ਮੂਨਕ ( ਪੱਤਰ ਪ੍ਰੇਰਕ ) ਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋ ਪਿੰਡ ਮੰਡਵੀ ਦੇ ਦਲਿਤਾਂ ਨੂੰ ਇਨਸਾਫ ਦਵਾਉਣ ਲਈ ਪਿੰਡ ਮੰਡਵੀ ‘ਚ ਰੈਲੀ ਕੀਤੀ ਜਿੱਥੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੁਕੇਸ਼ ਮਲੌਦ ਨੇ ਦਸਿਆ ਕੀ ਨਜ਼ੂਲ ਸੁਸਾਇਟੀ ਦੀ ਲਗਭਗ 45 ਏਕੜ ਜਮੀਨ ਨੂੰ ਨਹਿਰੀ ਪਾਣੀ ਲੱਗਣ ਤੋਂ ਇੱਕ ਪਿੰਡ ਦੇ ਹੀ ਧਨਾਢ ਨੇ ਗੈਰ ਕਾਨੂੰਨੀ ਢੰਗ ਨਾਲ ਰੋਕਿਆ ਹੋਇਆ ਜਿਸ ਬਾਬਤ ਡੀ ਸੀ ਸੰਗਰੂਰ ਨੂੰ ਇਸ ਜਲਦੀ ਹੱਲ ਕਰਨ ਦੀ ਮੰਗ ਕੀਤੀ ਪਰ ਡੀ ਸੀ ਸੰਗਰੂਰ ਵੱਲੋ ਇਸ ਮਸਲੇ ਨੂੰ ਵਿਚਾਰਨ ਦੀ ਬਜਾਏ ਤਲਖੀ ਨਾਲ ਭਰਿਆ ਜਵਾਬ ਦਿੱਤਾ ਅਤੇ ਇਸ ਮਸਲੇ ਨੂੰ ਹੱਲ ਕਰਨ ਦਾ ਕੋਈ ਵਾਜਬ ਜਵਾਬ ਨਹੀਂ ਦਿੱਤਾ, ਜਿਸ ਦਾ ਸਖਤ ਨੋਟਿਸ ਲੈਂਦੇ ਨੂੰ ਪਿੰਡ ‘ਚ ਰੈਲੀ ਕੀਤੀ ਗਈ। ਜਿਸ ਵਿੱਚ 29 ਤਰੀਕ ਤੋਂ ਐਸਡੀਐਮ ਦਫਤਰ ਮੂਨਕ ਅੱਗੇ ਜਥੇਬੰਦੀ ਵੱਲੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਜੋ ਇਸ ਮਸਲੇ ਦਾ ਪੱਕਾ ਹੱਲ ਹੋਣ ਤੱਕ ਜਾਰੀ ਰਹੇਗਾ। ਜਿਸ ‘ਚ ਦੱਸਿਆ ਕੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਿਕ, ਨਹਿਰੀ ਵਿਭਾਗ ਅਨੁਸਾਰ ਕਨੂੰਨਨ ਬਿਲਕੁਲ ਦਰੁੱਸਤ ਹੋਣ ਦੇ ਮੌਜੂਦ ਦਲਿਤਾਂ ਦੀ ਜਮੀਨ ਨੂੰ ਪਾਣੀ ਨਹੀਂ ਲੱਗਣ ਦਿੱਤਾ ਜਾ ਰਿਹਾ ਸਮੂਹ ਐਸਸੀ ਭਾਈਚਾਰੇ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ ਕੀ ਲੰਮੇ ਸਮੇਂ ਤੋਂ ਕਾਨੂੰਨੀ ਚਾਰਜੋਈ ਕਰਨ ਅਤੇ ਅਫਸਰਸ਼ਾਹੀ ਦੀ ਮਿੰਨਤਾ ਤਰਲੇ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਹੁਣ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਦਿੜਬਾ ਦੇ ਕਨਵੀਨਰ ਗੁਰਵਿੰਦਰ ਸ਼ਾਦੀਹਰੀ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਮਿਲਣ ਤੱਕ ਜਥੇਬੰਦੀ ਲੋਕਾਂ ਨਾਲ ਡੱਟ ਕੇ ਖੜੀ ਹੈ। ਇਸ ਮੌਕੇ ਅਮਰੀਕ ਸਿੰਘ, ਜੋਗਾ ਸਿੰਘ, ਦਾਨ ਸਿੰਘ, ਧਰਮਪਾਲ ਸਿੰਘ ਅਤੇ ਵੱਡੀ ਗਿਣਤੀ ਚ ਨੌਜਵਾਨ ਅਤੇ ਪਿੰਡ ਵਾਸੀ ਮੌਜੂਦ ਸਨ।
Leave a Reply