ਮੁਲਾਜ਼ਮਾਂ ਦੀ ਤਰੱਕੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਮੁਲਾਜ਼ਮਾਂ ਦੀ ਤਰੱਕੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਇਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਬਿਹਾਰ ਰਾਜ ਬਿਜਲੀ ਬੋਰਡ ਦੁਆਰਾ ਇੱਕ ਕਰਮਚਾਰੀ ਦੇ ਵਿਰੁੱਧ ਦਾਇਰ ਕੀਤੀ ਗਈ ਅਪੀਲ ਦਾ ਨਿਪਟਾਰਾ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਰੱਕੀ ਐਲਾਨ ਕਰਨ ਵੇਲੇ ਤੋਂ ਹੀ ਪ੍ਰਭਾਵੀ ਮੰਨੀ ਜਾਵੇਗੀ ਨਾ ਕਿ ਖਾਲੀ ਆਸਾਮੀ ਭਰੇ ਜਾਣ ‘ਤੇ।
ਕੋਰਟ ਨੇ ਹਾਲ ਹੀ ਵਿੱਚ ਬਿਹਾਰ ਬਿਜਲੀ ਬੋਰਡ ਦੇ ਇੱਕ ਮੁਲਾਜ਼ਮ ਵੱਲੋ ਉਸਨੂੰ ਤਰੱਕੀ ਐਲਾਨੇ ਜਾਣ ਦੇ ਸਮੇਂ ਤੋਂ ਦਿੱਤੀ ਜਾਣ ਵਿਰੁੱਧ ਬੋਰਡ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਰੱਦ ਕਰ ਦਿੱਤੀ ਤੇ ਦੁਹਰਾਇਆ ਕਿ ਇੱਹ ਤਰੱਕੀ ਐਲਾਨੀ ਮਿਤੀ ਤੋਂ ਪ੍ਰਭਾਵੀ ਹੋਵੇਗੀ। ਜਿਸ ਨੂੰ ਇਹ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਉਸ ਮਿਤੀ ਤੋਂ ਨਹੀਂ ਜਦੋਂ ਵਿਸ਼ੇ ਦੀ ਪੋਸਟ ‘ਤੇ ਖਾਲੀ ਥਾਂ ਹੁੰਦੀ ਹੈ ਜਾਂ ਜਦੋਂ ਪੋਸਟ ਖੁਦ ਬਣਾਈ ਜਾਂਦੀ ਹੈ।

Leave a Reply

Your email address will not be published.


*