ਹਰਿਆਣਾ ਨਿਊਜ਼

ਹਰਿਆਣਾ ਸਰਕਾਰ ਨੇ ਜੇਲ੍ਹਾਂ ਲਈ 2.84 ਕਰੋੜ ਰੁਪਏ ਦੀ ਦਵਾਈਆਂ ਅਤੇ ਮੈਡੀਕਲ ਸਮੱਗਰੀਆਂ ਦੀ ਖਰੀਦ ਨੁੰ ਦਿੱਤੀ ਮੰਜੂਰੀ

ਚੰਡੀਗੜ੍ਹ, 24 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਰਾਜ ਦੀ ਜੇਲ੍ਹਾਂ ਦੇ ਲਈ 2.84 ਕਰੋੜ ਰੁਪਏ ਦੀ ਜਰੂਰੀ ਦਵਾਈਆਂ ਅਤੇ ਮੈਡੀਕਲ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।

          ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਰੂਰੀ ਦਵਾਈਆਂ ਅਤੇ ਮੈਡੀਕਲ ਸਮੱਗਰੀਆਂ ਦੀ ਮੰਗ ਹਰਿਆਣਾ ਮੈਡੀਕਲ ਸੇਵਾ ਨਿਗਮ ਲਿਮੀਟੇਡ (ਐਚਐਮਐਸਸੀਐਲ) ਨੁੰ ਭੇਜੀ ਜਾ ਰਹੀ ਹੈ, ਜੋ ਅਜਿਹੀ ਖਰੀਦ ਦੇ ਲਈ ਰਾਜ ਸਰਕਾਰ ਵੱਲੋਂ ਅਨੁਮੋਦਿਤ ਸਰੋਤ ਹਨ।

          ਬੁਲਾਰੇ ਨੇ ਦਸਿਆ ਕਿ ਇਸ ਕਦਮ ਨਾਲ ਸਾਰੇ ਜੇਲ੍ਹ ਕੈਦੀਆਂ ਨੂੰ ਜਰੂਰੀ ਮੈਡੀਕਲ ਦੇਖਭਾਲ ਯਕੀਨੀ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸਵੱਛਤਾ ਦੇ ਅਧਿਕਾਰ ਨੁੰ ਬਰਕਰਾਰ ਰੱਖਿਆ ਜਾ ਸਕੇ।

ਚੰਡੀਗੜ੍ਹ, 24 ਜੁਲਾਈ – ਹਰਿਆਣਾ ਦੇ ਮੁੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਫਰੀਦਾਬਾਦ ਦੇ ਵਲੱਭਗੜ੍ਹ ਵਿਚ ਪਿੰਡ ਕੋਰਟ ਨੁੰ ਚਾਲੂ ਕਰਨ ਲਈ 6 ਅਹੁਦਿਆਂ ਦੇ ਸ੍ਰਿਜਨ ਨੂੰ ਮੰਜੂਰੀ ਦਿੱਤੀ ਹੈ।

          ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਗ੍ਰਾਮੀਣ ਖੇਤਰ ਵਿਚ ਨਿਆਂਇਕ ਬੁਨਿਆਦੀ ਢਾਂਚੇ ਅਤੇ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ 4 ਮਾਰਚ, 2024  ਨੂੰ ਫਰੀਦਾਬਾਦ ਦੇ ਵਲੱਭਗੜ੍ਹ ਵਿਚ ਪਿੰਡ ਕੋਰਟ ਨੂੰ ਨੋਟੀਫਾਇਡ ਕੀਤਾ ਸੀ। ਉਨ੍ਹਾਂ ਨੇ ਅੱਗੇ  ਦਸਿਆ ਕਿ ਹਅਿਾਣਾ ਸਿਵਲ ਸੇਵਾ ਨਿਯਮ, 2016 ਅਨੁਸਾਰ ਮੰਜੂਰ ਅਹੁਦਿਆਂ ਵਿਚ ਸਟੇਨੋਗ੍ਰਾਫਰ ਗ੍ਰੇਡ-2, ਰੀਡਰ ਗ੍ਰੇਡ-3, ਅਹਿਲਮਦ, ਸਟੇਨੌਗ੍ਰਾਫਰ ਗ੍ਰੇਡ-3, ਚਪੜਾਸੀ ਅਤੇ ਇਕ ਵੱਧ ਚਪੜਾਸੀ ਸ਼ਾਮਿਲ ਹੈ, ਜਿਨ੍ਹਾਂ ਦਾ ਕੁੱਲ ਮਹੀਨਾ ਮਾਲੀ ਭਾਰ 3,95,128 ਰੁਪਏ ਅਤੇ ਸਾਲਾਨਾ ਲਾਗਤ 47, 41,536 ਰੁਪਏ ਹੈ।

          ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਦੀ ਇਹ ਪਹਿਲ ਨਿਆਂਇਕ ਪ੍ਰਣਾਲੀ ਨੁੰ ਮਜਬੂਤ ਕਰਨ ਅਤੇ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰ ਵਿਚ ਸਮੇਂ ‘ਤੇ ਨਿਆਂ ਯਕੀਨੀ ਕਰਨ ਦੇ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹਨ।

ਮੁੱਖ ਮੰਤਰੀ ਨੇ ਰੋਹਤਕ ਵਿਚ ਹਾਈ ਸਿਕਓਰਿਟੀ ਜੇਲ ਦੇ ਲਈ 34.74 ਕਰੋੜ ਰੁਪਏ ਦੀ ਲਾਗਤ ਨਾਲ ਏਡਵਾਂਸ ਸਿਕਓਰਿਟੀ ਸਾਲੀਯੂਸ਼ਨ ਨੂੰ ਮੰਜੂਰੀ ਦਿੱਤੀ

ਚੰਡੀਗੜ੍ਹ, 24 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਰੋਹਤਕ ਵਿਚ 34.74 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣਧੀਨ ਆਈ ਸਿਕਓਰਿਟੀ ਜੇਲ ਵਿਚ ਏਡਵਾਂਸਡ ਫਿਜੀਕਲ ਸਿਕਓਰਿਟੀ ਸਾਲੀਯੂਸ਼ਨ ਸਥਾਪਿਤ ਕਰਨ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

          ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦਸਿਆ ਕਿ ਪ੍ਰਸਤਾਵਿਤ ਸੁਰੱਖਿਆ ਉਪਾਆਂ ਵਿਚ ਅੱਤਆਧੁਨਿਕ ਘੇਰਾ ਸੁਰੱਖਿਆ, ਪ੍ਰਣਾਲੀਆਂ, ਉਨੱਤ ਪ੍ਰਵੇਸ਼ ਕੰਟਰੋਲ ਸਿਸਟਮ, ਵਿਆਪਕ ਨਿਗਰਾਨੀ ਪ੍ਰਣਾਲੀਆਂ ਅਤੇ ਕਮਾਂਡ ਅਤੇ ਕੰਟਰੋਲ ਕੇਂਦਰ ਵਿਚ ਏਕੀਕ੍ਰਿਤ ਹੋਰ ਉਨੱਤ ਆਈਟੀ ਤਕਨਾਲੋ੧ੀਆਂ ਸ਼ਾਮਿਲ ਹਨ। ਇੰਨ੍ਹਾਂ ਵਾਧਿਆਂ ਦਾ ਉਦੇਸ਼ ਰੋਹਤਕ ਉੱਚ ਸੁਰੱਖਿਆ ਜੇਲ ਵਿਚ ਮਜਬੂਤ ਅਤੇ ਅਭੇਦ ਸੁਰੱਖਿਆ ਮਾਹੌਲ ਬਨਾਉਣਾ ਹੈ।

          ਉਨ੍ਹਾਂ ਨੇ ਦਸਿਆ ਕਿ ਇਹ ਫੈਸਲਾ 1 ਦਸੰਬਰ ਅਤੇ 12 ਦਸੰਬਰ , 2023 ਨੁੰ ਜੇਲ ਵਿਭਾਗ ਅਤੇ ਹਰਿਆਣਾ ਪੁਲਿਸ ਆਵਾਸ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਹੋਈ ਸਿਫਾਰਿਸ਼ਾਂ ਦੇ ਬਾਅਦ ਕੀਤਾ ਗਿਆ ਹੈ।ਇੰਨ੍ਹਾਂ ਮੀਟਿੰਗਾਂ ਵਿਚ ਜਿਲ੍ਹਾ ਰੇਲ ਨੁੰਹ ਦੀ ਤਰ੍ਹਾ ਨਵੀਨਤਮ ਅਤੇ ਆਧੁਨਿਕ ਸੁਰੱਖਿਆ ਤਕਨੀਕੀ ਸਮੱਗਰੀਆਂ ਨੁੰ ਲਾਗੂ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ ਗਿਆ ਸੀ।

Leave a Reply

Your email address will not be published.


*