ਪਰਮਜੀਤ ਸਿੰਘ, ਜਲੰਧਰ
ਰਾਜਿਆਂ-ਮਹਾਰਾਜਿਆਂ ਅਤੇ ਅੰਗਰੇਜ਼ਾਂ ਦੇ ਸਮੇਂ ਦੀਆਂ ਗਰਮੀਆਂ ਤੇ ਸਰਦੀਆਂ ਦੀਆਂ ਦੋ ਰਾਜਧਾਨੀਆਂ ਦੀ ਤਰਜ਼ ‘ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਨੂੰ ਦੂਜੀ ਰਾਜਧਾਨੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਫਿਲਹਾਲ ਜਲੰਧਰ ‘ਚ ਆਰਜ਼ੀ ਸੀਐੱਮ ਰੈਜ਼ੀਡੈਂਟ ਬਣਾਇਆ ਗਿਆ ਹੈ।ਹੁਣ ਇਸ ਨੂੰ ਆਰਜ਼ੀ ਮਿੰਨੀ ਸਕੱਤਰੇਤ ਵਜੋਂ ਵਿਕਸਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇਹ ਕੈਂਪ ਆਫਿਸ 12 ਮਹੀਨੇ ਕਾਰਜਸ਼ੀਲ ਰਹੇਗਾ ਅਤੇ ਸੀਐਮ ਭਗਵੰਤ ਸਿੰਘ ਮਾਨ ਹਫ਼ਤੇ ਜਾਂ 15 ਦਿਨ ਵਿੱਚ 2 ਦਿਨ ਇਸ ਕੈਂਪ ਆਫਿਸ ਤੋਂ ਸਰਕਾਰ ਚਲਾਉਣਗੇ।
ਇਹ ਵਿਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਸਾਂਝੇ ਕੀਤੇ ਗਏ।ਉਨ੍ਹਾਂ ਕਿਹਾ ਕਿ 2022 ਵਿੱਚ ਆਮ ਆਦਮੀ ਤੋਂ ਲੋਕਾਂ ਨੇ ਵੱਡੀਆਂ ਉਮੀਦਾਂ ਰੱਖ ਕੇ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪੀ ਗਈ ਅਤੇ ਜਿਵੇਂ ਹੀ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਸਭ ਤੋਂ ਪਹਿਲਾਂ ਉਨ੍ਹਾਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਨਤਾ ਦਰਬਾਰ ਰਾਹੀਂ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ।
ਮਾਨ ਦੇ ਹਰਕਤ ‘ਚ ਆਉਣ ਨਾਲ
ਸਰਕਾਰੀ ਕੰਮਾਂ ‘ਚ ਆਵੇਗੀ ਤੇਜ਼ੀ
ਸੋਮਵਾਰ ਤੋਂ ਪੰਜਾਬ ‘ਚ ਸਰਕਾਰੀ ਕੰਮਾਂ ‘ਚ ਤੇਜ਼ੀ ਆਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੇ ਹਫ਼ਤੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਅਗਲੇ ਹਫ਼ਤੇ ਮੀਟਿੰਗਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਪਹਿਲੀਆਂ ਲੋਕ ਸਭਾ ਚੋਣਾਂ ਕਾਰਨ 3 ਮਹੀਨਿਆਂ ਤੱਕ ਸਰਕਾਰੀ ਕੰਮਕਾਜ ਰਫ਼ਤਾਰ ਨਹੀਂ ਫੜ ਸਕੇ। ਉਸ ਤੋਂ ਬਾਅਦ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਜਿਸ ਵਿਚ ਇਕ ਮਹੀਨਾ ਜਲੰਧਰ ਵਿਚ ਪੂਰੀ ਸਰਕਾਰ ਬਣੀ ਰਹੀ।
ਫਿਲਹਾਲ ਸਰਕਾਰ ਚੋਣਾਂ ਦੇ ਕੰਮ ਤੋਂ ਵਿਹਲੀ ਹੈ ਅਤੇ ਹੁਣ ਅਗਲੇ ਹਫਤੇ ਤੋਂ ਮੁੱਖ ਮੰਤਰੀ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਮੀਟਿੰਗਾਂ ਸ਼ੁਰੂ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੀ ਕੈਬਨਿਟ ਦੀ ਮੀਟਿੰਗ ਸੱਦਣੀ ਹੈ ਅਤੇ ਉਹ ਇਸ ਦੀ ਤਰੀਕ ਵੀ ਜਲਦੀ ਹੀ ਤੈਅ ਕਰਨਗੇ। ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿੱਚ ਕਈ ਏਜੰਡੇ ਪਾਸ ਕਰਵਾਉਣੇ ਹਨ ਅਤੇ ਇਸ ਦਾ ਬਲਿਊ ਪ੍ਰਿੰਟ ਵੀ ਤਿਆਰ ਕੀਤਾ ਜਾ ਰਿਹਾ ਹੈ। ਭਾਵੇਂ ਆਉਣ ਵਾਲੇ ਮਹੀਨਿਆਂ ‘ਚ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਲਈ ਨਿਗਮ ਚੋਣਾਂ ਅਤੇ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ ਪਰ ਇਨ੍ਹਾਂ ‘ਚ ਅਜੇ ਕੁਝ ਸਮਾਂ ਬਾਕੀ ਹੈ। ਇਸ ਲਈ ਹੁਣ ਅਗਲੇ 15-20 ਦਿਨਾਂ ਤੱਕ ਸਰਕਾਰੀ ਕੰਮਕਾਜ ਦੀ ਰਫ਼ਤਾਰ ਦੇਖਣ ਨੂੰ ਮਿਲੇਗੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀ 15 ਅਗਸਤ ਦੇ ਪ੍ਰੋਗਰਾਮਾਂ ਵਿੱਚ ਰੁੱਝ ਜਾਣਗੇ।
ਚੰਡੀਗੜ੍ਹ ਦੇ ਏ.ਸੀ ਕਮਰਿਆਂ ਵਿੱਚ ਨਹੀਂ, ਸ਼ਹਿਰਾਂ ਅਤੇ ਕਸਬਿਆਂ ਚ ਹੋਣਗੇ ਕੰਮ-ਮਾਨ
ਸੰਗਰੂਰ ਵਿੱਚ ਘਰ ਹੋਣ ਦੇ ਬਾਵਜੂਦ ਕੇ ਜਲੰਧਰ ਵਿੱਚ ਕੈਂਪ ਦਫ਼ਤਰ ਦੀ ਸਥਾਪਨਾ ਕਰਨਾ ਇਸ ਲੜੀ ਦਾ ਹਿੱਸਾ ਹੈ ਕਿ ਜੋ ਸਰਕਾਰ ਕੋਲੋ ਕੰਮ ਕਰਵਾਉਂਦਾ ਲਈ ਲੋਕਾਂ ਨੂੰ ਚੰਡੀਗੜ੍ਹ ਜਾ ਕੇ ਧੱਕੇ ਨਾ ਖਾਣੇ ਪੈਣ।ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ। ਇਹ ਆਮ ਆਦਮੀ ਦੀ ਸਰਕਾਰ ਅਤੇ ਇਹ ਚੰਡੀਗੜ੍ਹ ਦੇ ਏ.ਸੀ ਕਮਰਿਆਂ ਵਿੱਚ ਨਹੀਂ, ਸ਼ਹਿਰਾਂ ਅਤੇ ਕਸਬਿਆਂ ਚ ਕੰਮ ਹੋਣਗੇ।ਇਹ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿਹਾ ਕਿ ਜਲੰਧਰ ਚ ਮੁੱਖ ਮੰਤਰੀ ਨਿਵਾਸੀ ਨੂੰ ਯਕੀਨੀ ਤੌਰ ‘ਤੇ ਦਫ਼ਤਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈਮੁੱਖ ਮੰਤਰੀ ਦਫ਼ਤਰ ਵਿੱਚ ਦੋ ਅਧਿਕਾਰੀ ਮੌਜੂਦ ਰਹਿਣਗੇ ਅਤੇ ਲੋਕਾਂ ਨਾਲ ਰੋਜ਼ਾਨਾ ਸੰਪਰਕ ਕੀਤਾ ਜਾਵੇਗਾ। ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਦੀ ਨਿਗਰਾਨੀ ਸਿੱਧਾ ਮੁੱਖ ਮੰਤਰੀ ਦਫ਼ਤਰ ਕਰੇਗਾ। ਉਨ੍ਹਾਂ ਕਿਹਾ ਕਿ ਹਫਤੇ ‘ਚ ਉਹ ਖ਼ੁਦ ਵੀ ਦੋ ਦਿਨ ਇਸ ਦਫ਼ਤਰ ਵਿੱਚ ਹਾਜ਼ਰ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।
Leave a Reply