ਲਾਈਫ ਕੋਚ ਕੇਵਲ ਕੈਰੀਅਰ ਜਾਂ ਮਾਨਿਸਕ ਤਣਾਅ ਦਾ ਹੱਲ ਦੇ ਨਾਲ ਜਿੰਦਗੀ ਜਿਉਣ ਦਾ ਤਾਰੀਕਾ ਵੀ ਸਿਖਾਉਂਦਾਂ

ਲੇਖਕ: ਡਾ ਸੰਦੀਪ ਘੰਡ ਲਾਈਫ ਕੋਚ

ਸਮੇਂ ਦੀ ਤਬਦੀਲੀ ਅਤੇ ਸਮੇਂ ਸਮੇਂ ਤੇ ਆਈਆਂ ਕੁਦਰਤੀ ਆਫਤਾਂ ਅਤੇ ਜਿੰਦਗੀ ਦੀਆ ਮੁਸ਼ਿਕਲਾਂ ਸਾਨੂੰ ਜਿੰਦਗੀ ਜਿਉਣ ਦਾ ਸਬਕ ਸਿਖਾਉਦੀਆਂ ਹਨ।ਇਸ ਤੋਂ ਇਲਾਵਾ ਤਕਨੀਕ ਦੀ ਵੱਧ ਵਰਤੋਂ, ਇਛਾਵਾਂ ਵਿੱਚ ਵਾਧਾ ਸਾਡੇ ਲਈ ਨਵੀ ਚਣੋਤੀਆਂ ਪੈਦਾ ਕਰਦਾ ਹੈ।ਜਿੰਦਗੀ ਵਿੱਚ ਵਿਚਰਦੇ ਹੋਏ ਅਸੀ ਪਹਿਲਾਂ ਆਪਣੇ ਨਿਸ਼ਾਨੇ ਨੂੰ ਮਿੱਥਦੇ ਹਾਂ ਉਸ ਦੀ ਪ੍ਰਾਪਤੀ ਲਈ ਯਤਨ ਕਰਦੇ ਹਾਂ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਖੁਸੀ ਮਿਲਦੀ ਹੈ।ਪਰ ਜੇਕਰ ਮਾਪੇ ਸੋਚਣ ਕਿ ਜੋ ਨਿਸ਼ਾਨਾ ਅਸੀ ਆਪਣੇ ਲਈ ਮਿਿਥਆ ਅਤੇ ਉਸ ਲਈ ਜੋ ਯਤਨ ਕੀਤੇ ਉਹੀ ਨਿਸ਼ਾਨਾ ਅਤੇ ਉਸ ਲਈ ਯਤਨ ਆਪਣੀ ਅਗਲੀ ਪੀੜੀ ਭਾਵ ਬੱਚਿਆਂ ਲਈ ਕਰਨ ਦੀ ਕੋਸ਼ਿਸ ਕਰਾਂਗੇ ਤਾਂ ਨਾਂ ਕੇਵਲ ਬੁਰੀ ਤਰਾਂ ਅਸਫਲ ਹੋਵਾਂਗੇ ਸਗੋਂ ਆਪਣੇ ਬੱਚੇ ਨੂੰ ਸਮਾਜ ਵਿੱਚ ਪਿੱਛੇ ਰੱਖਣ ਦੇ ਵੀ ਜਿੰਮੇਵਾਰ ਹੋਵਾਂਗੇ।ਸਾਡਾ ਉਦੇਸ਼ ਟੀਚੇ ਨੂੰ ਕਿਵੇਂ ਪ੍ਰਾਪਤ ਕਰਨਾ ਉਸ ਲਈ ਯੋਜਨਾ ਸਮਾਂ ਅਤੇ ਉਸ ਲਈ ਕਿੰਹੜੇ ਸਾਧਨਾਂ ਦੀ ਲੋੜ ਹੈ ਉਸ ਬਾਰੇ ਸੋਚਣਾ ਹੈ।ਇਸ ਲਈ ਕਿਹਾ ਜਾਦਾਂ ਕਿ ਸੁਪਨੇ ਉਹ ਨਹੀ ਜੋ ਸਾਨੂੰ ਸੋਣ ਸਮੇਂ ਆੳਂਦੇ ਹਨ ਬਲਕਿ ਸੁਪਨੇ ਉਹ ਹੁੰਦੇ ਜੋ ਸਾਨੂੰ ਸੋਣ ਨਹੀ ਦਿੰਦੇ।

ਮਾਂ-ਬਾਪ ਦਾ ਫਰਜ ਕੇਵਲ ਬੱਚਿਆਂ ਦੀ ਜਰੂਰਤਾਂ ਪੂਰੀਆਂ ਕਰਨਾ ਹੀ ਨਹੀ ਸਗੋਂ ਬੱਚਿਆਂ ਦੇ ਲਾਈਫ ਸਟਾਈਲ,ਜੀਵਨ ਜਾਚ ਦੀ ਸਕਿੱਲ ਭਾਵ ਜਿਵੇਂ ਸਹਿਣਸ਼ੀਲਤਾ,ਚੰਗਾ ਵਿਵਹਾਰ,ਚੰਗੀਆਂ ਆਦਤਾਂ,ਅੁਨਸਾਸ਼ਨ,ਜਿੰਮੇਵਾਰੀ,ਸਮੇਂ ਦੇ ਪਾਬੰਦ ਅਤੇ ਸਮਾਜ ਵਿੱਚ ਵਿਚਰਣ ਹਿੱਤ ਜੋ ਵੀ ਲੋੜੀਦਾਂ ਹੈ ਦੀ ਜਾਣਕਾਰੀ ਦੇਣਾ ਵੀ ਸਾਡੀ ਜਿੰਮੇਵਾਰੀ ਹੈ।ਬੱਚੇ ਨੂੰ ਇਹ ਸਿਖਾਉਣਾ ਕਿ ਕਿਵੇਂ ਹਰ ਚੀਜ ਨੂੰ ਬਾਕੀ ਸਾਥੀਆਂ ਅਤੇ ਭੇਣ ਭਰਾਵਾਂ ਨਾਲ ਸ਼ੇਅਰ ਅਤੇ ਕਿਵੇਂ ਉਹਨਾਂ ਦੀ ਕੇਅਰ (ਦੇਖਭਾਲ) ਕਰਨੀ ਹੈ ਵਰਗੇ ਸੰਸਕਾਰ ਬਾਰੇ ਜਾਣਕਾਰੀ ਦੇਣਾ ਮਾਪਿਆ ਦਾ ਫਰਜ ਹੈ।ਪਰ ਅੱਜਕਲ ਸਮਾਜ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ।
ਅਸੀ ਆਪਣੀ ਸਾਰੀ ਜਿੰਦਗੀ ਬਿੰਨਾ ਮੋਬਾਈਲ ਦੇ ਕੱਢੀ ਹੈ ਪਰ ਅੱਜ ਅਸੀ ਉਸ ਬਿੰਨਾ ਨਹੀ ਰਹਿ ਸਕਦੇ।ਅੱਜ ਦੀ ਪੀੜੀ ਬਹੁਤ ਹੈਰਾਨ ਹੁੰਦੀ ਕਿ ਤੁਸੀ ਆਪਣੀ ਜਿੰਦਗੀ ਮੋਬਾਈਲ ਤੋਂ ਬਿੰਨਾ ਕਿਵੇਂ ਕੱਟ ਲਈ ਪਰ ਉਹਨਾਂ ਲਈ ਇੱਕ ਹੀ ਸ਼ਬਦ ਹੈ ਕਿ ਜਿਵੇਂ ਤੁਸੀ ਸੰਸਕਾਰਾਂ ਤੋਂ ਬਿੰਨਾ ਰਹਿ ਰਹੇ ਹੋ ਅਸੀ ਮੋਬਾਈਲ ਤੋਂ ਬਿੰਨਾ ਭਾਵ ਇਸ ਮੋਬਾਈਲ ਨੇ ਸੰਸਕਾਰ ਖਤਮ ਕਰ ਦਿੱਤੇ।
ਸਾਡੀ ਸੋਚ ਸਾਡੇ ਲਈ ਨਿਸ਼ਾਨੇ ਨਿਰਧਾਰਤ ਕਰਦੀ ਅਤੇ ਉਸ ਦੀ ਪੂਰਤੀ ਲਈ ਸਾਨੂੰ ਯਤਨ ਕਰਨੇ ਪੈਂਦੇ।ਨਿਸ਼ਾਨਾ ਮਿੱਥਣ ਤੋਂ ਬਾਅਦ ਸਾਡੇ ਸਾਰੇ ਯਤਨ ਅਤੇ ਸਾਡੀ ਅੱਖ ਉਸ ਨਿਸ਼ਾਨੇ ਤੇ ਹੋਣੀ ਚਾਹੀਦੀ ਜਿਵੇ ਅਰਜਨ ਦੀ ਨਜਰ ਮੱਛੀ ਦੀ ਅੱਖ ਤੇ ਸੀ ਉਸ ਨੂੰ ਉਸ ਸਮੇਂ ਮੱਛੀ ਨਹੀ ਉਸ ਦੀ ਅੱਖ ਦਿਸ ਰਹੀ ਸੀ। ਸਾਡੇ ਲਈ ਇਸ ਤਰਾਂ ਹੋਣਾ ਚਾਹੀਦਾ ਅਤੇ ਜੇਕਰ ਸਾਡੇ ਯਤਨ ਅਰਜਨ ਵਾਂਗ ਹੋਣਗੇ ਤਾਂ ਹਰ ਹਲਾਤ ਵਿੱਚ ਉਸ ਨਿਸ਼ਾਨੇ ਦੀ ਪੂਰਤੀ ਹੋਵੇਗੀ।ਅੱਜਕਲ ਤਾਂ ਸਾਡੇ ਕੋਲ ਸਾਧਨਾਂ ਦੀ ਬਹੁਤਾਤ ਹੈ ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀ ਕਿ ਵੱਧ ਸਾਧਨ ਹੋਣ ਕਾਰਣ ਸਾਡੇ ਨਿਸ਼ਾਨੇ ਵੀ ਵੱਡੇ ਹੋਏ ਹਨ।

ਅੱਜਕਲ ਬੀਏ ਕਰਨਾ ਤੋਂ ਬਾਅਦ ਮਾਪਿਆਂ ਨੂੰ ਕਾਹਲ ਹੁੰਦੀ ਕਿ ਸਾਡਾ ਬੱਚਾ ਜਲਦੀ ਕਸੇ ਨੋਕਰੀ ਤੇ ਲੱਗ ਜਾਵੇ ਪਰ ਉਹ ਨਹੀ ਜਾਣਦੇ ਕਿ ਉਹਨਾਂ ਦੇ ਬੱਚੇ ਦੀ ਕੀ ਇੱਛਾ ਜਾਂ ਉਸ ਵਿੱਚ ਕੀ ਕਰਨ ਦੀ ਕਾਬਲੀਅਤ ਹੈ। ਜਿਸ ਕਾਰਣ ਬੱਚਾ ਜਿਸ ਨਿਸ਼ਾਨੇ ਲਈ ਸੋਚ ਰਿਹਾ ਹੁੰਦਾ ਉਹ ਉਸ ਦੇ ਮਨ ਵਿੱਚ ਰਹਿ ਜਾਦਾਂ ਅਤੇ ਉਹ ਸਾਰੀ ਜਿੰੰਦਗੀ ਉਸ ਕਲਰਕ ਜਾਂ ਸੇਵਾਦਾਰ ਦੀ ਨੋਕਰੀ ਨਾਲ ਹੀ ਤਸੱਲੀ ਕਰ ਲੈਂਦਾ ਇਸ ਲਈ ਅਸੀ ਦੇਖਦੇ ਹਾਂ ਕਿ ਅੱਜ ਸੇਵਾਦਾਰ ਦੀ ਅਸਾਮੀ ਲਈ ਵੀ ਪੀਐਚਡੀ ਕੀਤੀ ਹੋਈ ਨੋਜਵਾਨ ਅਪਲਾਈ ਕਰਦੇ ਹਨ। ਬੀਏ.ਬੀਐਡ ਜਾਂ ਐਮ.ਏ ਬੀਐਡ ਜਿਸ ਦਾ ਉਹਨਾਂ ਨੂੰ ਪਤਾ ਹੈੈ ਕਿ ਅਸੀ ਟੀਚਰ ਲੱਗ ਸਕਦੇ ਪਰ ਜਲਦੀ ਕਾਰਨ ਉਹ ਸੇਵਾਦਾਰ ਹੀ ਲੱਗਣ ਦੀ ਕਾਹਲ ਕਰਦੇ ਅਤੇ ਫੇਰ ਸਾਰੀ ਉਮਰ ਇਸੇ ਗੱਲ ਵਿੱਚ ਆਪਣੇ ਬਾਕੀ ਸਾਥੀਆਂ ਨੂੰ ਇਹ ਕਹਿੰਦੇ ਰਹਿੰਦੇ ਹਾਂ ਕਿ ਮੇਰੀ ਯੋਗਤਾ ਤਾਂ ਸਾਡੇ ਅਫਸਰ ਨਾਲੋਂ ਜਿਆਦਾ ਪਰ ਮੇਰੀ ਮਜਬੂਰੀ ਕਾਰਨ ਇਹ ਨੋਕਰੀ ਕਰਨੀ ਪੇ ਰਹੀ ਹੈ।ਪਰ ਜੇਕਰ ਉਸ ਨੇ ਕਿਸੇ ਪੇਸ਼ਾਵਰ ਵਿਅਕਤੀ ਲਾਈਫ ਕੋਚ ਦੀ ਮਦਦ ਲਈ ਹੁੰਦੀ ਤਾਂ ਉਹ ਇਸ ਤਰਾਂ ਕਾਹਲ ਨਾ ਕਰਦਾ।ਪਿਛਲੇ ਦਿਨੀ ਮੈਂ ਨਿੱਜੀ ਤਜਰਬੇ ਵੱਜੋਂ ਦੇਖਿਆ ਕਿ ਮੇਰੇ ਵਿਭਾਗ ਵਿੱਚ ਮੇਰੇ ਕੋਲ ਇੱਕ ਲੜਕਾ ਸੇਵਾਦਾਰ ਲਈ ਜੁਆਈਨ ਕਰਨ ਵਾਸਤੇ ਆਇਆ ਉਸ ਦੀ ਚੋਣ ਮੇਰੇ ਮੁੱਖ ਦਫਤਰ ਵੱਲੋਂ ਕੀਤੀ ਗਈ ਸੀ।ਮੈਨੂੰ ਪਤਾ ਲੱਗਿਆ ਕਿ ਉਹ ਐਮ.ਏ.ਐਮਬੀਏ ਅਤੇ ਕਈ ਹੋਰ ਕੋਰਸ ਵੀ ਕੀਤੇ ਹੋਏ ਸਨ ਉਹ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਅਤੇ ਆਈਏਐਸ ਦੀ ਮੁੱਢਲੀ ਪ੍ਰੀਖੀਆ ਵੀ ਉਸ ਨੇਪਿੱਛਲੇ ਸਾਰ ਪਾਸ ਕਰ ਲਈ ਪਰ ਮੇਨ ਵਿੱਚੋਂ ਫੇਲ ਹੋ ਗਿਆ।ਹੁਣ ਤੁਸੀ ਦੇਖ ਸਕਦੇ ਹੋ ਕਿ ਕਿਸੇ ਪੇਸ਼ਾਵਰ ਵਿਅਕਤੀ ਪਾਸੋਂ ਯੋਗ ਸਿਖਲਾਈ ਨਾ ਮਿੱਲਣ ਕਰਕੇ ਉਹ ਆਪਣਾ ਕੋਈ ਨਿਸ਼ਾਨਾ ਹੀ ਨਹੀ ਸੀ ਮਿੱਥ ਸਕਿਆ।

ਮਾਪਿਆਂ ਨੂੰ ਬੱਚਿਆ ਲਈ ਉਹਨਾਂ ਦੇ ਟੀਚੇ ਉਹਨਾਂ ਦੀ ਪੜਾਈ ਬੱਚਿਆਂ ਦੇ ਸ਼ੋਕ ਉਹਨਾਂ ਦੀ ਰੁੱਚੀ ਅੁਨਸਾਰ ਕਰਨੀ ਚਾਹੀਦੀ ਇਸ ਕਾਰਣ ਹੀ ਅੱਜਕਲ ਬੱਚਿਆਂ ਨੂੰ ਸਕੂਲੀ ਸਿਿਖਆ ਕਿਤਾਬਾਂ ਦੀ ਬਜਾਏ ਵੱਖ ਵੱਖ ਤਰਾਂ ਦੀਆਂ ਪਰਖ ਵਿੱਧੀਆਂ,ਖੇਡਾਂ ਅਤੇ ਵੱਖ ਵੱਖ ਗਤੀਵਿਧੀਆਂ ਰਾਂਹੀ ਦਿੱਤੀ ਜਾਦੀ।ਅਸੀ ਦੇਖਦੇ ਹਾਂ ਕਿ ਜਦੋਂ ਬੱਚਾ ਬਚਪਨ ਵਿੱਚ ਹੁੰਦਾ ਤਾਂ ਉਹ ਕੀ ਕਰਦਾ ਜੇਕਰ ਬੱਚਾ ਬਚਪਨ ਵਿੱਚ ਟਰੈਕਟਰ ਨਾਲ ਖੇਡਦਾ,ਟਰੈਕਟਰ ਤੇ ਚੜਦਾ ਅਤੇ ਖੇਤ ਜਾਣ ਅਤੇ ਖੇਤੀਬਾੜੀ ਦੇ ਸੰਧਾਂ ਬਾਰੇ ਜਾਣਕਾਰੀ ਮੰਗਦਾ ਜਾਂ ਉਹਨਾਂ ਨਾਲ ਖੇਡਦਾ ਉਹਨਾਂ ਬਾਰੇ ਗੱਲਬਾਤ ਕਰਦਾ ਤਾਂ ਬੱਚੇ ਨੂੰ ਖੇਤੀਬਾੜੀ ਨਾਲ ਜੋੜਣ ਹਿੱਤ ਖੇਤੀਬਾੜੀ ਦੀ ਪੜਾਈ ਕਰਵਾਉਣੀ ਚਾਹੀਦੀ।ਪਰ ਕਈ ਮਾਂ-ਬਾਪ ਸ਼ੁਰੂ ਵਿੱਚ ਬੱਚੇ ਦੇ ਮਨ ਵਿੱਚ ਬਿਠਾ ਦਿੰਦੇ ਹਾਂ ਕਿ ਅਸੀ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਕੇ ਕੱਟ ਲਈ ਉਹ ਹੁਣ ਚਾਹੁੰਦੇ ਕਿ ਉਹਨਾਂ ਦੇ ਬੱਚੇ ਸਰਕਾਰੀ ਨੋਕਰੀ ਕਰਨ।ਖੇਤੀਬਾੜੀ ਵਿੱਚ ਵੀ ਨੋਕਰੀ ਹੋ ਸਕਦੀ ਖੇਤੀਬਾੜੀ ਵਿੱਚ ਵੀ ਬਿੰਨਾ ਖੇਤੀ ਤੋ ਉਸ ਨਾਲ ਸਬੰਧਤ ਅਣਗਿਣਤ ਕੰਮ ਕੀਤੇ ਜਾ ਸਕਦੇ ਹਨ।

ਅੱਜਕਲ ਅਸੀ ਦੇਖਦੇ ਹਾਂ ਕਿ ਆਪਣੀ ਮੰਜਿਲ ਤੇ ਨਾਂ ਪਹੁੰਚਣ ਕਾਰਣ ਸਬ ਤੋਂ ਵੱਧ ਨੋਜਵਾਨ ਵਰਗ ਹੀ ਪ੍ਰਭਾਵਿਤ ਹੋਇਆ ਹੈ।ਜਿਸ ਕਾਰਣ ਉਸ ਦਾ ਤਣਾਅ ਵਿੱਚ ਰਹਿਣਾ ਸੁਭਾਵਿਕ ਹੈ।ਇਹ ਤਣਾਅ ਇੰਨਾ ਖਤਰਨਾਕ ਹੈ ਕਿ ਇਸ ਤਣਾਅ ਕਾਰਨ ਨੋਜਵਾਨਾਂ ਦੀ ਭਟਕਣਾ ਸ਼ੁਰੂ ਹੋ ਜਾਦੀ।ਨੋਜਵਾਨਾ ਦੇ ਤਣਾਅ ਵਿੱਚ ਰਹਿਣ ਕਾਰਨ ਸੁਭਾਵਿਕ ਹੈ ਕਿ ਉਹਨਾਂ ਦੇ ਮਾਪੇ ਵੀ ਤਣਾਅ ਵਿੱਚ ਚੁਲ ਜਾਦੇ ਹਨ।ਇਸ ਲਈ ਮਾਂ-ਬਾਪ ਆਪਣੀ ਜਿੰਦਗੀ ਦੇ ਤਜੲਬੇ ਅੁਨਸਾਰ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਕੈਰੀਅਰ ਨੂੰ ਮਿੱਥਣ ਦੀ ਕੋਸ਼ਿਸ ਕਰਦੇ ਹਨ ਪਰ ਮਾਂ-ਬਾਪ ਆਪਣੇ ਤਜਰਬੇ ਅੁਨਸਾਰ ਬੱਚਿਆ ਦੇ ਨਿਸ਼ਾਨੇ ਨੂੰ ਮਿੱਥਣ ਦੀ ਕੋਸ਼ਿਸ਼ ਕਰਦੇ ਪਰ ਨਵੀ ਪੀੜੀ ਦੀ ਸੋਚ ਦੀ ਤਬਦੀਲੀ ਕਾਰਣ ਉਹ ਨਿਸ਼ਾਨੇ ਬੱਚਿਆਂ ਨੂੰ ਸਹੀ ਨਹੀ ਬੇਠਦੇ।ਇਸ ਲਈ ਜਰੂਰੀ ਹੈ ਕਿ ਜਦੋਂ ਬੱਚਿਆ ਦਾ ਕੈਰੀਅਰ ਬਾਰੇ ਜਾਂ ਬੱਚਿਆਂ ਦੇ ਲਾਈਫ ਸਟਾਈਲ ਬਾਰੇ ਗੱਲ ਹੋਵੇ ਤਾਂ ਨਾਂ ਤਾਂ ਅਸੀ ਇਸ ਬਾਰੇ ਮਾਪਿਆਂ ਨੂੰ ਪੂਰੀ ਜਾਣਕਾਰੀ ਹੁੰਦੀ ਅਤੇ ਨਾ ਹੀ ਬੱਚਿਆਂ ਨੂੰ ਤਾਂ ਫੇਰ ਮਾਪਿਆਂ ਨੂੰ ਅਜਿਹੇ ਪੇਸ਼ਾਵਰ ਵਿਅਕਤੀ ਦੀ ਜਰੂਰਤ ਹੈ ਜੋ ਅੱਜਕਲ ਬਦਲਦੇ ਸਮੇਂ ਅੁਨਸਾਰ ਕੈਰੀਅਰ ਕਾਊਸਲੰਿਗ ਅਤੇ ਜੀਵਨ ਜਾਚ ਦੀ ਜਾਣਕਾਰੀ ਦੇ ਸਕੇ।
ਫੇਰ ਵੀ ਮਾਂ-ਬਾਪ ਨੂੰ ਇਹ ਦੇਖਣ ਹਿੱਤ ਕਿ ਕੀ ਤਹਾਨੂੰ ਅਤੇ ਤੁਹਾਡੇ ਬੱਚੇ ਨੂੰ ਕਿਸੇ ਲਾਈਫ ਕੋਚ ਜਾਂ ਪੇਸ਼ਾਵਰ ਵਿਅਕਤੀ ਦੀ ਮਦਦ ਦੀ ਜਰੂਰਤ ਹੈ ਤਾਂ ਹੇਠ ਲਿਖੇ ਮੁੱਖ ਬਿੰਦੂਆਂ ਬੱਚੇ ਦੇ ਰਹਿਣ ਸਹਿਣ ਨੂੰ ਦੇਖਣਾ ਚਾਹੀਦਾ।

• ਜੇਕਰ ਤੁਹਾਡਾ ਬੱਚਾ ਤੁਹਾਡੀ ਹਰ ਗੱਲ ਦਾ ਵਿਰੋਧ ਕਰ ਰਿਹਾ।
• ਤਹਾਨੂੰ ਇਹ ਪਤਾ ਨਹੀ ਲੱਗਦਾ ਕਿ ਤੁਸੀ ਕਿਸੇ ਸੰਵੇਦਨਸ਼ੀਲ ਮੁੱਦੇ ਸ਼ਬੰਧੀ ਆਪਣੇ ਬੱਚੇ ਨਾਲ ਕਿਵੇਂ ਗੱਲ ਕਰੀਏ ਖਾਸਕਰ ਉਹਨਾਂ ਦੇ ਜਵਾਨੀ ਸਮੇ ਉਹਨਾਂ ਦੀ ਸਰੀਰਕ ਤਬਦੀਲੀ ਬਾਰੇ।
• ਤਹਾਨੂੰ ਬੱਚੇ ਦੇ ਰੋਜਾਨਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਸਮੱਸਿਆ ਹੁੰਦੀ।
• ਤਹਾਨੂੰ ਆਪਣੇ ਬੱਚੇ ਦੀਆਂ ਭਾਵਨਾਵਾਂ ਜਾਣਨ ਵਿੱਚ ਮੁਸ਼ਿਕਲ ਆਉਦੀ।
• ਜਦੋਂ ਮਾਂ-ਬਾਪ ਆਪਣੇ ਆਪ ਵਿੱਚ ਇਹ ਮਹਿਸੂਸ ਕਰਦੇ ਹਨ ਕਿ ਬੱਚਾ ਉਹਨਾਂ ਦੀ ਗੱਲ ਵੱਲ ਧਿਆਨ ਨਹੀ ਦੇ ਰਿਹਾ।
• ਤਹਾਨੂੰ ਮਹਿਸੂਸ ਹੋਣ ਲੱਗਦਾ ਕਿ ਤੁਹਾਡਾ ਬੱਚਾ ਤਹਾਨੂੰ ਭਾਵਨਾਤਮਿਕ ਤੋਰ ਤੇ ਬਲੈਕਮੇਲ ਕਰ ਰਿਹਾ ਹੈ।

• ਤੁਹਾਡਾ ਕੋਈ ਵੀ ਤਾਰੀਕਾ ਸਫਲਲ ਨਹੀ ਹੋ ਰਿਹਾ।
• ਜੇਕਰ ਤਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਵਾਰ ਵਾਰ ਨਵੀ ਮੰਗ ਕਰ ਰਿਹਾ ਅਤੇ ਜੇਕਰ ਉਸ ਦੀ ਮੰਗ ਪੂਰੀ ਨਹੀ ਹੁੰਦੀ ਤਾਂ ਉਹ ਜਲਦੀ ਗੁੱਸੇ ਅਤੇ ਤਣਾਅ ਵਿੱਚ ਆ ਜਾਦਾਂ ਜਿਸ ਕਾਰਣਤੁਹਾਡੇ ਹਲਾਤ ਤਰਸਯੋਗ ਬਣ ਜਾਦੇ ਤਹਾਨੂੰ ਹਮੇਸ਼ਾ ਇਹ ਰਹਿੰਦਾਂ ਕਿ ਉਹ ਕੁਝ ਗਲਤ ਕਦਮ ਨਾ ਪੁੱਟ ਲਵੇ।

• ਬੱਚੇ ਵੱਲੋਂ ਸੰਚਾਰ ਸਾਧਨਾਂ ਜਿਵੇਂ ਮੋਬਾਈਲ,ਲੈਪਟਾਪ ਜਾਂ ਟੀਵੀ ਦੀ ਵੱਧ ਵਰਤੋ
ਪੱਛਮੀ ਦੇਸ਼ਾਂ ਵਿੱਚ ਅਸੀ ਆਮ ਕਹਿ ਦਿੰਦੇ ਹਾਂ ਕਿ 18 ਸਾਲ ਦੀ ਉਮਰ ਤੋਂ ਬਾਅਦ ਬੱਚਾ ਮਾਂ-ਬਾਪ ਨੂੰ ਛੱਡ ਜਾਦਾਂ।ਪਰ ਅਸੀ ਇਸ ਨੂੰ ਇੰਝ ਕਿਉੁ ਨਹੀ ਦੇਖਦੇ ਕਿ ਬੱਚਾ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੀ ਜਿੰਮੇਵਾਰੀ ਨੂੰ ਸਮਝ ਜਾਦਾਂ। ਮਾਂ-ਬਾਪ ਬੱਚੇ ਨੂੰ ਕੋਈ ਮਕਾਨ ਬਣਾ ਕੇ ਨਹੀ ਦਿੰਦੇ ਬੱਚਾ ਕਿਰਾਏ ਦੇ ਮਾਕਨ ਵਿੱਚ ਰਹਿਣ ਲੱਗਦਾ ਉਸ ਨੂੰ ਫਿਕਰ ਹੁੰਦਾ ਕਿ ਮੈਂ ਮਕਾਨ ਦਾ ਕਿਰਾਇਆ ਦੇਣਾ,ਆਪਣੀ ਰੋਟੀ ਦਾ ਖਰਚਾ ਕੱਢਣਾ,ਆਪਣੀ ਪੜਾਈ ਦਾ ਖਰਚ ਕੱਢਣਾ ਉਹ ਆਪਣੀ ਪੜਾਈ ਦੇ ਨਾਲ ਨਾਲ ਕੰਮ ਕਰਦਾ ਜਿਸ ਕਾਰਣ ਉਸ ਦੇ ਸਵੈ-ਵਿਸ਼ਵਾਸ ਵਿੱਚ ਵਾਧਾ ਹੁੰਦਾ।ਉਹ ਦ੍ਰਿੜ ਇਰਾਦੇ ਨਾਲ ਅੱਗੇ ਵੱਧਦਾ ਆਪਣਾ ਨਿਸ਼ਾਨਾ ਮਿੱਥਦਾ ਉਸ ਨੂੰ ਕੇਵਲ ਆਪਣੀ ਰੋਟੀ ਰੋਝੀ ਨਹੀ ਉਸ ਨੂੰ ਇਕੱਲਾ ਰਹਿੰਦੇ ਹੋਏ ਬਹੁਤ ਚੋਣਤੀਆ ਦਾ ਸਾਹਮਣਾ ਕਰਨਾ ਪੈਂਦਾ।

ਹੁਣ ਜਦੌ ਅਸੀ ਉਪਰੋਕਤ ਨਿਯਮਾਂ ਨੂੰ ਦੇਖਦੇ ਹਾਂ ਤਾਂ ਅਜੋਕੇ ਸਮੇਂ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਕੈਰੀਅਰ ਦੀ ਹੀ ਫਿਕਰ ਨਹੀ ਬਲਕਿ ਹੋਰ ਵੀ ਕਈ ਚੋਣਤੀਆਂ ਹਨ।ਜੀਵਨ ਜਾਚ ਜਾਂ ਸਾਡਾ ਲਾਈਫ ਸਟਾਈਲ ਦੀ ਤਬਦੀਲੀ ਤੇਜੀ ਨਾਲ ਹੋ ਰਹੀ ਹੈ।ਅੱਜ ਜਦੋਂ ਬੱਚਿਆਂ ਕੋਲ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇੱਕ ਆਚੰਭਾ ਲੱਗਦਾ ਪਰ ਸਮੇਂ ਅੂਨਸਾਰ ਆਈ ਤਬਦੀਲੀ ਦੇ ਅਸੀਂ ਖੁਦ ਗਵਾਹ ਹਾਂ।

ਇਸ ਲਈ ਮਾਂ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਕੇਵਲ ਨੋਕਰੀ ਪ੍ਰਾਪਤ ਕਰਨ ਲਈ ਹੀ ਉਤਸ਼ਾਹਿਤ ਨਾ ਕੀਤਾ      ਜਾਵੇ ਬਲਕਿ ਉਸ ਨਾਲ ਜਿੰਦਗੀ ੁਕਵੇਂ ਜਿਉਣੀ ਹੈ ਕਿਸ ਤਾਰੀਕੇ ਨਾਲ ਸਮਾਜਿਕ ਸਮੱਸਿਆਵਾਂ ਦਾ ਮੁਕਾਬਲਾਂ ਕਰਨਾ ਇਸ ਲਈ ਬੱਚੇ ਦੀ ਸ਼ਖਸ਼ੀਅਤ ਵਿੱਚ ਨਿਖਾਰ ਲਈ ਇੱਕ ਪੇਸ਼ਾਵਰ ਵਿਅਕਤੀ ਜਿਸ ਨੂੰ ਲਾਈਫ ਕੋਚ ਉਸ ਦੀ ਜਰੂਰਤ ਹੈ।ਜਿਸ ਤਰਾਂ ਕਿਸੇ ਸਥਾਨ ਤੇ ਪਹੁੰਚਣ ਲਈ ਸਾਨੂੰ ਬਹੁਤ ਸਾਧਨਾਂ ਦੀ ਜਰੂਰਤ ਪੈਂਦੀ ਉਸੇ ਤਰਾਂ ਜਿੰਦਗੀ ਦਾ ਆਨੰਦ ਮਾਣਨ ਹਿੱਤ ਵੀ ਕਈ ਸਾਧਨਾ ਦੀ ਜਰੂਰਤ ਹੈ।ਉਹਨਾਂ ਸਾਧਨਾਂ ਦੀ ਜਾਣਕਾਰੀ ਕੋਈ ਪੇਸ਼ਾਵਰ ਵਿਅਕਤੀ ਹੀ ਦੇ ਸਕਦਾ।ਉਸ ਲਈ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਸ ਲਈ ਹਮੇਸ਼ਾ ਬੱਚੇ ਦੀ ਸਿੱਖਿਆ ਅਤੇ ਉਸ ਦੀ ਸਿਖਲਾਈ ਕਿਸੇ ਅਜਿਹੀ ਸੰਸ਼ਥਾ ਤੋਂ ਕਰਵਾਈ ਜਾਵੇ ਜਿਥੇ ਉਹ ਬੱਚੇ ਨੂੰ ਸਬੰਧਤ ਸਿੱਖਿਆ ਤੋਂ ਇਲਾਵਾ ਜੀਵਨ ਜਾਚ ਦਾ ਗਿਆਨ ਹੋਣਾ ਵੀ ਜਰੂਰੀ ਹੈ।ਜਿਵੇਂ ਅਸੀਂ ਦੇਖ ਸਕਦੇ ਹਾਂ ਕਿ 100 ਮੀਟਰ ਦੋੜ ਵਿੱਚ ਵਿਸ਼ਵ ਰਿਕਾਰਡ 9.58 ਦਾ ਹੈ ਜੋਕਿ ਬੋਲਟ ਦੇ ਨਾਮ ਤੇ ਹੈ ਸਾਡੇ ਮਨ ਵਿੱਚ ਰਹਿੰਦਾ ਕਿ ਮੈਂ ਇਸ ਤੇ ਨਹੀ ਪਹੁੰਚ ਸਕਦਾ ਪਰ ਜੇਕਰ ਤੁਸੀ ਬੋਲਟ ਨੂੰ ਪੁੱਛੋ ਉਹ ਵੀ ਇਸ ਬਾਰੇ ਕਹੇਗਾ ਕਿ ਮੈਂ ਕਦੋ ਨਹੀ ਸੀ ਸੋਚਿਆ ਕਿ ਮੈਂ ਇਸ ਟੀਚੇ ਨੂੰ ਪ੍ਰਪਾਤ ਕਰ ਲਵਾਂਗਾ ਪਰ ਕੋਚ ਦੀ ਸਿਖਲਾਈ ਅਤੇ  ੳੇਸ ਵਿੱਚ ਸਵੈ ਵਿਸ਼ਵਾਸ ਅਤੇ ਉਸ ਦੇ ਦ੍ਰਿੜ ਇਰਾਦੇ ਨੇ ਉਸ ਨੂੰ ਉਸ ਦਾ ਟੀਚਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ।

ਲਾਈਫ ਕੋਚ ਦੀਆਂ ਸੇਵਾਵਾਂ ਕਿਸੇ ਨੂੰ ਵੀ ਦਿੱਤੀਆ ਜਾ ਸਕਦੀਆਂ ਹਨ ਬੇਸ਼ਕ ਉਸ ਨੇ ਅਜੇ ਹੁਣੇ ਬੀਏ ਕੀਤੀ ਹੈ,ਇਕ ਸਕਲ ਦਾ ਵਿਿਦਆਰਥੀ ਹੈ ਜਾਂ ਨਵੀ ਨੋਕਰੀ ਪ੍ਰਾਪਤ ਕਰਨ ਵਾਲਾ ਵਿਅਕਤੀ ਨਵਾਂ ਉਦਯੋਗ ਸਥਾਪਿਤ ਕਰਨ ਵਾਲਾ ਇਸ ਲਈ ਮਾਪਿਆਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਸਮੇ ਅਨੁਕੁਲ ਅਤੇ ਸਮੇਂ ਦਾ ਹਾਣੀ ਬਣਾਉਣ ਹਿੱਤ ਕਿਸੇ ਪੇਸ਼ਾਵਰ ਵਿਅਕਤੀ ਦੀ ਮਦਦ ਲਈ ਜਾਵੇ ਤਾਂ ਜੋ ਬੱਚਾ ਆਪਣੇ ਆਪ ਨੂੰ ਦਿਸ਼ਾਹੀਣ ਅਤੇ ਟੀਚਾ ਰਹਿਤ ਮਹਿਸੂਸ ਨਾ ਕਰੇ।ਆਪਣੀ ਸ਼ਖਸ਼ੀਅਤ ਵਿੱਚ ਨਿਖਾਰ ਲਾਈਫ ਕੋਚ ਜਾਂ ਉਸ ਪੇਸ਼ਾਵਰ ਵਿਅਕਤੀ ਦੇ ਕਹੇ ਅੁਨਸਾਰ ਕਰ ਸਕੇ ਕਿਉਕਿ ਅੱਗੇ ਵੱਧਣ ਹਿੱਤ ਸਵੇ ਵਿਸ਼ਵਾਸ,ਦ੍ਰਿੜ ਇਰਦੇ ਦੀ ਲੋੜ ਹੈ ਜੋ ਕਿਸੇ ਤਹਰਬੇਕਾਰ ਵਿਅਕਤੀ ਨਾਲ ਗੱਲਬਾਤ ਨਾਲ ਹੀ ਹਾਸਲ ਕੀਤੇ ਜਾ ਸਕਦੇ।ਜਿੰਦਗੀ ਵਿੱਚ ਨਿਸ਼ਾਨਾ ਮਿੱਥਣਾ ਨਿਸ਼ਾਨੇ ਦੀ ਪੂਰਤੀ ਨਾਲੋਂ ਵੀ ਅਹਿਮ ਹੈ ਕਿਉਕਿ ਜਦੋਂ ਤੱਕ ਅਸੀ ਨਿਸ਼ਾਨਾ ਮਿੱਥਦੇ ਹੀ ਨਹੀਂ ਤਾਂ ਪ੍ਰਾਪਤ ਕਿਵੇਂ ਕਰ ਸਕਦੇ।

ਪਿੱਪਲ ਕਲੋਨੀ=ਮਾਨਸਾ
98778-71067

Leave a Reply

Your email address will not be published.


*