ਹਰਿਆਣਾ ਨਿਊਜ਼

ਚੰਡੀਗੜ੍ਹ, 20 ਜੁਲਾਈ – ਹਰਿਆਣਾ ਸਰਕਾਰ ਦੀ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਦੇ ਤਹਿਤ ਅੱਜ ਜਿਲ੍ਹਾ ਹਿਸਾਰ ਵਿਚ ਮਹਾਰਾਜਾ ਦਕਸ਼ ਪ੍ਰਜਾਪਤੀ ਜੈਯੰਤੀ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਰੋਹ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਆਰਿਆ ਨਗਰ ਅਤੇ ਕੈਮੀਰ ਪਿੰਡ ਨੂੰ ੧ਲਦੀ ਹੀ ਮਹਾਗ੍ਰਾਮ ਯੋ੧ਨਾ ਵਿਚ ਸ਼ਾਮਿਲ ਕੀਤਾ ੧ਾਵੇਗਾ। ਇਸ ਤੋਂ ਇਲਾਵਾ, ਆਰਿਆ ਨਗਰ ਪਿੰਡ ਵਿਚ ੧ਮੀਨ ਉਪਲਬਧ ਹੋਣ ‘ਤੇ ਡਾ ਬੀ ਆਰ ਅੰਬੇਦਕਰ ਦੇ ਨਾਂਅ ਨਾਲ ਕੰਮਿਊਨਿਟੀ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਗੰਗਵਾ ਰੋਡ, ਸਾਕੇਤ ਕਲੋਨੀ ਕੰਮਿਉੂਨਿਟੀ ਸੈਂਟਰ ਦੇ ਕਲੋ ਉਪਲਬਧ ਜਮੀਨ ‘ਤੇ ਅਰਬਨ ਹੈਲਥ ਸੈਂਟਰ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਦਕਸ਼ ਆਈਟੀਆਈ ਆਰਿਆ ਨਗਰ ਹਿਸਾਰ ਵਿਚ 15 ਕਿਲੋਵਾਟ ਦਾ ਸੋਲਰ ਸਿਸਟਮ ਲਗਾਵਾਇਆ ਜਾਵੇਗਾ ਅਤੇ ਆਈਟੀਆਈ ਵਿਚ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਨਾਲ ਹੀ ਵਿਸ਼ੇਸ਼ ਪਾਇਪਲਾਇਨ ਰਾਹੀਂ ਪੀਣ ਦੇ ਪਾਣੀ ਦੀ ਸਮਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕੁਮਹਾਰ ਧਰਮਸ਼ਾਲਾ ਪ੍ਰੇਮ ਨਗਰ ਹਿਸਾਰ ਵਿਚ ਸ਼ੈਡ ਦੇ ਨਿਰਮਾਣ ਲਈ 21 ਲੱਖ ਰੁਪਏ ਦੀ ਰਕਮ ਦੀ ਮੰਜੂਰੀ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮਿੱਟੀ ਕਲਾ ਬੋਰਡ ਦੇ ਬਜਟ ਵਿਚ ਵਾਧਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਬੀਸੀ-ਏ ਦੇ ਬੈਕਲਾਗ ਨੂੰ ਜਲਦੀ ਭਰਿਆ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਪਰਾ ਹਸਪਤਾਲ ਤੋਂ ਬਾਈਪਾਸ ਰਾਜਗੜ੍ਹ ਰੋਡ ਤਕ ਦੀ ਸੜਕ ਅਤੇ ਜਿਲ੍ਹਾ ਹਿਸਾਰ ਵਿਚ ਪਿੰਡ ਤਲਵੰਡੀ ਰੁੱਕਾ ਤੋਂ ਪਿੰਡ ਚਨਾਨਾ ਤਕ ਹਰਿਆਣਾ ਰਾਜ ਮਾਰਕਟਿੰਗ ਬੋਰਡ ਦੀ ਲਗਭਗ 6 ਕਿਲੋਮੀਟਰ ਦੀ ਸੜਕ ਨੂੰ ਬਨਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੌਧਧਰੀਵਾਸ ਸਬ ਮਾਈਨਰ ਬੁਰਜੀ ਗਿਣਤੀ 11300 ਤੋਂ 18600 ਟੇਲ ਤਕ ਰਿਮੋਡਲਿੰਗ ਦਾ ਕਾਰਜ ਕਰਵਾਇਆ ਜਾਵੇਗਾ। ਜਿਲ੍ਹਾ ਫਤਿਹਾਬਾਦ ਵਿਚ ਕੁਮਹਾਰ ਧਰਮਸ਼ਾਲਾ ਬਨਾਉਣ ਲਈ ਨੀਤੀ ਦੇ ਅਨੁਸਾਰ 50 ਫੀਸਦੀ ਕਲੈਕਟਰ ਰੇਟ ‘ਤੇ ਅੱਧ ਏਕੜ ੧ਮੀਨ ਦਿੱਤੀ ਜਾਵੇਗੀ।

ਸੱਭ ਤੋਂ ਪਹਿਲਾਂ ਕਲਾਕਾਰ ਮਹਾਰਾਜਾ ਦਕਸ਼ ਪ੍ਰਜਾਪਤੀ ਸਨ

ਮੁੱਖ ਮੰਤਰੀ ਨੇ ਸਮਾਰੋਹ ਵਿਚ ਮੋਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਲੱਖਾਂ ਸਾਲ ਪਹਿਲਾਂ ਪ੍ਰਜਾਪਤੀ ਬ੍ਰਹਮਾ ਨੇ ਪੰਚ ਤੱਤਾਂ (ਧਰਤੀ, ਜਲ, ਹਵਾ, ਆਕਾਸ਼ ਅਤੇ ਅਗਨੀ) ਦੀ ਵਰਤੋ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਬ੍ਰਹਮਾ ਜੀ ਦੇ ਬੇਟੇ ਦਕਸ਼ ਪ੍ਰਜਾਪਤੀ ਨੇ ਵੀ ਇੰਨ੍ਹੀ ਪੰਚ ਤੱਤਾਂ ਦਾ ਇਸਤੇਮਾਲ ਕਰ ਕੇ ਭਾਂਡਿਆਂ ਦੀ ਕਲਾਕਾਰੀ ਕੀਤੀ। ਇਸ ਤਰ੍ਹਾ ਮਨੁੱਖਾਂ  ਵਿਚ ਸੱਭ ਤੋਂ ਪਹਿਲਾਂ ਕਲਾਕਾਰ ਮਹਾਰਾਜਾ ਦਕਸ਼ ਪ੍ਰਜਾਪਤੀ ਹੀ ਸਨ। ਇਸ ਲਈ ਕੁਮਹਾਰ ਨੂੰ ਪ੍ਰਜਾਪਤੀ ਦੀ ਸੰਤਾਨ ਮੰਨ ਕੇ ਪ੍ਰਜਾਪਤੀ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਹਿਸਾਰ ਦੇ ਬਨਵਾਲੀ ਤੇ ਰਾਖੀਗੜ੍ਹੀ ਵਿਚ ਜੋ ਖੁਦਾਈ ਕੀਤੀ ਗਈ, ਉਸ ਵਿਚ ਸਿੰਧ ਸਭਿਅਤਾ ਅਤੇ ਇਸ ਤੋਂ ਪਹਿਲਾਂ ਦੀ ਵੀ ਮਿੱਟੀ ਦੀ ਮੂਰਤੀਆਂ ਅਤੇ ਭਾਂਡੇ ਮਿਲੇ ਹਨ। ਇੰਨ੍ਹਾਂ ਮਿੱਟੀ ਦੇ ਭਾਂਡਿਆਂ ‘ਤੇ ਹੋਈ ਚਿਤਰਕਾਰੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਸਮੇਂ ਸਮਾਜ ਦੀ ਆਰਥਕ ਦਸ਼ਾ ਕੀ ਸੀ। ਲੋਕਾਂ ਦਾ ਖਾਣ-ਪੀਣਾ ਕਿਵੇਂ ਸੀ ਅਤੇ ਸਮਾਜਿਕ ਦ੍ਰਿਸ਼ਟੀ ਨਾਲ ਲੋਕ ਉਸ ਮਸੇਂ ਕਿੰਨ੍ਹੇ ਤਰੱਕੀ ਕਰ ਚੁੱਕੇ ਸਨ।

ਮੁਕਾਬਲੇ ਦੇ ਯੁੱਗ ਵਿਚ ਪਰੰਪਰਾਗਤ ਕੁਸ਼ਲਤਾ ਨੂੰ ਕਾਰੋਬਾਰ ਕੁਸ਼ਲਤਾ ਵਿਚ ਬਦਲਣ ਦੀ ਜਰੂਰਤ

ਸ੍ਰੀ ਨਾਇਬ ਸਿੰਘ ਸੈਨੀ ਨੈ ਕਿਹਾ ਕਿ ਚਾਕ ਦੇ ਅਵਿਸ਼ਕਾਰ ਨਾਲ ਇਸ ਕਲਾ ਨੂੰ ਹੋਰ ਪ੍ਰੋਤਸਾਹਨ ਮਿਲਿਆ। ਹਰਿਆਣਾ ਵਿਚ ਚਾਕ ਨੂੰ ਇੰਨ੍ਹਾਂ ਸਨਮਾਨ ਦਿੱਤਾ ਜਾਂਦਾ ਹੈ ਕਿ ਵਿਆਹ ਦੇ ਮੌਕੇ ‘ਤੇ ਚਾਕ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾ ਮਿੱਟੀ ਤੋਂ ਭਾਂਢੇ ਬਨਾਉਣ ਦੀ ਕਲਾ ਸਾਡੀ ਅਮੁੱਲ ਧਰੋਹਰ ਹੈ। ਸੋਚ, ਉਸ ਦੀ ਕੁਸ਼ਲਤਾ ਅਤੇ ਉਸ ਦਾ ਕੌਸ਼ਲ ਲੁਕਿਆ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭੁਮੰਡਲੀਕਰਣ ਦਾ ਯੁੱਗ ਵਿਚ ਗੁੱਣਵੱਤਾ, ਕੁਸ਼ਲਤਾ ਅਤੇ ਕਲਾ ਦਾ ਵਿਸ਼ੇਸ਼ ਮਹਤੱਵ ਹੈ। ਹਾਲਾਂਕਿ ਵਿਗਿਆਨ ਦੇ ਯੁੱਗ ਵਿਚ ਪਲਾਸਟਿਕ ਅਤੇ ਸ਼ੀਸ਼ੇ ਦੇ ਭਾਂਡਿਆਂ ਦੇ ਆਉਣ ਨਾਲ ਮਿੱਟੀ ਦੇ ਭਾਂਡੇ ਦੀ ਮੰਗ ਬਹੁਤ ਘੱਟ ਹੋ ਗਈ ਹੈ। ਅੱਜ ਰਿਵਾਇਤੀ ਕੁਸ਼ਲਤਾ ਨੂੰ ਕਾਰੋਬਾਰ ਕੁਸ਼ਲਤਾ ਵਿਚ ਬਦਲਣ ਦੀ ਜਰੂਰਤ ਹੈ ਤਾਂਹੀ ਅਸੀਂ ਮੁਕਾਬਲੇ ਦੇ ਇਸ ਯੁੱਗ ਵਿਚ ਅੱਗੇ ਵੱਧ ਪਾਵਾਂਗੇ।

ਉਨ੍ਹਾਂ ਨੇ ਪ੍ਰਜਾਪਤੀ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਿੱਟੀ ਤੋਂ ਨਾ ਸਿਰਫ ਭਾਂਡੇ ਸਗੋ ਸਜਾਵਟੀ ਵਸਤੂਆਂ ਬਨਾਉਣ ਦੇ ਰਿਵਾਇਤੀ ਢੰਗਾਂ ਦੇ ਨਾਲ-ਨਾਂਲ ਨਵੀਂ-ਨਵੀਂ ਤਕਨੀਕਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਆਮ ਇਸਤੇਮਾਲ ਦੇ ਭਾਂਡੇ ਦੇ ਨਾਲ-ਨਾਲ ਮਿੱਟੀ ਦੇ ਸਜਾਵਟ ਵਾਲੇ ਭਾਂਡੇ ਵੀ ਬਨਾਉਣ, ਜਿਨ੍ਹਾਂ ਦੀ ਵਿਦੇਸ਼ਾਂ ਵਿਚ ਬਹੁਤ ਮੰਗ ਹੈ ਅਤੇ ਉਨ੍ਹਾਂ ਦੀ ਨਿਰਯਾਤ ਕੀਤਾ ਜਾ ਰਿਹਾ ਹੈ।

ਸਰਕਾਰ ਨੇ ਪਿਛੜਾ ਵਰਗ ਦੀ ਭਲਾਈ ਤੇ ਉਥਾਨ ਲਈ ਚਲਾਈ ਅਨੇਕ ਯੋਜਨਾਵਾਂ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਯਤਨ ਰਿਹਾ ਹੈ ਕਿ ਸਾਰੇ ਵਰਗਾਂ ਦੇ ਲੋਕ ਅੱਗੇ ਵੱਧਣ ਸਾਰਿਆਂ ਦਾ ਉਥਾਨ ਹੋਵੇ ਅਤੇ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣ। ਇਸ ਦਿਸ਼ਾ ਵਿਚ ਸਰਕਾਰ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਅੰਤੋਂਦੇਯ ਦਰਸ਼ਨ ਦੇ ਅਨੂਰੂਪ ਵਿਕਾਸ ਦਾ ਲਾਭ ਉਨ੍ਹਾਂ ਲੋਕਾਂ ਤਕ ਪਹੁੰਚਾਉਣ ਲਈ ਕਈ ਠੋਸ ਕਦਮ ਚੁੱਕੇ ਹਨ ਜੋ ਕਿੰਨੀ ਕਾਰਣਾਂ ਨਾਲ ਪਿਛੜੇ ਰਹਿ ਗਏ ਸਨ। ਸਰਕਾਰ ਨੇ ਪਿਛੜਾ ਵਰਗ ਦੀ ਭਲਾਈ ਤੇ ਉਥਾਨ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਿਛੜਾ ਵਰਗ ਦੇ ਲੋਕ ਬਹੁਤ ਲੰਬੇ ਸਮੇਂ ਤੋਂ ਕ੍ਰੀਮੀਲੇਅਰ ਦੀ ਆਮਦਨ ਸੀਮਾ ਨੂੰ ਵਧਾਉਣ ਦੀ ਮੰਗ ਕਰ ਰਹੇ ਸਨ, ਸਾਡੀ ਸਰਕਾਰ ਨੇ ਹਾਲ ਹੀ ਵਿਚ ਲੋਕਾਂ ਦੀ ਮੰਗ ਨੁੰ ਪੂਰਾ ਕਰਦੇ ਹੋਏ ਕ੍ਰੀਮੀਲੇਅਰ ਦੀ ਆਮਦਨ ਸੀਮਾ ਨੂੰ ਕੇਂਦਰ ਸਰਕਾਰ ਦੀ ਤਰਜ ‘ਤੇ 6 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿਚ ਬੀਸੀ-ਏ ਨੂੰ 8 ਫੀਸਦੀ ਪ੍ਰਤੀਨਿਧੀਤਵ ਦਿੱਤਾ ਗਿਆ ਹੈ। ਇਸ ਤੋਂ ਇਨਾਵਾ, ਪਿਛਲੜੇ ਵਰਗਾਂ ਦੇ ਉਥਾਨ ਤੇ ਭਲਾਈ ਲਈ ਪਿਛੜਾ ਵਰਗ ਆਯੋਗ ਦਾ ਗਠਨ ਕੀਤਾ ਗਿਆ ਹੈ।

ਵਿਰੋਧੀ ਧਿਰ ਨੇ ਹਮੇਸ਼ਾ ਕੀਤੀ ਪਿਛੜੇ ਵਰਗ ਦੇ ਹੱਕਾਂ ਦੀ ਅਣਦੇਖੀ

ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਪਣੇ ਕਾਰਜਕਾਲ ਵਿਚ ਵਿਰੋਧੀ ਧਿਰ ਨੇ ਬੈਕਵਰਡ ਕਲਾਸ ਦੇ ਹੱਕਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਾਕਾ ਕਾਲੇਕਰ ਅਤੇ ਮੰਡਲ ਕਮੀਸ਼ਨ ਦੀ ਰਿਪੋਰਟ ਦਾ ਵਿਰੋਧ ਕਰਨ ਦਾ ਕੰਮ ਕੀਤਾ। ਇੱਥੇ ਤਕ ਕਿ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਬੀਸੀ ਏ ਦੇ ਹੱਕ ਵਿਚ ਬਿੱਲ ਲੈ ਕੇ ਆਵੇ ਤਾਂ ਵਿਰੋਧੀ ਧਿਰ ਨੇ ਉਸ ਦਾ ਵੀ ਵਿਰੋਧ ਕੀਤਾ। ਪਰ ਸ੍ਰੀ ਨਰੇਂਦਰ ਮੋਦੀ ਆਪਣੀ ਗੱਲ ‘ਤੇ ਅੜਿੰਗ ਰਹੇ ਅਤੇ ਪਿਛੜੇ ਵਰਗਾਂ ਨੂੰ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿਚ ਦਾਖਲੇ ਵਿਚ 27 ਫੀਸਦੀ ਰਾਖਵਾਂ ਦੇਣ ਦਾ ਕੰਮ ਕੀਤਾ।

ਕਾਂਗਰਸ ਦੇ ਨੇਤਾ ਦੱਸਣ ਕਿ ਕੀ ਊਹ ਪਿਛੜਾ ਵਰਗ ਨੂੰ ਸਨਮਾਨ ਦੇਣਗੇ

ਸ੍ਰੀ ਨਾਇਬ ਸਿੰਘ ਸੈਨੀ ਨੇ ਕਾਂਗਰਸ ਨੇਤਾਵਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਊਹ ਝੂਠ ਬੋਲ ਕੇ ਲੋਕਾਂ ਨੂੰ ਸਮਾਰੋਹ ਕਰਨ ਦਾ ਕੰਮ ਕਰਦੇ ਹਨ। ਉਹ ਸੂਬੇ ਵਿਚ ਘੁੰਮ-ਘੁੰਮ ਕੇ ਹਿਸਾਬ ਮੰਗ ਰਹੇ ਹਨ, ਜਦੋਂ ਕਿ ਕਾਂਗਰਸ ਦੀ ਕੇਂਦਰ ਅਤੇ ਸੂਬੇ ਵਿਚ ਸਾਲਾਂ ਤਕ ਸਰਕਾਰ ਰਹੀ ਪਰ ਉਨ੍ਹਾਂ ਦੇ ਸਮੇਂ ਵਿਚ ਐਸਸੀ-ਬੀਸੀ ਵਰਗ ਦੇ ਹਿੱਤਾਂ ਦਾ ਹਨਨ ਹੁੰਦਾ ਸੀ, ਉਨ੍ਹਾਂ ਦਾ ਸ਼ੋਸ਼ਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਗਰੀਬਾਂ ਦਾ ਸ਼ੋਸ਼ਨ ਨਹੀਂ ਹੋਣ ਦਵਾਂਗੇ, ਉਨ੍ਹਾਂ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕਰਣਗੇ।

ਉਨ੍ਹਾਂ ਨੇ ਆਪਣਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਰੀਬ ਦੇ ਬੇਟੇ ਨੂੰ ਸੂਬੇ ਦੇ ਮੁਖੀਆ ਦੀ ਜਿਮੇਵਾਰੀ ਸੌਂਪੀ ਹੈ। ਕਾਂਗਰਸ ਦੇ ਨੇਤਾ ਦੱਸੇਣ ਕਿ ਕੀ ਊਹ ਪਿਛੜਾ ਵਰਗ ਨੂੰ ਇੰਨ੍ਹਾਂ ਸਨਮਾਨ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਵਿਚ ਪਰਚੀ-ਖਰਚੀ ਦੇ ਨਾਲ ਨੌਜੁਆਨਾਂ ਨੂੰ ਨੌਕਰੀਆਂ ਮਿਲਦੀਆਂ ਸਨ। ਪਰ ਸਾਡੀ ਸਰਕਾਰ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਮੈਰਿਟ ‘ਤ ਨੌਜੁਆਨਾਂ ਨੂੰ ਨੌਕਰੀਆਂ ਮਿਲਦੀਆਂ ਹਨ। ਅੱਜ ਗਰੀਬ ਦੇ ਘਰ ਦੇ ਬੱਚੇ ਵੀ ਹਰਿਆਣਾ ਵਿਚ ਅਧਿਕਾਰੀ ਲਗ ਰਹੇ ਹਨ, ਜਿਨ੍ਹਾਂ ਨੇ ਪਹਿਲਾ ਕਦੀ ਸੋਚਿਆ ਵੀ ਨਹੀਂ ਸੀ।

ਆਯੂਸ਼ਮਾਨ ਭਾਰਤ ਯੋਜਨਾ ਵਿਚ 2000 ਕਰੋੜ ਰੁਪਏ ਦੇ ਇਲਾਜ ਦਾ ਲਾਭ ਸੂਬੇ ਦੇ ਨਾਗਰਿਕ ਚੁੱਕ ਚੁੱਕੇ ਹਨ – ਡਾ ਕਮਲ ਗੁਪਤਾ

ਉਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੋ ਸਮਾਜ ਸਮੇਂ ਸਮੇਂ ‘ਤੇ ਆਪਣੇ ਬਜੁਰਗਾਂ ਨੂੰ ਯਾਦ ਨਹੀਂ ਕਰਦਾ ਉਹ ਸਮਾਜ ਉਨੱਤੀ ਨਹੀਂ ਕਰ ਸਕਦਾ। ਮਹਾਰਾਜ ਦਕਸ਼ ਪ੍ਰਜਾਪਤੀ ਨੁੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹਾਰਾਜ ਦਕਸ਼ ਇਸ ਜਗਤ ਦੇ ਰਚਨਾਕਾਰ ਬ੍ਰਹਮਾ ਜੀ ਦੇ 10 ਪੁੱਤਰਾਂ ਵਿੱਚੋਂ ਇਕ ਸਨ। ਊਹ ਕਲਾ ਦੇ ਮਾਹਰ ਸਨ। ਸਮਾਜ ਦੇ ਮੋਹਰੀ ਅਤੇ ਗੌਰਵਸ਼ਾਲੀ ਸਨ। ਸੂਬਾ ਸਰਕਾਰ ਸਰਕਾਰ ਨੇ ਮਹਾਪੁਰਸ਼ਾਂ ਨੂੰ ਯਾਦ ਕਰਨ ਲਈ ਸਰਕਾਰੀ ਪੱਧਰ ‘ਤੇ ਉਨ੍ਹਾਂ ਦੀ ਜੈਯੰਤੀ ਨੂੰ ਮਨਾਉਣ ਦਾ ਕੰਮ ਸ਼ੁਰੂ ਕੀਤਾ ਹੈ ਜੋ ਸਮਾਜ ਵਿਚ ਜਾਗ੍ਰਿਤੀ ਲਿਆਉਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਗਰੀਬਾਂ ਦੀ  ਭਲਾਈ ਦੇ ਕੰਮ ਕੀਤਾ ਹੈ। ਆਖੀਰੀ ਲਾਇਨ ‘ਤੇ ਵਿਅਕਤੀ ਨੂੰ ਸਰਕਾਰ ਦੀ ਯੋਜਨਾ ਨਾਲ ੧ੋੜਨ ਦਾ ਕੰਮ ਹੋਇਆ ਹੈ। ਆਯੂਸ਼ਮਾਨ ਭਾਰਤ ਯੋਜਨਾ ਨਾਲ ਲੱਖਾਂ ਲੋਕਾਂ ਨੂੰ ਮੁਫਤ ਇਲਾਜ ਸੂਬੇ ਵਿਚ ਮਿਲ ਰਿਹਾ ਹੈ। ਇਸ ਯੋਜਨਾ ਵਿਚ 2000 ਕਰੋੜ ਰੁਪਏ ਦੇ ਇਲਾਜ ਦਾ ਲਾਭ ਸੂਬੇ ਦੇ ਨਾਗਰਿਕ ਚੁੱਕ ਚੁੱਕੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਰੀਬ ਨੂੰ ਉਸ ਦਾ ਹੱਕ ਦਿੱਤਾ ਹੈ। ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ , ਮੁੱਖ ਮੰਤਰੀ ਸ਼ਹਿਰੀ ਆਵਾਸ ਯੋਨਾ, ਦੁਕਾਨਾਂ ਦੇ ਮਾਲਿਕਾਨਾ ਹੱਕ , ਲਾਲ ਡੋਰਾ ਦੀ ਜਮੀਨ ਦਾ ਸਵਾਮਿਤਵ ਦੇਣ ਵਰਗੀ ਯੋਜਨਾ ਗਰੀਬ ਦਾ ਉਥਾਨ ਕਰ ਰਹੀ ਹੈ। ਹੈਪੀ ਕਾਰਡ ਯੋਜਨਾ  ਨਾਲ ਜਰੂਰਤਮੰਦ ਨੂੰ ਸਾਲ ਵਿਚ 1000 ਕਿਲੋਮੀਟਰ ਤਕ ਮੁਫਤ ਸਫਰ ਦੇਣ ਦੀ ਯੋ੧ਨਾ ਲਾਗੂ ਕੀਤੀ ਹੈ।

ਹਰਿਆਣਾ ਵਿਚ ਕੂੜੇ ਦੇ ਨਿਸਤਾਰਨ ਦੀ ਦਿਸ਼ਾ ਵਿਚ ਅਹਿਮ ਕਦਮਸੂਬੇ ਵਿਚ ਸਥਾਪਿਤ ਹੋਣਗੇ ਵੇਸਟ-ਟੂ-ਚਾਰਕੋਲ ਦੇ ਦੋ ਪਲਾਂਟ

ਚੰਡੀਗੜ੍ਹ, 20 ਜੁਲਾਈ – ਹਰਿਆਣਾ ਵਿਚ ਕੂੜੇ ਦੇ ਨਿਸਤਾਰਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦੇ ਸਹਿਯੌਗ ਨਾਲ ਸੂਬੇ ਵਿਚ ਕੂੜੇ ਤੋਂ ਚਾਰਕੋਲ ਬਨਾਉਣ ਵਾਲੇ ਪਲਾਂਟ ਸਥਾਪਿਤ ਕੀਤੇ ੧ਾਣਗੇ, ਜਿਨ੍ਹਾਂ ਨੂੰ ਗ੍ਰੀਨ ਕੋਲ ਪਲਾਂਟ ਵੀ ਕਿਹਾ ਜਾਂਦਾ ਹੈ। ਇਹ ਪਰਿਯੋਜਨਾ ਆਪਣੀ ਤਰ੍ਹਾ ਦੀ ਪਹਿਲੀ ਹਰਿਤ ਪਰਿਯੋਜਨਾ ਹੋਵੇਗੀ ਜਿਸ ਨੂੰ ਹਰਿਆਣਾ ਦੇ ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਸਥਾਪਿਤ ਕੀਤਾ ਜਾਵੇਗਾ।

ਇਸ ਦੇ ਲਈ ਅੱਜ ਇੱਥੇ ਕੇਂਦਰੀ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ , ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਦੀ ਮੌਜੂਦਗੀ ਵਿਚ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਨਐਲ) ਅਤੇ ਨਗਰ ਨਿਗਮ, ਗੁਰੂਗ੍ਰਾਮ ਅਤੇ ਫਰੀਦਾਬਾਦ  ਦੇ ਵਿਚਕਾਰ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕੀਤੇ ਗਏ । ਨਗਰ ਨਿਗਮ ਫਰੀਦਾਬਾਦ ਦੀ ਕਮਿਸ਼ਨਰ ਸ੍ਰੀਮਤੀ ਏ ਮੀਨਾ ਸ੍ਰੀਵਾਸਤਵ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਸ੍ਰੀ ਨਰਹਰੀ ਸਿੰਘ ਬਾਂਗੜ ਅਤੇ ਐਨਵੀਵੀਐਨਐਲ ਵੱਲੋਂ ਸੀਈਓ ਸ੍ਰੀਮਤੀ ਰੇਣੂ ਨਾਰੰਗ ਨੇ ਐਮਓਯੂ ‘ਤੇ ਹਸਤਾਖਰ ਕੀਤੇ।

ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਲਈ ਬਹੁਤ ਮਹਤੱਵਪੂਨ ਦਿਨ ਹੈ, ੧ਦੋਂ ਗ੍ਰੀਨ ਚਾਰਕੋਲ ਬਨਾਉਣ ਲਈ ਪਲਾਂਟ ਤਹਿਤ ਐਮਓਯੂ ਹੋਇਆ ਹੈ। ਸਮਝੌਤੇ ਦੇ ਅਨੂਸਾਰ, ਐਲਟ.ਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਨ),  ਐਨਟੀਪੀਸੀ ਲਿਮੀਟੇਡ ਦੀ ਪੂਰੀ ਤਰ੍ਹਾ ਨਾਲ ਸਵਾਮਿਤਵ ਵਾਲੇ ਸਹਾਇਕ ਕੰਪਨੀ ਹੈ, ਜੋ ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਮੁਹਿਮ ਦੇ ਤਹਿਤ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਵੇਸਟ ਟੂ ਚਾਰਕੋਲ ਪਲਾਟ ਸਥਾਪਿਤ ਕਰੇਗੀ।

ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਲੱਗਣਗੇ ਹਰਿਤ ਕੋਲੲਲਿਾ ਪਲਾਂਟ, 500-500 ਕਰੋੜ ਰੁਪਏ ਦੀ ਆਵੇਗੀ ਲਾਗ

ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਦੇ ਬੰਧਵਾੜੀ ਵਿਚ ਅਤੇ ਫਰੀਦਾਬਾਦ ਦੇ ਮੋਠੂਕਾ ਵਿਚ ਲਗਭਗ 500-500 ਕਰੋੜ ਰੁਪਏ ਦੀ ਲਾਗਤ ਨਾਲ ਹਰਿਤ ਕੋਇਲਾ ਪਲਾਂਟ ਸਥਾਪਿਤ ਕੀਤੇ ਜਾਣਗੇ। ਇੰਨ੍ਹਾਂ ਦੋਵਾਂ ਪਲਾਂਟਾਂ ਵਿਚ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਇੱਕਠਾ 1500-1500 ਟਨ ਪ੍ਰਤੀ ਦਿਨ (ਟੀਪੀਡੀ) ਕੂੜੇ ਨੂੰ ਚਾਰਕੋਲ ਵਿਚ ਬਦਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਪਲਾਂਟਾਂ ਦੇ ਲਈ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮਾਂ ਵੱਲੋਂ 20-20 ਏਕੜ ਜਮੀਨ ਦਿੱਤੀ ਜਾਵੇਗੀ ਅਤੇ ਐਨਟੀਪੀਸੀ ਵੱਲੋਂ ਜਲਦੀ ਹੀ ਜਮੀਨਾਂ ਦਾ ਕਬਜਾ ਲੈ ਕੇ ਪਲਾਂਟ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿੰਨ੍ਹਾਂ ਦੇ ਲਗਭਗ 30 ਮਹੀਨੇ ਵਿਚ ਪੂਰਾ ਹੌਣ ਦੀ ਸੰਭਾਵਨਾ ਹੈ। ਇਹ ਦੋਵਾਂ ਪਲਾਂਟ ਪੂਰੀ ਤਰ੍ਹਾ ਨਾਲ ਸਵਦੇਸ਼ੀ ਤਕਨੀਕ ‘ਤੇ ਅਧਾਰਿਤ ਹੋਣਗੇ।

ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਕੂੜੇ ਦੇ ਢੇਰ ਤੋਂ ਮਿਲੇਗੀ ਮੁਕਤੀ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇੰਨ੍ਹਾਂ ਪਲਾਂਟਾਂ ਦੇ ਸਥਾਪਿਤ ਹੋਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਨੂੰ ਮੂਰਤਰੂਪ ਦੇਣ ਵਿਚ ਬਹੁਤ ਮਦਦ ਮਿਲੇਗੀ, ਜਿਸ ਨਾਲ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰ ਕੂੜਾ ਮੁਕਤ ਬਨਣਗੇ। ਭਵਿੱਖ ਵਿਚ ਸ਼ਹਿਰਾਂ ਵਿਚ ਕੂੜੇ ਦੇ ਢੇਰ ਤੋਂ ਵੀ ਮੁਕਤੀ ਮਿਲੇਗੀ। ਗੁਰੂਗ੍ਰਾਮ ਤੇ ਫਰੀਦਾਬਾਦ ਵੇਸਟ-ਟੂ-ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਨਾਲ ਨਾ ਸਿਰਫ ਕੂੜੇ ਦੀ ਸਮਸਿਆ ਦਾ ਸਥਾਈ ਹੱਲ ਹੋਵੇਗਾ, ਸਗੋ ਉਰਜਾ ਊਤਪਾਦਨ ਵਿਚ ਵੀ ਵਾਧਾ ਹੋਵੇਗਾ। ਇਸ ਟੋਰੀਫਾਇਡ ਚਾਰਕੋਲ ਦੀ ਵਰਤੋ ਬਿਜਲੀ ਊਤਪਾਦਨ ਪਲਾਂਟਾਂ ਵਿਚ ਕੀਤਾ ਜਾਵੇਗਾ, ਜਿਸ ਤੋਂ ਖਣਿਜ ਕੋਇਲੇ ਦੀ ਵਰਤੋ ਵਿਚ ਵੀ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਯਤਨ ਸ਼ਹਿਰੀ ਸਵੱਛਤਾ ਨੂੰ ਮਹਤੱਵਪੂਰਨ ਰੂਪ ਨਾਲ ਵਧਾਉਣ ਅਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਵਾਤਾਵਰਣ ਸਥਿਰਤਾ ਨੂੰ ਪ੍ਰੋਤਸਾਹਨ ਦੇਣ ਵਿਚ ਅਹਿਮ ਭੂਕਿਮਾ ਨਿਭਾਏਗਾ।

ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਪਲਾਂਟਾਂ ਦੇ ਸਥਾਪਿਤ ਹੋਣ ਨਾਲ ਕੂੜਾ ਪ੍ਰਬੰਧ ਨੂੰ ਮਿਲੇਗੀ ਮਜਬੂਤੀ – ਵਿਕਾਸ ਗੁਪਤਾ

ਇਸ ਤੋਂ ਪਹਿਲਾਂ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ ਨੇ ਪਰਿਯੋਜਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵੱਧਦੇ ਸ਼ਹਿਰੀਕਰਣ ਦੇ ਦੌਰ ਵਿਚ ਲਗਾਤਾਰ ਕੂੜੈ ਦਾ ਸ੍ਰਿਜਨ ਵੀ ਵਧਦਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰਾਂ ਵਿਚ ਕੂੜੇ ਦਾ ਨਿਸਤਾਰਣ ਇਕ ਵੱਡੀ ਚਨੌਤੀ ਬਣ ਰਿਹਾ ਹੈ। ਇਸ ਸਮਸਿਆ ਦੇ ਹੱਲ ਤਹਿਤ ਮੁੱਖ ਮੰਤਰੀ zਸੀ ਨਾਇਬ ਸਿੰਘ ਸੈਨੀ ਦੇ ਮਾਰਗਦਰਸ਼ਨ ਵਿਚ ਅਸੀਂ ਇਸ ਦਿਸ਼ਾ ਵਿਚ ਐਨਵੀਵੀਐਨ ਦੇ ਨਾਲ ਪਹਿਲ ਕੀਤੀ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਇੰਨ੍ਹਾਂ ਪਲਾਂਟਾਂ ਦੇ ਸਥਾਤਿ ਹੋਣ ਨਾਲ ਕੂੜੇ ਪ੍ਰਬੰਧਨ ਨੂੰ ਮਜਬੂਤੀ ਮਿਲੇਗੀ।

ਹਰਿਆਣਾ ਵਿਚ ਸਥਾਪਿਤ ਹੋਣ ਵਾਲੇ ਇਹ ਦੋਵਾਂ ਪਲਾਂਟ ਭਾਂਰਤ ਵਿਚ ਸੱਭ ਤੋਂ ਵੱਡੇ ਹੋਣਗੇ – ਸੀਈਓ ਰੇਣੂ ਨਾਰੰਗ

ਐਨਵੀਵੀਐਨਐਲ ਦੀ ਸੀਈਓ ਸ੍ਰੀਮਤੀ ਰੇਣੂ ਨਾਰੰਗ ਨੇ ਵੇਸਟ-ਟੂ-ਚਾਰਕੋਲ ਪਲਾਂਟ ਦੇ ਬਾਰੇ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਵਿਚ ਵਾਰਾਣਸੀ ਵਿਚ ਐਨਟੀਪੀਸੀ ਵੱਲੋਂ 600 ਟਨ ਰੋ੧ਾਨਾ ਕੁੜੇ ਤੋਂ ਵੇਸਟ-ਟੂ-ਚਾਰਕੋਲ ਬਨਾਉਣ ਦਾ ਪਲਾਂਟ ਸੰਚਾਲਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਹਰਿਆਣਾ ਵਿਚ ਸਥਾਪਿਤ ਹੋਣ ਵਾਲੇ ਇਹ ਦੋਵਾਂ ਪਲਾਂਟ ਭਾਰਤ ਵਿਚ ਸੱਭ ਤੋਂ ਵੱਡੇ ਹੋਣਗੇ, ਜਿੱਥੇ ਰੋਜਨਾ 1500-1500 ਟਨ ਕੁੜੇ ਤੋਂ ਚਾਰਕੋਲ ਬਣਾਇਆ ੧ਾਵੇਗਾ। ਇੰਨ੍ਹਾਂ ਦੀ ਸਫਲਤਾ ਦੇ ਬਾਅਦ ਹੋਰ ਸ਼ਹਿਰਾਂ ਵਿਚ ਵੀ ਇਸ ਤਕਨੀਕ ਨੂੰ ਸਥਾਪਿਤ ਕਰਨ ਦਾ ਵਿਚਾਰ ਹੈ।

ਵਰਨਣਯੋਗ ਹੈ ਕਿ ਇਸ ਪਹਿਲ ਦਾ ਉਦੇਸ਼ ਕੁਸ਼ਲ ਵੇਸਟ ਪ੍ਰਬੰਧਨ ਰਣਨੀਤੀਆਂ ਨੂੰ ਲਾਗੂ ਕਰਨਾ ਹੈ ਜਿਸ ਵਿਚ ਬਿਹਤਰ ਇਕੱਠਾ, ਰੀਸਾਈਕਲਿੰਗ ਅਤੇ ਨਿਪਟਾਨ ਦੇ ਢੰਗ ਸ਼ਾਮਿਲ ਹਨ। ਇਸ ਸਾਝੇਦਾਰੀ ਦਾ ਕੇਂਦਰ ਠੋਸ ਵੇਸਟ ਪ੍ਰਬੰਧਨ ਵਿਚ ਸ਼ਾਮਿਲ ਹਿੱਤਧਾਰਕਾਂ ਦੇ ਵਿਚ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਤੇ ਅਧਿਕਾਰੀਆਂ ਅਤੇ ਪੇਸ਼ੇਵਰਾਂ ਨੂੰ ਮਾਹਰਤਾ ਅਤੇ ਸਮੱਗਰੀਆਂ ਦੇ ਨਾਲ ਮਜਬੂਤ ਬਣਾ ਕੇ ਸਥਾਨਿਕ ਨਿਵਾਸੀਆਂ ਦੇ ਲਈ ਸਵੱਛ ਅਤੇ ਸਿਹਤਮੰਦ ਸ਼ਹਿਰੀ ਵਾਤਾਵਰਣ ਬਨਾਉਣਾ ਹੈ।

Leave a Reply

Your email address will not be published.


*