ਚੰਡੀਗੜ੍ਹ, 6 ਅਗਸਤ – ਮਹਿਲਾਵਾਂ ਦੇ ਲਈ ਵਿਸ਼ੇਸ਼ ਮਹਤੱਵ ਰੱਖਣ ਵਾਲੇ ਹਰਿਆਲੀ ਤੀਜ ਦੇ ਵਿਸ਼ੇਸ਼ ਪੁਰਬ ‘ਤੇ ਅੱਜ ਹਰਿਆਣਾ ਸਰਕਾਰ ਵੱਲੋਂ ਜਿਲ੍ਹਾ ੧ੀਂਦ ਵਿਚ ਸ਼ਾਨਦਾਰ ਰਾਜ ਪੱਧਰੀ ਤੀਜ ਮਹੋਤਸਵ ਦਾ ਪ੍ਰਬੰਧ ਕੀਤਾ ੧ਾ ਰਿਹਾ ਹੈ, ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਇਸ ਮਹੋਤਸਵ ਲਈ ਪੂਰੇ ਸੂਬੇ ਤੋਂ ਲਗਭਗ 30 ਹਜਾਰ ਮਹਿਲਾਵਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਹਰਿਆਲੀ ਤੀਜ ‘ਤੇ ਖਾਸ ਮਹਤੱਵ ਰੱਖਣ ਵਾਲੀ ਕੋਥਲੀ ਭੇਂਟ ਕਰਣਗੇ। ਮਹੋਤਸਵ ਵਿਚ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਅਸੀਮ ਗੋਇਲ ਸਮੇਤ ਅਨੇਕ ਮਾਣਯੋਗ ਮਹਿਮਾਨ ਮੌਜੂਦ ਰਹਿਣਗੇ।
ਸਾਵਨ ਦੇ ਪਵਿੱਤਰ ਮਹੀਨੇ ਵਿਚ ਪੈਣ ਵਾਲੇ ਹਰਿਆਲੀ ਤੀਜ ਰਾਜ ਦਾ ਇਕ ਰਿਵਾਇਤੀ ਤਿਉਹਾਰ ਹੈ ਅਤੇ ਸਮੂਹਿਕ ਰੂਪ ਨਾਲ ਤਿਉਹਾਰ ਨੂੰ ਮਨਾਉਣ ਨਾਲ ਸਮਾਜਿਕ ਭਾਈਚਾਰ ਨੂੰ ਪ੍ਰੋਤਸਾਹਨ ਮਿਲਦਾ ਹੈ, ਇਸੀ ਸੋਚ ਦੇ ਨਾਲ ਸੂਬਾ ਸਰਕਾਰ ਵੱਲੋਂ ਲਗਾਤਾਰ ਵੱਖ-ਵੱਖ ਤਿਉਹਾਰਾਂ ਦੇ ਮੋਕਿਆਂ ‘ਤੇ ਇਸ ਤਰ੍ਹਾ ਦੇ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮਹਿਲਾ ਮਜਬੂਤੀਕਰਣ ਦੀ ਮਿਸਾਲ ਬਣੇਗਾ ਤੀਜ ਮਹੋਤਸਵ
ਇਹ ਰਾਜ ਪੱਧਰੀ ਤੀਜ ਮਹੋਤਸਵ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਨੂੰ ਸਮਰਪਿਤ ਹੋਵੇਗਾ। ਸਮਾਰੋਹ ਦੌਰਾਨ ਲੱਖਪਤੀ ਦੀਦੀਆਂ ਦੀ ਸਫਲਤਾ ਦੀ ਕਹਾਣੀਆਂ ਉਨ੍ਹਾਂ ਦੀ ਜੁਬਾਨੀ ਸੁਨਣ ਨੂੰ ਮਿਲੇਗੀ। ਨਾਲ ਹੀ ਮੁੱਖ ਮੰਤਰੀ ਸਵੈ ਸਹਾਇਤਾ ਸਮੂਹਾਂ ਨੂੰ 100 ਕਰੋੜ ਰੁਪਏ ਦੇ ਬੈਂਕ ਲੋਨ ਦੀ ਰਕਮ ਦਾ ਵੰਡ ਵੀ ਕਰਣਗੇ। ਉੱਥੇ ਹੀ ਮਹਿਲਾਵਾਂ ਨੂੰ ਮਜਬੂਤ ਕਰਨ ਦੀ ਪਹਿਲ ਵਿਚ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਸੱਭ ਤੋਂ ਵਿਸ਼ੇਸ਼ ਪੁਰਸਕਾਰ ਨਾਲ ਨਵਾਜਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ 10ਵੀਂ ਅਤੇ 12ਵੀਂ ਕਲਾਸ ਦੀਆਂ ਕੁੜੀਆਂ ਨੂੰ ਵੀ ਸਨਮਾਨਿਤ ਕਰਣਗੇ। ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਲਾਭਕਾਰਾਂ ਨੁੰ ਵੀ ਮੁੱਖ ਮੰਤਰੀ ਚਕ ਵੰਡਣਗੇ। ਇਹ ਤੀਜ ਮਹੋਸਤਵ ਆਪਣੇ ਆਪ ਵਿਚ ਮਹਿਲਾ ਮਜਬੂਤੀਕਰਣ ਦੀ ਮਿਸਾਲ ਬਣੇਗਾ।
ਰਿਵਾਇਤੀ ਤੀਜ ਦੇ ਗੀਤਾਂ ‘ਤੇ ਲੋਕ ਨਾਚ ਦੀ ਹੋਵੇਗੀ ਪੇਸ਼ਗੀ
ਰਾਜ ਪੱਧਰੀ ਤੀਜ ਮਹੋਤਸਵ ਵਿਚ ਮਹਿਲਾਵਾਂ ਲਈ 101 ਰੰਗ ਬਿਰੰਗੇ ਝੂਲੇ ਲਗਾਏ ਗਏ ਹਨ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਦੀ ਲੜੀ ਵਿਚ ਮਹਿਲਾਵਾਂ ਵੱਲੋਂ ਰਿਵਾਇਤੀ ਵਸ਼ਭੁਸ਼ਾ ਵਿਚ ਰਿਵਾਇਤੀ ਤੀਜ ਦੇ ਗੀਤਾਂ ‘ਤੇ ਲੋਕ ਨਾਚ ਦੀ ਪੇਸ਼ਗੀ ਦਿੱਤੀ ਜਾਵੇਗੀ। ਮਹੋਤਸਵ ਵਿਚ ਹਰਿਆਣਵੀ ਲੋਕ ਭੋਜਨ, ਦੁੱਧ , ਘੇਵਰ, ਗੁਲਗੁਲੇ, ਸੁਹਾਲੀ ਦੇ ਨਾਲ ਹੀ ਰਿਵਾਇਤੀ ਹਰਿਆਣਵੀਂ ਝੂਲ, ਹਰਿਆਣਵੀਂ ਸਭਿਆਚਾਰਕ ਪ੍ਰੋਗ੍ਰਾਮ ਇ ਤੀਜ ਮਹੋਤਸਵ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇੰਨ੍ਹਾਂ ਹੀ ਨਹੀਂ ਇਸ ਮਹੋਤਸਵ ਵਿਚ ਮਹਿਲਾਵਾਂ ਵੱਲੋਂ 50 ਤੋਂ ਵੀ ਵੱਧ ਸਟਾਲ ਲਗਾਏ ਜਾਣਗੇ।
ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਐਚਐਮਆਰਟੀਸੀ ਬੋਰਡ ਦੀ ਮੀਟਿੰਗ
ਗੁਰੂਗ੍ਰਾਮ ਵਿਚ ਰੈਪਿਡ ਮੈਟਰੋ ਵਿਚ ਯਾਤਰੀਆਂ ਅਤੇ ਮਾਲ ਵਿਚ ਹੋਇਆ ਵਰਨਣਯੋਗ ਵਾਧਾ
ਚੰਡੀਗੜ੍ਹ, 6 ਅਗਸਤ – ਰੈਪਿਡ ਮੈਟਰੋ ਰੇਲ ਗੁੜਗਾਓ ਲਿਮੀਟੇਡ (ਆਰਐਮਜੀਐਲ) ਅਤੇ ਰੈਪਿਡ ਮੇਟਰੋ ਰੇਲ ਗੁੜਗਾਂਓ ਸਾਊਥ ਲਿਮੀਟੇਡ (ਆਰਐਮਜੀਐਸਐਲ) ਨੇ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿਚ ਯਾਤਰੀਆਂ ਅਤੇ ਮਾਲ ਵਿਚ ਵਰਨਣਯੋਗ ਵਾਧਾ ਦਰਜ ਕੀਤਾ ਹੈ।
ਇਹ ਗੱਲ ਮੁੱਖ ਸਕੱਤਰ ਸ੍ਰੀ ਟੀਵੀਅੇਸਐਨ ਪ੍ਰਸਾਦ ਨੇ ਅੱਜ ਇੱਥੇ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮੀਟੇਡ ਦੇ ਬੋਰਡ ਦੀ ਮੀਟਿੰਗ ਦੇ ਬਾਅਦ ਕਹੀ।
ਮੁੱਖ ਸਕੱਤਰ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ, 2024 ਦੌਰਾਨ ਇੰਨ੍ਹਾਂ ਦੋਵਾਂ ਕੰਪਨੀਆਂ ਦੀ ਕੁੱਲ ਆਮਦਨ ਪਿਛਲੇ ਸਾਲ ਦੀ ਇਸੀ ਸਮੇਂ ਦੀ ਤੁਲਣਾ ਵਿਚ 10.49 ਫੀਸਦੀ ਵੱਧ ਕੇ 8.11 ਕਰੋੜ ਰੁਪਏ ਹੋ ਗਈ। ਇਹ ਵਾਧਾ ਸਿੱਧੇ ਤੌਰ ‘ਤੇ ਇਸ ਸਮੇਂ ਦੌਰਾਨ ਯਾਤਰੀਆਂ ਵਿਚ 8.75 ਫੀਸਦੀ ਦਾ ਵਾਧੇ ਦੇ ਕਾਰਨ ਹੋਇਆ ਹੈ। ਰੈਪਿਡ ਮੈਟਰੋ ਨੈਟਵਰਕ ਦੀ ਵਰਤੋ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੇ ਚਲਦੇ ਅਪ੍ਰੈਲ, ਮਈ ਅਤੇ ਜੂਨ, 2024 ਵਿਚ ਕ੍ਰਮਵਾਰ 12.20 ਲੱਖ, 13.48 ਲੱਖ ਅਤੇ 12.30 ਲੱਖ ਯਾਤਰੀ ਦਰਜ ਕੀਤੇ ਗਏ।
ਮੀਟਿੰਗ ਵਿਚ ਰਾਜ ਦੇ ਅੰਦਰ ਕਨੈਕਟੀਵਿਟੀ ਵਧਾਉਣ ਦੇ ਉਦੇਸ਼ ਨਾਲ ਕਈ ਮੈਟਰੋ ਪਰਿਯੋਜਨਾਵਾਂ ਦੀ ਵੀ ਸਮੀਖਿਆ ਕੀਤੀ ਗਈ। ਗੁਰੁਗ੍ਰਾਮ ਦੇ ਸੈਕਟਰ-56 ਨੂੰ ਪੰਚਗਾਂਓ ਨਾਲ ਜੋੜਨ ਵਾਲੇ ਪ੍ਰਸਤਾਵਿਤ ਮੈਟਰੋ ਲਿੰਕ ਐਕਸਟੇਂਸ਼ਨ ਦੀ ਦੂਰੀ 36 ਕਿਲੋਮੀਟਰ ਹੋਵੇਗੀ ਅਤੇ ਇਸ ਵਿਚ 28 ਏਲੀਵੇਟੇਡ ਸਟੇਸ਼ਨ ਸ਼ਾਮਿਲ ਹੋਣਗੇ। ਇਸ ਦੇ ਲਈ ਰਾਈਟਸ ਲਿਮੀਟੇਡ ਨੇ ਰੂਟ ਅਤੇ ਟ੍ਰਾਂਸਪੋਰਟ ਸਿਸਟਮ ਪਲਾਨ ਨੁੰ ਆਖੀਰੀ ਰੂਪ ਦੇ ਦਿੱਤਾ ਹੈ। ਵਿਸਤਾਰ ਪਰਿਯੋ੧ਨਾ ਰਿਪੋਰਟ ਨੂੰ 31 ਅਗਸਤ, 2024 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਵਿਸਤਾਰ ਗੁਰੂਗ੍ਰਾਮ ਖੇਤਰ ਵਿਚ ਕਨੈਕਟੀਵਿਟੀ ਵਿਚ ਸੁਧਾਰ ਅਤੇ ਭੀੜਭਾੜ ਨੁੰ ਘੱਟ ਕਰਨ ਦੇ ਉਦੇਸ਼ ਨਾਲ ਡਿਜਾਇਨ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਵਲੱਭਗੜ੍ਹ ਤੋਂ ਪਲਵਲ ਤਕ ਮੈਟਰੋ ਲਾਇਨ ਦੇ ਵਿਸਤਾਰ ਵਿਚ ਤੇਜੀ ਲਿਆ ਰਹੀ ਹੈ। ਰਾਈਟਸ ਲਿਮੀਟੇਡ ਨੇ ਤਕਨੀਕੀ ਵਿਵਹਾਰਤਾ ਅਧਿਐਨ ਦੇ ਬਾਅਦ ਆਪਣੀ ਮਸੌਦਾ ਰਿਪੋਰਟ ਪੇਸ਼ ਕਰ ਦਿੱਤੀ ਹੈ। ਆਖੀਰੀ ਰਿਪੋਰਟ ਅਤੇ ਵਿਵਹਾਰਤਾ ਅਧਿਐਨ ਸਤੰਬਰ, 2024 ਤਕ ਸੰਭਾਵਿਤ ਹੈ। ਇਸ ਦੀ ਰਾਈਡਰਸ਼ਿਪ ਅਸੈਸਮੈਂਟ ਰਿਪੋਰਟ ਵੀ ਅਗਸਤ, 2024 ਤਕ ਆਉਣ ਦੀ ਉਮੀਦ ਹੈ। ਇਸੀ ਤਰ੍ਹਾ, ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਸਹਿਯੋਗ ਨਾਲ ਇਕ ਡਬਲ ਡੇਕਰ ਵਾਇਡਕਟ ਸਮੇਤ , ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਵਿਚ ਮੈਟਰੋ ਕਨੈਕਟੀਵਿਟੀ ਲਈ ਇਕ ਵਿਵਹਾਰਤਾ ਅਧਿਐਨ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਸ਼ਹਿਰੀ ਗਤੀਸ਼ੀਲਤਾ ਵਧਾਉਣ ਦੇ ਉਦੇਸ਼ ਨਾਲ, ਚੰਡੀਗੜ੍ਹ ਟ੍ਰਾਈਸਿਟੀ ਦੇ ਲਈ ਵਿਆਪਕ ਗਤੀਸ਼ੀਲਤਾ ਯੋਜਨਾ (ਸੀਐਮਪੀ) ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਇਹ ਏਕੀਕ੍ਰਿਤ ਮਹਾਨਗਰ ਟ੍ਰਾਂਸਪੋਰਟ ਅਥਾਰਿਟੀ (ਯੁਐਮਟੀਏ) ਪ੍ਰਸਤਾਵਾਂ ਦੇ ਲਾਗੂ ਕਰਨ ਦੀ ਦੇਖਰੇਖ ਕਰਣਗੇ। ਇਸ ਦੀ ਵਿਸਤਾਰ ਪਰਿਯੋਜਨਾ ਰਿਪੋਰਟ ਤਿਆਰ ਕਰਨ ਲਈ ਰਾਈਟਸ ਲਿਮੀਟੇਡ ਨੂੰ ਨਿਯੁਕਤ ਕੀਤਾ ਗਿਆ ਹੈ। ਨਵੀਂ ਦਿੱਲੀ ਤੋਂ ਏਮਸ ਅਤੇ ਜਿਲ੍ਹਾ ਝੱਜਰ ਸਥਿਤ ਕੌਮੀ ਕੈਂਸਰ ਸੰਸਥਾਨ, ਬਾਢਸਾ ਤਕ ਮੈਟਰੋ ਕਨੈਕਟੀਵਿਟੀ ਪਰਿਯੋਜਨਾ ਦੇ ਲਈ ਰਾਈਡਰਸ਼ਿਪ ਮੁਲਾਂਕਨ ਰਿਪੋਰਟ 30 ਸਤੰਬਰ, 2024 ਤਕ ਆਉਣ ਦੀ ਸੰਭਾਵਨਾ ਹੈ।
ਮੀਟਿੰਗ ਵਿਚ ਏਸੀਐਸ ਅਨੁਰਾਗ ਰਸਤੋਗੀ, ਏਸੀਐਸ ਅਰੁਣ ਗੁਪਤਾ, ਐਚਐਮਆਰਟੀਸੀ ਬੋਰਡ ਤੋਂ ਚੰਦਰਸ਼ੇਖਰ ਖਰੇ ਸਮੇਤ ਬੋਰਡ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਹੋਏ।
ਫੈਕਟਰੀਆਂ ਵਿਚ ਕੰਟ੍ਰੈਕਟ ਕਾਮਿਆਂ ਨੂੰ ਪੱਕਾ ਕਰਨ ‘ਤੇ ਦਿੱਤਾ ਜਾਵੇਗਾ ਜੋਰ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਸ੍ਰੀ ਮੂਲ ਚੰਦ ਸ਼ਰਮਾ ਜੋ ਸਟੇਟ ਏਡਵਾਈਜਰੀ ਕੰਟ੍ਰੈਕਟ ਲੇਬਰ ਬੋਰਡ ਦੇ ਚੇਅਰਮੈਨ ਵੀ ਹਨ, ਨੇ ਬੋਰਡ ਦੀ ਪਹਿਲੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫੈਕਟਰੀ ਵਿਚ ਕੰਟ੍ਰੈਕਟ ਕਾਮਿਆਂ ਨੂੰ ਪੱਕਾ ਕਰਨ ‘ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ। ਇਹ ਨਾ ਸਿਰਫ ਕਾਮਿਆਂ ਸਗੋ ਫੈਕਟਰੀਆਂ ਦੇ ਹਿੱਤ ਵਿਚ ਵੀ ਹੈ, ਕਿਉਂਕਿ ਇਸ ਤੋਂ ਉਤਪਾਦਕਤਾ ਵਿਚ ਲਗਾਤਾਰ ਵਾਧਾ ਹੁੰਦਾ ਹੈ।
ਕਿਰਤ ਮੰਤਰੀ ਨੇ ਕਿਹਾ ਕਿ ਕਾਮਿਆਂ ਦੀ ਭਲਾਈ ਸਾਡੀ ਪ੍ਰਾਥਮਿਕਤਾ ਹੈ, ਇਸ ਲਈ ਇਹ ਯਕੀਨੀ ਕੀਤਾ ਜਾਵੇ ਕਿ ਉਨ੍ਹਾਂ ਨੁੰ ਸਹੀ ਮਾਹੌਲ ਮਿਲ ਰਿਹਾ ਹੈ ਜਾਂ ਨਹੀਂ ਉਨ੍ਹਾਂ ਨੇ ਕਿਹਾ ਕਿ ਫੈਕਟਰੀ ਸੰਚਾਲਕਾਂ ਦੇ ਨਾਲ ਮਿਲ ਕੇ ਕੰਟ੍ਰੈਕਟ ਕਾਮਿਆਂ ਨੁੰ ਪੱਕਾ ਕਰਨ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੋ ਫੈਕਟਰੀਆਂ ਕਿਸੇ ਠੇਕੇਦਾਰ ਰਾਹੀਂ ਕੰਟ੍ਰੈਕਟ ਕਾਮਿਆਂ ਨੁੰ ਕੰਮ ‘ਤੇ ਰੱਖਦੇ ਹਨ, ਜੇਕਰ ਉਨ੍ਹਾਂ ਵਿੱਚੋਂ ਕਿਸੇ ਨੇ ਬੋਰਡ ਦੇ ਤਹਿਤ ਆਪਣਾ ਰਜਿਸਟ੍ਰੇਸ਼ਣ ਨਹੀਂ ਕਰਵਾਇਆ ਹੈ, ਤਾਂ ਉਨ੍ਹਾਂ ਦਾ ਰਜਿਸਟ੍ਰੇਸ਼ਣ ਕਰਵਾਉਣਾ ਯਕੀਨੀ ਕਰਨ, ਤਾਂ ੧ੋ ਫੈਕਟਰੀਆਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋ ਸਕੇ। ਨਾਲ ਹੀ ਕੰਟ੍ਰੈਕਟ ਕਾਮਿਆਂ ‘ਤੇ ਲਾਗੂ ਹੋਣ ਵਾਲੇ ਵੱਖ-ਵੱਖ ਕਾਨੁੰਨਾਂ ਅਤੇ ਨਿਯਮਾਂ ਨੂੰ ਵੀ ਸੂਚੀਬੱਧ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੁੰ ਸਾਰੇ ਢੰਗਾਂ ਨਾਲ ਲਾਗੂ ਕੀਤਾ ਜਾ ਸਕੇ।
ਮੀਟਿੰਗ ਵਿਚ ਦਸਿਆ ਗਿਆ ਕਿ ਕੰਟ੍ਰੈਕਟ ਲੇਬਰ ਐਕਟ, 1970 ਤਹਿਤ ਕ੍ਰਟੈਕਟ ਕਾਮਿਆਂ ਦੀ ਭਲਾਈ ਲਈ ਸਟੇਟ ਏਡਵਾਈਜਰੀ ਕੰਟ੍ਰੈਕਟ ਲੇਬਰ ਬੋਰਡ ਗਠਨ ਕੀਤਾ ਗਿਆ ਹੈ। ਇਸ ਦਾ ਕੰਮ ਕਾਮਿਆਂ ਲਈ ਬਣਾਏ ਗਏ ਨਿਯਮਾਂ, ਕੰਮ ਦੇ ਲਈ ਸਹੀ ਮਾਹੌਲ, ਉਨ੍ਹਾਂ ਦੀ ਸੁਰੱਖਿਆ ਆਦਿ ਦੀ ਨਿਗਰਾਨੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਹੈ।
ਮੀਟਿੰਗ ਵਿਚ ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨੀ ਰਾਮ ਸ਼ਰਮਾ ਸਮੇਤ ਸਟੇਟ ਏਡਵਾਈਜਰੀ ਕੰਟ੍ਰੈਕਟ ਲੇਬਰ ਬੋਰਡ ਦੇ ਪ੍ਰਾਈਵੇਟ ਮੈਂਬਰ ਵੀ ਮੌ੧ੂਦ ਰਹੇ।
ਮੰਡੀ ਵਿਚ ਫਸਲ ਵਿਕਰੀ ਦੀ ਪ੍ਰਕ੍ਰਿਆ ਦਾ ਸਰਲੀਕਰਣ ਕਰਨ – ਖੇਤੀਬਾੜੀ ਮੰਤਰੀ
ਆੜਤੀ ਏਸੋਸਇਏਸ਼ਨ ਤੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਮੰਡੀ ਵਿਚ ਵਿਕਰੀ ਲਈ ਆਉਣ ਵਾਲੀ ਫਸਲ ਨੂੰ ਪ੍ਰਕ੍ਰਿਆ ਦਾ ਸਰਲੀਕਰਣ ਕਰਨ ਤਾਂ ਜੋ ਆੜਤੀਆਂ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਮੰਡੀਆਂ ਵਿਚ ਲਈ ਜਾਣ ਵਾਲੀ ਮਾਰਕਿਟ ਫੀਸ ਸਮੇਤ ਹੋਰ ਕੰਮਾਂ ਵਿਚ ਪਾਰਦਰਸ਼ਿਤਾ ਵਰਤਣ ਦੇ ਨਿਰਦੇਸ਼ ਦਿੱਤੇ।
ਸ੍ਰੀ ਕੰਵਰ ਪਾਲ ਅੱ੧ ਇੱਥੇ ਆਪਣੇ ਦਫਤਰ ਵਿਚ ਆੜਤੀਆਂ ਦੇ ਵਫਦ ਅਤੇ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਦੇ ਨਾਲ ਸੰਯੁਕਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ , ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾ ਆਹੁਜਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਆੜਤੀ ਏਸੋਸਇਏਸ਼ਨ ਦੇ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ ਸਮਸਿਆਵਾਂ ਦੇ ਬਾਰੇ ਵਿਚ ਜਾਣਕਾਰੀ ਲਈ ਅਤੇ ਕਿਹਾ ਕਿ ਆੜਤੀ ਸਰਕਾਰ ਅਤੇ ਕਿਸਾਨ ਦੇ ਵਿਚ ਦੀ ਮਹਤੱਵਪੂਰਨ ਕੜੀ ਹੁੰਦਾ ਹੈ। ਇੰਨ੍ਹਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀ ਫਸਲਾਂ ਨੁੰ ਵੇਚਣ ਵਿਚ ਸਹੂਲਤ ਹੁੰਦੀ ਹੈ, ਉੱਥੇ ਸਰਕਾਰ ਨੂੰ ਵੀ ਚੰਗਾ ਮਾਲ ਮਿਲਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਕਣਕ ਦੀ ਫਸਲ ਦੇ ਸਮੇਂ ਮੰਡੀਆਂ ਵਿਚ ਜਲਦੀ ਉਠਾਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆੜਤੀਆਂ ਨੁੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਮੰਡੀਆਂ ਵਿਚ ਭਰੇ ਜਾਣ ਵਾਲੇ ਐਲਐਲ ਫਾਰਮ ਦੇ ਕੰਸੇਪਟ ਦਾ ਸਰਲੀਕਰਣ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਾਲੀ ਮੰਡੀ (ਜਦੋਂ ਫਸਲ ਵਿਕਰੀ ਦਾ ਸਮੇਂ ਨਾ ਹੋਵੇ) ਦੇ ਸ਼ੈਡ ਦਾ ਸਹੀ ਵਰਤੋ ਕਰਨ ਅਤੇ ਅਨਾਜ ਮੰਡੀਆਂ ਵਿਚ ਕੁੱਝ ਕਮਰਸ਼ਿਅਲ ਗਤੀਵਿਧੀਆਂ ਦੀ ਛੋਟ ਦਿੱਤੇ ਜਾਣ ਦੀ ਸੰਭਾਵਨਾਵਾਂ ਨੁੰ ਵੀ ਤਲਾਸ਼ ਕਰਨ ਤਾਂ ਜੋ ਰਾਜ ਸਰਕਾਰ ਨੁੰ ਕੁੱਝ ਵੱਧ ਮਾਲ ਦੀ ਪ੍ਰਾਪਤੀ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਡਡ ਦੀ ਪੂਰੇ ਦੇਸ਼ ਵਿਚ ਇਕ ਖਾਸ ਪਹਿਚਾਨ ਹੈ ਅਤੇ ਭਵਿੱਖ ਵਿਚ ਵੀ ਇਸ ਗੌਰਵ ਨੂੰ ਬਣਾਏ ਰੱਖਣ ਦਾ ਯਤਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਝੱਜਰ -ਬਹਾਦੁਰਗੜ੍ਹ ਰੋਡ (ਐਸਐਚ-22) ਸੁਧਾਰ ਲਈ 20.20 ਕਰੋੜ ਰੁਪਏ ਕੀਤੇ ਮੰਜੂਰ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਝੱਜਰ-ਬਹਾਦੁਰਗੜ੍ਹ ਰੋਡ (ਐਸਐਚ-22) ਦੇ ਸੁਧਾਰ ਲਈ 20.20 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਇਹ ਪਰਿਯੋਜਨਾ ਝੱਜਰ ਜਿਲ੍ਹੇ ਵਿਚ 0.00 ਕਿਲੋਮੀਟਰ ਤੋਂ 28.800 ਕਿਲੋਮੀਟਰ ਤਕ ਦੇ ਹਿੱਸੇ ਨੁੰ ਕਵਰ ਕਰੇਗੀ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੱਜਰ ਨੂੰ ਦਿੱਤੀ ਨਾਲ ਜੋੜਨ ਵਾਲੇ ਇਸ ਮਹਤੱਵਪੂਰਨ ਮਾਰਗ ‘ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਐਨਸੀਆਰਪੀਬੀ ਕਰਜਾ ਯੋਜਨਾ ਦੇ ਤਹਿਤ 15 ਮਾਰਚ, 2024 ਨੂੰ 98.51 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਸੀ। ਇਸ ਮੰਜੂਰੀ ‘ਤੇ ਆਉਣ ਵਾਲੀ ਐਸਐਫਸੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ। ਹਾਲਾਂਕਿ ਸੜਕ ਦੀ ਮੌਜੂਦਾ ਖਰਾਬ ਸਥਿਤੀ ਅਤੇ ਐਨਸੀਆਰਪੀਬੀ ਯੋਜਨਾ ਦੇ ਤਹਿਤ ਅਲਾਟਮੈਂਟ ਵਿਚ ਇਕ ਸਾਲ ਤੋਂ ਵੱਧ ਦੀ ਦੇਰੀ ਨੂੰ ਦੇਖਦੇ ਹੋਏ, ਮੁੱਖ ਮੰਤਰੀ ਨੇ ੧ਰੂਰੀ ਸੁਧਾਰ ਵਿਚ ਤੇਜੀ ਲਿਆਉਣ ਦਾ ਫੇਸਲਾ ਕੀਤਾ ਹੈ।
ਇਹ ਫੈਸਲਾ ਨਾਗਰਿਕਾਂ ਦੇ ਲਾਭ ਦੇ ਲਈ ਮਹਤੱਵਪੂਰਨ ਬੁਨਿਆਦੀ ਢਾਂਚੇ ਨੁੰ ਬਣਾਏ ਰੱਖਣ ਦੇ ਪ੍ਰਤੀ ਰਾਜ ਸਰਕਾਰ ਦੇ ਸਮਰਪਣ ਨੁੰ ਦਰਸ਼ਾੳਂੁਦਾ ਹੈ।
ਮੁੱਖ ਮੰਤਰੀ ਨੇ ਕਪਾਲ ਮੋਚਨ ਤੀਰਥ ਸਥਾਨ ਲਈ 3.80 ਕਰੋੜ ਰੁਪਏ ਦੀ ਸੀਵਰੇਜ ਅਤੇ ਆਈਪੀਐਸ ਪਰਿਯੋਜਨਾ ਨੁੰ ਦਿੱਤੀ ਮੰਜੂਰੀ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਯਮੁਨਾਨਗਰ ਜਿਲ੍ਹੇ ਦੇ ਕਪਾਲ ਮੋਚਨ ਵਿਚ 3.80 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇ੧ ਅਤੇ ਇੰਟਰਮੀਡਇਏਟ ਪੰਪਿੰਗ ਸਟੇਸ਼ਨ (ਆਈਪੀਐਸ) ਦੇ ਨਿਰਮਾਣ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੋਪਾਲ ਮੋਚਨ ਅਤੇ ਸੋਮਸਰ ਮੋਚਨ, ਕਪਾਲ ਮੋਚਨ ਵਿਚ ਹਰ ਸਾਲ ਕਾਰਤਿਕ ਮੇਲੇ ਦੌਰਾਨ ਲਗਭਗ 4.50 ਲੱਖ ਤੀਰਥਯਾਤਰੀ ਅਤੇ ਸੈਨਾਨੀ ਆਉਂਦੇ ਹਨ।
-ੲਸ ਮਹਤੱਵਪੂਰਨ ਕਦਮ ਦਾ ਉਦੇਸ਼ ਇਸ ਪਵਿੱਤਰ ਤੀਰਥ ਸਥਾਨ ‘ਤੇ ਸਵੱਛਤਾ ਅਤੇ ਪਬਲਿਕ ਸਿਹਤ ਬੁਨਿਆਦੀ ਢਾਂਚੇ ਨੁੰ ਵਧਾਉਣਾ ਹੈ। ਇਸ ਪਰਿਯੋਜਨਾ ਦਾ ਲਾਗੂ ਕਰਨ ਮਹਾਗ੍ਰਾਮ ਯੋਜਨਾ ਤਹਿਤ ਇਕ ਵਿਸ਼ੇਸ਼ ਮਾਮਲੇ ਵਜੋ ਕੀਤਾ ਜਾਵੇਗਾ। ਇਹ ਫੈਸਲਾ ਨਾਗਰਿਕ ਦੇ ੧ੀਵਨ ਦੀ ਗੁਣਵੱਤਾ ਵਿਚ ਸੁਧਾਰ ਅਤੇ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਸੁਰੱਖਿਅਤ ਕਰਨ ਲਈ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
Leave a Reply