ਧਰਮ ਦੇ ਠੇਕੇਦਾਰ ਮਨੁਖਤਾ ਲਈ ਵੱਡਾ ਖ਼ਤਰਾ

————-
ਦੁਨੀਆਂ ਵਿੱਚ ਬਹੁਤ ਵਰਗਾਂ ਤੇ ਸਮੇਂ ਦੇ ਜ਼ਾਲਮ ਹਾਕਮਾਂ ਵਲੋਂ ਅਸਹਿ ਤੇ ਅਕਹਿ ਅੱਤਿਆਚਾਰ ਕੀਤੇ ਜਾਂਦੇ ਸਨ। ਹਰੇਕ ਵਰਗ ਦੇ ਰਹਿਬਰਾਂ ਵਲੋਂ ਪੀੜਤ ਲੋਕਾਂ ਨੂੰ ਜ਼ਾਲਮਾਂ ਦੇ ਅੱਤਿਆਚਾਰਾਂ ਤੋਂ ਛੁਟਕਾਰਾ ਦਵਾਉਣ ਦੇ ਮਨੋਰਥ ਨਾਲ ਸਬੰਧਤ ਵਰਗ ਦੇ ਲੋਕਾਂ ਨੂੰ ਸੰਗਠਿਤ ਕੀਤਾ ਜਾਂਦਾ ਸੀ  ਅਤੇ ਰੱਬ ਦੇ ਨਾਮ ਤੇ ਮਾਨਵੀ ਗੁਣਾਂ ਦਾ ਉਪਦੇਸ਼ ਦੇ ਕੇ ਸਬੰਧਤ ਵਰਗ ਲਈ ਧਰਮ ਦੀ ਸਥਾਪਨਾ ਕੀਤੀ ਜਾਂਦੀ ਸੀ । ਲੋਕਾਂ ਵਲੋਂ ਧਰਮ ਦੇ ਨਾਮ ਤੇ ਇਕੱਤਰ ਹੋ ਕੇ ਰਹਿਬਰਾਂ ਦੀ ਰਹਿਨੁਮਾਈ ਹੇਠ ਸੰਘਰਸ਼ ਕੀਤੇ ਗਏ ਅਤੇ ਜ਼ੁਲਮਾਂ ਤੋਂ ਛੁਟਕਾਰਾ ਪਾਇਆ।
ਇਸ ਤਰ੍ਹਾਂ ਸਬੰਧਤ ਵਰਗ ਦੇ ਸਮੂਹ ਲੋਕ ਆਪਣੇ ਧਰਮ ਦੇ ਪੱਕੇ ਪੈਰੋਕਾਰ ਬਣ ਜਾਂਦੇ ਸਨ। ਧਰਮ ਦੇ ਨੀਯਮਾਂ, ਸਿਧਾਂਤਾਂ ਅਤੇ ਰਹਿਤ ਮਰਯਾਦਾ ਆਦਿ ਦਾ ਗਿਆਨ ਦੇਣ ਵਾਲੇ ਮਾਹਾਂ ਪੁਰਸ਼ ਨੂੰ ਗੁਰੂ,ਪੀਰ ਜਾਂ ਪੈਗੰਬਰ ਆਦਿ ਦੇ ਨਾਮ ਨਾਲ ਸਤਿਕਾਰ ਦਿੱਤਾ ਜਾਂਦਾ ਸੀ। ਸੰਸਾਰ ਵਿੱਚ ਹੱਲੀ ਹੌਲੀ ਧਰਮਾਂ ਦੀ ਸੂਚੀ ਬੜੀ ਲੰਬੀ ਹੋ ਗਈ  ਅਤੇ ਹਰੇਕ ਧਰਮ ਵਿਚੋਂ ਆਪਣੀ ਮਨੋਰਥ ਸਿੱਧੀ ਲਈ ਸ਼ਾਤਰ ਲੋਕਾਂ ਨੇ ਆਪਣੇ ਆਪਣੇ ਜੁਗਾੜ ਲਾ ਕੇ ਇੱਕ ਇੱਕ ਧਰਮ ਚੋਂ ਕੱਈ ਕੱਈ ਧਰਮ ਸਥਾਪਤ ਕਰ ਦਿਤੇ । ਇਨ੍ਹਾਂ ਸ਼ਾਤਰਾਂ ਨੇ ਧਰਮ ਦੇ ਸੱਚੇ ਮਨਵ ਕਲਿਆਣ ਦੇ ਸਿਧਾਂਤਾਂ ਨੂੰ ਕੱਟੜਵਾਦੀ, ਤਾਨਾਸ਼ਾਹ ਅਤੇ ਮਤਲਬੀ ਕੁਰੀਤੀਆਂ ਵਿਚ ਤਬਦੀਲ ਕਰ ਦਿੱਤਾ ।
ਜਿਸ ਨਾਲ ਰੱਬ ਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਪਰਹਿਬਰਾਂ ਵਲੋਂ ਉਲੀਕੇ ਮਨਵ ਕਲਿਆਣ ਅਤੇ ਭਾਈਚਾਰਿਕ ਸਾਂਝ ਅਤੇ ਪਰਸਪਰ ਪ੍ਰੇਮ ਪਿਆਰ ਦੀ ਬਜਾਏ ਕੱਟੜਵਾਦ ,ਨਫ਼ਰਤ, ਬੇਈਮਾਨੀ, ਹੇਰਾਫੇਰੀ ਅਤੇ ਲੁੱਟ ਖਸੁੱਟ ਦਾ ਹਰ ਇਕ ਧਰਮ ਵਿਚ ਬੋਲ ਬਾਲਾ ਹੋ ਗਿਆ। ਧਰਮਾਂ ਵਿਚ ਮੱਤ ਭੇਦ ਵੱਧ ਕੇ ਦੰਗੇ ਫ਼ਸਾਦ,ਸਾੜ ਫੂਕ ਅਤੇ ਕਤਲੋਗਾਰਦਾਂ ਦਾ ਦੌਰ ਚਲ ਪਿਆ । ਇਸ ਮਾੜੇ ਦੌਰ ਲਈ ਸੀਨੇ ਦੇ ਜ਼ੋਰ ਨਾਲ ਬਣੇ ਧਰਮਾਂ ਦੇ ਅਖੌਤੀ ਠੇਕੇਦਾਰ ਜ਼ੁਮੇਵਾਰ ਹਨ। ਅੱਜ ਇਸ ਨਾਜ਼ੁਕ ਹਾਲਤ ਤੋਂ ਸਾਰਾ ਸੰਸਾਰ ਪੀੜਤ ਹੈ ਅਤੇ ਮਨੁਖਤਾ ਨੂੰ ਸੱਚਾ ਪਿਆਰ ਕਰਨ ਵਾਲੇ ਸੱਚੇ ਪ੍ਰੇਮੀ ਮਾਨਸਿਕ ਤੌਰ ਤੇ ਪੀੜਤ ਹਨ। ਇਸ ਕਿਆਮਤ ਤੋਂ ਛੁਟਕਾਰਾ ਰੱਬ ਦੀ ਰਹਿਮਤ ਸਦਕਾ ਹੀ ਪਾਇਆ ਜਾ ਸਕਦਾ ਹੈ। ਜਿਵੇਂ ਕਿਸੇ ਸ਼ਾਇਦ ਨੇ ਲਿਖਿਆ ਹੈ ਕਿ “ਜਬ ਸਾਗਰ ਮੇਂ ਤੁਫਾਂ ਆਏ ਤੋ ਬਾਤ ਤਦਬੀਰ ਕੀ ਹੋਤੀ ਹੈ [
ਜਬ ਨੌਕਾ ਮੇਂ ਹੀ ਤੁਫਾਂ ਆ ਜਾਏ ਤੋ ਬਾਤ ਤਕਦੀਰ ਕੀ ਹੋਤੀ ਹੈ”। ਬੱਸ ਹੁਣ ਮਾਨਵ ਕਲਿਆਣ ਰੱਬ ਦੇ ਹੱਥ ਵਿਚ ਹੈ । ਆਓ ਰਲ ਕੇ ਅਰਦਾਸ ਕਰੀਏ ਕਿ ਰੱਬਾ ਧਰਮ ਦੇ ਗੁਮਰਾਹਕੁਨ ਠੇਕੇਦਾਰਾਂ ਨੂੰ ਜਾਂ ਸੁਮੱਤ ਬਖਸ਼ ਦੇ ਜਾਂ ਇਨ੍ਹਾਂ ਦਾ ਸਰਵਨਾਸ਼ ਕਰ ਕੇ ਦੁਨੀਆਂ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਬਨੇ ਲਗਾ ਦੇ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*