ਆਸਟ੍ਰੇਲੀਆ ਦੇ ਸਮਾਜਿਕ ਅਤੇ ਪਰਿਵਾਰਕ ਰੀਤੀ ਰਿਵਾਜ ਭਾਰਤ ਤੋਂ ਉਲਟ ! ਲੜੀ-4

ਰੀਤੀ ਰਿਵਾਜ ਸਬੰਧਤ ਕੌਮ ਜਾਂ ਦੇਸ਼ ਦੇ ਪੁਰਾਤਨ ਸੱਭਿਆਚਾਰ ਤੇ ਆਧਾਰਿਤ ਹੁੰਦੇ ਹਨ। ਜਿਨ੍ਹਾਂ ਰੀਤੀ ਰਿਵਾਜਾਂ ਧਾਰਮਿਕ, ਸਮਾਜਿਕ ਜਾਂ ਪੁਰਾਣੇ ਬਜ਼ੁਰਗ ਇਕ ਵਾਰ ਬਣਾ ਦਿੰਦੇ ਸਨ ਉਹਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਅਮਲ ਕਰਨ ਲੱਗ ਪੈਂਦੀਆਂ ਸਨ ਅਤੇ ਹੋਲੀ ਉਹ ਰੀਤੀ ਰਿਵਾਜ ਪ੍ਰਚਲਿਤ ਹੋ ਕੇ ਜੀਵਨ ਵਿੱਚ ਨਵੇਕਲੀ ਪਛਾਣ ਬਣਾ ਲੈਂਦੇ ਸਨ।
ਇਨ੍ਹਾਂ ਨੂੰ ਧਾਰਮਿਕ ਸਮਾਗਮਾਂ , ਮੇਲਿਆਂ ਅਤੇ ਪਰਿਵਾਰਕ ਖੁਸ਼ੀਆਂ ਗਮੀਆਂ ਦੀਆਂ ਰਸਮਾਂ ਦੇ ਤੌਰ ਤੇ ਪੱਬਾਂ ਭਾਰ ਹੋ ਕੇ ਲੋਕਾਂ ਵਲੋਂ ਮਨਾਇਆ ਜਾਂਣ ਲਗਾ। ਭਾਰਤ ਸਮੇਤ ਹੋਰ ਗਰੀਬ ਦੇਸ਼ਾਂ ਦੀ ਗਰੀਬੀ ਦਾ ਵੱਡਾ ਕਾਰਨ ਅਜਿਹੇ ਰੀਤੀ ਰਿਵਾਜਾਂ ਤੇ ਰੀਸੋ ਰੀਸ ਔਖੇ ਹੋ ਕੇ ਕੀਤਾ ਗਿਆ ਖ਼ਰਚ ਹੈ । ਅੱਜ ਇਸ ਲੇਖ ਵਿੱਚ ਅਸੀਂ ਆਸਟ੍ਰੇਲੀਆ ਦੇ ਰੀਤੀ ਰਿਵਾਜਾਂ ਦੀ ਤਸਵੀਰ ਪੇਸ਼ ਕਰਾਂਗੇ ਜੋ ਭਾਰਤ ਤੋਂ ਉਲਟ ਹੈ। ਆਸਟ੍ਰੇਲੀਆ ਵਿੱਚ ਘਰੇਲੂ ਖੁਸ਼ੀਆਂ ਵਿੱਚ ਰਿੰਗ ਸੈਰੇਮਨੀ,ਮੰਗਣਾ,ਬਰਾਤ, ਮੁਕਲਾਵਾ,ਵਿਆਹ ਦੀਆਂ ਰਸਮਾਂ ਦਾ ਕੋਈ ਵੀ ਰੀਤੀ ਰਿਵਾਜ ਵੇਖਣ ਨੂੰ ਨਹੀਂ ਮਿਲਦਾ।
ਏਥੋਂ ਤੱਕ ਕਿ ਲਾੜੇ ਦੇ ਚੜਨ ਵਾਲੀ ਘੋੜੀ, ਦੁਲਹੇ ਲਈ ਫੁਲਾਂ ਨਾਲ ਸਜਾਈ  ਕਾਰ ਅਤੇ ਮੈਰਿਜ ਪੈਲੇਸ ਇਸ ਦੇਸ਼ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੇ। ਦੁਸਹਿਰਾ, ਦੀਵਾਲੀ, ਲੋਹੜੀ,ਰੱਖੜੀ,ਕਰਵਾ ਚੌਥ ਅਤੇ ਮੇਲੇ ਆਦਿ ਦੇ ਤਿਉਹਾਰ ਨਹੀਂ ਮਨਾਏ ਜਾਂਦੇ। ਗਮੀਂ ਵਿੱਚ ਮੌਤ ਹੋਣ ਤੇ ਸਸਕਾਰ, ਫੁੱਲ ਚੁਗਣ ਅਤੇ ਭੋਗ ਦੀਆਂ ਰਸਮਾਂ ਤੇ ਇਕੱਠ ਵੀ ਨਜ਼ਰ ਨਹੀਂ ਆਉਂਦੇ। ਸਗੋਂ ਲਗਭਗ ਸਾਢੇ 5 ਲੱਖ ਜਮਾਂ ਕਰਵਾ ਕੇ ਬਿਜਲੀ ਮਸ਼ੀਨ ਨਾਲ ਲਾਸ਼ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਫੁੱਲ ਵਾਰਸਾਂ ਦੇ ਹਵਾਲੇ ਕਰ ਦਿਤੇ ਜਾਂਦੇ ਹਨ।
ਆਸਟ੍ਰੇਲੀਆ ਵਿੱਚ ਦੁਨੀਆਂ ਦੇ ਕੋਈ ਡੇਢ ਸੌ ਤੋਂ ਵੱਧ ਦੇਸ਼ਾਂ ਦੇ ਲੋਕ ਹੋਣ ਕਾਰਨ ਸੱਭ ਆਪਣੇ ਆਪਣੇ ਧਾਰਮਿਕ ਅਸਥਾਨਾਂ ਚਰਚਾਂ, ਮੰਦਰਾਂ, ਮਸੀਤਾਂ ਅਤੇ ਗੁਰਦੁਆਰਿਆਂ ਆਦਿ ਵਿੱਚ ਆਪਣੇ ਆਪਣੇ ਤਿਉਹਾਰ ਆਪਣੇ ਰੀਤੀ ਰਿਵਾਜਾਂ ਅਨੁਸਾਰ ਹੀ ਮਨਾਉਂਦੇ ਹਨ। ਇਹ ਰਸਮਾਂ ਸਿਰਫ ਛੁੱਟੀ ਵਾਲੇ ਦਿਨਾਂ ਵਿੱਚ ਹੀ ਮਨਾਈਆਂ ਜਾਂਦੀਆਂ ਹਨ ਕਿਉਂਕਿ ਕੰਮ ਵਾਲੇ ਦਿਨਾਂ ਵਿੱਚ ਛੁੱਟੀ ਕਰਨ ਦਾ ਤਾ ਆਸਟ੍ਰੇਲੀਆ ਵਿੱਚ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਏਥੇ ਜਨਮ ਦਿਨ ਤੇ ਮੈਰਿਜ ਐਨੀਵਰਸਰੀ ਮਨਾਉਣ ਦਾ ਰਿਵਾਜ ਵੀ ਹੈ ਇਨ੍ਹਾਂ ਮੌਕਿਆਂ ਤੇ ਗਿਫ਼ਟ ਆਦਿ ਦੇ ਆਦਾਨ ਪ੍ਰਦਾਨ ਵੀ ਕੀਤੇ ਜਾਂਦੇ ਹਨ ਅਤੇ ਇਹ ਸਮਾਗਮ ਮੌਲਾਂ , ਪਾਰਕਾਂ ਜਾਂ ਰੈਸਟੋਰੈਂਟਾਂ ਵਿੱਚ ਮਨਾਏ ਜਾਂਦੇ ਹਨ। ਏਥੇ ਵੀ ਅਜੀਬ ਤਰੀਕਾ ਹੈ । ਮਹਿਮਾਨ ਆਪਣਾ ਆਪਣਾ ਖਾਣ ਪੀਣ ਦਾ ਸਮਾਨ ਘਰੋਂ ਜਾਂ ਤਾਂ ਪੈਕ ਕਰ ਕੇ ਲਿਜਾਂਦੇ ਹਨ ਜਾਂ ਆਪਣੀ ਮੇਜ਼ ਤੇ ਜੋ ਖਾਣ ਪੀਣ ਦਾ ਆਰਡਰ ਕਰਦੇ ਹਨ ਉਸ ਦਾ ਭੁਗਤਾਨ ਮਹਿਮਾਨਾਂ ਨੂੰ ਖ਼ੁਦ ਕਰਨ ਦਾ ਰਿਵਾਜ ਹੈ।
ਕਿਸੇ ਵੀ ਰੀਤੀ ਰਿਵਾਜ ਤੇ ਮਹਿਮਾਨ ਨਿਵਾਜ਼ੀ ਆਦਿ ਤੇ ਖ਼ਰਚ ਨਹੀਂ ਕੀਤਾ ਜਾਂਦਾ ਜਿਸ ਨਾਲ ਆਸਟ੍ਰੇਲੀਆ ਦੇ ਵਸਨੀਕ ਕਮਾਉ ਤੇ ਖਾਉ ਦੀ ਨੀਤੀ ਤੇ ਚਲਦੇ ਹੋਏ ਫਜ਼ੂਲ ਖਰਚੀ ਤੋਂ ਬਚ ਜਾਂਦੇ ਹਨ ਅਤੇ ਆਪਣੀ ਜਰੂਰੀ ਲੋੜਾਂ ਤੇ ਹੀ ਖਰਚ ਕਰਦੇ ਹਨ। ਇਸ ਦੇ ਉਲਟ ਭਾਰਤ ਵਿੱਚ ਇਕ ਵਿਆਹ, ਬੁੜ੍ਹੇ ਵੱਡੇ ਕਰਨ ਅਤੇ ਨਾਨਕੀ ਸ਼ਕ ਦਾ ਕਰਜ਼ਾ ਉਤਰਿਆ ਨਹੀਂ ਹੁੰਦਾ ਨਵੇਂ ਵਿਆਹ, ਮਾਰਨੇ ਆਦਿ ਦਾ ਖਰਚ ਤਾਪ ਚੜ੍ਹਾ ਦਿੰਦੈ । ਕਰਜ਼ੇ ਦੀ ਪੰਡ ਸਿਰ ਤੇ ਭਾਰੀ ਹੋ ਜਾਂਦੀ ਹੈ। ਆਉ ਆਸਟ੍ਰੇਲੀਆ ਤੋਂ ਸਬਕ ਸਿੱਖ ਕੇ ਕਰਜ਼ੇ ਦੀ ਅਲਾਮਤ ਤੋਂ ਛੁਟਕਾਰਾ ਪਾਈਏ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin