ਤਲਾਕ ਦੇ ਦਿਨੋ ਦਿਨ ਵਧ ਰਹੇ ਰੁਝਾਨ ਚਿੰਤਾ ਦਾ ਵਿਸ਼ਾ

ਨੈਸ਼ਨਲ ਕਰਾਈਮ ਬਿਉਰੋ ਅਤੇ ਭਾਰਤੀ ਅਦਾਲਤਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਭਾਰਤ ਦੇ ਮਹਾਂਨਗਰਾਂ ਅਤੇ ਵੱਖ ਵੱਖ ਰਾਜਾਂ ਵਿੱਚ ਵਿਆਹੇ ਜੋੜਿਆਂ ਵਿੱਚ ਤਲਾਕ ਦੇ ਰੁਝਾਨ ਵਿੱਚ ਤਿੱਖਾ ਵਾਧਾ ਹੋਇਆ ਹੈ। ਇਹਨਾਂ ਅੰਕੜਿਆਂ ਅਨੁਸਾਰ ਰਾਜਧਾਨੀ ਦਿੱਲੀ ਦੀਆਂ ਅਦਾਲਤਾਂ ਵਿੱਚ ਹਰ ਸਾਲ ਤਲਾਕ ਦੇ 9000 ਕੇਸ ਦਾਖਲ ਹੁੰਦੇ ਹੁਨ, ਜੋ ਕਿ 1990ਵਿਆਂ ਵਿੱਚ 1000 ਸਨ ਅਤੇ 1960ਵਿਆਂ ’ਚ ਮਹਿਜ਼ ਇੱਕ ਜਾਂ ਦੋ ਕੇਸ ਹੀ ਦਾਖਲ ਹੁੰਦੇ ਸਨ। ਇਸ ਤਰਾਂ ਰਾਜਧਾਨੀ ਵਿੱਚ ਹੀ 1990 ਤੋਂ ਬਾਅਦ ਤਲਾਕ ਦੇ ਮਾਮਲਿਆਂ ਵਿੱਚ ਲਗਭਗ 10 ਗੁਣਾ ਵਾਧਾ ਹੋਇਆ ਹੈ। ਚੇਨਈ ਅਤੇ ਕੋਲਕਾਤਾ ਵਿੱਚ ਤਲਾਕ ਦੇ ਮਾਮਲਿਆਂ ਵਿੱਚ ਸਲਾਨਾ 200% ਵਾਧਾ ਹੋ ਰਿਹਾ ਹੈ।
ਕੇਰਲਾ ਵਿੱਚ 300% ਜਦ ਕਿ ਪੰਜਾਬ ਅਤੇ ਹਰਿਆਣਾ ਵਿੱਚ 400 % ਦੀ ਸਲਾਨਾ ਦਰ ਨਾਲ਼ ਤਲਾਕਾਂ ਵਿੱਚ ਵਾਧਾ ਹੋ ਰਿਹਾ ਹੈ। ਇਹ ਰੁਝਾਨ ਸਿਰਫ਼ ਮਹਾਂਨਗਰਾਂ ਤੱਕ ਹੀ ਸੀਮਤ ਨਹੀਂ ਸਗੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਵਧ ਰਹੇ ਤਲਾਕਾਂ ਦੇ ਕੇਸਾਂ ਨਾਲ਼ ਨਿਪਟਣ ਲਈ ਸਿਰਫ਼ ਦਿੱਲੀ ਵਿੱਚ ਹੀ ਪੰਜ ਵਿਸ਼ੇਸ਼ ਅਦਾਲਤਾਂ, ਜਿਹਨਾਂ ਵਿੱਚੋਂ ਹਰ ਇੱਕ ਵਿੱਚ ਇੱਕ ਵਧੀਕ ਸੈਸ਼ਨ ਜੱਜ ਹੋਵੇਗਾ, ਸਥਾਪਿਤ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਤਲਾਕਾਂ ਦੇ ਜਿਸ ਵਰਤਾਰੇ ਨੇ 1990ਵਿਆਂ ਤੋਂ ਜ਼ੋਰ ਫੜਿਆ ਹੈ ਇਹ ਅੱਜ ਕਿਧਰੇ ਘੱਟ ਕਿਧਰੇ ਵੱਧ ਸੰਸਾਰ ਵਿਆਪੀ ਵਰਤਾਰਾ ਹੈ। ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿਚ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਇੱਥੇ ਲੋਕ ਵਿਆਹ ਤੋਂ ਹੀ ਤੌਬਾ ਕਰ ਰਹੇ ਹਨ। ਇਹਨਾਂ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਬੱਚਿਆਂ ਦੀ ਜਨਮ ਦਰ ਨੈਗੇਟਿਵ ਹੈ। ਵਿਕਸਿਤ ਪੂੰਜੀਵਾਦੀ ਦੇਸ਼ਾਂ ਦੀ ਤਰਜ਼ ’ਤੇ ਹੀ ਤੀਸਰੀ ਦੁਨੀਆਂ ਦੇ ਪੱਛੜੇ ਪੂੰਜੀਵਾਦੀ ਦੇਸ਼ਾਂ ਦੇ ਮਹਾਂਨਗਰਾਂ ’ਚ ਵੀ ਨੌਜਵਾਨ ਜੋੜੇ ਬਿਨ੍ਹਾਂ ਵਿਆਹ ਤੋਂ ਹੀ ਇਕੱਠੇ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਇਹਨਾਂ ਮਹਾਂਨਗਰਾਂ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਬੱਚੇ ਪੈਦਾ ਕਰਨ ਅਤੇ ਉਹਨਾਂ ਦੀ ਪਰਵਰਿਸ਼ ਨੂੰ ਫਾਲਤੂ ਦਾ ਝੰਜਟ ਸਮਝਦੇ ਹਨ। ਇਹਨਾਂ ਦੇ ਵਿਆਹ ਤੋਂ ਬੇਮੁੱਖ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਜੇਕਰ ਵਿਆਹ ਤੋਂ ਬਾਅਦ ਨਾ ਨਿਭੀ ਤਾਂ ਤਲਾਕ ਲੈਣ ਲਈ ਕੋਰਟਾਂ ’ਚ ਧੱਕੇ ਖਾਣੇ ਪੈਂਦੇ ਹਨ। ਇਸ ਸਾਰੇ ਖਲਜਗਣ ਤੋਂ ਬਚਣ ਦਾ ਇਹਨਾਂ ਨੇ ਇੱਕ ਤਰੀਕਾ ਕੱਢਿਆ ਹੈ ਕਿ ਬਿਨਾਂ ਵਿਆਹ ਦੇ ਹੀ ਇਕੱਠੇ ਰਿਹਾ ਜਾਵੇ।
ਵਿਆਹ ਦੀ ਸੰਸਥਾ ਦੀ ਪਵਿੱਤਰਤਾ ਅਤੇ ਜ਼ਰੂਰਤ ਉੱਪਰ ਹੀ ਸਵਾਲ ਉਠਾਉਣ ਵਾਲਿਆਂ ਦੀ ਸੰਖਿਆ ਵੀ ਵਧ ਰਹੀ ਹੈ। ਅੰਗਰੇਜ਼ੀ ਅਖਬਾਰ ‘ਦੀ ਟਿ੍ਬਿਊਨ’ ਵਿੱਚ ਛਪੇ ਇੱਕ ਲੇਖ ਵਿੱਚ ਭਾਰਤ ਵਿੱਚ ਤਲਾਕਾਂ ਦੀ ਸੰਖਿਆ ਵਿੱਚ ਤਿੱਖੇ ਵਾਧੇ ਦੇ ਕਾਰਣਾਂ ਬਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਵਿਗਿਆਨੀ ਸਤੁਤੀ ਦਾਸ ਦੱਸਦੇ ਹਨ, ‘‘ਅੱਜ ਕੱਲ੍ਹ ਇਸਤਰੀਆਂ ਵੀ ਬਰਾਬਰ ਕਮਾਈ ਕਰ ਰਹੀਆਂ ਹਨ। ਇਸ ਲਈ ਉਹ ਵਿਆਹ ’ਚ ਬਰਾਬਰੀ ਦੀ ਮੰਗ ਕਰਦੀਆਂ ਹਨ। ਜੇਕਰ ਇਸ ਤਰਾਂ ਨਹੀਂ ਹੁੰਦਾ ਤਾਂ ਉਹ ਸਬੰਧ ਤੋੜ ਦਿੰਦੀਆਂ ਹਨ। ਅਤੇ ਆਰਥਿਕ ਸਸ਼ਕਤੀਕਰਨ ਦੀ ਬਦੌਲਤ ਇਸਤਰੀਆਂ ਪਹਿਲਾਂ ਵਾਂਗ ਅਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਜਦੋਂ ਉਹ ਪੂਰੀ ਤਰਾਂ ਪਿਤਾ-ਪਤੀ-ਪੁੱਤਰ ਦੀ ਤਿੱਕੜੀ ’ਤੇ ਨਿਰਭਰ ਸਨ’’। ਵਿਆਹ ਸਲਾਹਕਾਰ ਕਹਿੰਦੇ ਹਨ ਕਿ ਅੱਜ ਕੱਲ੍ਹ ਜ਼ਿਆਦਾਤਰ ਤਲਾਕ ਮੁੱਖ ਤੌਰ ’ਤੇ ਦੋ ਕਾਰਨਾਂ ਕਰਕੇ ਹੋ ਰਹੇ ਹਨਕੁਜੋੜ ਅਤੇ ਵਿਭਚਾਰ’’।
ਭਾਰਤ ਵਿੱਚ ਵਧ ਰਹੇ ਤਲਾਕਾਂ ਦੇ ਉੱਪਰ ਦੱਸੇ ਗਏ ਕਾਰਨਾਂ ਵਿੱਚ ਸੱਚਾਈ ਤਾਂ ਹੈ ਪਰ ਅੰਸ਼ਕ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਕਾਰਨਾਂ ਦੇ ਵੀ ਕਾਰਨਾਂ ਨੂੰ ਸਮਝਿਆ ਜਾਵੇ ਮਸਲੇ ਦੀ ਜੜ੍ਹ ਤੱਕ ਜਾਇਆ ਜਾਵੇ। ਭਾਰਤ ਜਿਹੇ ਪੱਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਜਿੱਥੇ ਅਜੇ ਵੀ ਜਗੀਰੂ ਸੱਭਿਆਚਾਰ ਦਾ ਬੋਲਬਾਲਾ ਹੈ, ਨੌਜਵਾਨ ਲੜਕੇ-ਲੜਕੀਆਂ ਆਪਣਾ ਮਨਪਸੰਦ ਜੀਵਨ ਸਾਥੀ ਚੁਣਨ ਦੇ ਹੱਕ ਤੋਂ ਵੀ ਵਾਂਝੇ ਹਨ। ਭਾਵੇਂ ਪਿਛਲੇ ਕੁੱਝ ਸਮੇਂ ਤੋਂ ਪਿਆਰ ਵਿਆਹਾਂ ਦਾ ਰੁਝਾਨ ਵਧਿਆ ਹੈ, ਖਾਸ ਕਰਕੇ ਸ਼ਹਿਰਾਂ ਵਿੱਚ ਪਰ ਅਜੇ ਵੀ ਅਜੇਹੇ ਵਿਆਹਾਂ ਦੀ ਸੰਖਿਆ ਆਟੇ ’ਚ ਲੂਣ ਬਰਾਬਰ ਹੀ ਹੈ। ਵਿਆਹ ਇੱਥੇ ਜ਼ਿਆਦਾਤਰ ਵਡੇਰਿਆਂ ਦੁਆਰਾ ਤੈਅ ਕੀਤੇ ਜਾਂਦੇ ਹਨ, ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਅਣਜਾਣ ਦੋ ਵਿਅਕਤੀਆਂ ਨੂੰ ਜ਼ਿੰਦਗੀ ਭਰ ਲਈ ਆਪਸ ਵਿੱਚ ਨਰੜ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਮੇਂ ਵਿੱਚ ਇਸ ਰੀਤ ਵਿੱਚ ਇੰਨਾ ਕੁ ਫਰਕ ਪਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਇੱਕ ਦੂਸਰੇ ਨੂੰ ਦੇਖ ਲੈਂਦੇ ਹਨ ਤੇ ਕੁਝ ਗੱਲਬਾਤ ਕਰ ਲੈਂਦੇ ਹਨ।
ਇਹ ਦੇਖਣਾ-ਦਿਖਾਉਣਾ ਵੀ ਬੇਹੱਦ ਘਟੀਆ ਅਤੇ ਮਨੁੱਖੀ ਗੌਰਵ ਦਾ ਅਪਮਾਨ ਹੈ। ਲੜਕੇ ਵਾਲ਼ੇ ਲੜਕੀ ਨੂੰ ਦੇਖਣ ਜਾਂਦੇ ਹਨ। ਲੜਕੀ ਨੂੰ ਸਜਾ ਧਜਾ ਕੇ ਲੜਕੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਲੜਕੇ ਦੁਆਰਾ ਵਾਸਨਾ ਭਰਭੂਰ ਨਜ਼ਰਾਂ ਨਾਲ਼ ਲੜਕੀ ਦੇ ਜਿਸਮ ਦੀ ਤਲਾਸ਼ੀ ਲਈ ਜਾਂਦੀ ਹੈ। ਜੇ ਲੜਕੀ ਦਾ ‘ਸੁਹੱਪਣ’ ਲੜਕੇ ਅਤੇ ਉਸ ਦੇ ਸਕੇ ਸਬੰਧੀਆਂ ਨੂੰ ਪਸੰਦ ਆ ਜਾਵੇ, ਦਹੇਜ ਵੀ ਤੈਅ ਹੋ ਜਾਵੇ ਤਾਂ ਵਿਆਹ ਰੂਪੀ ਸੌਦਾ ਸਿਰੇ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕੁਜੋੜ ਬਣਦੇ ਹਨ। ਜੇ ਕਰ ਤਲਾਕ ਕਨੂੰਨਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲੜਕੀਆਂ ਦੇ ਪੜ੍ਹ ਲਿਖ ਜਾਣ ਅਤੇ ਆਰਥਿਕ ਤੌਰ ’ਤੇ ਆਤਮ ਨਿਰਭਰ ਹੋ ਜਾਣ ਦੇ ਸਿੱਟੇ ਵਜੋਂ ਇਹ ਕੁਜੋੜ ਟੁੱਟ ਰਹੇ ਹਨ ਤਾਂ ਇਹ ਇੱਕ ਸਾਰਥਕ ਗੱਲ ਹੈ। ਇਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ।
ਇੱਥੇ ਮਨੁੱਖ ਦੀਆਂ ਸਭ ਗਤੀਵਿਧੀਆਂ ’ਤੇ ਰਾਜੇ ਰਜਵਾੜਿਆਂ, ਧਰਮ, ਧਰਮ ਗੁਰੂਆਂ (ਜੋ ਕਈ ਮਾਮਲਿਆਂ ਵਿੱਚ ਜਗੀਰਦਾਰ ਵੀ ਹੁੰਦੇ ਸਨ) ਦਾ ਮੁਕੰਮਲ ਗਲਬਾ ਸੀ। ਇਸਤਰੀ ਨੂੰ ਤਲਵਾਰ ਦੇ ਜ਼ੋਰ ਹਾਸਲ ਕੀਤਾ ਜਾਂਦਾ ਸੀ। ਸੰਪੱਤੀਵਾਨ ਲਈ ਵਿਆਹ ਕਰਾਉਣਾ ਸਿਰਫ ਇਸ ਲਈ ਜ਼ਰੂਰੀ ਸੀ ਤਾਂ ਕਿ ਉਹਨਾਂ ਦੀ ਜਾਇਦਾਦ ਉਹਨਾਂ ਦੀ ਆਪਣੀ ਸੰਤਾਨ ਨੂੰ ਮਿਲ਼ੇ। ਇਹਨਾਂ ਘਰਾਂ ’ਚ ਜਾਇਦਾਦ ਦੇ ਜਾਇਜ਼ ਵਾਰਿਸ ਪੈਦਾ ਕਰਨ ਤੋਂ ਵੱਧ ਇਸਤਰੀ ਦੀ ਕੋਈ ਹੈਸੀਅਤ ਨਹੀਂ ਸੀ। ਪੂੰਜੀਵਾਦ ਅਤੇ ਪੂੰਜੀਵਾਦੀ ਜਮਹੂਰੀਅਤ ਦੇ ਉਦੇ ਨਾਲ਼ ਪੇ੍ਮ ਦਾ ਉਦੇ ਹੋਇਆ, ਇਸਤਰੀਆਂ ਆਪਣੇ ਮਨ-ਪਸੰਦ ਜੀਵਨ ਸਾਥੀ ਦੀ ਚੋਣ ਲਈ ਅਜ਼ਾਦ ਹੋਈਆਂ। ਸਮਾਂ ਵਿਆਹ ਦੀ ਕਲਪਣਾ ਤੱਕ ਕਰ ਸਕਣਾ ਮੁਸ਼ਕਿਲ ਹੈ। ਪਰ ਭਾਰਤ ਜੇਹੇ ਪਿਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਅਜੇ ਵੀ ਜਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ।
ਪਰ ਜਿੱਥੇ ਵਿਆਹਾਂ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਭਾਵ ਅਖੌਤੀ ਪਿਆਰ ਵਿਆਹ ਵੀ ਤਾਂ ਨਹੀਂ ਟਿਕ ਰਹੇ। ਅਜੇਹੇ ਵਿਆਹਾਂ ਦੇ ਮਾਮਲਿਆਂ ਵਿੱਚ ਵੀ ਤਲਾਕ ਘੱਟ ਨਹੀਂ ਹੋ ਰਹੇ। ਕਾਰਣ ਇਹ ਹੈ ਕਿ ਅੱਜ ਦੇ ਪੂੰਜੀਵਾਦੀ ਸਮਾਜਾਂ ਵਿੱਚ ਪੂੰਜੀ ਨੇ ਸਮੁੱਚੇ ਮਨੁੱਖੀ ਸਬੰਧਾਂ ਉੱਪਰ ਆਪਣਾ ਗਲਬਾ ਕਾਇਮ ਕਰ ਲਿਆ ਹੈ। ਕਿਉਂਕਿ ਵਿਆਹ ਸਬੰਧ ਉਤਪਾਦਨ ਸਬੰਧਾਂ ਦੇ ਅਨੁਸਾਰੀ ਹੁੰਦੇ ਹਨ, ਇਸ ਲਈ ਅੱਜ ਦੇ ਪੂੰਜੀਵਾਦੀ ਸਮਾਜਾਂ ਵਿੱਚ ਵਿਆਹ ਪੂੰਜੀ ਵਧਾਉਣ ਦਾ ਜ਼ਰੀਆ ਹਨ। ਇਹ ਸ਼ੁੱਧ ਰੂਪ ਵਿੱਚ ਇੱਕ ਸੌਦੇਬਾਜ਼ੀ, ਇੱਕ ਵਣਜ ਹੈ। ਇਹ ਅਸਲ ਵਿੱਚ ਦੋ ਪੂੰਜੀਆਂ ਦਰਮਿਆਨ ‘ਜੁਆਇੰਟ ਵੈਂਚਰ’ ਹੈ।
 ਸਰਮਾਏਦਾਰ ਅਧਾਰ ਉੱਤੇ ਸਨਅਤ ਦੇ ਵਿਕਾਸ ਨੇ ਕਿਰਤੀ ਜਨਤਾ ਦੀ ਗਰੀਬੀ ਅਤੇ ਦੁਰਦਸ਼ਾ ਨੂੰ ਸਮਾਜ ਦੀ ਹੋਂਦ ਦੀ ਅਵਸਥਾ ਬਣਾ ਦਿੱਤਾ। ‘ਭਰਾਤਰੀਅਤਾ’’ ਮੁਕਾਬਲੇ ਦੇ ਘੋਲ ਵਿੱਚ ਧੋਖੇਬਾਜ਼ੀ ਅਤੇ ਵਿਰੋਧਾਂ ਵਿਚ ਪ੍ਰਾਪਤ ਕੀਤੀ ਗਈ। ਪਹਿਲੀ ਸਮਾਜੀ ਅਰ ਵਜੋਂ ਤਲਵਾਰ ਦੀ ਥਾਂ ਸੋਨੇ ਲੈ ਲਈ। ਵਿਆਹ ਪਹਿਲਾਂ ਵਾਂਗ ਹੀ ਰੰਡੀਬਾਜ਼ੀ ਦਾ ਕਾਨੂੰਨੀ ਤੌਰ ’ਤੇ ਪ੍ਰਵਾਨਿਆ ਰੂਪ, ਇਹਦੇ ਲਈ ਕਾਨੂੰਨੀ ਪਰਦਾ ਰਿਹਾ,  ਅੱਜ ਦੇ ਪੰਜੀਵਾਦੀ ਸੰਸਾਰ ਵਿੱਚ ਇਸਤਰੀ-ਪੁਰਸ਼ ਇਸ ਲਈ ਵਿਆਹ ਸੰਬੰਧਾਂ ਵਿੱਚ ਨਹੀਂ ਬੱਝਦੇ ਕਿ ਉਹ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ, ਇੱਕ ਦੂਸਰੇ ਪ੍ਰਤੀ ਗਹਿਰੀਆਂ ਭਾਵਨਾਵਾਂ ਰੱਖਦੇ ਹਨ, ਫਰਾਂਸੀਸੀ ਨਾਵਲਕਾਰ ਫਲਾਬੇਅਰ ਦਾ ਕਹਿਣਾ ਹੈ ਕਿ ਆਮ ਤੌਰ ’ਤੇ 95 ਫੀਸਦੀ ਵਿਆਹੇ ਜੋੜੇ ਬੇਵਫਾ ਹੁੰਦੇ ਹਨ।
ਅੱਜ ਦੇ ਵਿਆਹ ਸਬੰਧਾਂ ਵਿੱਚ ਕਿਸ ਕਦਰ ਨਿਘਾਰ ਆ ਚੁੱਕਾ ਹੈ, ਇਹ ਹਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਵੱਲੋਂ ਉੱਥੋਂ ਦੇ ਕਰੋੜਪਤੀਆਂ ਨੂੰ ਮੋਟੀਆਂ ਰਕਮਾਂ ਬਦਲੇ ਕੀਤੀਆਂ ‘ਕੰਟਰੈਕਟ ਮੈਰਿਜ’ (ਠੇਕੇ ’ਤੇ ਵਿਆਹ) ਦੀ ਪੇਸ਼ਕਸ਼ਾਂ ਤੋਂ ਵੀ ਦੇਖਿਆ ਜਾ ਸਕਦਾ ਹੈ ਜਿਹਨਾਂ ਦੇ ਕਿੱਸੇ ਅਕਸਰ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਸਾਡੇ ਸਮਾਜ ਵਿੱਚ ਮੋਟਾ ਦਹੇਜ ਦਿੱਤੇ ਬਿਨਾਂ ਲੜਕੀ ਦਾ ਵਿਆਹ ਨਾਮੁਮਕਿਨ ਹੈ।
ਅਖ਼ਬਾਰ ਵਿਆਹ ਸਬੰਧੀ ਇਸ਼ਤਿਹਾਰਾਂ ਨਾਲ਼ ਭਰੇ ਰਹਿੰਦੇ ਹਨ, ਜਿਹਨਾਂ ਵਿੱਚ ਲੜਕੇ-ਲੜਕੀਆਂ ਖੁਦ ਨੂੰ ਜਾਂ ਉਹਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਵਿਕਾਊ ‘ਮਾਲ’ ਦੀ ਤਰਾਂ ਮੰਡੀ ਵਿੱਚ ਉਤਾਰਦੇ ਹਨ। ਅਜੇਹੀ ਚਰਚਾ ਅਕਸਰ ਸੁਣਨ ਨੂੰ ਮਿਲ਼ਦੀ ਹੈ ਕਿ ਪੜ੍ਹ ਲਿਖਕੇ ਵੱਡੀ ਡਿਗਰੀ ਹਾਸਲ ਕਰਨ ਨਾਲ਼ ਲੜਕੇ ਜਾਂ ਲੜਕੀ ਦੀ ਵਿਆਹ ਮੰਡੀ ਵਿੱਚ ‘ਮਾਰਕੀਟ ਵੈਲਿਯੂ’ (ਮੰਡੀ ਮੁੱਲ) ਵੱਧ ਜਾਂਦੀ ਹੈ। ‘ਮਾਰਕੀਟ ਵੈਲਯੂ’ ਜੇਹੇ ਸ਼ਬਦ ਸ਼ਰਮ ਦੀ ਥਾਂ ਮਾਣ ਦੀ ਵਜ੍ਹਾ ਬਣ ਗਏ ਹਨ। ਇਸ ਲਈ ਇਸ ਤਰਾਂ ਦੇ ਵਿਆਹ ਜੇਕਰ ਅੱਜ ਤੇਜੀ ਨਾਲ਼ ਟੁੱਟ ਰਹੇ ਹਨ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਜਿੱਥੇ ਇਹ ਨਹੀਂ ਟੁੱਟਦੇ ਉੱਥੇ ਸਾਰੀ ਉਮਰ ਧੂਹ ਘੜੀਸ ਚੱਲਦੀ ਰਹਿੰਦੀ ਹੈ। ਜਾਂ ਅਜੇਹੇ ਰਿਸ਼ਤੇ ਅੰਦਰੋਂ ਟੁੱਟ ਹੀ ਚੁੱਕੇ ਹਨ ਬਸ ਦਿਖਾਵੇ ਵੱਜੋਂ ਹੀ ਇਹ ਬਚੇ ਹੁੰਦੇ ਹਨ।
ਇਸਤਰੀ-ਪੁਰਸ਼ ਦਰਮਿਆਨ ਪ੍ਰੇਮ ਦੋ ਇਨਸਾਨਾਂ ਲਈ ਅਥਾਹ ਖੁਸ਼ੀ ਅਤੇ ਅਨੰਦ ਦਾ ਸੋਮਾ, ਨੈਕਿਤ-ਚਰਿੱਤਰਕ ਉੱਚਤਾ ਦਾ ਸਾਧਨ ਹੈ। ਪਰ ਪੂੰਜੀ ਨੇ ਮਨੁੱਖ ਤੋਂ ਨਿਹਾਇਤ ਹੀ ਮਾਨਵੀ ਸੁੱਖ-ਖੁਸ਼ੀਆਂ ਵੀ ਖੋਹ ਲਏ ਹਨ। ਦਰਅਸਲ ਪੂੰਜੀਵਾਦੀ ਸੰਪੱਤੀ ਸਬੰਧਾਂ ਵਿੱਚ ਸੱਚਾ ਪ੍ਰੇਮ ਉਪਜ ਹੀ ਨਹੀਂ ਸਕਦਾ। ਪੂੰਜੀਵਾਦੀ ਸੰਪੱਤੀ ਸੰਬੰਧਾਂ ਦਾ ਖਾਤਮਾ ਇਸਤਰੀ ਪੁਰਸ਼ ਦਰਮਿਆਨ ਸੱਚਾ ਪ੍ਰੇਮ ਉਪਜਣ ਦੀ ਪੂਰਵ ਸ਼ਰਤ ਹੈ।
  ਲੋਕਾਂ ਨੇ ਲੁੱਟ ਜਬਰ ਤੋਂ ਤਾਂ ਮੁਕਤੀ ਹਾਸਲ ਕੀਤੀ ਹੈ ਸਗੋਂ ਵੇਸ਼ਵਾਗਮਨੀ, ਸ਼ਰਾਬਖੋਰੀ ਜਿਹੀਆਂ ਅਨੇਕਾਂ ਸਮਾਜਿਕ ਬੁਰਾਈਆਂ ਵੀ ਜੜ੍ਹੋਂ ਖਤਮ ਹੋਈਆਂ। ਅਮਰੀਕੀ ਪੱਤਰਕਾਰ ਡਾਈਸਨ ਕਾਰਟਰ ਦੀ ਕਿਤਾਬ ‘ਪਾਪ ਅਤੇ ਵਿਗਿਆਨ’ ਸੋਵੀਅਤ ਯੂਨੀਅਨ ਵਿੱਚ ਮਨੁੱਖੀ ਸਬੰਧਾਂ ਵਿੱਚ ਵਾਪਰੀਆਂ ਵੱਡੀਆਂ ਅਗਾਂਵਧੂ ਤਬਦੀਲੀਆਂ ਬਾਰੇ ਦੱਸਦੀ ਹੈ। ਇਹ ਦੱਸਦੀ ਹੈ ਕਿ ਕਿਵੇਂ ਪੂੰਜੀ ਤੋਂ ਮੁਕਤ ਸਮਾਜਾਂ ਵਿੱਚ ਮਨੁੱਖੀ ਸਬੰਧਾਂ ਨੂੰ ਇੱਕ ਨਵਾਂ ਨੈਤਿਕ ਅਧਾਰ ਪ੍ਰਾਪਤ ਹੋਇਆ। ਇਹ ਕਿਤਾਬ ਸਮਾਜਵਾਦ ਦੀ ਸ਼ਕਤੀ ਦੀ ਬਾਤ ਪਾਉਂਦੀ ਹੈ।  ਕਾਨੂੰਨ ਪਾਸ ਸਨ : ਪਹਿਲਾ, ਸਿਵਿਲ ਮੈਰਿਜਾਂ, ਬੱਚਿਆਂ ਅਤੇ ਸੰਤਾਨ ਦੀ ਰਜਿਸ਼ਟਰੇਸ਼ਨ, ਵਿਆਹਾਂ ਅਤੇ ਮੌਤ ਸਬੰਧੀ ਕਾਨੂੰਨ, ਦੂਜਾ, ਵਿਆਹ ਅਤੇ ਤਲਾਕ ਸਬੰਧੀ ਕਾਨੂੰਨ।