ਬਸਪਾ ਦੇ ਵਫਦ ਨੇ ਰਾਜਪਾਲ ਨੂੰ ਮੈਮੋਰੰਡਮ ਸੌਂਪਿਆ

ਸੰਗਰੂਰ ( ਪੱਤਰ ਪ੍ਰੇਰਕ )
ਬਹੁਜਨ ਸਮਾਜ ਪਾਰਟੀ ਦਾ ਚਾਰ ਮੈਂਬਰੀ ਵਫਦ ਅੱਜ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਅਗਵਾਈ ਵਿੱਚ ਮਿਲਿਆ ਅਤੇ ਛੇ ਬਿੰਦੂਆਂ ਤੇ ਮੈਮੋਰੰਡਮ ਵੀ ਦਿੱਤਾ। ਇਸ ਵਫਦ ਵਿੱਚ ਵਿਧਾਇਕ ਡਾਕਟਰ ਨਛੱਤਰ ਪਾਲ ਸ੍ਰੀ ਅਜੀਤ ਸਿੰਘ ਭੈਣੀ ਸ੍ਰੀ ਬਲਦੇਵ ਸਿੰਘ ਮਹਿਰਾ ਵੀ ਸ਼ਾਮਲ ਸਨ।
ਸ ਗੜੀ ਨੇ ਪ੍ਰੈਸ ਨਾਲ ਵਾਰਤਾ ਕਰਦੇ ਹੋਏ ਦੱਸਿਆ ਕਿ ਤਮਿਲਨਾਡੂ ਸੂਬੇ ਦੇ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੇਂਦਰੀ ਏਜੰਸੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਬਹੁਜਨ ਸਮਾਜ ਪਾਰਟੀ ਦੇ ਆਗੂ ਪੰਜਾਬ ਵਿੱਚ ਜਾਤੀਵਾਦ ਤਹਿਤ ਹੋ ਰਹੇ ਜੁਲਮ ਅੱਤਿਆਚਾਰਾਂ ਖਿਲਾਫ ਲੜਾਈ ਲੜਦੇ ਹਨ ਜਿਨਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਆਮ ਆਦਮੀ ਪਾਰਟੀ ਜਾਤੀਵਾਦੀ ਨਜ਼ਰੀਏ ਨਾਲ ਪੁਲਿਸ ਸੁਰੱਖਿਆ ਕਰਨ ਤੋਂ ਭੱਜ ਰਹੀ ਹੈ। ਪੰਜਾਬ ਪੁਲਿਸ ਦਾ ਨਜ਼ਰੀਆ ਜਾਤੀਵਾਦੀ ਤੌਰ ਤੇ ਇਹਨਾਂ ਤੰਗ ਹੈ ਕਿ ਜਦੋਂ ਗਰੀਬਾਂ, ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਇਨਸਾਫ ਦੀ ਜਰੂਰਤ ਹੁੰਦੀ ਹੈ ਤਾਂ ਪੰਜਾਬ ਪੁਲਿਸ ਇਨਕੁਆਇਰੀ, ਸਿੱਟ ਅਤੇ ਲੀਗਲ ਐਡਵਾਈਜ਼ਰ ਦੀ ਸਲਾਹ ਦੇ ਨਾਮ ਤੇ ਗਰੀਬਾਂ ਨੂੰ ਇਨਸਾਫ ਦੇਣ ਤੋਂ ਆਨਾਕਾਨੀ ਕਰਦੀ ਹੈ।
ਪੰਜਾਬ ਪੁਲਿਸ ਦੀ ਨਿਕੰਮੀ ਕਾਰਗੁਜ਼ਾਰੀ ਹੀ ਹੈ ਕਿ ਅੱਜ ਪੰਜਾਬ ਨਸ਼ਿਆਂ ਅਤੇ ਗੈਂਗਵਾਰ ਦਾ ਘਰ ਬਣ ਚੁੱਕਾ ਹੈ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਅਧੀਨ ਜੇਲਾਂ ਵੀ ਜੁਲਮ ਦੇ ਅੱਡੇ ਬਣ ਗਈਆਂ ਹਨ। ਅਜਿਹੇ ਬੁਰੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਨੂੰ ਪੱਕਾ ਡੀਜੀਪੀ ਨਹੀਂ ਦੇ ਸਕੀ ਹੈ ਜੋ ਮਜਬੂਤ ਫੈਸਲੇ ਲੈ ਸਕੇ। ਇਸ ਦੀ ਉਦਾਹਰਨ ਹੈ ਕਿ ਜਲੰਧਰ ਵਿੱਚ ਬਸਪਾ ਦੇ 163 ਵਰਕਰਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਦੋਂ ਡੀਜੀਪੀ ਪੰਜਾਬ ਨਾਲ ਬਸਪਾ ਵਫਦ ਨੇ ਗੱਲਬਾਤ ਕੀਤੀ ਤਾਂ ਡੀਜੀਪੀ ਪੰਜਾਬ ਇਕ ਸਾਲ ਪਹਿਲਾਂ ਮੰਨ ਗਿਆ ਸੀ ਇਹ ਝੂਠੇ ਪਰਚੇ ਵਾਪਸ ਲਵਾਂਗੇ ਅੱਜ ਤੱਕ ਵੀ ਇਹ ਝੂਠੇ ਪਰਚੇ ਹੇਠਲੇ ਅਫਸਰ ਵਾਪਸ ਲੈ ਨਹੀਂ ਸਕੇ।
ਇਸੇ ਤਰ੍ਹਾਂ ਸੰਗਰੂਰ ਜਿਲੇ ਵਿੱਚ ਦਲਿਤ ਨੌਜਵਾਨ ਦੀ ਉੱਚ ਜਾਤੀ  ਦੇ ਹੰਕਾਰੀ ਲੋਕਾਂ ਨੇ ਕੁੱਟਮਾਰ ਕੀਤੀ ਪਰ ਸਾਰੇ ਦੋਸ਼ੀ ਅੱਜ ਤੱਕ ਵੀ ਪੰਜਾਬ ਪੁਲਿਸ ਫੜ ਨਹੀਂ ਸਕੀ ਹੈ। ਪੰਜਾਬ ਪੁਲਿਸ ਦੀ ਸਕਾਰਕ ਜਾਰੀ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਤਾਂ ਪਿਛਲੀਆਂ ਸ਼੍ਰੇਣੀਆਂ ਤੇ ਗਰੀਬਾਂ ਨੂੰ ਇਨਸਾਫ ਦੇਣ ਦੇ ਮੁੱਦੇ ਤੇ ਫਾਡੀ ਨਜ਼ਰ ਆਉਂਦੀ ਹੈ। ਅੱਗੇ ਜਾਣਕਾਰੀ ਦਿੰਦਿਆ ਸ. ਗੜੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀਆਂ ਸਾਰੀਆਂ ਪਹੁੰਚ ਸੜਕਾਂ ਖੂਨੀ ਸੜਕਾਂ ਬਣ ਚੁੱਕੀਆਂ ਹਨ ਜਿੱਥੇ ਹਰ ਸਾਲ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੁਰਘਟਨਾਵਾਂ ਦਾ ਸ਼ਿਕਾਰ ਹੋਕੇ ਅਣਕਿਆਸੀ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜਿਸ ਦੀ ਤਾਜ਼ਾ ਉਦਾਹਰਣ ਜ਼ਿਲਾਂ ਪਟਿਆਲੇ ਦੀ ਤਹਿਸੀਲ ਰਾਜਪੁਰੇ ਦਾ ਪਿੰਡ ਉੜਦਨ ਹੈ ਜਿੱਥੇ ਪਿਛਲੇ ਦਿਨੀ ਐਕਸੀਡੈਂਟ ਨਾਲ 4 ਮੌਤਾਂ ਤੇ 42 ਜਖਮੀ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਖੜੀ ਨਹੀਂ ਹੋਈ ਕਿ ਇਹ ਸਾਰੇ ਦਲਿਤ ਵਰਗ ਨਾਲ ਸਬੰਧਿਤ ਸਨ। ਇਸ ਲਈ ਕੇਂਦਰ ਸਰਕਾਰ ਸ਼੍ਰੀ ਖੁਰਾਲਗੜ੍ਹ ਸਾਹਿਬ ਦੀਆਂ ਇਹਨਾਂ ਸੜਕਾਂ ਨੂੰ ਚਾਰ ਮਾਰਗੀ ਬਣਾਵੇ।
ਸੂਬਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਗਰੀਬਾਂ ਅਨੁਸੂਚਿਤ ਜਾਤੀ ਵਰਗਾਂ ਵਿਛੜੀਆਂ ਸ਼੍ਰੇਣੀਆਂ ਆਦਿ ਤੇ ਹੋ ਰਹੇ ਜੁਲਮਾਂ ਖਿਲਾਫ ਆਵਾਜ਼ ਅਸੀਂ ਹਮੇਸ਼ਾ ਚੁੱਕਦੇ ਰਹਾਂਗੇ। ਇਸ ਮੌਕੇ ਵਿਧਾਇਕ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਧਾਇਕਾਂ ਨੂੰ ਜਰੂਰ ਘੇਰਕੇ ਪੁੱਛਣ ਕਿ ਦਲਿਤਾਂ, ਪਿਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਦੇ ਹੱਕ ਵਿੱਚ ਆਵਾਜ਼ ਕਿਉਂ ਨਹੀਂ ਚੁਕਦੇ।

Leave a Reply

Your email address will not be published.


*