Haryana News

ਚੰਡੀਗੜ੍ਹ, 26 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਦੇ ਗਰੀਬ ਲੋਕਾਂ ਦੀ ਸਿਹਤ ਸਹੂਲਤਾਂ ਵਧਾਉਣ ਦੀ ਦਿਸ਼ਾ ਵਿਚ ਇਕ ਹੋਰ ਜਨ ਹਿਤੇਸ਼ੀ ਵੱਡਾ ਫੈਸਲਾ ਕੀਤਾ ਹੈ। ਹੁਣ ਗਰੀਬ ਲੋਕ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਲੈਬਸ ਵਿਚ ਵੀ ਮੈਡੀਕਲ ਟੇਸਟ ਮੁਫਤ ਕਰਵਾ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡਾ ਲਾਭ ਮਿਲੇਗਾ।

          ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰ ਦੀ ਜਾਣਕਾਰੀ ਵਿਚ ਆਇਆ ਹੈ ਕਿ ਸਿਵਲ ਹਸਪਤਾਲਾਂ ਵਿਚ ਉਪਚਾਰ ਲਈ ਆਉਣ ਵਾਲੇ ਗਰੀਬ ਮੀਰਜਾਂ ਨੂੰ ਕਈ ਵਾਰ ਵੱਖ-ਵੱਖ ਕਾਰਨਾਂ ਨਾਲ ਡਾਇਗਨੋਸਟਿਕ ਸੇਵਾਵਾਂ ਨਹੀਂ ਮਿਲ ਪਾਉਂਦੀ। ਇਸ ਲਈ ਵਿਭਾਗ ਵੱਲੋਂ ਸਾਰੇ ਸੀਐਮਓ ਨੁੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਲ੍ਹੇ ਵਿਚ ਉਪਲੱਬਧ ਮੌਜੂਦਾ ਸਰੋਤਾਂ ਨੂੰ ਯੁਕਤਸੰਗਤ ਬਣਾਇਆ ਜਾਵੇ ਅਤੇ ਜਰੂਰਤ ਪੈਣ ‘ਤੇ ਸਥਾਨਕ ਨਿਜੀ ਲੈਬਸ ਅਤੇ ਰੇਡਿਓਲਾਜੀਕਲ ਕੇਂਦਰਾਂ ਨੂੰ ੲੰਪੇਨਲਡ ਕੀਤਾ ਜਾਵੇ, ਤਾਂ ਜੋ ਸਾਰੇ ਲਾਭਕਾਰਾਂ ਨੂੰ ਡਾਇਗਨੋਸਟਿਕ ਸੇਵਾਵਾਂ ਉਪਲਬਧ ਹੋ ਸਕਣ।

          ਉਨ੍ਹਾਂ ਨੇ ਦਸਿਆ ਕਿ ਹੁਣ ਲਾਭਕਾਰ ਸਰਕਾਰੀ ਡਾਕਟਰ/ਸੀਐਮਓ ਦੇ ਪ੍ਰਿਸਕ੍ਰਿਪਸ਼ਨ ‘ਤੇ ੲੰਪੇਨਲਡ ਲੈਬ ‘ਤੇ ਟੇਸਟ ਕਰਾ ਸਕਣਗੇ। ਸਰਕਾਰ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੇ ਜਾਣ ਵਾਲੇ ਫੰਡ ਤੋਂ ਉਨ੍ਹਾਂ ਟੇਸਟ ਦਾ ਭੁਗਤਾਨ ਕੀਤਾ ਜਾਵੇਗਾ।

ਪੇਰਿਸ ਓਲੰਪਿਕ 2024  ਭਾਰਤ ਤੋਂ 115 ਖਿਡਾਰੀਆਂ ਲੈ ਰਹੇ ਹਿੱਸਾ, 25 ਖਿਡਾਰੀ ਸਿਰਫ ਹਰਿਆਣਾ ਦੇ

ਚੰਡੀਗੜ੍ਹ, 26 ਜੁਲਾਈ – ਵਿਸ਼ਵ ਵਿਚ ਖੇਡਾਂ ਦਾ ਮਹਾਕੁੰਭ ਕਹੇ ਜਾਣ ਵਾਲੇ ਓਲੰਪਿਕ 2024 ਖੇਡਾਂ ਦੀ ਸ਼ੁਰੂਆਤ 26 ਜੁਲਾਈ, 2024 ਤੋਂ ਪੈਰਿਸ ਵਿਚ ਹੋ ਚੁੱਕੀ ਹੈ, ਜਿਸ ਵਿਚ ਕੁੱਲ 115 ਖਿਡਾਰੀ ਭਾਰਤ ਦੇਸ਼ ਦਾ ਪ੍ਰਤੀਨਿਧੀਤਵ ਕਰਣਗੇ। ਇੰਨ੍ਹਾਂ 115 ਖਿਡਾਰੀਆਂ ਵਿੱਚੋਂ 25 ਖਿਡਾਰੀ ਸਿਰਫ ਹਰਿਆਣਾ ਤੋਂ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਤੇ ਦੇਸ਼ ਦੇ ਹੋਰ  ਖਿਡਾਰੀਆਂ ਨੁੰ ਓਲੰਪਿਕ ਵਿਚ ਜਾਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਸਾਰੇ ਖਿਡਾਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣਗੇ ਅਤੇ ਭਾਰਤ ਦੇਸ਼ ਦਾ ਮਾਨ ਸਨਮਾਨ ਵਿਸ਼ਵ ਵਿਚ ਵਧਾਉਣਗੇ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2 ਫੀਸਦੀ ਆਬਾਦੀ ਵਾਲੇ ਹਰਿਆਣਾ ਤੋਂ 22 ਫੀਸਦੀ ਖਿਡਾਰੀਆਂ ਦਾ ਚੋਣ ਪੂਰੇ ਹਰਿਆਣਾ ਸੂਬੇ ਦੇ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਇੱਥੇ ਦੇ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਇਸ ਪੱਧਰ ਦੇ ਮੁਕਾਬਲੇ ਤਕ ਪਹੁੰਚਣ ਲਈ ਕਿਸ ਤਰ੍ਹਾ ਦੀ ਲਗਨ, ਮਿਹਨਤ ਅਤੇ ਦ੍ਰਿੜਤਾ ਦੀ ਜਰੂਰਤ ਹੁੰਦੀ ਹੈ। ਇਸ ਓਲੰਪਿਕ ਵਰਗੇ ਮੰਨੇ-ਪ੍ਰਮੰਨੇ ਪ੍ਰਬੰਧਾਂ ਦੀ ਤਿਆਰੀ ਕਰਦੇ ਸਮੇਂ ਖਿਡਾਰੀਆਂ ਦੇ ਸਾਹਮਣੇ ਆਉਣ ਵਾਲੀ ਸ਼ਰੀਰਿਕ ਅਤੇ ਮਾਨਸਿਕ ਚਨੌਤੀਆਂ ਤੋਂ ਵਾਕਿਫ ਹਨ। ਇਸ ਲਈ ਸਾਡੀ ਸਰਕਾਰ ਲਗਾਤਾਰ ਵੱਖ-ਵੱਖ ਪ੍ਰੋਤਸਾਹਨ ਯੋਜਨਾਵਾਂ ਰਾਹੀਂ ਖਿਡਾਰੀਆਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੁੰ ਸਨਮਾਨ ਦਿੰਦੇ ਹੋਏ ਸੂਬਾ ਸਰਕਾਰ ਵੱਲੋਂ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ ਦਿੱਤੀ ਜਾਂਦੀ ਹੈ। ਓਲੰਪਿਕ ਵਿਚ ਗੁੋਲਡ ਮੈਡਲ ਜੇਤੂ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ੧ੇਤੂ ਨੁੰ 4 ਕਰੋੜ  ਰੁਪਏ ਅਤੇ ਬ੍ਰਾਂਜ ਮੈਡਲ ੧ੇਤੂ ਨੂੰ 2.5 ਕਰੋੜ ਰੁਪਏ ਦੀ ਰਕਮ ਪੁਰਸਕਾਰ ਵਜੋ ਦਿੱਤੀ ਜਾਂਦੀ ਹੈ। ਇੰਨ੍ਹਾਂ ਹੀ ਨਹੀਂ, ਰਾਜ ਸਰਕਾਰ ਸਾਰੇ ਪ੍ਰਤੀਭਾਗੀ ਵਿਖਡਾਰੀਆਂ ਨੂੰ ਵੀ 15 ਲੱਖ ਰੁਪਏ ਦੀ ਰਕਮ ਦਿੰਦੀ ਹੈ।

ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਸੂਬੇ ਦਾ ਕੀਤਾ ਇਕ ਸਮਾਨ ਵਿਕਾਸ  ਡਾ. ਕਮਲ ਗੁਪਤਾ

ਚੰਡੀਗੜ੍ਹ, 26 ਜੁਲਾਈ – ਹਰਿਆਣਾ ਦੇ ਸਿਹਤ ਅਤੇ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਹਿਸਾਰ ਵਿਚ ਵੱਖ-ਵੱਖ ਕੰਮਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਿਸਾਰ ਵਿਧਾਨਸਭਾ ਖੇਤਰ ਦੇ ਲੋਕਾਂ ਲਈ ਖੁਸ਼ੀ ਦਾ ਦਿਨ ਹੈ ਜਦੋਂ ਹਿਸਾਰ ਵਿਚ ਵੱਖ-ਵੱਖ  ਚੌਕਾਂ ‘ਤੇ ਰਾਸ਼ਟਰੀ ਗਰਵ ਦੇ ਪ੍ਰਤੀਰੂਪਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਵੱਧ ਤੋਂ ਵੱਧ ਵਿਕਾਸ ਕੰਮ ਕਰਵਾਉਣ ਲਈ ਪ੍ਰਤੀਬੱਧ ਹਨ। ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ੧ੋ ਵਿਕਾਸ ਕੰਮ ਕੀਤੇ ਹਨ ਉਹ ਡਬਲ ਇੰਜਨ ਦੀ ਸਰਕਾਰ ਦੇ ਕਾਰਨ ਹੀ ਸੰਭਵ ਹੋ ਪਾਏ ਹਨ।

          ਡਾ. ਕਮਲ ਗੁਪਤਾ ਨੇ ਅੱਜ ਹਿਸਾਰ ਵਿਚ 46 ਲੱਖ ਰੁਪਏ ਦੇ ਸੁੰਦਰੀਕਰਣ ਦੇ ਤਿੰਨ ਕੰਮਾਂ ਦਾ ਉਦਘਾਟਨ ਕਰ ਹਿਸਾਰ ਦੇ ਲੋਕਾਂ ਨੂੰ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿਛਲੇ 10 ਸਾਲਾਂ ਵਿਚ ਸੂਬੇ ਦਾ ਇਕ ਸਮਾਨ ਵਿਕਾਸ ਕਰਨ ‘ਤੇ ਜੋਰ ਦੇ ਰਹੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਵਿਚ ਵਿਕਾਸ ਕੰਮ ਤੇ ਸੁੰਦਰੀਕਰਣ ਦੇ ਕੰਮ ਬਹੁਤ ਤੇਜੀ ਨਾਲ ਕੀਤੇ ਜਾ ਰਹੇ ਹਨ।

          ਡਾ. ਕਮਲ ਗੁਪਤਾ ਨੇ ਤੁਲਸੀ ਚੌਕ ‘ਤੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਲਾਲ ਕਿਲੇ ਦੇ ਪ੍ਰਤੀਰੂਪ ਤੇ ਲਛਮੀਬਾਈ ਚੌਕ ਦੇ ਨੇੜੇ 17 ਲੱਖ ਰੁਪਏ ਦੀ ਲਾਗਤ ਨਾਲ ਬਣੇ ਚੰਦਰਯਾਨ ਦੇ ਪ੍ਰਤੀਰੂਪ ਦਾ ਉਦਘਾਟਨ ਕੀਤਾ ਗਿਆ। ਇਸ ਦੇ ਬਾਅਦ ਸੈਕਟਰ-9-11 ਦਿੱਲੀ ਰੋਡ ਤੋਂ ਏਂਟੀ ਪੁਆਇੰਟ ‘ਤੇ ਲਗਭਗ 9 ਲੱਖ ਰੁਪਏ ਦੀ ਲਾਗਤ ਨਾਲ ਬਣੇ ਇੰਡੀਆ ਗੇਟ ਦੇ ਪ੍ਰਤੀਰੂਪ ਦਾ ਉਦਘਾਟਨ ਵੀ ਕੀਤਾ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ੧ਨ ਸੇਵਾ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਲੋਕਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਜਿਲ੍ਹੇ ਵਿਚ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤਕ ਸਮਾਧਾਨ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ ੧ੋ ਕਿ ਆਮਜਨਤਾ ਨੂੰ ਆ ਰਹੀ ਸਮਸਿਆਵਾਂ ਦਾ ਤੁਰੰਤ ਹੱਲ ਹੋਵੇ ਅਤੇ ਉਹ ਬਿਨ੍ਹਾਂ ਕਿਸੇ ਮੁਸ਼ਕਲ ਦੇ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦਾ ਲਾਭ ਚੁੱਕ ਸਕਣ।

ਚੰਡੀਗੜ੍ਹ, 26 ਜੁਲਾਈ – ਹਰਿਆਣਾ ਕੇਬਨਿਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਯੇਨੀ ਦੀ ਅਗਵਾਈ ਹੇਠ 5 ਅਗਸਤ, 2024 ਨੂੰ ਸਵੇਰੇ 11:00 ਵਜੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਚੌਥੀ ਮੰਜਿਲ ਸਥਿਤ ਮੇਨ ਕਮੇਟੀ ਰੂਮ ਵਿਚ ਹੋਵੇਗੀ।

ਮਹਿਲਾ ਸਿਪਾਹੀ ਅਹੁਦਿਆਂ ਲਈ ਸ਼ਰੀਰਿਕ ਮਾਪਦੰਡ 26 ਜੁਲਾਈ ਤੋਂ ਸ਼ੁਰੂ

ਚੰਡੀਗੜ੍ਹ, 26 ਜੁਲਾਈ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ 26 ਜੁਲਾਈ ਹਰਿਆਣਾ ਪੁਲਿਸ ਵਿਚ ਮਹਿਲਾ ਸਿਪਾਹੀ (ਆਮ ਡਿਊਟੀ) ਦੇ 1000 ਅਹੁਦਿਆਂ ‘ਤੇ ਭਰਤੀ ਲਈ ਪੀਐਮਟੀ ਪ੍ਰੀਖਿਆ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਸ਼ੁਰੂ ਹੋਈ।

          ਸ੍ਰੀ ਹਿੰਮਤ ਸਿੰਘ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਰੀਰਿਕ ਮਾਪਦੰਡ ਲਈ ਖੇਡ ਵਿਭਾਗ ਤੋਂ ਮਹਿਲਾ ਕੋਚਾਂ ਦੀ ਡਿਊਟੀ ਲੱਗੀ ਹੈ। ਇਸ ਤੋਂ ਇਲਾਵਾ, ਹੋਰ ਮਾਹਰ ਵੀ ਪੂਰੀ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਹਨ। ਕਮਿਸ਼ਨ ਵੱਲੋਂ ਗ੍ਰਿਵੇਂਸਿਸ ਸੁਨਣ ਲਈ ਵੱਖ ਤੋਂ ਹੈਲਪ ਡੇਸਕ ਸਥਾਪਿਤ ਕੀਤੇ ਗਏ ਹਨ।

          ਉਨ੍ਹਾਂ ਨੇ ਦਸਿਆ ਕਿ ਤਿੰੰਨ ਦਿਨ ਤਕ ਪੀਐਮਟੀ ਦਾ ਸ਼ੈਡੀਯੂਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਦਾ ਯਤਨ ਹੈ ਕਿ ਪੀਐਮਟੀ ਦੇ ਲਈ ਆਏ ਉਮੀਦਵਾਰਾਂ ਦੇ ਨਾਲ -ਨਾਲ ਉਨ੍ਹਾਂ ਦੇ ਮਾਂਪਿਆਂ ਵੀ ਪ੍ਰਬੰਧਾਂ ਤੋਂ ਸੰਤੁਸ਼ਟ ਹੋ ਕੇ ਜਾਣ।

          ਉਨ੍ਹਾਂ ਨੇ ਦਸਿਆ ਕਿ 5000 ਪੁਰਸ਼ ਸਿਪਾਹੀ ਤੇ 1000 ਮਹਿਲਾ ਪੁਿਲਸ ਸਿਪਾਹੀਆਂ ਦੀ ਭਰਤੀ ਪ੍ਰਕ੍ਰਿਆ ਨੁੰ ਕਮਿਸ਼ਨ ਨੇ ਅੱਗੇ ਵਧਾਇਆ ਹੈ। ਇਸੀ ਤਰ੍ਹਾ ਸੀਈਟੀ ਗਰੁੱਪ-ਸੀ ਪਾਸ ਕਰ ਚੁੱਕੇ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਅਹੁਦਿਆਂ ਦਾ ਵਿਕਲਪ ਦਿੱਤਾ ਹੈ, ਉਸ ‘ਤੇ ਵੀ ਭਰਤੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ।

ਟਾਯੋਗ ਵੱਲੋਂ ਪੀਐਮਟੀ ਵਿਚ ਸਾਰੇ ਮੁੱਢਲੀ ਜਨ ਸਹੂਲਤਾਂ ਦੇ ਕੀਤੇ ਗਏ ਬਿਹਤਰੀਨ ਪ੍ਰਬੰਧ ਮਹਿਲਾ ਉਮੀਦਵਾਰ

          ਜੁਲਾਨਾ, ਜਿਲ੍ਹਾ ਜੀਂਦ ਤੋਂ ਆਈ ਸਾਹਿਬਾ ਨੇ ਦਸਿਆ ਕਿ ਊਹ ਦੂਜੀ ਵਾਰ ਪੁਲਿਸ ਭਰਤੀ ਦੇ ਲਈ ਆਈ ਹਨ। ਸਟੇਡੀਅਮ ਵਿਚ ਕਮਿਸ਼ਨ ਵੱਲੋਂ ਸਾਰੀ ਮੁੱਢਲੀ ਜਨ ਸਹੂਲਤਾਂ ਦੇ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀ ਪ੍ਰਕ੍ਰਿਆ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ। ਇਸੀ ਤਰ੍ਹਾ ਭਿਵਾਨੀ ਦੁਰਜਨਪੁਰ ਤੋਂ ਆਈ ਸਵਿਤਾ, ਚਰਖੀਦਾਦਰੀ ਤੋਂ ਆਈ ਸੁਨੀਤਾ ਤੇ ਪੰਚਕੂਲਾ ਦੀੀ ਨੇਤਹਾ  ਨੇ ਵੀ ਪੀਐਮਟੀ ਪ੍ਰਕ੍ਰਿਆ ‘ਤੇ ਸੰਤੋਸ਼ ਵਿਅਕਤ ਕੀਤਾ।

          ਮਹਿਲਾ ਉਮੀਦਵਾਰ ਦੀ ਭਰਤੀ ਹੋਣ ਦੇ ਕਾਰਨ ਉਨ੍ਹਾਂ ਦੇ ਮਾਂਪਿਆਂ ਵੀ ਨਾਲ ਆਏ ਹੋਏ ਸਨ। ਕੁੱਝ ਮਾਂਪਿਆਂ ਨੇ ਕਿਹਾ ਕਿ ਉਮਸ ਦੇ ਚਲਦੇ ਪਾਣੀ ਦੀ ਜਰੂਰਤ ਪੈਂਦੀ ਹੈ। ਕਮਿਸ਼ਨ ਵੱਲੋਂ ਥਾਂ -ਥਾਂ ਵਾਟਰ ਕੈਂਪਰ ਤੇ ਪੱਖਿਆਂ ਦੀ ਵਿਵਸਥਾ ਕੀਤੀ ਗਈ।

Leave a Reply

Your email address will not be published.


*