…ਵਿਆਹੇ ਜੋੜੇ ਵਿੱਚੋਂ ਇੱਕ ਪੱਖ ਰਜਿਸਟਰੇਸ਼ਨ ਦਫ਼ਤਰ ਦੁਆਰਾ ਦੂਸਰੇ ਪੱਖ ਨੂੰ ਸੂਚਨਾ ਦੇ ਦੇਵੇ ਕਿ ਵਿਆਹ ਸਬੰਧ ਖਤਮ ਹੋ ਗਿਆ ਹੈ, ਬੱਸ, ਇਸ ਤੋਂ ਇਲਾਵਾ ਕੋਈ ਬੱਚਾ ਮੌਜੂਦ ਹੋਵੇ ਤਾਂ ਉਸਦੀ ਦੇਖਭਾਲ਼ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਸੀ।
ਪ੍ਰੇਮ ਅਧਾਰਤ ਨਾ ਹੋਣ ਵਾਲ਼ੇ ਵਿਆਹ ਸਬੰਧਾਂ ਨੂੰ ਭੰਗ ਕਰਨ ਲਈ ਤਲਾਕ ਨੂੰ ਇੱਕ ਅਧਿਕਾਰ ਮੰਨਦੇ ਹੋਏ ਸੋਵੀਅਤ ਕਨੂੰਨ ਸਾਜ਼ਾਂ ਨੇ ਇਸ ਤਰਕ ਨੂੰ ਸਿਖਰ ਤੱਕ ਪਹੁੰਚਾ ਦਿੱਤਾ। -ਰਹਿਤ ਵਿਆਹਾਂ ਨੂੰ ਰੋਕਣ-ਭਾਵ ਅਨੈਤਿਕ ਵਿਆਹਾਂ ਨੂੰ ਰੋਕਣ-ਦਾ ਉਪਾਅ ਬਣਾਇਆ ਗਿਆ।  ਤਲਾਕ ਨੇ ਇਹਨਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਬੇਰੋਕ ਤਲਾਕ ਨੇ ਪ੍ਰੇਮ ਅਧਾਰਿਤ ਵਿਆਹ ਸਬੰਧਾਂ ਨੂੰ ਵਧਾਇਆ ’ਤੇ ਸ਼ਾਦੀ-ਸ਼ੁਦਾ ਜੀਵਨ ਵਿੱਚ ਹੀ ਆਪਣੇ ਨਿਖਾਰ ਉੱਪਰ ਪਹੁੰਚ ਸਕਦਾ ਹੈ-ਤਦ ਹੋਰ ਵੀ ਜਦੋਂ ਘਰ ਬੱਚਿਆਂ ਨਾਲ਼ ਗੁਲਜ਼ਾਰ ਹੋਵੇ ।
ਇਸਤਰੀ-ਪੁਰਸ਼ ਸਬੰਧਾਂ ਸਮੇਤ ਅੱਜ ਸਾਰੇ ਮਨੁੱਖੀ ਸਬੰਧਾਂ ਦੇ ਆਪਸੀ ਪ੍ਰੇਮ, ਸਤਿਕਾਰ, ਭਰੋਸੇ ’ਤੇ ਅਧਾਰਿਤ ਹੋਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਨਿੱਜੀ ਸੰਪੱਤੀ ਅਧਾਰਿਤ, ਮੁਨਾਫ਼ੇ ਦੀ ਹਵਸ ਦੇ ਇਰਦ ਗਿਰਦ ਘੁੰਮਦਾ ਇਹ ਪੂੰਜੀਵਾਦੀ ਢਾਂਚਾ ਹੈ। ਇਸ ਢਾਂਚੇ ਨੇ ਇਨਸਾਨ ਤੋਂ ਇਨਸਾਨੀਅਤ ਖੋਹਕੇ ਉਸ ਨੂੰ ਪਸ਼ੂਪੁਣੇ ਦੀ ਪੱਧਰ ’ਤੇ ਡੇਗ ਦਿੱਤਾ ਹੈ।
ਦਵਿੰਦਰ ਕੌਰ ਖੁਸ਼ ਧਾਲੀਵਾਲ,
ਰਿਸਰਚ ਐਸੋਸੀਏਟ,
ਧੂਰਕੋਟ ਮੋਗਾ,
ਮੋਬਾਇਲ 88472-27740

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin