂ ? ਸਾਡਾ ਸਭ ਕੁਝ ਕਾਨੂੰਨਾਂ ਰਾਹੀ ਲੁਟਿਆ ਜਾ ਰਿਹਾ। ਲਿਖਾਰੀਆਂ ਨੂੰ ਲਿਖਣ ਨਹੀ ਦਿੱਤਾ ਜਾ ਰਿਹਾ ਬੁਲਾਰਿਆਂ ਨੂੰ ਸੱਚ ਕਹਿਣ ਤੋਂ ਰੋਕਿਆ ਜਾ ਰਿਹਾ ਵੱਡੇ ਵੱਡੇ ਲੇਖਕ ਬੁੱਧੀਜੀਵੀ ਜੇਲਾਂ ਵਿੱਚ ਡੱਕੇ ਜਾ ਰਹੇ ਨੇ ਕਿਸੇ ਦੀ ਸੁਣਵਾਈ ਨਹੀ।
               ਮੋਦੀ ਸਰਕਾਰ ਨੇ ਤਾਂ ਆਜਾਦੀ ਦੇ ਅਰਥ ਹੀ ਭੁੱਲਾ ਦਿੱਤੇ। ਨੇ ਕਿਸਾਨ ਮਜ਼ਦੂਰ ਵਰਗ ਦਾ ਬੁਰਾ ਹਾਲ ਕਰ ਦਿੱਤਾ। ਕੁਝ ਸਮੇਂ ਪਹਿਲਾਂ ਖੇਤੀ ਕਾਲੇ ਕਾਨੂੰਨ ਵਿਚ 700 ਦੇ ਕਰੀਬ ਕਿਸਾਨ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋ। ਗਏ ਫੇਰ ਕਾਲੇ ਕਾਨੂੰਨ ਵਾਪਸ ਲਏ। ਜਵਾਨਾਂ ਦਾ ਮਹਿੰਗਾਈ ਭੱਤਾ ਵੀ ਖਾ ਗਈ ਸਰਕਾਰ ਇਕ ਰੈਂਕ ਇਕ ਪੈਨਸ਼ਨ ਲਾਗੂ ਕਰਵਾਉਣ ਲਈ ਸਾਬਕਾ ਸੈਨਿਕ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਦੀ ਰੱਖਿਆ ਲਈ ਅਗਨੀਪੱਥ ਸਕੀਮ ਲਾਗੂ ਕਰ ਦਿੱਤੀ। ਕਿਧਰੇ ਬਿਜਲੀ ਸੋਧ ਬਿੱਲ ਦੁਆਰਾ ਗਰੀਬ ਵਰਗ ਨਾਲ ਧੱਕਾ ਕੀਤਾ ਜਾ ਰਿਹਾ। ਕਿਸ ਤਰਾਂ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ। ਮਹਿੰਗਾਈ ਸਿਖਰ ਉਪਰ ਆ। ਦੇਸ਼ ਦਾ ਹਰ ਵਰਗ ਹੜਤਾਲਾਂ ਕਰ ਰਿਹਾ ਧਰਨੇ ਲੱਗ ਰਹੇ ਨੇ ਹੱਕੀ ਮੰਗਾ ਲਈ ਲੋਕ ਸੜਕਾਂ ਉਪਰ ਬੈਠੇ ਹਨ।
          ਕਿਹੜੀ ਆਜਾਦੀ ਦੀ ਗੱਲ ਕਰਦੇ ਹਾਂ ਪੂਰੀ ਰੋਟੀ ਵੀ ਨਹੀ ਮਿਲ ਰਹੀ ਲੋਕਾਂ ਨੂੰ। ਬੇਰੁਜ਼ਗਾਰੀ, ਭ੍ਰਿਸਟਾਚਾਰ,ਰਿਸ਼ਵਤਖੋਰੀ ਸਿਖਰ ਤੇ ਆ। ਕੋਈ ਧੀ ਭੈਣ ਦੀ ਇੱਜ਼ਤ ਨਹੀ। ਮਨੀਪੁਰ ਵਿਚ ਔਰਤਾ ਨੂੰ ਨਗਨ ਕਰਕੇ ਘੁਮਾਇਆ ਜਾਂਦਾ ਹੈ ਕੋਈ ਸੁਣਵਾਈ ਨਹੀ। ਦੇਸ਼ ਦਾ ਰੋਸ਼ਨ ਕਰਨ ਵਾਲੀਆ ਖਿਡਾਰਨ ਬੱਚੀਆਂ ਤੇ ਅਤਿਆਚਾਰ ਕੀਤਾ ਗਿਆ 140 ਕਰੋੜ ਦੀ ਆਬਾਦੀ ਵਾਲਾ ਵਿਸ਼ਵ ਗੁਰੂ ਬਣਨ ਵਾਲਾ ਦੇਸ਼ ੳਲੰਪਿਕ ਵਿਚ 6 ਮੈਡਲ ਹਾਸਲ ਕਰਕੇ 71ਸਥਾਨ ਤੇ ਰਿਹਾ। ਬੱਚੇ ਨੌਜਵਾਨ ਰੋਜ਼ਗਾਰ ਲਈ ਬਾਹਰ ਜਾ ਰਹੇ ਨੇ ਜੋ ਇਥੇ ਨੇ ਨਸ਼ਿਆ ਤੇ ਲਾ ਦਿੱਤੇ ਵੋਟ ਦੀ ਖਾਤਰ। ਜਿਆਦਾ ਬੱਚੇ ਸਦਾ ਲਈ ਤੁਰ ਗਏ ਤਾਂ ਮਾਵਾਂ ਰਾਤਾਂ ਨੂੰ ਵੈਣ ਪਾਉਣ ਜੋਗੀਆਂ ਛੱਡ ਦਿਤੀਆ। ਸੋਹਣੇ ਸੁਨੱਖੇ ਗੱਭਰੂ ਜਿਹੜੇ ਕਿਸੇ ਸਮੇਂ ਖੇਤਾਂ ਤੇ ਖੇਡਾਂ ਦਾ ਸਿੰਗਾਰ ਸੀ ਹੁਣ ਉਜੜੀਆਂ ਥਾਵਾਂ ਤੇ ਨਸ਼ੇ ਦੇ ਟੀਕੇ ਲਾ ਰਹੇ ਨੇ। ਪੁਲ ਸੜਕਾਂ ਬਣਦੀਆਂ ਬਾਦ ਵਿੱਚ ਨੇ ਧੱਸ ਪਹਿਲਾ ਜਾਦੀਆਂ ਨੇ। ਖਾਣ ਪੀਣ ਵਾਲੀ ਵਸਤੂ ਵੀ ਮਿਲਾਵਟ ਤੋ ਬਿਨਾ ਨਹੀ। ਦੂਰ ਦੁਰਾਡੇ ਪਿੰਡਾਂ ਵਿੱਚ ਬਿਜਲੀ,ਪਾਣੀ ਨਹੀ,ਪੜਾਈ ਨਹੀ,ਕੋਈ ਸਹੂਲਤ ਨਹੀ ਉਨਾਂ ਨੂੰ ਤਾ ਇਹ ਵੀ ਪਤਾ ਨਹੀ ਅਸੀ ਕਿਸ ਦੇਸ਼ ਦੇ ਵਾਸੀ ਆ। ਰੱਬ ਮੇਹਰ ਕਰੇ ਸਾਡੀ ਭਾਰਤ ਸਰਕਾਰ ਨੂੰ ਆਜਾਦੀ ਦੇਣ ਦੇ ਅਰਥ ਸਮਝ ਆ ਜਾਣ ਤੇ ਲੋਕ ਖੁਲੀ ਹਵਾ ਵਿੱਚ ਸਾਹ ਲੈ ਸਕਣ।
       ਅੱਜ 77 ਵੀਂ ਵਰੇਗੰਢ ਉਪਰ ਦੇਸ਼ ਆਜਾਦੀ ਦੇ ਉਨਾਂ ਸੂਰਵੀਰ ਯੋਧਿਆ ਨੂੰ ਸਲਾਮ ਕਰਦੇ ਹਾਂ। ਜਿਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ ਅਤੇ ਦੇਸ਼ ਦੀ ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸਰਧਾ ਦੇ ਫੁੱਲ ਅਰਪਣ ਕਰਦੇ ਹਾਂ। ਉੱਥੇ ਭਾਰਤ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਸ ਦੇਸ਼ ਦੀ ਆਨ ਸ਼ਾਨ ਅਤੇ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਸੂਰਵੀਰ ਯੋਧਿਆਂ ਨੂੰ ਕੋਟਿਨ ਕੋਟ ਪ੍ਰਣਾਮ ਕਰਦੇ ਹਾਂ ਜਿਨਾ ਇਸ ਦੇਸ਼ ਨੂੰ ਖੁਸ਼ਹਾਲ ਦੇਖਣ ਦਾ ਸੁਪਨਾ ਲਿਆ ਸੀ ਕਾਲੇ ਪਾਣੀ ਗਏ ਜੇਲਾਂ ਕੱਟੀਆਂ ਬਹੁਤ ਤਸੀਹੇ ਸਹੇ ਫਾਂਸੀ ਚੜ ਗਏ ਦੇਸ਼ ਦੀ ਆਜਾਦੀ ਤੋ ਬਾਅਦ ਮਾਵਾਂ ਦੇ ਲੱਖਾਂ ਲਾਡਲੇ ਦੇਸ਼ ਦੀ ਰਾਖੀ ਲਈ ਕੁਰਬਾਨ ਹੋ ਗਏ ਪਰ ਇਨਾਂ ਭੁੱਖੇ ਲੀਡਰਾਂ ਨੇ ਉਨਾਂ ਦਾ ਕੋਈ ਮੁੱਲ ਨਹੀ ਪਾਇਆ ਬੱਸ ਤਿਰੰਗੇ ਝੰਡੇ ਦੀ ਡੋਰ ਖਿੱਚ ਕੇ ਦੇਸ਼ ਭਗਤ ਬਣ ਕੇ ਦਿਖਾਉਦੇ ਨੇ ਹਰ ਘਰ ਦੇ ਉਪਰ ਤਿਰੰਗਾ ਲਹਿਰਾਉਣ ਨਾਲ ਕੁਝ ਨਹੀ ਹੋਣਾ ਲੋਕਾਂ ਨੂੰ ਆਜਾਦ ਹੋਣ ਦਾ ਅਹਿਸਾਸ ਹੋਣਾ ਜਰੂਰੀ ਹੈ। ਜਿਸ ਵਿਚ ਉਨਾਂ ਦੇ ਹੱਕ ਮਿਲਣਾ ਦੇਸ਼ ਦੇ ਹਰ ਇਕ ਇਨਸਾਨ ਨੂੰ ਸਿਖਿਆ,ਸਿਹਤ ਸਹੂਲਤਾਂ ਤੇ ਰੋਜ਼ਗਾਰ ਮਿਲੇ ਫੇਰ ਇਹ ਆਜਾਦੀ ਦੇ ਜਸ਼ਨ ਮਨਾਉਣੇ ਠੀਕ ਹਨ।
         ਅਸੀ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਆਜ਼ਾਦੀ ਦੇ 77 ਸਾਲ ਪੂਰੇ ਹੋਣ ਤੇ ਉਨਾਂ ਸਾਰੇ ਸਿੱਖ ਕੈਦੀਆਂ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਜੋ ਜੇਲ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਉਨਾਂ ਨੂੰ ਰਿਹਾ ਕੀਤਾ ਜਾਵੇ ਇਹ ਉਨਾਂ ਦਾ ਹੱਕ ਵੀ ਹੈ। ਬੰਦੀ ਸਿੰਘਾਂ ਨੂੰ ਰਿਹਾਅ ਕਿਉ ਨਹੀ ਕੀਤਾ ਜਾਂਦਾ ਉਹ ਪੰਜਾਬ ਦੇ ਕਾਲੇ ਦੌਰ ਦੌਰਾਨ ਜਜ਼ਬਾਤ ਨਾਲ ਭਰੇ ਹੋਏ ਸਨ ਨਾ ਕਿ ਉਹ ਕੱਟੜ ਅਪਰਾਧੀ ਸਨ। ਅਸੀ ਸਾਰੇ ਸਾਬਕਾ ਸੈਨਿਕਾਂ ਵੱਲੋ ਉਨਾਂ ਸੂਰਵੀਰ ਯੋਧਿਆਂ ਨੂੰ ਧੁਰੋ ਅੰਦਰ ਦੀ ਆਤਮਾ ਤੋਂ ਸਿਜਦਾ ਕਰਦੇ ਹਾਂ ਜਿਨਾਂ ਨੇ ਦੇਸ਼ ਕੌਮ ਦੀ ਆਨ ਸ਼ਾਨ ਲਈ ਆਪਣੇ-ਆਪ ਨੂੰ ਕੁਰਬਾਨ ਕਰ ਦਿੱਤਾ। ਰਾਜਨੀਤਕ ਲੋਕਾਂ ਨੂੰ ਆਜ਼ਾਦੀ ਦਿਵਸ ਉਪਰ ਅਪੀਲ ਕਰਦੇ ਹਾਂ ਇਸ ਲੋਕਤੰਤਰ ਵਿੱਚ ਲੋਕਾਂ ਦੀ ਆਜ਼ਾਦੀ ਦੀ ਹੱਕ ਦੇਸ਼ ਦੇ ਸਵਿਧਾਨ ਅਨੁਸਾਰ ਦਿੱਤੇ ਜਾਣ ਤਦ ਹੀ ਲੋਕ ਸੋਚਣਗੇ ਅਸੀ ਆਜ਼ਾਦ ਦੇਸ਼ ਦੇ ਵਾਸੀ ਹਾਂ।
✍️
ਸੂਬਾ ਸਕੱਤਰ
ਐਕਸ ਆਰਮੀ ਵੈਲਫੇਅਰ ਕਮੇਟੀ (ਪੰਜਾਬ)
ਭਾਈ ਸ਼ਮਸ਼ੇਰ ਸਿੰਘ

Leave a Reply

Your email address will not be published.


*