ਜੀਵਨ ਵਿੱਚ ਗੜਬੜ ਕਿਉਂ ਵੱਧ ਰਹੀ ਹੈ?

————–
ਅਜੋਕੇ ਸਮੇਂ ਵਿੱਚ ਜਿੰਦਗੀ ਵਿੱਚ ਭੱਜਾ ਨੱਸੀ ਦਾ ਦੌਰ ਤੇਜ਼ ਹੋ ਗਿਆ ਹੈ ਅਤੇ ਹਰੇਕ ਦੂਸਰਿਆਂ ਦਾ ਦੁਖ ਸੁਖ ਸਾਂਝਾਂ ਦੀ ਬਜਾਏ ਕਹਿ ਰਿਹਾ ਹੈ ਕਿ ਮੇਰੇ ਕੋਲ   ਟਾਈਮ ਨਹੀਂ। ਪ੍ਰੰਤੂ ਪਹਿਲੇ ਸਮਿਆਂ ਵਿੱਚ ਅਜਿਹਾ ਨਹੀਂ ਸੀ ਅਤੇ ਸਾਰੇ ਲੋਕ   ਔਕੜ ਸਮੇਂ ਆਪਸ ਵਿੱਚ ਦੁਖ ਸੁਖ ਸਾਂਝਾਂ ਕਰਕੇ ਹਰੇਕ ਮਸਲੇ ਦਾ ਹੱਲ ਲੱਭ ਲੈਂਦੇ ਸਨ। ਇਹ ਤਬਦੀਲੀ ਅੱਜ ਦੇ ਜ਼ਮਾਨੇ ਵਿੱਚ ਬਹੁਤ ਵੱਡਾ ਰਾਜ਼ ਬਣੀ ਚੁੱਕੀ ਹੈ ਅਤੇ ਹੱਰ ਕੋਈ ਇਸ ਰਾਜ਼ ਨੂੰ ਜਾਨਣਾ ਚਾਹੁੰਦਾ ਹੈ। ਇਸ ਸਬੰਧੀ ਕੱਈ ਬੁਧੀਜੀਵੀ ਅਤੇ ਧਾਰਮਿਕ ਹਸਤੀਆਂ ਨਾਲ ਵੀਚਾਰ ਚਰਚਾ ਕਰਨ ਦੇ ਬਾਅਦ ਇਸ ਰਾਜ਼ ਦੇ ਕੁਝ ਇਕ ਤੱਥ ਸਾਹਮਣੇ ਆਏ ਹਨ। ਇਸ ਲੇਖ ਵਿੱਚ ਏਨਾ ਤੱਥਾਂ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰਿਸ਼ਟੀ ਦੇ ਸਿਰਜਣਹਾਰ ਨੇ ਸ੍ਰਿਸ਼ਟੀ ਦੀ ਰਚਨਾ ਸਮੇਂ ਇਨਸਾਨ ਸਮੇਤ ਸਮੂਹ ਜੀਵਾਂ ਦੇ ਸ਼ਰੀਰਾਂ ਦੀ ਸੂਖਸ਼ਮਤਾ ਭਰਪੂਰ ਤਕਨੀਕ ਨਾਲ ਬਣਤਰ ਕੀਤੀ ਹੈ।‌ ਹਰੇਕ ਜੀਵ ਦਾ ਹੱਰ ਅੰਗ ਹੈਰਾਨੀਜਨਕ ਢੰਗ ਨਾਲ ਲੋੜ ਅਨੁਸਾਰ ਢੁਕਵੇਂ ਸਥਾਨ ਤੇ ਫਿਟ ਕਰ ਕੇ ਹੱਰ ਇਕ ਅੰਗ ਦੀ ਵੱਖੋ ਵੱਖਰੀ ਜ਼ੁੰਮੇਵਾਰੀ ਵੀ ਫਿਕਸ ਕਰ ਦਿੱਤੀ ਹੈ।ਹੱਰ ਇਕ ਜੀਵ ਦੇ ਸ਼ਰੀਰ ਦੇ ਅੰਗਾਂ ਵਿੱਚ ਦੀਮਾਗ ਸੱਭ ਤੋਂ ਸਰਵੋਤਮ ਹੈ ਅਤੇ  ਸ਼ਰੀਰ ਦੀ ਸਮੁੱਚੀ ਕਾਰਜਸ਼ੈਲੀ ਦੀ ਜ਼ੁੰਮੇਵਾਰੀ ਦੀਮਾਗ ਕੋਲ ਹੈ। ਦੀਮਾਗ  ਸ਼ਰੀਰ ਦਾ ਰਾਜਾ ਹੈ ਅਤੇ  ਦੂਸਰਾ ਮਹਤਵਪੂਰਣ ਅੰਗ ਦਿਲ ਹੈ ਜੋ ਦੀਮਾਗ ਦੇ ਸੈਨਾਪਤੀ ਵਜੋਂ ਕੰਮ ਕਰਦਾ ਹੈ। ਬਾਕੀ ਅੰਗਾਂ ਪਾਸ ਸ਼ਰੀਰ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ । ਸ਼ਰੀਰ ਦੀ ਕਾਰਜਵਿਧੀ ਨੂੰ ਘੋਖਣ ਤੋਂ ਸਪਸ਼ਟ ਹੋਇਆ ਹੈ ਕਿ  ਦੀਮਾਗ ਹੱਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਘਟਨਾ ਦੀ ਘੋਖ ਪੜਤਾਲ ਕਰਨ ਉਪਰੰਤ ਫੈਸਲਾ ਲੈ ਕੇ ਆਪਣੇ ਸੈਨਾਪਤੀ ਦਿਲ ਨੂੰ  ਕਾਰਵਾਈ ਕਰਨ ਦੀ ਆਗਿਆ ਦਿੰਦਾ ਹੈ ਅਤੇ ਦਿਮਾਗ ਦੇ ਸਹੀ ਫ਼ੈਸਲੇ ਨੂੰ ਦਿਲ ਵਲੋਂ ਬਾਕੀ ਅੰਗਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ। ਸਹੀ ਫੈਸਲੇ ਦੀ ਯੋਗ ਕਾਰਵਾਈ ਹੀ ਜੀਵਨ ਲਈ ਸਹਾਇਕ ਹੁੰਦੀ ਹੈ। ਇਸ ਲਾਹੇਵੰਦ ਕਾਰਵਾਈ ਨੂੰ ਹੀ ਜੀਵਨ ਦੀ ਵਧੀਆ ਕਾਰਜਸ਼ੈਲੀ ਵਜੋਂ ਜਾਣਿਆ ਜਾਂਦਾ ਹੈ। ਇਸ ਵਧੀਆ ਕਾਰਜਸ਼ੈਲੀ ਨਾਲ ਜੀਵਨ ਦੀਆਂ ਵੱਡੀਆਂ ਵੱਡੀਆਂ ਸਫਲਤਾਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਘਟੀਆ ਕਾਰਜਸ਼ੈਲੀ ਨਾਲ ਜੀਵਨ ਵਿੱਚ ਮੁਸੀਬਤਾਂ ਦੇ ਪਹਾੜ ਟੁੱਟ ਪੈਂਦੇ ਹਨ। ਜੀਵਨ ਦੀ ਅਜੋਕੀ ਗੜਬੜੀ ਦਾ ਕਾਰਨ ਦਿਮਾਗ ਅਤੇ ਦਿਲ ਦੇ ਸੰਤੁਲਨ ਵਿਚਕਾਰ ਰੁਕਾਵਟ ਸ਼ਰੀਰ ਦੇ ਪੰਜ ਦੁਸ਼ਮਣ ਵਿਕਾਰ ਕਾਮ, ਕ੍ਰੋਧ,ਲੋਭ, ਮੋਹ ਅਤੇ ਹੰਕਾਰ  ਹਨ। ਸ਼ਰੀਰ ਦੇ ਇਹ ਪੰਜ ਵਿਕਾਰ ਦਿਨੋਦਿਨ ਅੰਬਰ ਵੇਲ ਵਾਂਗ ਅਸਮਾਨ ਛੋਹ ਰਹੇ ਹਨ ਅਤੇ ਇਨ੍ਹਾਂ ਵਿਕਾਰਾਂ ਦੇ ਵੱਧਣ ਦਾ ਕਾਰਨ ਇਨਸਾਨ ਵਲੋਂ ਤੇਜ਼ੀ ਨਾਲ ਪਦਾਰਥਵਾਦ ਦੀ ਮਿਰਗ ਤ੍ਰਿਸ਼ਨਾ ਹੈ। ਪਦਾਰਥਵਾਦ ਕਾਰਨ ਇਨਸਾਨ ਵਿੱਚ ਪਦਾਰਥ ਪ੍ਰਾਪਤੀ ਦੀ ਹੋੜ ਲੱਗੀ ਹੋਈ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਹਰ ਇਨਸਾਨ ਸਾਧਨ ਜੁਟਾਉਣ ਦੇ ਮੱਕੜਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਪਰ ਪਦਾਰਥਵਾਦ ਦੀ ਮਿਰਗ ਤ੍ਰਿਸ਼ਨਾ ਇਨਸਾਨ ਲਈ ਗੋਰਖਧੰਦਾ ਬਣ ਗਈ ਹੈ ਅਤੇ ਜੀਵਨ ਦੀ ਗੜਬੜੀ ਦਿਨੋਦਿਨ ਵੱਧ ਰਹੀ ਹੈ। ਇਸ ਗੜਬੜੀ ਦਾ ਇਕੋ ਇਕ ਹੱਲ ਗੁਰਬਾਣੀ ਦਾ ਇਲਾਹੀ ਫੁਰਮਾਨ ( ਕਾਮ, ਕ੍ਰੋਧ ਅਰ ਲੋਭ, ਮੋਹ ਬਿਨਸ ਜਾਏ ਅਹਿਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦਿ ਗੁਰਦੇਵ ) ਹੀ ਹੈ।ਸੋ ਆਉਣ ਵਾਲੇ ਸਮੇਂ ਵਿੱਚ ਜੋ ਇਸ ਫੁਰਮਾਨ ਤੋਂ ਸਬਕ ਲੈਣਗੇ ਉਹ ਬਚ ਜਾਣਗੇ ਜੋ ਆਪਣੀ ਚਤੁਰਾਈ ਨਾਲ ਹੈਂਕੜਬਾਜ਼ ਬਣੇ ਰਹਿਣਗੇ। ਉਹ ਜੀਵਨ ਦੇ ਜਵਾਰਭਾਟੇ ਦੀ ਘੁੰਮਣਘੇਰੀ ਦੀ ਲਪੇਟ ਵਿੱਚ ਫਸ ਕੇ ਡੁੱਬ ਜਾਣਗੇ। ਬੱਸ ਫੈਸਲਾ ਆਪਣੇ ਹੱਥ ਹੈ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin